Share on Facebook

Main News Page


ਅਜ ਐਸ.ਜੀ.ਪੀ.ਸੀ. ਵਿੱਚ ਵਾਧੂ ਆਸਾਮੀ ਚੀਫ ਸੈਕਟਰੀ ਦੀ ਨਿਯੁਕਤੀ ਕੀਤੀ ਗਈ ਤੇ ਹਰਚਰਨ ਸਿੰਘ ਦਾ ਐਲਾਨ ਕੀਤਾ ਗਿਆ, ਜੋ ਕਿ "ਅਜੀਤ" ਅਖਬਾਰ ਅਨੁਸਾਰ ਹੁਕਮਰਾਨ ਬਾਦਲ ਪਰਿਵਾਰ ਦੇ ਅਤਿ ਨਜਦੀਕੀ ਦੱਸੇ ਜਾਂਦੇ ਹਨ। ਇਹ ਨਿਯੁਕਤੀ ਕਈ ਤਰ੍ਹਾਂ ਦੇ ਸਵਾਲ ਪੈਦਾ ਕਰਦੀ ਹੈ:

ਇਥੇ ਜਿਕਰਯੋਗ ਹੈ ਕਿ ਚੀਫ ਸੈਕਟਰੀ ਦੀ ਤਨਖਾਹ 3 ਲੱਖ ਪ੍ਰਤੀ ਮਹੀਨਾ ਹੋਏਗੀ, ਜਦੋਂ ਕਿ ਭਾਰਤ ਸਰਕਾਰ ਦੇ ਚੀਫ ਸੈਕਟਰੀ ਦੀ ਤਨਖਾਹ 1 ਲਖ 90 ਹਜਾਰ ਤੇ ਪੰਜਾਬ ਸਰਕਾਰ ਦੇ ਚੀਫ ਸੈਕਟਰੀ ਦੀ ਤਨਖਾਹ 1 ਲਖ 60 ਹਜਾਰ ਪ੍ਰਤੀ ਮਹੀਨਾ ਹੈ, ਕੀ ਐਸ.ਜੀ.ਪੀ.ਸੀ. ਦਾ ਬਜਟ ਕੇਦਰ ਸਰਕਾਰ ਤੇ ਪੰਜਾਬ ਸਰਕਾਰ ਤੋਂ ਜਿਆਦਾ ਹੈ, ਜੋ ਇੰਨੀ ਮਹਿੰਗੀ ਆਸਾਮੀ ਦੀ ਲੋੜ ਪੈ ਗਈ??? 

*** ਕੀ ਇਹ ਗੁਰੂ ਦੀ ਗੋਲਕ 'ਤੇ ਡਾਕਾ ਨਹੀਂ ਹੈ???
*** ਜੇਕਰ ਪਿਛਲੇ ਲੰਬੇ ਸਮੇਂ ਤੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਸਕੱਤਰਾਂ ਨਾਲ ਕੰਮਕਾਜ ਚਲਦਾ ਸੀ, ਤਾਂ ਇਕਦਮ ਪੈਰਾਸ਼ੂਟ ਰਾਹੀਂ ਚੀਫ ਸੈਕਟਰੀ ਨੂੰ ਉਤਾਰਨ ਪਿਛੇ ਕੀ ਮਜਬੂਰੀ ਹੈ???
*** ਕੀ ਇਹ ਕੰਮ ਹੋਰ ਅਹੁਦੇਦਾਰ ਕਰਨ ਯੋਗ ਨਹੀਂ ਸਨ???
*** ਚੇਤੇ ਰਹੇ ਹਰਚਰਨ ਸਿੰਘ ਕਲ ਤੱਕ ਟੀ.ਵੀ. ਚੈਨਲਾਂ 'ਤੇ ਵੱਖ-ਵੱਖ ਮਸਲਿਆਂ ਤੇ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਬਾਰੇ ਵੱਧ-ਘੱਟ ਬੋਲਦੇ ਸੀ ਤੇ ਅੱਜ ਕਿਹੜੇ ਆਕਾ ਦਾ ਹੁਕਮ ਮਨ ਰਹੇ ਹਨ???
*** ਕੀ "ਘਾਲਿ ਖਾਇ ਕਿਛੁ ਹਥਹੁ ਦੇਇ" ਦਾ ਸਿਧਾਂਤ ਸਿਰਫ ਆਮ ਲੋਕਾਂ 'ਤੇ ਹੀ ਢੁੱਕਦਾ ਹੈ???

ਅੱਜ ਲੋੜ ਹੈ ਸਮੁੱਚੇ ਸਿੱਖ ਜਗਤ ਨੂੰ ਇਹੋ ਜਿਹੇ ਗੰਭੀਰ ਮਸਲੇ 'ਤੇ ਇਕਜੁੱਟ ਹੋਕੇ ਵਿਰੋਧ ਕਰਨ ਦੀ, ਚਾਹੇ ਇਸ ਲਈ ਕੋਈ ਕਾਨੂੰਨੀ ਕਾਰਵਾਈ ਕਰਨੀ ਪਵੇ।

- ਮਨਦੀਪ ਕੌਰ ਪੰਨੂ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top