Share on Facebook

Main News Page

"ਮੈਨੂੰ ਪਤਾ ਨਹੀਂ ਸੀ ਕਿ ਉਹ ਆਸ਼ੂਤੋਸ਼ ਹੈ..." ਲੂਣਹਰਾਮੀ ਰਾਗੀ ਬਲਬੀਰ ਸਿੰਘ ਦਾ ਬੱਚਕਾਨਾ ਸਪਸ਼ਟੀਕਰਣ
-: ਸੰਪਾਦਕ ਖ਼ਾਲਸਾ ਨਿਊਜ਼

   

ਲੂਣਹਰਾਮੀ ਰਾਗੀ ਬਲਬੀਰ ਸਿੰਘ ਨੇ ਆਪਣੀ ਹੋ ਰਹੀ ਥੂ ਥੂ ਤੋਂ ਡਰਦਿਆਂ ਬੱਚਕਾਨਾ ਸਪਸ਼ਟੀਕਰਣ ਦਿੱਤਾ ਹੈ।

ਇਸਦਾ ਸਪਸ਼ਟੀਕਰਣ ਸੁਣਕੇ ਤਾਂ ਸਪਸ਼ਟ ਹੁੰਦਾ ਹੈ ਕਿ ਇਹ ਵਾਕਿਆ ਹੀ ਲੂਣਹਰਾਮੀ ਹੈ, ਗੁਰੂ ਦੀ ਮੱਤ ਤੋਂ ਉਲਟ ਨਸ਼ਾ ਕਰਕੇ, ਜੋ ਕਿ ਇਹ ਭੰਗ ਖਾਉਣ ਦਾ ਸ਼ੌਕੀਨ ਹੈ, ਜੋ ਇਹ ਕੀਰਤਨ ਕਰਣ ਵੇਲੇ ਵੀ ਛੱਕ ਕੇ ਹੀ ਕਰਦਾ ਹੈ, ਇਸ ਨੂੰ ਪਤਾ ਹੀ ਨਹੀਂ ਚੱਲਿਆ ਕਿ ਇਹ ਆਸ਼ੂਤੋਸ਼ ਹੈ? ਇਹ ਕਹਿੰਦਾ ਹੈ ਕਿ "ਮੈਨੂੰ ਪਤਾ ਨਹੀਂ ਸੀ ਕਿ ਉਹ ਆਸ਼ੂਤੋਸ਼ ਹੈ..." ਚਲੋ ਜੇ ਆਸ਼ੂਤੋਸ਼ ਨਾ ਸਹੀ, ਜਿਸ ਤਰ੍ਹਾਂ ਇਹ ਕਹਿ ਰਿਹਾ ਹੈ ਕਿ ਇਸ ਨੂੰ ਕਿਸੇ "ਸੰਤ" ਦੇ ਦਰਸ਼ਨ ਕਰਵਾਉਣ ਕੋਰੀ ਲੈ ਗਿਆ ਸੀ, ਕੀ ਕਿਸੇ ਵੀ ਐਰੇ ਗੈਰੇ ਨੱਥੂ ਖੈਰੇ ਲਈ ਗੁਰਬਾਣੀ ਉਚਾਰੀ ਜਾ ਸਕਦੀ ਹੈ? ਇਸ ਨੂੰ ਐਨਾ ਵੀ ਨਹੀਂ ਪਤਾ...

ਇਸ ਸਪਸ਼ਟੀਕਰਣ ਜੋ ਕਿ ਕਿਸੇ ਨੇ ਧੱਕੇ ਨਾਲ ਲਿਖਵਾ ਕੇ ਪੜਾਇਆ ਸਾਫ ਜ਼ਾਹਿ ਰ ਹੁੰਦਾ ਹੈ, ਸਿਰਫ ਗੋਂਗਲੂਆਂ ਤੋਂ ਮਿੱਟੀ ਝਾੜਨ ਤੋਂ ਵੱਧ ਕੁੱਝ ਨਹੀਂ...

ਹੁਣ ਕਈ ਭੱਜੇ ਜਾਣਗੇ ਪੱਪੂ ਗੁਰਬਚਨ ਕੋਲ ਇਸਦੀ ਸ਼ਿਕਾਇਤ ਲੈ ਕੇ... ਕਿੳਂਕਿ ਸਿੱਖ ਅਖਵਾਉਣ ਵਾਲਿਆਂ ਦੀ ਦੌੜ ਪੱਪੂ ਤੱਕ ਹੀ ਹੈ, ਜੋ ਕਿ ਆਪ ਇਹੋ ਜਿਹਿਆਂ ਕਾਰਵਾਈਆਂ ਹਰ ਰੋਜ਼ ਕਿਸੇ ਸਾਧ ਦੇ ਡੇਰੇ 'ਤੇ ਜਾਕੇ ਉਨ੍ਹਾਂ ਨੂੰ ਸਿਰੋਪੇ ਦੇ ਕੇ ਕਰਦਾ ਹੈ...

ਕਹਿਣਾ ਪਵੇਗਾ ਕਿ ਹੁਣ ਸਿੱਖ ਅਖਵਾਉਣ ਵਾਲਿਆਂ ਦਾ ਆਵਾ ਹੀ ਊਤ ਚੁਕਿਆ ਹੈ...


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top