Share on Facebook

Main News Page

ਡੌਲੀ ਬਿੰਦਰਾ ਨੇ ਕੀਤੇ ਰਾਧੇ ਮਾਂ ਖਿਲਾਫ ਸਨਸਨੀਖੇਜ ਖੁਲਾਸੇ

ਮੁੰਬਈ- ਰਾਧੇ ਮਾਂ ਮਾਮਲੇ 'ਚ ਇਕ ਨਵਾਂ ਮੋੜ ਸਾਹਮਣੇ ਆਇਆ ਹੈ। ਕੁਝ ਦਿਨ ਪਹਿਲਾਂ ਟੀ.ਵੀ. ਅਦਾਕਾਰਾ ਡੌਲੀ ਬਿੰਦਰਾ ਨੇ ਰਾਧੇ ਮਾਂ ਦੇ ਖਿਲਾਫ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਹੁਣ ਉਹ ਗੰਭੀਰ ਇਲਜ਼ਾਮ ਰਾਧੇ ਮਾਂ 'ਤੇ ਲਗਾ ਰਹੀ ਹੈ। ਡੌਲੀ ਬਿੰਦਰਾ ਉਹ ਫਿਲਮ ਅਭਿਨੇਤਰੀ ਜੋ ਰਾਧੇ ਮਾਂ ਨੂੰ ਦੇਵੀ ਮੰਨਦੀ ਸੀ। ਜੋ ਲੋਕਾਂ ਦੇ ਸਾਹਮਣੇ ਰਾਧੇ ਮਾਂ ਦੇ ਗੀਤ ਗਾਉਂਦੀ ਸੀ। ਖੁਦ ਨੂੰ ਰਾਧੇ ਮਾਂ ਦੀ ਭਗਤ ਦੱਸਦੀ ਸੀ। ਮੀਡੀਆ ਰਿਪੋਰਟ ਮੁਤਾਬਕ ਡੌਲੀ ਬਿੰਦਰਾ ਦੇ ਦੋਸ਼:-

* ਰਾਧੇ ਮਾਂ ਦੇ ਬੇਟੇ ਨੇ ਮੇਰੇ ਸਾਹਮਣੇ ਕੱਪੜੇ ਉਤਾਰੇ

* ਰਾਧੇ ਮਾਂ ਦੇ ਕਹਿਣ 'ਤੇ ਨੂੰਹਾਂ ਨੇ ਮੇਰਾ ਯੌਨ ਸੋਸ਼ਣ ਕੀਤਾ

* ਰਾਧੇ ਮਾਂ ਦੇ ਕਹਿਣ 'ਤੇ ਨੂੰਹਾਂ ਨੇ ਆਪਣੇ ਨਾਲ ਅਸ਼ਲੀਲ ਡਾਂਸ ਕਰਨ 'ਤੇ ਮਜ਼ਬੂਰ ਕੀਤਾ

* ਰਾਧੇ ਮਾਂ ਨੇ ਮੈਨੂੰ ਕਿਸੇ ਹੋਰ ਨਾਲ ਸਰੀਰਿਕ ਸੰਬੰਧ ਬਣਾਉਣ ਨੂੰ ਕਿਹਾ

* ਰਾਧੇ ਮਾਂ ਦੇ ਕਹਿਣ 'ਤੇ ਟੱਲੀ ਬਾਬਾ ਨੇ ਮੇਰੇ ਨਾਲ ਅਸ਼ਲੀਲ ਹਰਕਤ ਕੀਤੀ

ਡੌਲੀ ਨੇ ਇਨ੍ਹਾਂ ਗੰਭੀਰ ਦੋਸ਼ਾਂ ਦੇ ਨਾਲ ਪੁਲਸ ਕਮਿਸ਼ਨਰ ਅਤੇ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਹੈ ਜਿਸ 'ਚ ਯੌਨ ਸੋਸ਼ਣ, ਧੋਖਾਧੜੀ, ਜਾਲਸਾਜ਼ੀ, ਧਮਕੀ, ਸਾਜ਼ਿਸ਼ ਅਤੇ ਮਾਨਸਿਕ ਰੂਪ ਨਾਲ ਤੰਗ ਕਰਨ ਦਾ ਦੋਸ਼ ਲਗਾਇਆ ਹੈ। ਡੌਲੀ ਬਿੰਦਰਾ ਦਾ ਕਹਿਣਾ ਹੈ ਕਿ ਉਸ ਨੂੰ ਵੱਖ-ਵੱਖ ਨੰਬਰਾਂ ਤੋਂ ਧਮਕੀ ਭਰੇ ਫੋਨ ਅਤੇ ਸੋਸ਼ਲ ਮੀਡੀਆ 'ਤੇ ਧਮਕੀ ਭਰੇ ਮੈਸੇਜ਼ ਆ ਰਹੇ ਹਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top