ਪ੍ਰੋ.
ਦਰਸ਼ਨ ਸਿੰਘ ਜੀ ਨੇ ਬਹੁਤ ਹੀ ਕੀਮਤੀ ਵਿਚਾਰ ਖ਼ਾਲਸਾ ਨਿਊਜ਼ ਦੇ ਲੇਖ -
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਲੋਂ ਸਿੱਖ ਨੂੰ ਗੁਰਬਾਣੀ ਰਾਹੀਂ ਬਖਸ਼ੀ ਗਈ ਜੀਵਨ ਜੁਗਤਿ
- ਭਾਗ ਤੀਜਾ ਵਿੱਚ ਦਿੱਤੇ ਹਨ, ਜਿਸ ਵਿੱਚ ਉਹ ਲਿਖਦੇ ਹਨ - "ਸ੍ਰੀ
ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਹੀ ਨਿਤਨੇਮ ਗੁਰਬਾਣੀ ਪੜਨਾ, ਸੁਨਣਾ, ਸਮਝਣਾ ਅਤੇ ਜੀਵਨ
ਵਿਚ ਧਾਰਣ ਕਰਨਾ ਹੀ ਗੁਰਬਾਣੀ ਅਭਿਆਸ ਹੈ।"
ਦਾਸ ਦੇ ਪਾਸ ਇਕ ਕਰੀਬ ੨੫੦ ਸਾਲ
ਪੁਰਾਤਨ ਨਿਤ ਨੇਮ ਦਾ ਗੁਟਕਾ ਹੈ, ਜਿਸ ਵਿੱਚ ਕੋਈ ਭੀ ਗੁਰੂ ਗ੍ਰੰਥ ਸਾਹਿਬ ਤੋਂ ਬਾਹਰਲੀ
ਬਾਣੀ ਦਰਜ ਨਹੀਂ ਹੈ।
ਨਮੂਨੇ ਲਈ ਕੁੱਛ ਫੋਟੋਆਂ ਪਾ ਰਿਹਾਂ ਹਾਂ। ਇਹ ਗੁਟਕਾ ਦਾ ਕਵਰ ਚਮੜੇ ਦਾ ਹੈ, ਕਿਉਂਕਿ
ਚਮੜਾ ਮੀਂਹ ਵਗੈਰਾ ਬਰਦਾਸ਼ਤ ਕਰ ਜਾਂਦਾ ਸੀ।
ਆਪ ਫੋਟੋ 'ਚ ਦੇਖੋਗੇ, ਕਿ "ਜਪੁ" ਦੀ ਬਾਣੀ ਤੋਂ
ਬਾਅਦ "ਸੋ ਦਰੁ" ਦੀ ਬਾਣੀ ਸ਼ੁਰੂ ਹੋ ਜਾਂਦੀ ਹੈ, ਉਸ
ਤੋਂ ਬਾਅਦ "ਸੋਹਿਲਾ"। ਹੋਰ ਸਭ ਬਾਣੀਆਂ ਭੀ ਗੁਰੂ
ਗ੍ਰੰਥ ਸਾਹਿਬ ਦੀਆਂ ਹੀ ਹਨ। ਫੋਟੋਆਂ ਵਿੱਚ ਪੰਨਾਂ ਨੰਬਰ ਜ਼ਰੂਰ ਗੌਰ ਕਰਨਾ।
ਟਿੱਪਣੀ: ਸ. ਜਗਰੂਪ ਸਿੰਘ ਜੀ
ਆਪਜੀ ਨੇ ਬਹੁਤ ਹੀ ਕੀਮਤੀ ਜਾਣਕਾਰੀ ਦਿੱਤੀ ਹੈ। ਹੋ ਸਕੇ ਤਾਂ ਇਸ ਗੁਟਕੇ ਨੂੰ ਸਾਰਾ
ਸਕੈਨ ਜਾਂ ਕੈਮਰੇ ਨਾਲ ਫੋਟੋ ਖਿੱਚ ਕੇ, ਸਾਂਭ ਲਿਆ ਜਾਵੇ। -
ਸੰਪਾਦਕ ਖ਼ਾਲਸਾ ਨਿਊਜ਼