Share on Facebook

Main News Page

ਭਾਈ ਮਨੀ ਸਿੰਘ ਦੇ ਨਾਮ ਹੇਠ ਲਿਖੀ ਜਾਅਲੀ ਚਿੱਠੀ ਦਾ ਸੱਚ
-: ਗੁਰਦੀਪ ਸਿੰਘ ਬਾਗ਼ੀ

19ਵੀਂ ਸਦੀ ਦੇ ਪਹਿਲੇ ਅੱਧੇ ਹਿੱਸੇ ਤੱਕ ਹਰ ਲਿਖਤ ਲੜੀਵਾਰ ਹੋਂਦੀ ਸੀ, ਜਿਵੇਂ ਪਹਿਲਾ ਹੁਕਮਨਾਮਾ ਹੈ, ਉਹ ਲੜੀਵਾਰ ਹੈ। ਬਾਅਦ ਵਿੱਚ ਪਦ ਛੇਦ ਕਰ ਕੇ ਲਿਖਣ ਦਾ ਰਿਵਾਜ ਚਲ ਪਿਆ, ਜਿਵੇਂ ਦੂਸਰੀ ਚਿੱਠੀ ਭਾਈ ਮਨੀ ਸਿੰਘ ਦੇ ਨਾਮ ਤੋਂ ਲਿਖੀ ਗਈ ਹੈ ਉਹ ਪਦ ਛੇਦ ਵਾਲੀ ਹੈ। ਜਿਸ ਨੇ ਵੀ ਇਹ ਭਾਈ ਮਨੀ ਸਿੰਘ ਦੇ ਨਾਮ ਤੋਂ ਜਾਅਲੀ ਚਿੱਠੀ ਤਿਆਰ ਕੀਤੀ, ਉਸ ਨੂੰ ਇਸ ਗੱਲ ਦਾ ਪਤਾ ਨਹੀਂ ਸੀ, ਤਾਂ ਹੀ ਧੋਖਾ ਖਾ ਗਿਆ ਅਤੇ ਉਸ ਦੀ ਜਾਲਸਾਜੀ ਮੁਖੋਂ ਬੋਲਦੀ ਹੈ, ਕਿ ਮੈਂ (ਚਿੱਠੀ) ਜਾਅਲੀ ਹਾਂ।

ਰਤਨ ਸਿੰਘ ਜੱਗੀ ਨੇ ਜਦ ਇਸ ਭਾਈ ਮਨੀ ਸਿੰਘ ਦੇ ਨਾਮ ਨੂੰ ਲਿਖੀ ਜਾਅਲੀ ਚਿੱਠੀ ਦੇ ਮਾਲਿਕ ਨੂੰ ਅਸਲ ਕਾਪੀ ਦਿਖਾਉਣ ਨੂੰ ਕਹਿਆ ਤੇ ਉਹ ਡਰਦਾ ਮਾਰਾ ਇਨਕਾਰ ਕਰ ਗਿਆ ਕਿ ਕਦੇ ਕਾਗਜ ਦੀ ਵਜਹ ਨਾਲ ਉਸ ਦੀ ਚੋਰੀ ਫੜੀ ਨ ਜਾਵੇ, ਪਰ ਇਹ ਪਦ-ਛੇਦ ਵਾਲੀ ਗਲਤੀ ਉਸ ਦੀ ਜਾਅਲਸਾਜੀ ਨੂੰ ਨੰਗਾ ਕਰ ਗਈ।

ਜਿਵੇਂ ਪਹਿਲਾ, ਹੁਕਮਨਾਮਾ ਹੈ, ਉਹ ਲੜੀਵਾਰ ਹੈ ਦੂਸਰੀ ਚਿੱਠੀ ਭਾਈ ਮਨੀ ਸਿੰਘ ਦੇ ਨਾਮ ਤੋਂ ਲਿਖੀ ਗਈ ਹੈ, ਉਹ ਪਦ ਛੇਦ ਵਾਲੀ ਹੈ

ਨੋਟ: ਥੱਲੇ ਦਿੱਤਾ ਲੇਖ ਗੁਰਦੀਪ ਸਿੰਘ ਬਾਗ਼ੀ ਜੀ ਦਾ ਲਿਖਿਆ ਨਹੀਂ ਹੈ, ਇਸ ਦੇ ਲੇਖਕ ਦਾ ਪਤਾ ਨਹੀਂ ਹੈ, ਜੇ ਕਿਸੇ ਪਾਠਕ ਨੂੰ ਪਤਾ ਹੋਵੇ ਤਾਂ, ਉਹ ਕਿਰਪਾ ਕਰਕੇ ਕੁਮੈਂਟ comments 'ਚ ਲਿੱਖ ਦਵੇ।

ੴ ਅਕਾਲ ਸਹਾਏ ॥

ਪੂਜ ਮਾਤਾ ਜੀ ਦੇ ਚਰਨਾ ਪਰ ਮਨੀ ਸਿੰਘ ਕੀ ਡੰਡੋਤਬੰਦਨਾ॥ ਬਹੁਰੋ ਸਮਾਚਾਰ ਵਾਚਨਾ ਕਿ ਇਧਰ ਆਉਨ ਪਰ ਸਾਡਾ ਸਰੀਰੁ ਵਾਯੂ ਕਾ ਅਧਿਕ ਵਿਕਾਰੀ ਹੋਇ ਗਇਆ ਹੈ॥ ਸੁਅਸਤ ਨਾਹੀ ਰਹਿਆ॥ ਤਾਪ ਕੀ ਕਥਾ ਦੋ ਬਾਰ ਸੁਨੀ॥ ਪਰ ਮੰਦਿਰ ਕੀ ਸੇਵਾ ਮੇਂ ਕੋਈ ਆਲੁਕ ਨਾਹੀ॥ ਦੇਸ ਵਿਚਿ ਖਾਲਸੇ ਦਾ ਬਲੁ ਛੁਟਿ ਗਇਆ ਹੈ॥ ਸਿੰਘ ਪਰਬਤਾਂ ਬਬਾਨਾ ਵਿਚਿ ਜਾਇ ਬਸੇ ਹੈਨ॥ ਮਲੇਛੋ ਕੀ ਦੇਸੁ ਮੇ ਦੋਹੀ ਹੈ॥ ਬਸਤੀ ਮੇਂ ਬਾਲਕ ਜਵਾਂ ਇਸਤਰੀ ਸਲਾਮਤੁ ਨਾਹੀ॥ ਮੁਛੁ ਮੁਛੁ ਕਰਿ ਮਾਰਦੇ ਹੈਨ॥ ਗੂਰੂ ਦਰੋਹੀ ਬੀ ਉਨਾ ਦੇ ਸੰਗ ਮਿਲਿ ਗਏ ਹੈਨ॥ ਹੰਦਾਲੀਏ ਮਿਲਿ ਕਰਿ ਮੁਕਬਰੀ ਕਰਦੇ ਹੈਨ॥ ਸਬੀ ਚਕੁ ਛੋੜ ਗਏ ਹੈਨ॥ ਮੁਤਸਦੀ ਭਾਗ ਗਏ ਹੈਨ॥ ਸਾਡੇ ਪਰ ਅਬੀ ਤੋ ਅਕਾਲ ਕੀ ਰਛਾ ਹੈ॥ ਕਲ ਕੀ ਖਬਰ ਨਾਹੀ॥ ਸਾਹਿਬਾਂ ਦੇ ਹੁਕਮ ਅਟਲ ਹੈਨ॥ ਬਿਨੋਦ ਸਿੰਘ ਦੇ ਪੁਤਰੇਲੇ ਦਾ ਹਕਿਮ ਸਤੁ ਹੋਇ ਗਇਆ ਹੈ॥ ਪੋਥੀਆਂ ਜੋ ਝੰਡਾ ਸਿੰਘ ਹਾਥਿ ਭੇਜੀ ਥੀ॥ ਉਨਾ ਵਿਚਿ ਸਾਹਿਬਾਂ ਦੇ ੩੦੩ ਚਰਿਤੲ ਉਪਖਿਆਨ ਦੀ ਪੋਥੀ ਦੀ ਪੋਥੀ ਜੋ ਹੈ ਸੇ ਸੀਹਾ ਸਿੰਘ ਨੂੰ ਮਹਲ ਵਿਚਿ ਦੇਨਾ ਜੀ॥ ਨਾਮ ਮਾਲਾ ਕੀ ਪੋਥੀ ਦੀ ਖਬਰੁ ਅਬੀ ਮਿਲੀ ਨਾਹੀ॥ ਕਰਿਸਨਾਵਤਾਰ ਪੂਰਬਾਰਧ ਤੋ ਮਿਲਾ॥ ਉਤਰਾਰਧ ਨਾਹੀ॥ ਜੋ ਮਿਲਾ ਅਸੀ ਭੇਜ ਦੇਵਾਂਗੇ॥ ਦੇਸਸ ਵਿਚਿ ਗੋਗਾ ਹੈ ਕਿ ਬੰਦਾ ਬੰਧਨ ਮੁਕਤਿ ਹੋਇ ਭਾਗ ਗਇਆ ਹੈ॥ ਸਾਹਿਬ ਬਾਹੁੜੀ ਕਰਨਗੇ॥ ਤੋਲਾ ੫ ਸੋਨਾ ਸਾਹਿਬਜਾਦੇ ਕੀ ਘਰਨੀ ਕੇ ਆਭੁਖਨ ਲਈ ਗੁਰੂਕਿਆਂ ਖੰਡੂਰ ਸੇ ਭੇਜਾ ਹੈ॥੧੭ ਰਜਤਪਨ ਬੀ ਝੰਡਾ ਸਿੰਘ ਸੇ ਭਰ ਪਾਨੇ॥ ਪੰਜ ਰਤਨਪਵ ਇਸੇ ਤੋਸਾ ਦਿਆ॥ ਇਸ ਨਮੁ ਬਦਰਕਾ ਬੀ ਹੈ। ਇਸ ਸੇ ਉਠਿ ਜਾਵੇਂਗੇ॥ ਮੁਸਤਦੀਓ ਨੇ ਹਿਸਾਬ ਨਾਹੀ ਦੀਆ॥ ਜੋ ਦੇਂਦੇ ਤਾਂ ਬੜੇ ਸਹਿਰ ਸੇ ਹੁੰਡੀ ਕਰਾਇ ਭੇਜਦੇ॥ ਅਸਾਡੇ ਸਰੀਰ ਦੀ ਰਛਿਆ ਰਹੀ ਤਾ ਕੁਆਰ ਦੇ ਮਹੀ ਆਵਾਗੇ॥ ਮਿਤੀ ੨੨ ਵੈਸਾਖੁ॥

ਦਸਖਤ ਮਨੀ ਸਿੰਘ॥ ਗੁਰੂ ਚਕੁ ਬੁੰਗਾ॥ ਜੁਆਬ ਪੋਰੀ ਮੇਂ॥
(ਦਸਮੇਸ਼ ਬਾਣੀ ਦਰਪਣ ‘ਚ, ਪੰਨਾ ੧੩-੧੪, ਲੇਖਕ ਹਰਜਿੰਦਰ ਸਿੰਘ ਕੰਵਲ)

ਇਹ ਹੈ ਉਹ ਚਿੱਠੀ ਜਿਸ ਨੂੰ ਅਖੋਤੀ ਦਸਮ ਗ੍ਰੰਥ ਦੇ ਹਮਾਇਤੀ ਸਬੂਤ ਵਜੋ ਪੇਸ਼ ਕਰਦੇ ਹਨ। ਜਿਸ ਮੁਤਾਬਕ ਤਾਂ ਚਰਿਤ੍ਰ, ਸਸ਼ਤਰ ਨਾਮ ਮਾਲਾ ਅਤੇ ਕ੍ਰਿਸ਼ਨਆਵਤਾਰ ਆਦਿ ਬਾਣੀਆਂ ਗੁਰੁ ਜੀ ਦੀਆ ਹੱਥ ਲਿਖਤਾਂ ਹਨ। ਇਥੇ ਇਹ ਵੀ ਖਿਆਲ ਰਹੇ ਕਿ ਇਸ ਤਥਾਕਥਿਤ ਚਿੱਠੀ ਵਿਚ ਤਾਪ ਦੀ ਕਥਾ ਸੁਨਣ ਦਾ ਵੀ ਜਿਕਰ ਹੈ ਜੋ ਕਿ ਬੜੀ ਦਿਲਚਸਪ ਹੈ। ਉਸ ਦਾ ਸੰਖੇਪ ਵੇਰਵਾ ਇਉਂ  ਹੈ।

ਇਕ ਮਾਈ ਦਾ ਚੀਕ-ਚਿਹਾੜਾ ਸੁਣ ਕੇ ਗੁਰੂ ਅਮਰਦਾਸ ਜੀ ਨੇ ਹੁਕਮ ਕੀਤਾ ਕਿ ਪਤਾ ਕਰੋ ਕੀ ਹੋਇਆ ਹੈ ਤਾਂ ਸਿੱਖਾਂ ਨੇ ਮਾਈ ਤੋਂ ਪਤਾ ਕਰਕੇ ਦੱਸਿਆ ਕਿ ਉਸ ਦਾ ਪੁੱਤਰ ਤਾਪ ਕਾਰਨ ਸ਼ਾਂਤ ਹੋ ਗਿਆ ਹੈ। ਗੁਰੁ ਜੀ ਨੇ ਬਚਨ ਕੀਤਾ ਕਿ ਜਿਚਰ ਤੀਕ ਅਸੀ ਹਾਂ ਤਿਚਰ ਚੀਕ ਕੋਈ ਪੁੱਤਰ ਕਰਕੇ ਦੁਖੀ ਨਹੀਂ ਹੋਵੇਗਾ। ਗੁਰੁ ਜੀ ਨੇ ਤਾਪ ਨੂੰ ਬਾਲਕ ਰੂਪ ਕਰਕੇ ਹੱਥ ਕੜੀਆਂ ਅਤੇ ਪੈਰੀ ਬੇੜੀਆਂ ਪਾਈਆਂ ਤੇ ਪਿੰਜਰੇ ਵਿਚ ਕੈਦ ਕਰ ਦਿੱਤਾ। ਕਈ ਦਿਨਾਂ ਪਿਛੋ ਤਲਵੰਡੀ ਵਾਸੀ ਭਾਈ ਲਾਲੋ ਗੁਰੂ ਜੀ ਦੇ ਦਰਸ਼ਨਾ ਨੂੰ ਆਇਆ ਤਾਂ ਪਿੰਜਰੇ ਵਿਚ ਬਾਲਕ ਨੂੰ ਤੜਫਦਾ ਦੇਖ ਕਿ ਬੇਨਤੀ ਕੀਤੀ ਕਿ ਹੇ ਦਿਆਲੂ ਅਤੇ ਕ੍ਰਿਪਾਲੂ ਸੱਚੇ ਪਾਤਸ਼ਾਹ ਜੀ ਜੇ ਆਪ ਜੀ ਦਾ ਹੁਕਮ ਹੋਵੈ ਤਾਂ ਇਸ ਨੂੰ ਪ੍ਰਸ਼ਾਦ ਦੇ ਦੇਵਾ। ਤਾਂ ਹੁਕਮ ਹੋਇਆ ਕਿ ਇਹ ਬਾਲਕ ਨਹੀਂ ਹੈ ਇਹ ਬੁਰੀ ਬਲਾ ਹੈ। ਵਾਪਸੀ ਵੇਲੇ, ਬੇਨਤੀ ਕਰਨ ਤੇ ਗੁਰੂ ਜੀ ਨੇ ਉਸ ਬਾਲਕ ਨੂੰ ਭਾਈ ਲਾਲੋ ਨੂੰ ਦੇ ਦਿੱਤਾ। ਰਸਤੇ ਵਿਚ ਇਕ ਧੋਬੀ ਨੂੰ ਦੇਖ ਕਿ ਤਾਪ ਰੂਪੀ ਬਾਲਕ ਨੇ ਕਿਹਾ ਕਿ ਮੈਨੂੰ ਭੁੱਖ ਲੱਗੀ ਹੈ ਤਾਂ ਭਾਈ ਜੀ ਨੇ ਕਿਹਾ ਕਿ ਪਿੰਡ ਚਲਕੇ ਤੈਨੂੰ ਚੰਗੇ ਭੋਜਨ ਛਕਾਵਾਗੇ। ਤਾਪ ਨੇ ਕਿਹਾ ਕਿ ਮੇਰੀ ਤਾਂ ਖੁਰਾਕ ਇਥੇ ਹੀ ਹੈ ਜੇ ਆਗਿਆ ਦੇਵੋ ਤਾਂ ਖਾਇ ਆਵਨਾ ਹਾ। ਸਾਧੂ ਸੁਭਾਵ ਵਾਲੇ ਭਾਈ ਜੀ ਨੇ ਆਗਿਆ ਦੇ ਦਿੱਤੀ ਤਾਂ ਤਾਪ ਧੋਬੀ ਨੂੰ ਜਾ ਚੜਿਆ। ੨-੩ ਘੜੀਆਂ ਪਿੱਛੋ ਉੱਤਰ ਗਿਆ। ਭਾਈ ਲਾਲੋ ਨੂੰ ਲਹੂ ਦਾ ਖੱਪਰ ਭਰ ਕੇ, ਦਿਖਲਾ ਕੇ ਪੀਤੋ ਸੁ। ਉਪਰੰਤ ਧੋਬੀ ਨੂੰ ਹੱਛਾ ਕੀਤੋ ਸੁ। ਇਹ ਦੇਖ ਕੇ ਭਾਈ ਲਾਲੋ ਨੂੰ ਆਪਣੀ ਗਲਤੀ ਤੇ ਪਛਤਾਵਾ ਹੋਇਆ ਤਾਂ ਉਸ ਨੇ ਕਿਹਾ ਕਿ ਚੱਲ ਤੈਨੂੰ ਗੁਰੂ ਜੀ ਦੇ ਕੈਦ ਖਾਨੇ ਵਿਚ ਵਾਪਿਸ ਛੱਡ ਆਈਏ, ਤੂੰ ਤਾ ਬੂਰੀ ਬਲਾ ਹੈ। ਭਾਈ ਜੀ ਦੇ ਇਹ ਬਚਨ ਸੁਣ ਕਿ ਤਈਆ ਤਾਪ ਬੁਹਤ ਹੀ ਡਰ ਗਿਆ ਤੇ ਬੇਨਤੀ ਕੀਤੀ ਕਿ ਮੈਨੂੰ ਕਿਉ ਖੁਆਰ ਕਰਦੇ ਹੋ ਮੈਨੂੰ ਛੱਡ ਦੇਵੋ, ਮੈ ਆਪ ਦਾ ਅਹਿਸਾਨ ਕਦੀ ਨਹੀਂ ਭੁਲਾਂਗਾ। ਭਾਈ ਲਾਲੋ ਨੇ ਕਿਆ ਕਿ ਜੇ ਅਸੀ ਤੈਨੂੰ ਛੱਡ ਦਈਏ ਤਾਂ ਤੂੰ ਸਾਨੂੰ ਮੰਨੇਗਾਂ। ਤਾਪ ਨੇ ਕਿਹਾ, ਜੀ ਮੇਰਾ ਧਰਮ ਹੋਇਆ ਜਿਸ ਨੂੰ ਮੈਂ ਚੜਿਆ ਹੋਵਾ ਉਸ ਨੂੰ ਇਹ ਸਾਖੀ ਸੁਨਾਵਣੀ। ਮੈ ਸਾਖੀ ਸੁਣ ਕੇ ਉਸ ਨੂੰ ਛੱਡ ਜਾਵਾਗਾ। ਜਿਸ ਤਰਾਂ ਤੁਸੀ ਮੈਨੂੰ ਛੱਡਿਆ ਹੈ, ਇਸ ਤਰ੍ਹਾਂ ਮੈਂ ਵੀ ਛੱਡ ਜਾਵਾਂਗਾ। ਬੋਲੋ ਜੀ ਵਾਹਿਗੁਰੂ!

ਕੀ ਇਸ ਕਥਾ ਨਾਲ ਤਾਪ ਅੱਜ ਵੀ ਠੀਕ ਹੋ ਸਕਦਾ ਹੈ? ਕੀ ਗੁਰੂ ਦਾ ਸੱਚਾ ਸਿੱਖ ਅਜੇਹੀਆਂ ਫਜੂਲ ਦੀਆਂ ਸਾਖੀਆਂ 'ਤੇ ਵਿਸ਼ਵਾਸ਼ ਕਰ ਸਕਦਾ ਹੈ? ਜਦੋਂ ਕਿ ਇਹ ਇਤਿਹਾਸਕ ਸਚਾਈ ਹੈ ਕਿ ਗੁਰੂ ਸਾਹਿਬ ਜੀ ਖੁਦ ਦਵਾਖਾਨੇ ਚਲਾਉਦੇ ਸਨ। ਜੇ ਇਸ ਚਿੱਠੀ ਨੂੰ ਭਾਈ ਮਨੀ ਸਿੰਘ ਜੀ ਦੀ ਲਿਖਤ ਮੰਨ ਲਿਆ ਜਾਵੇ ਤਾਂ ਇਸ ਦੇ ਲਿਖਣ ਦਾ ਸਮਾ ੧੭੩੮ ਈ: ਤੋਂ ਪਹਿਲਾ ਦਾ ਹੀ ਹੋਣਾ ਚਾਹੀਦਾ ਹੈ, ਪਰ ਇਹ ਪ੍ਰਗਟ ਹੁੰਦੀ ਹੈ ੧੯੨੯-੩੦ ਈ: ਵਿਚ। ਭਾਸ਼ਾ ਵਿਗਿਆਨੀਆਂ ਵਲੋ ਇਹ ਸਾਬਤ ਕੀਤਾ ਜਾ ਚੁੱਕਾ ਹੈ ਕਿ ਇਹ ਪੱਤਰ ਉਨ੍ਹੀਵੀ ਸਦੀ ਦੇ ਅੰਤ ਵਿਚ ਲਿਖਿਆ ਗਿਆ ਹੈ ਜਦੋਂ ਨਿੱਬ ਦਾ ਵਿਕਾਸ ਹੋ ਚੁੱਕਾ ਸੀ। ਇਸ ਚਿੱਠੀ ਬਾਰੇ ਡਾ: ਰਤਨ ਸਿੰਘ ਜੱਗੀ ਆਪਣੇ ਵਿਚਾਰ ਹੇਠ ਲਿਖੇ ਸਬਦਾ ਵਿਚ ਪੇਸ਼ ਕਰਦੇ ਹਨ।

”ਇਸ ਵਿਸ਼ਲੇਸ਼ਣ ਤੋਂ ਬਾਅਦ ਸਰਲਤਾਪੂਰਵਕ ਇਹ ਕਿਹਾ ਜਾ ਸਕਦਾ ਹੈ ਕਿ ਇਹ ਚਿੱਠੀ ਇੱਕਦਮ ਜਾਅਲੀ ਹੈ ਅਤੇ ਇਸ ਦੇ ਅਧਾਰ ਤੇ ‘ਦਸਮ ਗ੍ਰੰਥ’ ਦੇ ਕਰਤ੍ਰਿਤਵ ਬਾਰੇ ਕੋਈ ਨਿਰਣਾ ਦੇਣਾ ਅਨੁਚਿਤ ਅਤੇ ਅਸੰਗਤ ਹੈ।“ (ਕਰਤ੍ਰਿਤਵ ਪੰਨਾ ੪੫)

ਕਿਉਂਕਿ ਇਸ ਚਿੱਠੀ ਵਿੱਚ ਤਾਪ ਦੀ ਕਥਾ ਦਾ ਜਿਕਰ ਹੈ ਜੋ ਕਿ ਗੁਰਮਤਿ ਦੀ ਕਸਵੱਟੀ ਤੇ ਪੂਰੀ ਨਹੀਂ ਉਤਰਦੀ। ਇਸ ਤੋਂ ਇਹ ਸਾਬਿਤ ਹੁੰਦਾ ਹੈ ਕਿ ਇਹ ਚਿੱਠੀ ਭਾਈ ਮਨੀ ਸਿੰਘ ਜੀ ਦੀ ਨਹੀਂ ਹੈ। ਕਿਉਂਕਿ ਇਸ ਚਿੱਠੀ ਵਿੱਚ ਜਿਨਾ ਲਿੱਖਤਾਂ ਦਾ ਜਿਕਰ ਹੈ, ਉਹਨਾ ਨਾਲ ਗੁਰੁ ਗੋਬਿੰਦ ਸਿੰਘ ਜੀ ਦਾ ਕੋਈ ਸਬੰਧ ਨਹੀਂ ਹੈ, ਇਸ ਕਰਕੇ ਇਹ ਚਿੱਠੀ ਝੂਠੀ ਸਾਬਿਤ ਹੁੰਦੀ ਹੈ। ਇਕ ਜਾਅਲੀ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਸਾਬਤ ਕਰਨ ਲਈ ਤਿਆਰ ਕੀਤੀ ਗਈ ਇਹ ਜਾਅਲੀ ਚਿੱਠੀ ਹੀ ਆਪਣੇ ਜਾਅਲੀ ਹੋਣ ਦਾ ਸਬੂਤ ਪੇਸ਼ ਕਰ ਰਹੀ ਹੈ।

ਸੋ, ਸਪੱਸ਼ਟ ਹੈ ਕਿ ਇਹ ਚਿੱਠੀ ਨਕਲੀ ਹੈ, ਦਸਮ ਗ੍ਰੰਥ ਨਕਲੀ ਹੈ। ਇਹ ਗੁਰ ਦੋਖੀਆਂ ਦੀ ਇਕ ਹੋਰ ਕੋਝੀ ਸਾਜ਼ਿਸ਼ ਹੈ ਜੋ ਹੁਣ ਨੰਗੀ ਹੋ ਚੁਕੀ ਹੈ।

HISTORICITY OF DASAM GRANTH - Dr. Rattan Singh Jaggi

             The historicity of Dasam Granth, is also non-existent. The only source-material relating to Dasam Granth is Sikh literature. And the contemporary and near-contemporary Sikh literature of the period of Guru Gobind Singh (Sri Gur Sobha, Parchian Sewa Das, Koer Singh's Gurbilas Patshahi Das) does not mention Dasam Granth or any like literature of the Guru period at all. It is only in the Sikh literature of the post-Guru period that one comes across sketchy references to some compositions of the time of the Tenth Guru.

Bhai Mani Singh's Letter

              Chronologically, the so-called letter of Bhai Mani Singh to Mataji is the first document which has been given importance by some scholars for connecting the compilation of Dasam Granth with the name of Bhai Mani Singh. This letter could not have been written earlier than 1716 A.D., as it mentions the rumour of Banda having escaped from custody. For he was arrested and executed in that year.

             Dr Jaggi has given solid reasons for suspecting this letter to be fake. In all the Gurmukhi prose writings of that period (e.g., the Hukamnamas of Guru Gobind Singh and Banda), words constituting a sentence were joined together, without leaving blank spaces between them. And, this method of writing continued to be followed right upto 1867 A.D., as shown by a copy of the newspaper 'Akhbar Sri Darbar Sahib' published in that year. But the words in the so-called letter of Bhai Mani Singh are not joined together, and are separated by blank spaces. Also, as Dr Jaggi has discussed in detail, the shape of letters and the liberal use of bindi of the Gurmukhi script in the letter are different from the writings of Bhai Mani Singh's period. This clearly shows that the so-called letter of Bhai Mani Singh is forged, and it was so done at a much later period than 1867 A.D. (for details, see Karitartav pp. 38-45). Secondly, the letter is a clear fake attempt to associate Bhai Mani Singh's name with Charitro Pakhyan. For, it is unthinkable that a learned Sikh like Bhai Mani Singh would send Charitro Pakhyan to Mataji, as it is a document which Sikhs are reluctant to read or recite in the presence of a lady or in sangat.


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top