ਗੁਰਦੁਆਰਿਆਂ
ਦੇ ਬਾਹਰ ਪਾਣੀ ਦੇ ਭਰੇ ਚੁਬੱਚੇ, ਪੈਰ ਧੋਣ ਲਈ ਹਨ, ਕਿ ਜਿਹੜੇ ਲੋਕ ਬਾਹਰੋਂ ਆਏ ਹਨ,
ਗੁਰਦੁਆਰੇ ਅੰਦਰ ਪੈਰ ਧੋ ਕੇ ਜਾਣ, ਜਿਸ ਨਾਲ ਗੁਰਦੁਆਰੇ ਦੀ
ਸਫਾਈ ਦਾ ਸੰਬੰਧ ਹੈ, ਧਰਮ ਨਾਲ ਨਹੀਂ। ਪਰ
ਸਿੱਖ ਗੁਰੂ ਦੀ ਘੱਟ, ਅਖੋਤੀ ਸਾਧ ਬਾਬਿਆਂ ਦੀ ਜ਼ਿਆਦਾ ਸੁਣਦੇ ਹਨ। ਗੁਰਦੁਆਰੇ ਅੰਦਰ
ਵੜ੍ਹਨ ਤੋਂ ਪਹਿਲਾਂ ਹੀ ਸਿੱਖ ਅਖਵਾਉਣ ਵਾਲਾ ਕਈ ਥਾਂਈਂ ਮੱਥਾ ਟੇਕ ਚੁਕਾ ਹੁੰਦਾ ਹੈ।
ਨਿਸ਼ਾਨ (ਝੰਡੇ) ਨੂੰ, ਬੇਰੀਆਂ ਨੂੰ, ਜੁੱਤੀਆਂ ਨੂੰ, ਹੋਰ ਪਤਾ ਨਹੀਂ ਕਿੱਥੇ ਕਿੱਥੇ...
ਪੈਰ ਧੋਣ ਲਈ ਬਣੇ ਚੁੱਬਚੇ 'ਚ ਪੈਰ ਧੋਣ ਤੋਂ ਬਾਅਦ ਕਈ ਬਹੁਤੇ ਸ਼ਰਧਾਲੂ (ਸ਼ਰਧਾ ਉੱਲੂ) ਉਹ
ਗੰਦਾ ਪਾਣੀ ਚੂਲੀ ਭਰਕੇ ਪੀ ਜਾਂਦੇ ਨੇ, ਕਹਿੰਦੇ ਨੇ ਕਿ ਇਹ
ਅੰਮ੍ਰਿਤ ਹੈ। ਫਿਰ ਸਰੋਵਰ 'ਚ ਜਿੱਥੇ ਸਭ ਚੁੱਭੀਆਂ ਮਾਰਦੇ ਨੇ,
ਉਹ ਵੀ ਅੰਮ੍ਰਿਤ?
ਹੈਂਅਅਅ,
ਗੁਰਬਾਣੀ ਤਾਂ ਜਿਸ ਅੰਮ੍ਰਿਤ ਦੀ ਗੱਲ ਕਰ ਰਹੀ ਹੈ ਉਸ ਵਿੱਚ
ਤਾਂ ਕਿਤੇ ਜ਼ਿਕਰ ਨਹੀਂ ਗੰਦੇ ਪੈਰਾਂ ਵਾਲੇ ਅੰਮ੍ਰਿਤ ਦਾ ਜਾਂ ਸਰੋਵਰ ਵਾਲੇ ਅੰਮ੍ਰਿਤ ਦਾ?
ਜਿਹੜੇ ਬਿਬੇਕੀ ਸਿੰਘ, ਜਾਂ ਆਪਣੇ ਆਪ ਨੂੰ ਮਹਾਨ ਸਿੱਖ ਅਖਵਾਉਂਦੇ ਨੇ, ਜਿਹੜੇ ਕਿਸੇ ਨੂੰ
ਲਾਗੇ ਨਹੀਂ ਬਹਿਣ ਦਿੰਦੇ, ਕਿਸੇ ਦਾ ਹੱਥ ਦਾ ਪਾਣੀ ਨਹੀਂ ਪੀਂਦੇ, ਉਹ ਇਸ ਗੰਦੇ ਪਾਣੀ
ਨੂੰ ਬੜੇ ਚਾਅ ਨਾ ਪੀਂਦੇ ਨੇ... ਵਾਹ... ਕਿਸੇ ਗੈਰ ਅੰਮ੍ਰਿਧਾਰੀ ਦੇ ਸਾਫ ਹੱਥਾਂ ਦਾ
ਪਾਣੀ ਮਾੜਾ ਹੈ, ਪਰ ਵੱਖ ਵੱਖ ਤਰ੍ਹਾਂ ਦੇ ਮਨੁੱਖਾਂ ਦੇ ਪੈਰਾਂ
ਦੀ ਮਿੱਟੀ ਵਾਲਾ ਪਾਣੀ ਅੰਮ੍ਰਿਤ... ਵਾਹ...
ਇਸ ਤਸਵੀਰ 'ਚ ਜਿਸ ਗੁਰਦੁਆਰਾ ਕਮੇਟੀ ਨੇ ਇਸ ਬੋਰਡ ਟੰਗਿਆ ਹੈ, ਬਹੁਤ ਹੀ ਸ਼ਲਾਘਾਯੋਗ ਕੰਮ
ਕੀਤਾ ਹੈ, ਜਿਸ ਨਾਲ ਜਿਹੜਾ ਪੜ੍ਹੇਗਾ, ਤਾਂ ਸ਼ਾਇਦ ਕਿਸੇ 'ਤੇ ਅਸਰ ਹੋ ਜਾਏ...
ਪਰ ਸਿੱਖਾਂ ਦੀ ਇਹ ਤ੍ਰਾਸਦੀ ਹੈ ਕਿ ਉਹ ਪੜ੍ਹਨ 'ਚ ਰੁਚੀ
ਬਹੁਤ ਘੱਟ ਰੱਖਦੇ ਹਨ, ਨਹੀਂ ਤਾਂ ਜਿਨ੍ਹਾਂ ਕੋਲ ਗਿਆਨ ਦਾ ਸਾਗਰ ਹੋਵੇ, ਅੰਮ੍ਰਿਤ ਰੂਪੀ
ਗੁਰਬਾਣੀ ਹੋਵੇ... ਉਹ ਚੁਬੱਚਿਆਂ ਅਤੇ ਸਰੋਵਰਾਂ ਦੇ
ਪਾਣੀ ਨੂੰ ਅੰਮ੍ਰਿਤ ਸਮਝੇ???
ਚੁਬੱਚਾ ਪੈਰਾਂ ਦੀ ਸਫਾਈ ਲਈ ਹੈ, ਅਤੇ ਸਰੋਵਰ ਪੈਰਾਂ ਸਮੇਤ ਬਾਕੀ ਸ਼ਰੀਰ ਦੀ ਸਫਾਈ ਲਈ,
ਤਾਂਕਿ ਗੁਰਦੁਆਰੇ ਅੰਦਰ ਜਾਣ ਤੋਂ ਪਹਿਲਾਂ ਤਨ ਤਾਂ ਸਾਫ ਹੋਵੇ ਅਤੇ ਗੁਰਦੁਆਰੇ ਅੰਦਰ
ਗੁਰਬਾਣੀ ਕਥਾ ਤੇ ਕੀਰਤਨ ਰਾਹੀਂ ਮਨ ਦੀ ਮੈਲ ਵੀ ਸਾਫ ਕੀਤੀ ਜਾ ਸਕੇ... ਇਸ ਤੋਂ ਵੱਧ
ਚੁਬਚਿਆਂ, ਸਰੋਵਰਾਂ ਦਾ ਹੋਰ ਕੋਈ ਕੰਮ ਨਹੀਂ, ਇਨ੍ਹਾਂ ਨੂੰ
ਧਰਮ ਦਾ ਹਿੱਸਾ ਸਮਝਣਾ, ਨਾਸਮਝੀ ਹੈ।
ਪਰ ਅਫਸੋਸ... ਅੱਜ ਦੇ ਗੁਰਦੁਆਰੇ ਸਿਰਫ ਤਨ ਤੱਕ ਹੀ ਸੀਮਿਤ ਹਨ,
ਮਨ ਦੀ ਖੁਰਾਕ ਉਥੋਂ ਨਹੀਂ ਮਿਲਦੀ,
ਗੁਰੂ ਦੀ ਸਿੱਖਿਆ ਤੋਂ ਸੱਖਣੇ ਨੇ ਗੁਰਦੁਆਰੇ।
(ਕਈ ਪਾਠਕਾਂ ਨੂੰ ਉਪਰੋਕਤ ਗੱਲਾਂ ਚੰਗੀਆਂ ਨਾ ਲੱਗਣ, ਕਿਉਂਕਿ ਸੀਨਾ-ਬ-ਸੀਨਾ ਅਤੇ
ਪਰੰਪਰਾ ਦੇ ਨਾਮ ਹੇਠ ਜਿਹੜੀ ਸਿਉਂਕ ਸਿੱਖੀ ਨੂੰ ਲੱਗ ਚੁਕੀ ਹੈ, ਉਸ ਤੋਂ ਨਿਜਾਤ ਪਾਉਣਾ,
ਸੌਖਾ ਨਹੀਂ, ਪਰ ਇਸ ਨਾਲ ਸਾਡੇ ਕਦਮ ਰੁਕਣ ਵਾਲੇ ਨਹੀਂ। ਖ਼ਾਲਸਾ ਨਿਊਜ਼ ਇਸੇ ਤਰ੍ਹਾਂ ਹੀ
ਸਿੱਖੀ 'ਚ ਧਰਮ ਦੇ ਨਾਮ ਹੇਠ ਫੈਲੇ ਕਰਮਕਾਂਡਾਂ ਖਿਲਾਫ ਲਿਖਦੀ ਰਹੇਗੀ, ਕਿਸੇ ਨੂੰ ਚੰਗਾ
ਲਗੇ ਭਾਂਵੇਂ ਨਾ।)