ਆਗਿਆ ਭਈ ਅਕਾਲ ਕੀ, ੳਤਬੈ ਚਲਾਇਓ ਪੰਥ
ਸੱਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓਂ ਗਰੰਥ
ਗੁਰੂ ਗਰੰਥ ਜੀ ਮਾਨਿਓਂ ਪ੍ਰਗਟ ਗੁਰਾਂ ਕੀ ਦੇਹ
ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮੇਂ ਲੇਹ
ਜੀਵਨ ਜਾਚ ਸਿਖਾਵਨ ਵਾਲੀ ਬਾਣੀ ਗੁਰੂ ਗਰੰਥ
ਸੱਭ ਸਿੱਖਨ ਕੋ...
ਗੁਰੂ ਗਰੰਥ ਚਾਨਣ ਦਾ ਸੋਮਾ ਹਰ ਪਾਸੇ
ਨੂੰ ਲੋ ਪਿਆ ਵੰਡੇ
ਭਵਜਿਲ ਦੇ ਖਾਰੇ ਸਾਗਰ ਤੋਂ ਲਾ ਦਿੰਦਾ ਬੇੜੇ ਨੂੰ ਕੰਢੇ
ਇਸ ਦੇ ਅਗੇ ਸੂਰਜ ਕੀ ਹੈ ਢਲਦੇ ਢਲਦੇ ਛੁਪ ਜਾਂਦਾ ਏ
ਚੰਨ ਵੀ ਆਪਣੀ ਹੋਂਦ ਗਵਾ ਕੇ ਦਿਨ ਚੜ੍ਹੇ ਤੇ ਲੁਕ ਜਾਂਦਾ ਏ
ਲੋ ਸੁਹਾਣੀ ਹਰ ਪਲ ਵੰਡੇ ਬਾਣੀ ਗੁਰੂ ਗਰੰਥ
ਸੱਭ ਸਿੱਖਨ ਕੋ...
ਜੀਵਣ ਜਾਚ ਸਿਖਾਵਣ ਵਾਲੀ ਅਰਸ਼ਾਂ ਤੋਂ
ਗੁਰਬਾਣੀ ਆਈ
"ਘਾਲਿ ਖਾਇ ਕਿਛੁ ਹਥਹੁ ਦੇਇ" ਕਿਡੀ ਸੋਹਣੀ
ਰੀਤ ਚਲਾਈ
ਨਾਮ ਜਪਨ ਅਤੇ ਵੰਡ ਛਕਣ ਦੀ ਗੁਰਬਾਣੀ ਦੇਵੇ ਸਿੱਖਲਾਈ
ਬਣੇ ਧੁਰਾ ਜੀਵਨ ਦਾ ਬਾਣੀ, ਹੋ ਜਾਂਦੀ ਹੈ ਸਫਲ ਕਲਮਾਈ
"ਮਿਲਬੇ ਕੀ ਕਹਿਮਾ ਬਰਨਿ ਨ ਸਾਕਉ" ਆਖੇ
ਗੁਰੂ ਗਰੰਥ
ਸੱਭ ਸਿੱਖਨ ਕੋ... |
|
"ਏਕ ਨੂਰ
ਤੇ ਸਭੁ ਜਗੁ ਉਪਜਿਆ" ਇਸ ਦੀ ਸਮਝ ਜਦੋਂ ਆ ਜਾਵੇ
ਵੈਰ ਵਿਰੋਧ ਸਭ ਮਿਟ ਜਾਂਦੇ ਨੇ ਵਿਤਕਰਿਆਂ ਦੀ ਗੱਲ ਮੁਕ ਜਾਵੇ
ਡਰਨ ਡਰੌਣ ਤੋਂ ਉੱਚਾ ਚੁਕ ਕੇ ਕਹਿਣ ਸੁਨਣ ਦੀ ਜਾਚ ਸਿਖਾਵੇ
ਹਿਰਦੇ ਵਿਚ ਵਸੇ ਜਦ ਬਾਣੀ ਜੀਵਨ ਸਫਲਾ ਹੋ ਜਾਵੇ
ਮਿਠਾ ਬੋਲਣਾ ਨਿਵ ਕੇ ਚੱਲਣਾ ਦਸਦਾ ਗੁਰੂ ਗਰੰਥ
ਸੱਭ ਸਿੱਖਨ ਕੋ...
ਗੁਰ ਬਾਣੀ ਤਾਂ ਗੁਰੂ ਗਿਆਨ ਹੈ ਗੁਰ
ਮੰਤਰ ਨਾ ਬਣਾਈਏ
ਗਿਆਨ ਦਾ ਚਾਨਣ ਲੈ ਗੁਰੂ ਗਰੰਥ ਤੋਂ ਆਪੇ ਨੂੰ ਰੁਸ਼ਨਾਈਏ
"ਸਭੇ ਸਾਝੀਵਾਲ ਸਦਾਇਨਿ" ਇਹ ਗੱਲ ਚਿਤ
ਬਸਾਈਏ
ਸਮਝ ਕੇ ਪੜ੍ਹੀਏ ਗੁਰਬਾਣੀ ਤੇ ਜੀਵਨ ਸਫਲ ਬਣਾਈਏ
ਅੱਕਲੀਂ ਸਾਹਿਬ ਸੇਵੀਏ ਆਖੇ ਗੁਰੂ ਗਰੰਥ
ਸੱਭ ਸਿੱਖਨ ਕੋ...
ਜੱਲਦੀ ਬੱਲਦੀ ਇਸ ਦੁਨੀਆਂ ਨੂੰ ਲੋੜ
ਹੈ ਅਜ ਗੁਰਬਾਣੀ ਦੀ
ਭੱੜਕੀ ਅਗ ਬੁਝਾਵਨ ਦੇ ਲਈ ਲੋੜ ਹੈ ਪੈਂਦੀ ਪਾਣੀ ਦੀ
ਆਪ ਵੀ ਪੜ੍ਹੀਏ ਬੱਚਿਆਂ ਨੂੰ ਵੀ ਸਿੱਖ ਦੇਈਏ ਗੁਰਬਾਣੀ ਦੀ
ਦਿਨੇ ਰਾਤ ਪਈ ਮੈਹਮਾਂ ਹੋਵੇ ਹਰ ਪਾਸੇ ਗੁਰਬਾਣੀ ਦੀ
ਸਿੱਖ ਹੈ ਜਿਉਂਦਾ ਪੰਥ ਨਾਲ, ਪੰਥ ਦਾ ਸਾਹ ਹੈ ਗੁਰੂ ਗਰੰਥ
ਸੱਭ ਸਿੱਖਨ ਕੋ... |