Share on Facebook

Main News Page

ਇਲੈਕਟ੍ਰੌਨਿਕ ਮੀਡੀਏ ਦਾ ਜਾਦੂਈ ਅਸਰ, ਦਿੱਲ੍ਹੀ ਵਿਖੇ ਗੁਰੂ ਦੋਖੀ ਡੇਰੇਦਾਰ ਦਾ ਸਮਾਗਮ ਰੱਦ
-: ਅਵਤਾਰ ਸਿੰਘ ਮਿਸ਼ਨਰੀ 510 432 5827

ਵਡਭਾਗ ਸਿੰਘ ਜੋ ਗੁਰੂ ਘਰ ਦਾ ਦੋਖੀ ਡੇਰੇਦਾਰ ਸੀ, ਜਿਸ ਨੇ ਧੀਰਮੱਲ ਨਾਲ ਦੁਸ਼ਟ ਚੌਂਕੜੀ ਕਰਕੇ ਸ਼ੀਹੇਂ ਮਸੰਦ ਰਾਹੀਂ ਗੁਰੂ ਤੇਗ ਬਹਾਦਰ ਤੇ ਗੋਲੀ ਚਲਵਾ ਦਿੱਤੀ ਸੀ। ਬਾਬਾ ਬੰਦਾ ਸਿੰਘ ਦੀ ਚੜ੍ਹਤ ਦੇਖ ਕੇ ਹਿਮਾਚਲ ਦੀਆਂ ਪਹਾੜੀਆਂ ਤੇ ਭੂਤਾਂ ਕੱਢਣ ਦਾ ਢਕੌਂਚੀ ਡੇਰਾ ਬਣਾ ਛੁਪ ਕੇ ਸੋਢੀ ਗੁਰੂ ਬਣ ਝੂਠੀ ਗੱਦੀ ਚਲਾ ਲਈ। ਬਾਦਲ ਦਲ ਅਤੇ ਜੀ. ਕੇ. ਵਾਲੀ ਦਿੱਲ੍ਹੀ ਕਮੇਟੀ ਹਮੇਸ਼ਾਂ ਜਿੱਤਦੇ ਹੀ ਗੁਰੂ ਦੋਖੀ ਡੇਰੇਦਾਰਾਂ ਦੀ ਮਦਦ ਨਾਲ ਹਨ।

ਇਹ ਜੋ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਵਡਭਾਗੀ (ਦੁਰਭਾਗੀ) ਦਾ ਸਮਾਗਮ ਡੇਰੇਦਾਰ ਨਾਲ ਮਿਲ ਕੇ ਦਿੱਲ੍ਹੀ ਕਮੇਟੀ ਨੇ ਰੱਖਿਆ ਸੀ, ਜਿਸ ਵਿੱਚ ਅਕਾਲ ਤਖਤ ਦਾ ਕਮਜੋਰ ਨੌਕਰ ਜਥੇਦਾਰ ਗੁਰਬਚਨ ਸਿੰਘ ਅਤੇ ਮਿਸ਼ਨਰੀ ਤੋਂ ਡੇਰੇਦਾਰਾਂ ਦਾ ਹਮਾਇਤੀ ਬਣਿਆਂ ਗਿ. ਰਣਜੀਤ ਸਿੰਘ ਤੇ ਹੋਰ ਸਿਰਕੱਢ ਰਾਗੀ ਵੀ ਸ਼ਿਕਰਤ ਕਰ ਰਹੇ ਸਨ। ਐਡੇ ਵੱਡੇ ਵੱਡੇ ਇਸਤਿਹਾਰਾਂ ਤੇ ਸੰਗਤ ਦਾ ਲੱਖਾਂ ਰੁਪਿਆ ਡੇਰੇਦਾਰਾਂ ਦੀ ਖੁਸ਼ਾਮਦ ਅਤੇ ਮਸ਼ਹੂਰੀ ਵਾਸਤੇ ਅੰਨ੍ਹੇਵਾਹ ਰੋੜਿਆ।

ਪਰ ਜਦ ਇਹ ਖਬਰ ਫੇਸ ਬੁੱਕ, ਖ਼ਾਲਸਾ ਨਿਊਜ਼, ਡੇਲੀ ਸਿੱਖ ਨਿਊਜ਼, ਯੂ ਨਿਊਜ਼, ਗੁਰੂ ਪੰਥ, ਸਿੰਘ ਸਭਾ USA, ਸਿੱਖ ਵੀ ਨਿਗਲਿਆ ਗਿਆ, ਸਿੰਘ ਸਭਾ ਕਨੇਡਾ, ਸਿੱਖ ਸਪੋਕਸਮੈਨ, ਸਿੱਖ ਮਾਰਗ ਵਰਗੀਆਂ ਨਿਧੜਕ ਵੈਬਸਾਈਟਾਂ ਅਤੇ ਖਾਸ ਕਰ ਇੰਟ੍ਰਨੈਸ਼ਨਲ ਪ੍ਰਸਿੱਧੀ ਪ੍ਰਾਪਤ ਕਰ ਚੁੱਕੇ ਰੋਜਾਨਾਂ ਸਪੋਕਸਮੈਨ, ਸ਼ਾਨੇ ਪੰਜਾਬ, ਪ੍ਰਦੇਸ਼ ਟਾਈਮਜ ਯੂ ਕੇ, ਸਾਂਝੀ ਸੋਚ ਅਖਬਾਰ, ਅਤੇ ਪ੍ਰਸਿੱਧ ਪ੍ਰਚਾਰਕ ਗਿ. ਜਗਤਾਰ ਸਿੰਘ ਜਾਚਕ ਦੀ ਖਬਰ ਛਪੀ, ਤਾਂ ਬਾਦਲੀ ਦਿੱਲ੍ਹੀ ਕਮੇਟੀ ਅਤੇ ਡੇਰੇਦਾਰਾਂ ਨੂੰ ਇਹ ਕੂੜ-ਵਡਭਾਗੀ ਸਮਾਗਮ ਰੱਦ ਕਰਨਾ ਪਿਆ।

ਕਾਸ਼ ਜਿਹੜਾ ਕੰਮ ਸ੍ਰੋਮਣੀ ਕਮੇਟੀ, ਅਕਾਲੀ ਦਲ, ਹੋਰ ਗੁਰਦੁਆਰੇ ਅਤੇ ਪੰਥਕ ਜਥਿਬੰਦੀਆਂ ਨੇ ਮਿਲ ਕੇ ਕਰਨਾ ਸੀ ਉਹ ਅੱਜ ਫੇਸ ਬੁੱਕ ਵਰਗਾ ਮੀਡੀਆ ਕਰ ਰਿਹਾ ਹੈ। ਮੀਡੀਏ ਰਾਹੀਂ ਦਿਨ ਬਦਿਨ ਲੋਕ ਜਾਗ ਰਹੇ ਹਨ। ਦਾਸ ਤਾਂ ਗਾਹੇ ਬਗਾਹੇ ਪਹਿਲਾਂ ਵੀ ਡੇਰਦਾਰਾਂ ਅਤੇ ਉਨ੍ਹਾਂ ਦੇ ਪਿਛਲੱਗ ਪ੍ਰਬੰਧਕਾਂ ਸੰਪ੍ਰਾਦਾਈਆਂ ਬਾਰੇ ਲਿਖਦਾ ਰਹਿੰਦਾ ਹੈ। ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ੂਸ਼ਅ ਦੇ ਸਮੂੰਹ ਸਾਥੀ ਅਤੇ ਸਹਿਯੋਗੀਆਂ ਵੱਲੋਂ ਸਮੂੰਹ ਇਲੈਕਟ੍ਰੋਣਿਕ ਮੀਡੀਏ ਦਾ ਬਹੁਤ ਬਹੁਤ ਧੰਨਵਾਦ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top