Share on Facebook

Main News Page

ਸ਼੍ਰੋਮਣੀ ਕਮੇਟੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁਖੀਆਂ ਦੀ ਸੋਚ ਸਿਆਸੀ ਲੋਕਾਂ ਨੇ ਗੁਲਾਮ ਕਰ ਲਈ ਹੈ
-: ਪਰਮਜੀਤ ਸਿੰਘ ਖ਼ਾਲਸਾ

ਟਿੱਪਣੀ: ਇਹ ਕੋਈ ਨਵੀਂ ਚਾਲ ਲਗਦੀ ਹੈ, ਨਹੀਂ ਤਾਂ ਇਹ ਪਰਮਜੀਤ ਸਿੰਘ ਬਾਦਲ ਦਾ ਪਾਲਤੂ ਹੈ ਤੇ ਪੱਪੂਆਂ ਦਾ ਪਿੱਛਲੱਗੂ।

ਅੰਮਿ੍ਤਸਰ, 5 ਸਤੰਬਰ (ਹਰਮਿੰਦਰ ਸਿੰਘ)¸ਸ਼ੋ੍ਰਮਣੀ ਕਮੇਟੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਕਾਰ ਅਤੇ ਸਨਮਾਨ ਨੂੰ ਢਾਅ ਲਗਾਈ ਜਾ ਰਹੀ ਹੈ । ਸਿੱਖਾਂ ਦੀਆਂ ਸਿਰਮੌਰ ਸੰਸਥਾਵਾਂ 'ਚ ਰਾਜਸੀ ਦਖਲਅੰਦਾਜ਼ੀ ਸਿਖ਼ਰ 'ਤੇ ਹੋਣ ਕਾਰਨ ਇਨ੍ਹਾਂ ਸੰਸਥਾਵਾਂ ਦੇ ਮੁਖੀਆਂ ਦੀ ਸੋਚ ਰਾਜਨੀਤਿਕ ਲੋਕਾਂ ਨੇ ਗੁਲਾਮ ਕਰ ਲਈ ਹੈ, ਜਿਸ ਕਰਕੇ ਇਨ੍ਹਾਂ ਮਹਾਨ ਸੰਸਥਾਵਾਂ ਦੇ ਸਤਿਕਾਰ ਨੂੰ ਠੇਸ ਪੁੱਜੀ ਹੈ । ਇਹ ਪ੍ਰਗਟਾਵਾ ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਦੇ ਪ੍ਰਧਾਨ ਭਾਈ ਪਰਮਜੀਤ ਸਿੰਘ ਖ਼ਾਲਸਾ ਨੇ ਫੈਡਰੇਸ਼ਨ ਦੇ ਐਗਜੈਕਟਿਵ ਕਮੇਟੀ ਮੈਂਬਰਾਂ ਦੀ ਮੀਟਿੰਗ ਉਪਰੰਤ ਕੀਤਾ ।

ਭਾਈ ਖ਼ਾਲਸਾ ਨੇ ਕਿਹਾ ਕਿ ਜਥੇਦਾਰ ਤਖ਼ਤ ਸਾਹਿਬਾਨ ਦੇ ਆਦੇਸ਼ ਅੱਗੇ ਹਰ ਸਿੱਖ ਦਾ ਸਿਰ ਝੁਕਦਾ ਸੀ ਹਰ ਸਿੱਖ ਸਿੰਘ ਸਾਹਿਬ ਦੇ ਹੁਕਮਾਂ ਨੂੰ ਇਲਾਹੀ ਹੁਕਮ ਮੰਨਦਾ ਸੀ ਪਰ ਅੱਜ ਸਿੰਘ ਸਾਹਿਬਾਨ ਵੱਲੋਂ ਕਹੀ ਗਈ ਹਰ ਗੱਲ ਨੂੰ ਚੰਡੀਗੜ੍ਹ ਤੋਂ ਆਇਆ ਆਦੇਸ਼ ਮੰਨਿਆ ਜਾਂਦਾ ਹੈ । ਸਿੰਘ ਸਾਹਿਬਾਨ ਦਾ ਵਿਦੇਸ਼ਾਂ 'ਚ ਹੋਇਆ ਵਿਰੋਧ ਹਰ ਪੰਥਕ ਸੋਚ ਵਾਲੇ ਵਾਸਤੇ ਦੁੱਖਦਾਈ ਹੈ, ਜਿਸ ਲਈ ਸਰਕਾਰੀ ਦਖਲਅੰਦਾਜ਼ੀ ਕਰਨ ਵਾਲੇ ਆਗੂ ਜ਼ਿੰਮੇਵਾਰ ਹਨ । ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਕਮੇਟੀ 'ਚ ਵੀ ਭਿ੍ਸ਼ਟਾਚਾਰ ਤੇ ਗੁਰੂ ਦੀ ਗੋਲਕ ਦੀ ਲੁੱਟ ਸਿਖ਼ਰਾਂ 'ਤੇ ਹੈ । ਪੰਥ ਦੀਆਂ ਮਹਾਨ ਸੰਸਥਾਵਾਂ ਦੇ ਮਾਣ-ਸਨਮਾਣ ਨੂੰ ਮੁੜ ਬਹਾਲ ਕਰਵਾਉਣ ਦੀ ਫੈਡਰੇਸ਼ਨ ਗੁਰਮਤਿ ਸਿਧਾਤਾਂ 'ਤੇ ਪਹਿਰਾ ਦਿੰਦਿਆਂ ਪੰਥ ਦੀ ਚੜ੍ਹਦੀ ਕਲਾ ਨੂੰ ਕਾਇਮ ਰੱਖਣ ਲਈ ਯਤਨਸ਼ੀਲ ਰਹੀ ਹੈ ।

ਭਾਈ ਖ਼ਾਲਸਾ ਨੇ ਕਿਹਾ ਕਿ ਇਸ ਤੋਂ ਪਹਿਲਾ ਅਕਾਲੀ ਦਲ ਨੇ ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਢਾਹ ਲਗਾਉਣ ਲਈ ਆਪਣੀਆਂ ਯੂਥ ਅਕਾਲੀ ਦਲ ਤੇ ਐੱਸ. ਓ. ਆਈ. ਨੂੰ ਹੋਂਦ 'ਚ ਲਿਆਂਦਾ ਸੀ । ਪਰ ਫੈਡਰੇਸ਼ਨ ਤੋਂ ਬਿਨ੍ਹਾਂ ਅਕਾਲੀ ਦਲ ਸਫ਼ਲ ਨਹੀਂ ਹੋ ਸਕਦਾ ਹੈ । ਉਨ੍ਹਾਂ ਦੱਸਿਆ ਕਿ ਫੈਡਰੇਸ਼ਨ (ਮਹਿਤਾ) ਵੱਲੋਂ 12 ਸਤੰਬਰ ਨੂੰ ਫੈਡਰੇਸ਼ਨ ਦੀ 71ਵੀਂ ਵਰ੍ਹੇਗੰਢ ਅੰਮਿ੍ਤਸਰ ਦੇ ਭਾਈ ਗੁਰਦਾਸ ਹਾਲ ਵਿਖੇ ਮਨਾਈ ਜਾਵੇਗੀ । ਇਸ ਮੌਕੇ ਫੈਡਰੇਸ਼ਨ (ਮਹਿਤਾ) ਦੇ ਜਨਰਲ ਸਕੱਤਰ ਭਾਈ ਮੇਜਰ ਸਿੰਘ ਨੇ ਕਿਹਾ ਕਿ ਫੈਡਰੇਸ਼ਨ ਦੇ ਆਗੂ ਕਾਲਜਾਂ ਤੇ ਯੂਨੀਵਰਸਿਟੀਆਂ 'ਚ ਜਥੇਬੰਦੀਆਂ ਦੀਆਂ ਇਕਾਈਆਂ ਸਥਾਪਿਤ ਕਰਨ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਦੀ ਜਾਣਕਾਰੀ ਇਕੱਤਰ ਕੀਤੀ ਜਾਵੇ । ਉਨ੍ਹਾਂ ਕਿਹਾ ਕਿ ਨੌਜਵਾਨ ਨਸ਼ਿਆਂ ਦਾ ਸ਼ਿਕਾਰ ਹੋ ਰਹੇ ਹਨ, ਸਰਕਾਰ ਉਨ੍ਹਾਂ ਲਈ ਨੌਕਰੀਆਂ ਯਕੀਨੀ ਬਣਾਵੇ, ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਇੰਡਸਟਰੀ ਵਾਲਿਆਂ 'ਤੇ ਜ਼ੋਰ ਪਾਵੇ ਤਾਂ ਕਿ ਪੰਜਾਬ ਦਾ ਨੌਜਵਾਨ ਹੋਰਨਾਂ ਸੂਬਿਆਂ ਤੇ ਵਿਦੇਸ਼ਾਂ ਵੱਲ ਨਾ ਭੱਜੇ । ਇਸ ਦੌਰਾਨ ਜ਼ਿਲ੍ਹਾ ਅੰਮਿ੍ਤਸਰ ਦੇ ਪ੍ਰਧਾਨ ਭਾਈ ਅਮਰਬੀਰ ਸਿੰਘ ਢੋਟ ਨੇ ਵੀ ਸੰਬੋਧਨ ਕੀਤਾ ।

ਇਸ ਮੌਕੇ ਭਾਈ ਜਸਪਾਲ ਸਿੰਘ ਇਸਲਾਮਗੰਜ਼ ਨੇ ਸਟੇਜ਼ ਦੀ ਭੂਮਿਕਾ ਨਿਭਾਈ । ਇਸ ਮੌਕੇ ਭਾਈ ਲਖਵੀਰ ਸਿੰਘ ਸੇਖੋਂ, ਭਾਈ ਬਲਜੀਤ ਸਿੰਘ ਬੀਤਾ, ਭਾਈ ਚਰਨਦੀਪ ਸਿੰਘ ਹੁਸ਼ਿਆਰਪੁਰ, ਭਾਈ ਭੁਪਿੰਦਰ ਸਿੰਘ ਨਾਗੋਕੇ, ਭਾਈ ਗੁਰਦੀਪ ਸਿੰਘ ਸੁਰਸਿੰਘ, ਭਾਈ ਰਮਨਦੀਪ ਸਿੰਘ, ਭਾਈ ਜਗਜੀਤ ਸਿੰਘ ਖ਼ਾਲਸਾ, ਭਾਈ ਦਲੇਰ ਸਿੰਘ ਡੋਡ, ਭਾਈ ਸੁਰਿੰਦਰਪਾਲ ਸਿੰਘ ਸੰਧੂ ਗੁਰਦਾਸਪੁਰ, ਭਾਈ ਕੁਲਦੀਪ ਸਿੰਘ ਘੱਲਖ਼ੁਰਦ, ਭਾਈ ਮਨਦੀਪ ਸਿੰਘ, ਭਾਈ ਜਗੀਰ ਸਿੰਘ ਜੀਰਾ, ਭਾਈ ਗਗਨਦੀਪ ਸਿੰਘ ਜਲੰਧਰ, ਭਾਈ ਮਨਜੀਤ ਸਿੰਘ ਬਾਠ, ਭਾਈ ਸ਼ਿਸ਼ਪਾਲ ਸਿੰਘ ਮੀਰਾਂਕੋਟ, ਭਾਈ ਚਰਨਜੀਤ ਸਿੰਘ ਧਾਰੀਵਾਲ, ਭਾਈ ਸੁਰਿੰਦਰਪਾਲ ਸਿੰਘ ਹੀਰੋ, ਭਾਈ ਗੁਰਮਿੰਦਰ ਸਿੰਘ ਚਾਵਲਾ, ਭਾਈ ਮਨਦੀਪ ਸਿੰਘ ਖ਼ਾਲਸਾ, ਗਗਨਦੀਪ ਸਿੰਘ ਅਕਾਸ਼ ਐਵੀਨਿਊ ਸਰਕਲ ਪ੍ਰਧਾਨ, ਬਲਵਿੰਦਰ ਸਿੰਘ ਰਾਜੂ, ਸਿਮਰਨਜੀਤ ਸਿੰਘ ਭੁੱਲਰ, ਗੁਰਦੇਵ ਸਿੰਘ, ਮਨਜੀਤ ਸਿੰਘ, ਰਣਜੀਤ ਸਿੰਘ ਸੋਨੂੰ, ਨਵਦੀਪ ਸਿੰਘ ਢਿੱਲੋਂ, ਯੁਵਰਾਜ ਸਿੰਘ ਚੌਹਾਨ ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top