Share on Facebook

Main News Page

ਅਖੌਤੀ ਦਸਮ ਗ੍ਰੰਥ ਦੇ ਮੁਦੇ 'ਤੇ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਨਾਮ ਵਿੱਚ ਘਸੀਟਣ ਵਾਲਿਆਂ ਨੂੰ ਕੁੱਝ ਕੁ ਸਵਾਲ
-: ਪਰਮਜੀਤ ਸਿੰਘ ਨਾਰਵੇ

ਕਈ ਵੀਰ ਆਪਣੇ ਆਪ ਨੂੰ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਬਹੁਤ ਨਜ਼ਦੀਕ ਸਮਝਦੇ ਹਨ। ਉਹਨਾਂ ਨੂੰ ਮੇਰੇ ਵਲੋਂ ਕੁਝ ਸੁਆਲ ਹਨ, ਜੇਕਰ ਉਹ ਇਹਨਾਂ ਸੁਆਲਾਂ ਦਾ ਤਸੱਲੀਬਖ਼ਸ਼ ਉੱਤਰ ਦੇ ਸਕਣ, ਤਾਂ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਹੋਵਾਂਗਾ

ਜਿਥੋਂ ਤੱਕ ਇਹ ਗੱਲ ਹੈ ਕਿ ਭਿੰਡਰਾਂ ਵਾਲੇ ਨੇ ਜੋ ਗੱਲਾਂ ਸਟੇਜਾਂ ਤੋਂ ਕਹੀਆਂ, ਉਹ ਪੂਰੀਆਂ ਕੀਤੀਆਂ ਤੇ ਉਸ ਨੇ ਬਾਕੀ ਲੀਡਰਾਂ ਵਾਂਗ ਪਿੱਠ ਨਹੀਂ ਦਿਖਾਈ । ਇਸ ਗੱਲ ਨਾਲ ਮੈਂ ਬਿਲਕੁਲ ੧੦੦% ਸਹਿਮਤ ਹਾਂ । ਜਿਥੋਂ ਤੱਕ ਦਸਮ ਗ੍ਰੰਥ ਦਾ ਸੰਬੰਧ ਹੈ, ਪਹਿਲੀ ਗੱਲ ਤਾਂ ਇਹ ਹੈ ਕਿ ਉਹਨਾਂ ਨੇ ਹਰ ਸਟੇਜ ਤੋਂ ਇਹ ਹੀ ਕਿਹਾ ਕਿ ਮੇਰੇ ਕੋਲ ਉਹ ਆਉਣ ਜੋ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦੇ ਹੋਣ । ਜੰਡ ਨੂੰ ਸੰਧੂਰ ਭੁਕਣ ਵਾਲੇ, ਕਿਸੇ ਦੇਵੀ ਦੇਵਤੇ ਨੂੰ ਮੰਨਣ ਵਾਲੇ ਆਦਿ ਮੇਰੇ ਕੋਲ ਨਾ ਆਉਣ । ਮੈਂ ਤਾਂ ਉਹਨਾਂ ਦੇ ਮੂਹੋਂ ਕਦੀ ਵੀ ਇਹ ਨਹੀਂ ਸੁਣਿਆ ਕੇ ਦਸਮ ਗ੍ਰੰਥ ਨੂੰ ਵੀ ਮੰਨਦੇ ਹੋਣ ਜਾਂ ਮੰਨਣ ਵਾਸਤੇ ਪ੍ਰੇਰਦੇ ਹੋਣ ਫਿਰ ਵੀ ਜੇਕਰ ਕੁਝ ਲੋਕ ਇਹ ਕਹਿੰਦੇ ਹਨ ਕਿ ਉਹ ਦਸਮ ਗ੍ਰੰਥ ਨੂੰ ਮੰਨਦੇ ਸਨ, ਤਾਂ ਇਸਦਾ ਮਤਲਬ ਇਹ ਹੋਇਆ ਕਿ ਉਹਨਾਂ ਨੂੰ ਵੀ ਗੁਰੂ ਗ੍ਰੰਥ ਸਾਹਿਬ ਤੇ ਪੂਰਾ ਯਕੀਨ ਨਹੀਂ ਸੀ ਤੇ ਜਾਂ ਇਹ ਸਿੱਧ ਕਰਨਾ ਚਾਹੁੰਦੇ ਹਨ ਕਿ ਭਿੰਡਰਾਂ ਵਾਲਾ ਕਹਿੰਦਾ ਕੁਝ ਸੀ ਤੇ ਆਪ ਕਰਦਾ ਕੁਝ ਸੀ । ਲੋਕਾਂ ਨੂੰ ਸਟੇਜਾਂ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਦੀਆਂ ਗੱਲਾਂ ਕਰਦਾ ਸੀ ਤੇ ਆਪ ਹੋਰ ਗ੍ਰੰਥਾਂ ਨੂੰ ਵੀ ਮੰਨਦਾ ਸੀ । ਜੇਕਰ ਉਹ ਇਹ ਚੀਜ਼ ਕਰਦੇ ਸਨ ਤਾਂ ਇਸ ਦਾ ਮਤਲਬ ਤਾਂ ਇਹ ਹੋਇਆ ਕਿ ਉਹਨਾਂ ਨੇ ਭੀ ਗੁਰੂ ਗੋਬਿੰਦ ਸਿੰਘ ਦੇ ਇਹਨਾਂ ਬਚਨਾਂ "ਸਭ ਸਿਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ" 'ਤੇ ਪਹਿਰਾ ਨਹੀਂ ਦਿੱਤਾ !

ਇਹ ਗੱਲ ਕਦੀ ਨਹੀਂ ਕਰਦੇ ਕਿ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਸਟੇਜ ਤੋਂ ਇਹ ਭੀ ਕਹਿੰਦੇ ਸਨ ਕਿ ਜੇਕਰ ਹਿੰਦੁਸਤਾਨ ਦੀ ਫੌਜ ਨੇ ਦਰਬਾਰ ਸਾਹਿਬ 'ਤੇ ਹਮਲਾ ਕਰ ਦਿੱਤਾ, ਤਾਂ ਉਸ ਦਿਨ ਖਾਲਿਸਤਾਨ ਦੀ ਨੀਂਹ ਰਖੀ ਜਾਣੀ ਹੈ, ਤੇ ਉਸ ਦਿਨ ਤੋਂ ਬਾਅਦ ਪੰਜਾਬ ਦੀ ਧਰਤੀ 'ਤੇ ਛਲੀ ਰਾਮ ਨਹੀਂ ਦਿਸਣਾ ਚਾਹੀਦਾ

ਹੁਣ ਮੇਰੇ ਉਹਨਾਂ ਲੋਕਾਂ ਨੂੰ ਸੁਆਲ ਹਨ, ਜੋ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਨਾਮ 'ਤੇ ਸਿਆਸਤ ਕਰਦੇ ਹਨ ਅਤੇ ਜਾਂ ਫਿਰ ਦਸਮ ਗ੍ਰੰਥ ਦੇ ਨਾਮ 'ਤੇ ਉਹਨਾਂ ਦਾ ਨਾਮ ਵਰਤਦੇ ਹਨ :

੧. ਕੀ ਖਾਲਿਸਤਾਨ ਬਣ ਗਿਆ ? ਕੀ ਪੰਜਾਬ ਦੀ ਧਰਤੀ ਤੇ ਛਲੀ ਰਾਮ ਖਤਮ ਹੋ ਗਏ ? ਜੇ ਨਹੀਂ, ਤਾਂ ਕੀ ਤੁਸੀਂ ਧੁੰਮੇ ਨੂੰ, ਰਾਮ ਸਿੰਘ ਨੂੰ, ਠਾਕੁਰ ਸਿੰਘ ਨੂੰ ਜਾਂ ਜਿਹੜੇ ਹੋਰ ਆਪਣੇ ਆਪ ਨੂੰ ਟਕਸਾਲੀ ਕਹਾਉਂਦੇ ਹਨ, ਨੂੰ ਇਹ ਸੁਆਲ ਕਰਦੇ ਹੋ, ਕਿ ਕੀ ਤੁਸੀਂ ਉਹਨਾਂ ਦੇ (ਭਿੰਡਰਾਂ ਵਾਲੇ ਦੇ) ਇਸ ਬਚਨ 'ਤੇ ਅੱਜ ਵੀ ਕਾਇਮ ਹੋ ? ਜੋ ਆਪਣੇ ਆਪ ਨੂੰ (ਲੀਡਰਾਂ ਤੋਂ ਬਿਨਾ) ਭਿੰਡਰਾਂ ਵਾਲੇ ਦੇ ਨਜਦੀਕੀ ਸਮਝਦੇ ਹਨ, ਕੀ ਤੁਸੀਂ ਇਹਨਾਂ ਵਿਅਕਤੀਆਂ ਲੀਡਰਾਂ ਨੂੰ ਇਸ ਮੁੱਦੇ 'ਤੇ ਘੇਰਿਆ ਹੈ ਤੇ ਹੁਣ ਵੀ ਘੇਰਦੇ ਹੋ ਅਤੇ ਉਹਨਾਂ ਨੂੰ ਸਟੇਜਾਂ 'ਤੇ ਇਸ ਬਾਰੇ ਸੁਆਲ ਕਰਦੇ ਹੋ, ਕਿ ਭਿੰਡਰਾਂ ਵਾਲੇ ਨੇ ਉਪਰ ਲਿਖੀਆਂ ਗੱਲਾਂ ਸਟੇਜਾਂ ਤੋਂ ਕਹੀਆਂ ਹਨ ਤੇ ਆਪ ਕਿਥੇ ਖੜੇ ਹੋ ?

੨. ਕੀ ਭਿੰਡਰਾਂ ਵਾਲੇ ਵਲੋਂ ਉਪਰ ਕਹੀਆਂ ਗੱਲਾਂ 'ਤੇ ਫੈਡਰੇਸਨ ਮਹਿਤਾ ਚਾਵਲਾ ਨੂੰ ਸੁਆਲ ਕਰਦੇ ਹੋ ?

੩. ਕੀ ਠਾਕੁਰ ਸਿੰਘ, ਜਿਸ ਨੇ ਭਿੰਡਰਾਂ ਵਾਲੇ ਦੀ ਸ਼ਹੀਦੀ ਨੂੰ ੨੦-੨੧ ਸਾਲ ਨਹੀਂ ਮੰਨਿਆ, ਨੂੰ ਇਸ ਬਾਰੇ ਸੁਆਲ ਕਰਦੇ ਸੀ ? ਠਾਕੁਰ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਧੁੰਮੇ ਨੇ ਇਕ ਦਮ ਉਹਨਾਂ ਨੂੰ ਸ਼ਹੀਦ ਕਰਾਰ ਦੇ ਦਿੱਤਾ । ਇਹਨਾਂ ਵਿਚੋਂ ਕਿਸ ਨੂੰ ਠੀਕ ਮੰਨਦੇ ਹੋ ? ਜੇਕਰ ਇਸ ਨੁਕਤੇ 'ਤੇ ਧੁੰਮਾ ਠੀਕ ਹੈ, ਤਾਂ ਕੀ ਇਹ ਵੀ ਮੰਨਦੇ ਹੋ ਕਿ ਜਿਹੜੇ ਇਹ ਕਹਿੰਦੇ ਸੀ ਕਿ ਠਾਕੁਰ ਸਿੰਘ ਨੇ ਸਟੇਜਾਂ ਤੋਂ ੨੦ ਸਾਲ ਬਾਬਾ ਜਰਨੈਲ ਸਿੰਘ ਦੀ ਸ਼ਹੀਦੀ ਬਾਰੇ ਝੂਠ ਬੋਲਿਆ, ਠੀਕ ਸਨ ?

੪. ਕੀ ਆਪਣੇ ਆਪ ਨੂੰ ਭਿੰਡਰਾਂ ਵਾਲੇ ਦੇ ਜਾਨਸ਼ੀਨ ਕਹਾਉਣ ਵਾਲੇ ਦੀ ਵੀਡੀਓ ਵੇਖੀ ਹੈ, ਜਿਸ ਵਿਚ ਉਹ ਅਜੇ ਵੀ ਬਾਬਾ ਜਰਨੈਲ ਸਿੰਘ ਨੂੰ ਜਿੰਦਾ ਸਾਬਿਤ ਕਰ ਰਿਹਾ ਹੈ ? ਕੀ ਇਹ ਉਹਨਾਂ ਦੀ ਸ਼ਹੀਦੀ ਨੂੰ ਰੋਲਣ ਦੀ ਸਾਜਿਸ਼ ਨਹੀਂ ਹੈ ? ਜੇਕਰ ਵੇਖੀ ਹੈ ਤੇ ਉਸ ਨੂੰ ਠੀਕ ਸਮਝਦੇ ਹੋ ਤਾਂ ਕੀ ਧੁੰਮੇ ਤੋਂ ਇਸ ਦਾ ਸਪਸ਼ਟੀਕਰਨ ਮੰਗਿਆ ਹੈ, ਕਿ ਆਪ ਨੇ ਕਿਸ ਆਧਾਰ 'ਤੇ ਉਹਨਾਂ ਨੂੰ ਸ਼ਹੀਦ ਕਰਾਰ ਦਿੱਤਾ ? ਕੀ ਇਸ ਹਿਸਾਬ ਨਾਲ ਧੁੰਮੇ ਨੂੰ ਗਲਤ ਕਹਿੰਦੇ ਹੋ ?

੫. ਕੀ ਟਕਸਾਲੀ ਵੀਰ ਜਾਂ ਉਹਨਾਂ ਦੇ ਮਦਦਗਾਰ, ਇਹ ਮੰਨਦੇ ਹਨ ਕਿ ਧੁੰਮੇ ਦੀ ਬਾਦਲ ਸਰਕਾਰ ਨਾਲ ਨੇੜਤਾ ਹੈ ? ਬਾਦਲ ਸਰਕਾਰ ਦੀ ਭਾਜਪਾ ਨਾਲ ਸਾਂਝ ਹੈ । ਕੀ ਭਾਜਪਾ ਉਹ ਹੀ ਹੈ ਜਿਹੜੀ ਕਹਿੰਦੀ ਸੀ ਕਿ "ਕੱਛ ਕੜਾ ਕਿਰਪਾਨ, ਇਹਨੂੰ ਭੇਜੋ ਪਾਕਿਸਤਾਨ", ਜਾਂ ਕਿ ਅੱਜ ਦੀ ਭਾਜਪਾ ਤੇ ਉਸ ਟਾਈਮ ਦੀ ਭਾਜਪਾ ਵਿਚ ਫਰਕ ਹੈ ?

ਉਹ ਵੀਰ ਉਹਨਾਂ ਦੀਆਂ ਬਾਕੀ ਸਾਰੀਆਂ ਗੱਲਾਂ ਭੁਲ ਕੇ, ਭਿੰਡਰਾਂ ਵਾਲੇ ਨੂੰ ਦਸਮ ਗ੍ਰੰਥ ਦਾ ਪੁਜਾਰੀ ਹੋਣ 'ਤੇ ਜ਼ੋਰ ਦੇ ਰਹੇ ਹਨ, ਕੀ ਉਹਨਾਂ ਨੇ ਉਹਨਾਂ ਦੀਆਂ ਬਾਕੀ ਸਾਰੀਆਂ ਗੱਲਾਂ 'ਤੇ ਪਹਿਰਾ ਦੇ ਦਿੱਤਾ ਹੈ ਤੇ ਸਿਰਫ ਦਸਮ ਗ੍ਰੰਥ ਦੀ ਗੱਲ ਹੀ ਰਹਿੰਦੀ ਹੈ, ਜਿਹੜੀ ਹੱਲ ਹੋਣ ਵਲੋਂ ਰਹਿ ਗਈ ਹੈ

ਉਮੀਦ ਹੈ ਕਿ ਇਹਨਾਂ ਗੱਲਾਂ ਦਾ ਜੁਆਬ ਮਿਲੇਗਾ ਤੇ ਭਿੰਡਰਾਂ ਵਾਲੇ ਦੀ ਸ਼ਹੀਦੀ ਨਾਲ ਬੇਇਨਸਾਫੀ ਨਹੀਂ ਹੋਏਗੀ ।

ਧੰਨਵਾਦ

ਠਾਕੁਰ ਸਿੰਘ ਅਨੁਸਾਰ ਜਰਨੈਲ ਸਿੰਘ ਭਿੰਡਰਾਂਵਾਲੇ ਜ਼ਰੂਰ ਆਉਣਗੇ

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top