Share on Facebook

Main News Page

ਕਈ ਪਾਠਕ ਜਿਹੜੇ ਖ਼ਾਲਸਾ ਨਿਊਜ਼ ਨਾਲ ਨਵੇਂ ਜੁੜੇ ਹਨ, ਕਈਆਂ ਦਾ ਗ਼ਿਲਾ ਹੈ ਕਿ ਅਸੀਂ ਜਥੇਦਾਰ ਜਾਂ ਜਥੇਦਾਰਾਂ ਨੂੰ "ਪੱਪੂ" ਕਿਉਂ ਲਿਖਦੇ ਹਾਂ? ਇਸੇ ਲਈ ਦੋ ਕੁ ਸਾਲ ਪਹਿਲਾਂ ਲਿਖਿਆ ਗਿਆ ਲੇਖ "ਪੋਪ ਅਤੇ ਪੱਪੂ" ਨੂੰ ਦੋਬਾਰਾ ਪਾਠਕਾਂ ਸਾਹਮਣੇ ਪੇਸ਼ ਕੀਤਾ ਜਾ ਰਿਹਾ ਹੈ।

ਸੰਪਾਦਕ ਖ਼ਾਲਸਾ ਨਿਊਜ਼


ਪੋਪ ਅਤੇ ਪੱਪੂ
-
ਸੰਪਾਦਕ ਖ਼ਾਲਸਾ ਨਿਊਜ਼
03 ਮਾਰਚ 2013

ਇਸਾਸੀਆਂ 'ਚ ਪੋਪ ਦੀ ਚੋਣ ਕਿਸ ਤਰ੍ਹਾਂ ਹੁੰਦੀ ਹੈ, ਉਹ ਜਾਨਣ ਲਈ ਅੱਜ ਗੂਗਲ 'ਤੇ ਸਰਚ ਕੀਤਿਆਂ ਬਹੁਤ ਕੀਮਤੀ ਜਾਣਕਾਰੀ ਮਿਲੀ, ਜਿਸਨੂੰ ਪਾਠਕਾਂ ਨਾਲ ਸਾਂਝੀ ਕਰਨ ਜਾ ਰਿਹਾ ਹਾਂ। ਅਤੇ ਨਾਲ ਨਾਲ ਇਹ ਵੀ ਸੋਚਿਆ ਕਿ ਸਿੱਖ ਕੁੱਝ ਇਸ ਤੋਂ ਕੁੱਝ ਸਿਖਣਗੇ। ਖੈਰ, ਪਹਿਲਾਂ ਦੇਖਦੇ ਹਾਂ ਕਿ ਪੋਪ ਕਿਸ ਤਰ੍ਹਾਂ ਚੁਣਿਆ ਜਾਂਦਾ ਹੈ।

ਪੋਪ ਨੂੰ ਚੁਣਨ ਲਈ 52 ਦੇਸ਼ਾਂ ਤੋਂ ਕਾਰਡੀਨਲ ਇੱਕਠੇ ਹੁੰਦੇ ਹਨ, ਜੋ ਕਿ 80 ਸਾਲ ਦੀ ਉਮਰ ਤੋਂ ਘੱਟ ਹੋਣ। 80 ਸਾਲ ਤੋਂ ਉਪਰ ਵਾਲੇ ਸਿਰਫ ਮੁਢਲੀ ਮੀਟਿੰਗ 'ਚ ਸ਼ਾਮਿਲ ਹੁੰਦੇ ਹਨ। ਯੁਰਪ ਚੋਂ 58, ਨੌਰਥ ਅਮਰੀਕਾ ਚੋਂ 14, ਲੈਟਿਨ ਅਮਰੀਕਾ ਚੋਂ 21, ਅਫਰੀਕਾ ਚੋਂ 11, ਏਸ਼ੀਆ ਚੋਂ 11, ਉਸ਼ੇਨੀਆ ਚੋਂ 2, ਕੁਲ ਮਿਲਾਕੇ 117 ਜੋ ਕਿ 80 ਸਾਲ ਤੋਂ ਘੱਟ ਉਮਰ ਦੇ ਹੁੰਦੇ ਹਨ।

ਇਨ੍ਹਾਂ ਦੇ ਰਹਿਣ ਲਈ ਵੈਟੀਕਨ ਸਿਟੀ 'ਚ ਪ੍ਰਬੰਧ ਕੀਤਾ ਜਾਂਦਾ ਹੈ। ਕਾਰਡੀਨਲਾਂ ਅਤੇ ਉਨ੍ਹਾਂ ਦੇ ਸਹਾਇਕਾਂ ਨੂੰ ਜਾਣਕਾਰੀ ਰਹੱਸ ਰੱਖਣ ਲਈ ਕਿਹਾ ਜਾਂਦਾ ਹੈ, ਅਤੇ ਸਹੁੰ ਚੁਕਾਈ ਜਾਂਦੀ ਹੈ। ਉਨ੍ਹਾਂ ਨੂੰ ਬਾਹਰਲੀ ਦੁਨੀਆ ਨਾਲ ਕਿਸੇ ਵੀ ਤਰ੍ਹਾਂ ਦਾ ਰਾਬਤਾ ਰੱਖਣ ਦੀ ਮਨਾਹੀ ਹੁੰਦੀ ਹੈ, ਫੋਨ, ਅਖਬਾਰ, ਟੀ.ਵੀ., ਮੈਸੇਜ਼, ਸਿਗਨਲ ਜਾਂ ਖੱਤ ਤੱਕ ਦੇ ਇਸਤੇਮਾਲ ਦੀ ਵੀ ਮਨਾਹੀ ਹੁੰਦੀ ਹੈ। ਬਾਹਰਲੇ ਲੋਕ ਇਨ੍ਹਾਂ ਨੂੰ ਤੁਰਦੇ ਹੋਏ ਜਾਂ ਆਉਂਦੇ ਜਾਂਦੇ ਦੇਖ ਸਕਦੇ ਹਨ।ਸਿਰਫ ਦੋ ਟੈਕਨੀਸ਼ਿਯਨ, ਡਾਕਟਰ ਅਤੇ ਕੁਝ ਸਹਾਇਕ।

ਵੋਟਿੰਗ ਦੀ ਸ਼ੁਰੁਆਤ 'ਤੇ ਬੈਲਟ ਕਾਰਡ ਵੰਡੇ ਜਾਂਦੇ ਹਨ, ਅਤੇ ਹਰ ਇੱਕ ਕਾਰਡੀਨਲ ਆਪਣੇ ਪਸੰਦੀਦਾ ਉਮੀਦਵਾਰ ਦਾ ਨਾਮ ਲਿੱਖ ਕੇ ਪਲੇਟ 'ਚ ਰੱਖ ਦਿੰਦਾ ਹੈ, ਤੇ ਉਹ ਪਲੇਟ ਚੈਲਿਸ 'ਚ ਉਲਟ ਜਾਂਦੀ ਹੈ। ਜਿਸ ਕਾਰਡੀਨਲ ਦਾ ਨਾਮ ਵੋਟ 'ਚ ਆਉਂਦਾ ਹੈ, ਤਿੰਨ ਕਾਰਡੀਨਲ ਉਸਦਾ ਨਾਮ ਅਨਾਉਂਸ ਕਰਦੇ ਹਨ, ਅਤੇ ਵੋਟਾਂ ਨੂੰ ਗਿਣਦੇ ਹਨ ਅਤੇ ਰਿਕਾਰਡ ਕਰ ਲੈਂਦੇ ਹਨ। ਬਾਅਦ ਵਿੱਚ ਸਾਰੇ ਬੈਲਟ ਜਲਾ ਦਿੱਤੇ ਜਾਂਦੇ ਹਨ। ਸਾਰੇ ਰਿਕਾਰਡ ਨੂੰ ਸਾਂਭ ਕੇ ਰੱਖ ਲਿਆ ਜਾਂਦਾ ਹੈ।

ਜੇ ਕੋਈ ਵੀ ਪੋਪ ਤਿੰਨ ਦਿਨਾਂ ਦੀ ਵੋਟਿੰਗ 'ਚ ਨਹੀਂ ਚੁਣਿਆ ਜਾਂਦਾ, ਤਾਂ ਸਾਰੇ ਕਾਰਡੀਨਲ ਇੱਕ ਦਿਨ ਦੀ ਬਰੇਕ ਲੈਂਦੇ ਹਨ। ਦੋ ਤਿਹਾਈ ਕਾਰਡੀਨਲਸ ਦੀ ਵੋਟਾਂ, ਪੋਪ ਬਣਨ ਲਈ ਚਾਹੀਦੀਆਂ ਹਨ। ਇਸ ਤਰ੍ਹਾਂ ਜਦੋਂ ਪੋਪ ਦੀ ਚੋਣ ਹੋ ਜਾਂਦੀ ਹੈ, ਤਾਂ ਕਾਰਡੀਨਲ ਚਿੱਟਾ ਧੂੰਆਂ ਚਿਮਨੀ ਰਾਹੀਂ ਕੱਢਕੇ, ਬਾਹਰ ਲੋਕਾਂ ਨੂੰ ਸਿਗਨਲ ਭੇਜਦੇ ਹਨ।

ਫਿਰ ਸਾਰੇ ਕਾਰਡੀਨਲ ਸਹੁੰ ਚੁੱਕਦੇ ਹਨ ਕਿ ਉਹ ਨਵੇਂ ਚੁਣੇ ਗਏ ਪੋਪ ਨੂੰ ਸਵੀਕਾਰਦੇ ਹਨ। ਫਿਰ ਸਾਰੇ ਕਾਰਡੀਨਲ ਦਾ ਮੁਖੀਆ ਚਬੁਤਰੇ 'ਚੋਂ ਬਾਹਰ ਆਕੇ, ਲੋਕਾਂ ਨੂੰ ਸੁਨੇਹਾ ਦਿੰਦਾ ਹੈ ਕਿ "ਅਸੀਂ ਪੋਪ ਚੁਣ ਲਿਆ ਹੈ"।

ਇਹ ਹੈ ਤਰੀਕਾ ਪੋਪ ਚੁਣਨ ਦਾ, ਜੋ ਕਿ ਸਦੀਆਂ ਤੋਂ ਨਿਰਵਿਘਨ ਚਲਿਆ ਆ ਰਿਹਾ ਹੈ, ਅਤੇ ਕੋਈ ਵਿਰੋਧ ਨਹੀਂ। ਕਿਸੇ ਬਾਹਰਲੇ ਬੰਦੇ, ਰਾਜਨੀਤੀ, ਕਿਸੇ ਪਾਰਟੀ ਦਾ ਇਸ ਵਿੱਚ ਕੋਈ ਦਖਲ ਨਹੀਂ।

ਹੁਣ ਲਉ, ਸਿੱਖਾਂ ਦੇ ਪੱਪੂ (ਜਥੇਦਾਰ) ਚੁਣਨ ਦਾ ਤਰੀਕਾ

ਵਰਤਮਾਨ ਸਮੇਂ 'ਚ ਬਹੁਤ ਹੀ ਸਰਲ ਤਰੀਕਾ ਅਪਣਾਇਆ ਗਿਆ ਹੈ, ਜੋ ਸਾਰੇ ਜੱਗ ਨਾਲੋਂ ਨਿਆਰਾ ਹੈ। "ਪੱਪੂ" ਬਣਨ ਲਈ ਕਿਸੇ ਵੀ ਤਰ੍ਹਾਂ ਦੀ ਪੜਾਈ ਦੀ ਲੋੜ੍ਹ ਨਹੀਂ, ਕਿਸੀ ਵੀ ਤਰ੍ਹਾਂ ਦੀ ਯੋਗਤਾ ਦੀ ਲੋੜ੍ਹ ਨਹੀਂ, ਜਿਸਨੂੰ ਹੋਰ ਕੋਈ ਕੰਮ ਨਾ ਆਉਂਦਾ ਹੋਵੇ, ਗ੍ਰੰਥੀ ਬਣ ਜਾਂਦਾ ਹੈ। ਸਿਫਾਰਸ਼ ਨਾਲ ਦਰਬਾਰ ਸਾਹਿਬ ਦਾ ਚੋਬਦਾਰ ਹੀ ਲੱਗ ਜਾਂਦਾ ਹੈ। ਹੌਲੀ ਹੌਲੀ ਚਾਪਲੂਸੀ ਕਰਕੇ ਗ੍ਰੰਥੀ, ਤੇ ਫਿਰ ਹੈਡ ਗ੍ਰੰਥੀ। ਆਉਂਦੇ ਜਾਂਦੇ ਅਕਾਲੀ ਜਥੇਦਾਰਾਂ ਦੀ ਚਾਪਲੂਸੀ ਕਰਕੇ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਬਾਦਲ ਸਾਹਬ ਦੇ ਤਲਵੇ ਚੱਟ ਕੇ, ਉਹ ਹੈਡ ਗ੍ਰੰਥੀ, ਪੱਪੂ ਬਣ ਜਾਂਦਾ ਹੈ। ਕਿੰਨਾ ਸੌਖਾ ਹੈ ਇਹ ਤਰੀਕਾ।  ਪੱਪੂ (Pappu) Puppet ਦਾ Short form ਹੈ ਦਾ, ਜਿਸਦਾ ਮਤਲਬ ਹੁੰਦਾ ਹੈ "ਕੱਠਪੁਤਲੀ"।

ਫਿਰ ਇਹ ਪੱਪੂ ਆਪਣੇ ਆਕਾ ਦੇ ਕਹੇ ਅਨੁਸਾਰ ਹਰ ਉਹ ਕੰਮ ਕਰਦਾ ਹੈ, ਜਿਹੜਾ ਉਨ੍ਹਾਂ ਨੂੰ ਚੰਗਾ ਲਗਦਾ ਹੈ। ਅੱਜ ਦੇ ਸਮੇਂ 'ਚ ਇਹ ਪੱਪੂ ਸਿੱਖੀ ਦੀਆਂ ਜੜਾਂ ਖੋਖਲੀਆਂ ਕਰਨ 'ਚ ਮਸ਼ਰੂਫ ਰਹਿੰਦਾ ਹੈ। ਜੇ ਕੋਈ ਸਿੱਖੀ ਦੀ ਗੱਲ ਕਰੇ ਉਸ ਨੂੰ ਇਹ ਪੱਪੂ, ਸਿੱਖੀ 'ਚੋਂ ਖਾਰਜ ਕਰਨ ਦੇ ਢਕੋਂਸਲੇ ਕਰਦਾ ਹੈ, ਜਿਹੜਾ ਹਰ ਜਾਗਰੂਕ ਸਿੱਖ ਮੰਨਣ ਤੋਂ ਇਨਕਾਰੀ ਹੈ। ਸਿੱਖਾਂ 'ਚ ਸ੍ਰੀ ਅਕਾਲ ਤਖਤ ਸਾਹਿਬ ਦੇ ਮੁੱਖ ਸੇਵਾਦਾਰ ਵਜੋਂ ਸਿਵਾਏ ਇੱਕ ਦੋ ਮੁੱਖ ਸੇਵਾਦਾਰਾਂ (ਜਿਨ੍ਹਾਂ 'ਚ ਪ੍ਰੋ. ਦਰਸ਼ਨ ਸਿੰਘ ਸ਼ਾਮਿਲ ਹਨ) ਭਾਈ ਰਣਜੀਤ ਸਿੰਘ ਦੇ ਸਮੇਂ ਤੋਂ ਬਾਅਦ, ਪੂਰਨ ਸਿੰਘ, ਜੋਗਿੰਦਰ ਸਿੰਘ ਵੇਦਾਂਤੀ, ਅਤੇ ਮੌਜੂਦਾ ਪੱਪੂ ਗੁਰਬਚਨ ਸਿੰਘ, ਇਹ ਤਿੰਨਾਂ ਨੇ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਤੇ ਮੁੱਖ ਸੇਵਾਦਾਰ ਦੀ ਸ਼ਾਨ ਮਿੱਟੀ 'ਚ ਹੀ ਮਿਲਾ ਦਿੱਤੀ ਹੈ।

ਬਾਕੀ ਇਸ ਪੱਪੂ ਗੁਰਬਚਨ ਸਿੰਘ ਦੇ ਤਾਂ ਕਿਆ ਕਹਿਣੇ, ਜਿਹੜਾ ਇਥੋਂ ਤੱਕ ਵੀ ਕਹਿ ਜਾਂਦਾ ਹੈ ਕਿ "ਇਨ ਸਿੱਖੋਂ ਕੇ ਜੂਤੇ ਮਾਰੋ" ਅਤੇ ਗੁਰਮਤਿ ਸਮਾਗਮ ਰੋਕਣ ਵਾਲਿਆਂ ਨੂੰ ਸ਼ਾਬਾਸ਼ ਦਿੰਦਾ ਹੈ। ਵਾਹ, ਸ਼ੇਰਾਂ ਦੀ ਕੌਮ ਦੇ ਪੱਪੂ ਜਥੇਦਾਰ!!!

ਸੰਗਤਾਂ ਆਪ ਸੋਚਣ ਕਿ ਇਹ ਪੋਪ ਹਨ ਜਾਂ ਪੱਪੂ !!!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top