Share on Facebook

Main News Page

ਬਚਿੱਤਰ ਨਾਟਕ ਵਿੱਚ ਵਿਸ਼ਣੂ ਦਾ ਬਾਈਵਾਂ ਅਤੇ ਤੇਈਵਾਂ: ਨਰ (ਅਰਜੁਨ) ਅਵਤਾਰ ਅਤੇ ਬੁੱਧ ਅਵਤਾਰ
-: ਗੁਰਮੀਤ ਸਿੰਘ ਸਿੱਡਨੀ

* ਪਿਛਲੇ ਅੰਕ 'ਚ ਆਏ ਅਵਤਾਰਾਂ ਬਾਰੇ ਪੜ੍ਹੋ:
ਮੱਛ ਅਵਤਾਰ,
ਕੱਛ ਅਵਤਾਰ, ਕ੍ਰਿਸਨਾਵਤਾਰ, ਨਰ ਨਾਰਾਇਣ ਅਵਤਾਰ, ਮਹਾ ਮੋਹਨੀ ਅਵਤਾਰ, ਬੈਰਾਹ (ਵਾਰਾਹ) ਅਵਤਾਰ, ਨਰਸਿੰਘ ਅਵਤਾਰ, ਬਾਵਨ ਅਵਤਾਰ, ਪਰਸਰਾਮ ਅਵਤਾਰ
ਬ੍ਰਹਮਾ ਅਵਤਾਰ, ਰੁਦਰ ਅਵਤਾਰ {ਪਹਿਲਾ ਭਾਗ}, ਰੁਦਰ ਅਵਤਾਰ {ਦੂਜਾ ਭਾਗ}, ਜਲੰਧਰ ਅਵਤਾਰ, ਬਿਸਨੁ (ਵਿਸ਼ਣੂ) ਅਵਤਾਰ, ਮਧੁ ਕੈਟਬ ਬਧਨ ਅਵਤਾਰ, ਅਰਿਹੰਤ ਦੇਵ ਅਵਤਾਰ
ਮਨੁ ਰਾਜਾ ਅਵਤਾਰ, ਧਨੰਤਰ ਵੈਦ ਅਵਤਾਰ, ਸੂਰਜ ਅਵਤਾਰ,  ਚੰਦ ਅਵਤਾਰ, ਰਾਮ ਅਵਤਾਰ, ਕ੍ਰਿਸ਼ਨ ਅਵਤਾਰ

[Nar and Budh avatar, the 22nd & 23rd Incarnation of Vishnu]

ੴ ਸ੍ਰੀ ਵਾਹਿਗੁਰੂ ਜੀ ਕੀ ਫਤਹਿ

ਅਥ ਨਰ ਅਵਤਾਰ ਕਥਨੰ

ਚੌਪਈ
ਅਬ ਬਾਈਸਵੋ ਗਨਿ ਅਵਤਾਰਾ। ਜੈਸ ਰੂਪ ਕਹੁ ਧਰੋ ਮੁਰਾਰਾ।
ਨਰ ਅਵਤਾਰ ਭਯੋ ਅਰਜੁਨਾ। ਜਿਹ ਜੀਤੇ ਜਗ ਕੇ ਭਟ ਗਨਾ। ੧।

ਅਰਥ ਕਰਤਾ ਡਾ. ਰਤਨ ਸਿੰਘ ਜੱਗੀ ਅਤੇ ਡਾ. ਗੁਰਸ਼ਰਨ ਕੌਰ ਜੱਗੀ: ਹੁਣ ਬਾਈਵੇਂ ਅਵਤਾਰ ਦਾ ਵਰਣਨ ਕਰਦਾ ਹਾਂ ਜਿਸ ਤਰ੍ਹਾਂ ਦਾ ਮੁਰਾਰੀ (ਕਾਲਪੁਰਖ) ਨੇ ਰੂਪ ਧਾਰਨ ਕੀਤਾ ਸੀ। ਨਰ ਅਵਤਾਰ ਵਜੋਂ ਅਰਜਨ ਪ੍ਰਗਟ ਹੋਇਆ ਜਿਸ ਨੇ ਜਗਤ ਦੇ ਬਹੁਤ ਸਾਰੇ ਸੂਰਵੀਰ ਜਿਤ ਲਏ ਸਨ। ੧।

ਪ੍ਰਿਥਮ ਨਿਵਾਤ ਕਵਚ ਸਭ ਮਾਰੇ। ਇੰਦ੍ਰ ਤਾਤ ਕੇ ਸੋਕ ਨਿਵਾਰੇ।
ਬਹੁਰੇ ਜੁਧ ਰੁਦ੍ਰ ਤਨ ਕੀਆ। ਰੀਝੈ ਭੂਤਿ ਰਾਟ ਬਰੁ ਦੀਆ। ੨।

ਅਰਥ: (ਉਸ ਨੇ) ਸਭ ਤੋਂ ਪਹਿਲਾਂ ਨਿਵਾਤ ਕਵਚਾਂ (ਇੰਦਰ ਦੇ ਵਿਰੋਧੀ ਬਲਵਾਨਾਂ) ਨੂੰ ਮਾਰਿਆ ਅਤੇ (ਆਪਣੇ) ਪਿਤਾ ਇੰਦਰ ਦੇ ਦੁਖ ਖ਼ਤਮ ਕਰ ਦਿੱਤੇ। ਫਿਰ ਸ਼ਿਵ ਨਾਲ ਯੁੱਧ ਕੀਤਾ ਅਤੇ ਭੂਤਰਾਜ (ਸ਼ਿਵ ਨੇ) ਪ੍ਰਸੰਨ ਹੋ ਕੇ ਵਰ ਦਿੱਤਾ। ੨।

ਬਹੁਰਿ ਦੁਰਜੋਧਨ ਕਹ ਮੁਕਤਾਯੋ। ਗੰਧ੍ਰਬ ਰਾਜ ਬਿਮੁਖ ਫਿਰਿ ਆਯੋ।
ਖਾਂਡਵ ਬਨ ਪਾਵਕੋਹਿ ਚਰਾਵਾ। ਬੂੰਦ ਏਕ ਪੈਠੈ ਨਹਿ ਪਾਵਾ। ੩।

ਅਰਥ: ਫਿਰ ਦੁਰਯੋਧਨ ਨੂੰ (ਬੰਧਨਾਂ ਤੋਂ) ਮੁਕਤ ਕਰਾਇਆ ਅਤੇ ਗੰਧਰਬ ਰਾਜਾ ਨੂੰ ਯੁੱਧ ਤੋਂ ਬੇਮੁਖ ਕਰਕੇ ਪਰਤਾ ਦਿੱਤਾ। ਖਾਂਡਵ ਬਨ ਨੂੰ ਅਗਨੀ ਤੋਂ ਖਵਾਇਆ (ਅਰਥਾਤ ਸਾੜ ਦਿੱਤਾ) ਅਤੇ (ਉਸ ਉਤੇ ਤੀਰਾਂ ਦਾ ਅਜਿਹਾ ਛਤ੍ਰ ਬਣਾਇਆ ਕਿ) ਪਾਣੀ ਦੀ ਇੱਕ ਬੂੰਦ ਵੀ ਪਹੁੰਚ ਨਹੀਂ ਸਕੀ। ੩। [like raincoat]

ਜਉ ਕਹਿ ਕਥਾ ਪ੍ਰਸੰਗ ਸੁਨਾਊ। ਗ੍ਰੰਥ ਬਢਨ ਤੇ ਹ੍ਰਿਦੈ ਡਰਾਊ।
ਤਾ ਤੇ ਥੋਰੀ ਕਥਾ ਕਹਾਈ। ਭੂਲ ਦੇਖਿ ਕਬਿ ਲੇਹੁ ਬਨਾਈ। ੪।

ਅਰਥ: ਜੇ ਇਸ ਕਥਾ ਦਾ (ਸਾਰਾ) ਪ੍ਰਸੰਗ ਸੁਣਾਵਾਂ ਤਾਂ ਗ੍ਰੰਥ ਦੇ ਬਹੁਤ ਵਧਣ ਕਰ ਕੇ ਹਿਰਦੇ ਵਿੱਚ ਡਰਦਾ ਹਾਂ। ਇਸ ਲਈ ਥੋੜੀ ਹੀ ਕਥਾ ਕਹੀ ਹੈ। (ਜਿਥੇ ਕਿਥੇ) ਭੁਲ ਵੇਖੋ, ਤਾਂ ਹੇ ਕਵੀ ਜਨੋਂ! ਉਸ ਨੂੰ ਸੋਧ ਲੈਣਾ। ੪। (ਕਵੀ ਇੰਜ ਕਿਉਂ ਨਹੀਂ ਕਹਿੰਦਾ ਕਿ ਉਸ ਦੇ ਸਾਰੇ ਗਪੌੜੇ ਖ਼ੱਤਮ ਹੋ ਗਏ ਹਨ!)

ਕਊਰਵ ਜੀਤਿ ਗਾਵ ਸਬ ਆਨੀ। ਭਾਤਿ ਭਾਤਿ ਤਿਨ ਮਹਿ ਅਭਿਮਾਨੀ।
ਕ੍ਰਿਸਨ ਚੰਦ ਕਹੁ ਬਹੁਰਿ ਰਿਝਾਯੋ। ਜਾ ਤੈ ਜੈਤਪਤ੍ਰ ਕਹੁ ਪਾਯੋ। ੫।

ਅਰਥ: ਭਾਂਤ ਭਾਂਤ ਦੇ ਅਭਿਮਾਨੀ ਬਣੇ ਕੌਰਵਾਂ ਨੂੰ ਜਿਤ ਕੇ (ਉਨ੍ਹਾਂ ਤੋਂ) ਸਾਰੀਆਂ ਬਸਤੀਆਂ ਖੋਹ ਲਈਆਂ। ਫਿਰ ਸ੍ਰੀ ਕ੍ਰਿਸ਼ਨ ਨੂੰ ਪ੍ਰਸੰਨ ਕੀਤਾ ਅਤੇ ਉਸ ਤੋਂ ਜਿਤ ਦਾ ਪੱਤਰ ਪ੍ਰਾਪਤ ਕੀਤਾ। ੫।

ਗਾਂਗੇਵਹਿ ਭਾਨੁਜ ਕਹੁ ਮਾਰ੍ਹਯੋ। ਘੋਰ ਭਯਾਨ ਅਯੋਧਨ ਪਾਰ੍ਹਯੋ।
ਦੁਰਜੋਧਨ ਜੀਤਾ ਅਤਿ ਬਲਾ। ਪਾਵਤ ਭਯੋ ਰਾਜ ਅਬਿਚਲਾ। ੬।

ਅਰਥ: (ਫਿਰ) ਭੀਸ਼ਮ ( ‘ਗਾਂਗੇਵ’ ) ਅਤੇ ਕਰਨ ( ‘ਭਾਨੁਜ’ ) ਨੂੰ ਮਾਰਿਆ ਅਤੇ ਉਨ੍ਹਾਂ ਨਾਲ ਭਿਆਨਕ ਯੁੱਧ ਰਚਾਇਆ। ਅਤਿ ਬਲਵਾਨ ਯੋਧੇ ਦੁਰਯੋਧਨ ਨੂੰ ਜਿਤਿਆ ਅਤੇ (ਭਾਰਤ ਵਰਸ਼ ਦਾ) ਸਥਾਈ ਰਾਜ ਪ੍ਰਾਪਤ ਕੀਤਾ। ੬। (ਪਰ, ਇਹ ਨਹੀਂ ਲਿਖਿਆ ਕਿ ਮੁਸਲਮਾਨਾਂ ਅਤੇ ਅੰਗ੍ਰੇਜ਼ਾਂ ਦੇ ਕਿਵੇਂ ਗੁਲਾਮ ਬਣੇ ਰਹੇ?)

ਕਹ ਲਗਿ ਕਰਤ ਕਥਾ ਕਹੁ ਜਾਊ। ਗ੍ਰੰਥ ਬਢਨ ਤੇ ਅਧਿਕ ਡਰਾਊ।
ਕਥਾ ਬ੍ਰਿਧ ਕਸ ਕਰੌ ਬਿਚਾਰਾ। ਬਾਈਸਵੋ ਅਰਜੁਨ ਅਵਤਾਰਾ। ੭।

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਨਰ ਅਵਤਾਰ ਬਾਈਸਵੋ ਸੰਪੂਰਣੰ ਸਤੁ ਸੁਭਮ ਸਤੁ। ੨੨।

ਅਰਥ: (ਮੈਂ) ਕਥਾ ਨੂੰ ਕਿਥੋਂ ਤਕ ਕਹਿੰਦਾ ਜਾਵਾਂ (ਕਿਉਂਕਿ) ਗ੍ਰੰਥ ਦੇ ਵੱਡੇ ਹੋ ਜਾਣ ਦਾ ਬਹੁਤ ਡਰ ਲਗਦਾ ਹੈ। ਕਥਾ ਬਹੁਤ ਵੱਡੀ ਹੈ, ਕਿਥੋਂ ਤਕ ਵਿਚਾਰ ਕਰਾਂ। (ਬਸ) ਅਰਜਨ ਬਾਈਵਾਂ ਅਵਤਾਰ ਹੋਇਆ। ੭।

ਇਥੇ ਬਚਿਤ੍ਰ ਨਾਟਕ ਗ੍ਰੰਥ ਦਾ ਨਰ ਅਵਤਾਰ ਬਾਈਸਵਾਂ ਸਮਾਪਤ ਹੋਇਆ, ਸਭ ਸ਼ੁਭ ਹੈ। ੨੨।

ਅਥ ਬਊਧ ਅਵਤਾਰ ਤੇਈਸਵੌ ਕਥਨੰ

ਚੌਪਈ
ਅਬ ਮੈ ਗਨੋ ਬਊਧ ਅਵਤਾਰਾ। ਜੈਸ ਰੂਪ ਕਹੁ ਧਰਾ ਮੁਰਾਰਾ।
ਬਊਧ ਅਵਤਾਰ ਇਹੀ ਕੋ ਨਾਊ। ਜਾਕਰ ਨਾਵ ਨ ਥਾਵ ਨ ਗਾਊ। ੧।

ਅਰਥ: ਹੁਣ ਮੈਂ ਬੁੱਧ ਅਵਤਾਰ ਦਾ ਵਰਣਨ ਕਰਦਾ ਹਾਂ ਜਿਸ ਤਰ੍ਹਾਂ ਮੁਰਾਰੀ (ਕਾਲ ਪੁਰਖ) ਨੇ ਉਹ ਰੂਪ ਧਾਰਨ ਕੀਤਾ ਸੀ। ਇਹੀ ਬੁੱਧ ਅਵਤਾਰ ਦਾ ਨਾਂ ਸਮਝਣਾ ਚਾਹੀਦਾ ਹੈ ਜਿਸ ਦਾ (ਕੋਈ) ਨਾਂ, ਥਾਂ ਜਾਂ ਪਿੰਡ ਨਹੀਂ ਹੈ। ੧।

ਜਾਕਰ ਨਾਵ ਨ ਠਾਵ ਬਖਾਨਾ। ਬਊਧ ਅਵਤਾਰ ਵਹੀ ਪਹਚਾਨਾ।
ਸਿਲਾ ਸਰੂਪ ਰੂਪ ਤਿਹ ਜਾਨਾ। ਕਥਾ ਨ ਜਾਹਿ ਕਲੂ ਮਹਿ ਮਾਨਾ। ੨।

ਅਰਥ: ਜਿਸ ਦਾ ਕੋਈ ਨਾਂ ਜਾਂ ਠਿਕਾਣਾ ਨਹੀਂ ਦਸਿਆ ਜਾ ਸਕਦਾ, ਉਸੇ ਨੂੰ ਬੁੱਧ ਅਵਤਾਰ ਸਮਝਣਾ ਚਾਹੀਦਾ ਹੈ। ਉਸ ਦਾ ਸਰੂਪ ਪੱਥਰ ਰੂਪ (ਭਾਵ ਮੂਰਤੀ) ਜਾਣਨਾ ਚਾਹੀਦਾ ਹੈ। ਜਿਸ ਦੀ ਕਥਾ ਨੂੰ ਕਲਿਯੁਗ ਵਿੱਚ ਕਿਸੇ ਨਹੀਂ ਮੰਨਿਆ ਹੈ। ੨। {ਹਿੰਦੂ ਵੀ ਤਾਂ ਮੂਰਤੀ ਪੂਜਕ ਹੀ ਹਨ}

ਦੋਹਰਾ

ਰੂਪ ਰੇਖ ਜਾਕਰ ਨ ਕਛੁ ਅਰੁ ਕਛੁ ਨਹਿਨ ਆਕਾਰ।
ਸਿਲਾ ਰੂਪ ਬਰਤਤ ਜਗਤ ਸੋ ਬਊਧ ਅਵਤਾਰ। ੩।

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਬਊਧ ਅਵਤਾਰ ਤੇਈਸਵੋ ਸਮਾਪਤਮ ਸਤੁ ਸੁਭਮ ਸਤੁ। ੨੩।

ਅਰਥ: ਜਿਸ ਦੀ ਕੁੱਝ ਰੂਪ-ਰੇਖਾ ਨਹੀਂ ਹੈ ਅਤੇ ਕੋਈ ਆਕਾਰ ਵੀ ਨਹੀਂ ਹੈ। ਜਗਤ ਵਿੱਚ (ਜੋ) ਸਿਲਾ ਰੂਪ ਵਰਤ ਰਿਹਾ ਹੈ, ਉਹ ਬੌਧ ਅਵਤਾਰ ਹੈ। ੩। {ਕਵੀ ਦੀ ਅਕਲ ਦਾ ਦਿਵਾਲਾ ਨਿਕਲ ਗਿਆ ਲਗਦਾ}

ਇਥੇ ਬਚਿਤ੍ਰ ਨਾਟਕ ਗ੍ਰੰਥ ਦੇ ਬੌਧ ਅਵਤਾਰ ਤੇਈਵੇਂ ਦੀ ਸਮਾਪਤੀ ਹੈ, ਸਭ ਸ਼ੁਭ ਹੈ। ੨੩।

ਖਿਮਾ ਦਾ ਜਾਚਕ,

ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ)
੨੭ ਫਰਵਰੀ ੨੦੧੬


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top