Share on Facebook

Main News Page

ਬਚਿੱਤਰ ਨਾਟਕ ਦੀਆਂ ਬਚਿੱਤਰ ਗੱਲਾਂ
-: ਗੁਰਦੀਪ ਸਿੰਘ ਬਾਗ਼ੀ

ਬਚਿੱਤਰ ਨਾਟਕ ਵਿੱਚ ਦਰਜ ਬ੍ਰਹਮਾਂ ਦੇ ਅਵਤਾਰਾਂ ਵਿੱਚ ਬਚਿੱਤਰ ਨਾਟਕ ਦਾ ਲਿਖਾਰੀ ਬਿਆਸ ਨੂੰ ਬ੍ਰਹਮਾ ਦਾ ਅਵਤਾਰ ਦੱਸਦਾ ਹੋਇਆ ਲਿਖਦਾ ਹੈ, ਕਿ ਉਹ ਬਿਆਸ ਦਵਾਰਾ ਪੁਰਾਣਾ ਵਿੱਚ ਲਿਖੇ ਗਏ ਰਾਜਿਆਂ ਦਾ ਬਿਆਨ ਲਿਖ ਰਹਿਆ ਹੈ, ਉਸੀ ਕੜੀ ਵਿੱਚ ਉਹ ਰਾਜੇ ਰਘੂ ਦਾ ਜਿਕਰ ਕਰਦਾ ਹੈ। ਇਹ ਰਾਜਾ ਰਘੂ ਰਾਜੇ ਰਾਮਚੰਦ੍ਰ ਦਾ ਵੱਡ ਵਡੇਰਾ ਸੀ, ਜਿਸ ਦੇ ਨਾਮ ਦੀ ਵਜਹ ਨਾਲ ਰਾਜੇ ਰਾਮ ਨੂੰ ਰਘੂਵੰਸ਼ੀ ਰਾਜਾ ਕਹਿਆ ਜਾਂਦਾ ਸੀ।

ਹੁਣ ਅਸਲੀ ਗੱਲ, ਬਚਿੱਤਰ ਨਾਟਕ ਦੇ ਲਿਖਾਰੀ ਕੋਲੋਂ ਸਾਨੂੰ ਪਤਾ ਚਲਦਾ ਹੈ, ਕਿ ਰਘੂ ਦੇ ਵੇਲੇ ਮੁਸਲਮਾਨ ਮੌਜੂਦ ਸਨ, ਗੋਰਖ ਨਾਥ ਵੀ ਹੋ ਚੁਕਾ ਸੀ ਅਤੇ ਭਗਤ ਰਾਮਾਨੰਦ ਵੀ ਹੋ ਚੁਕੇ ਸਨ। ਬਚਿੱਤਰ ਨਾਟਕ ਦੇ ਹਿਮਾਈਤੀ ਇਸ ਖੋਜ ਵਾਸਤੇ ਵਧਾਈ ਦੇ ਪਾਤਰ ਹਨ।

ਇਹ ਪੰਕਤਿਆਂ ਰਾਜੇ ਰਘੂ ਦੀ ਸਿਫਤ ਦੀਆਂ ਹਨ ਕਿ ਕਿਸ ਤਰ੍ਹਾਂ ਉਸ ਨੂੰ ਲੋਕਾਂ ਨੇ ਵੇਖਿਆ:

ਅਥ ਰਘੁ ਰਾਜਾ ਕੋ ਰਾਜੁ ਕਥਨੰ
Now begins the description of he rule of the king Raghu

ਚੌਪਈ ॥
CHAUPAI

ਬਹੁਰ ਜੋਤ ਸੋ ਜੋਤ ਮਿਲਾਨੀ ॥ ਸਭ ਜਗ ਐਸ ਕ੍ਰਿਆ ਪਹਿਚਾਨੀ ॥ ਸ੍ਰੀ ਰਘੁਰਾਜ ਰਾਜੁ ਜਗ ਕੀਨਾ ॥ ਅਤ੍ਰ ਪਤ੍ਰ ਸਿਰ ਢਾਰ ਨਵੀਨਾ ॥੧੩੫॥
ਬਹੁ ਭਾਂਤ ਕਰਿ ਜੱਗਿ ਪ੍ਰਕਾਰਾ ॥ ਦੇਸ ਦੇਸ ਮਹਿ ਧਰਮ ਬਿਥਾਰਾ ॥ ਪਾਪੀ ਕੋਈ ਨਿਕਟਿ ਨ ਰਾਖਾ ॥ ਝੂਠ ਬੈਨ ਕਹੂ ਭੂਲ ਨ ਭਾਖਾ ॥੧੩੬॥
ਨਿਸਾ ਤਾਸ ਨਿਸਨਾਥ ਪਛਾਨਾ ॥ ਦਿਨਕਰ ਤਾਹਿ ਦਿਵਸ ਅਨਮਾਨਾ ॥ ਬੇਦਨ ਤਾਹਿ ਬ੍ਰਹਮ ਕਰਿ ਲੇਖਾ ॥ ਦੇਵਨ ਇੰਦ੍ਰ ਰੂਪ ਅਵਰੇਖਾ ॥੧੩੭॥
ਬਿੱਪਨ ਸਭਨ ਬ੍ਰਹਸਪਤ ਦੇਖਯੋ ॥ ਦੈਤਨ ਗੁਰੂ ਸ਼ੁਕ੍ਰ ਕਰਿ ਪੇਖਯੋ ॥ ਰੋਗਨ ਤਾਹਿ ਅਉਖਧੀ ਮਾਨਾ ॥ ਜੋਗਨ ਪਰਮ ਤੱਤੁ ਪਹਿਚਾਨਾ ॥੧੩੮॥
ਬਾਲਨ ਬਾਲ ਰੂਪ ਅਵਰੇਖਯੋ ॥ ਜੋਗਨ ਮਹਾਂ ਜੋਗ ਕਰਿ ਦੇਖਯੋ ॥ ਦਾਤਨ ਮਹਾਂ ਦਾਨ ਕਰਿ ਮਾਨਯੋ ॥ ਭੋਗਨ ਭੋਗ ਰੂਪ ਪਹਚਾਨਯੋ ॥੧੩੯॥

ਸੰਨਿਆਸਨ ਦੱਤ ਰੂਪ ਕਰਿ ਜਾਨਯੋ ॥ ਜੋਗਨ ਗੁਰ ਗੋਰਖ ਕਰਿ ਮਾਨਯੋ ॥ ਰਾਮਾਨੰਦ ਬੈਰਾਗਨ ਜਾਨਾ ॥ ਮਹਾ ਦੀਨ ਤੁਰਕਨ ਪਹਚਾਨਾ ॥੧੪੦॥
The Sannyasis considered him as Dattatreya and the Yogis as Guru Gorakhnath; the Bairagis considered him as Ramanand and the Muslims as Muhammad.140. (This is a period-error).

Source: http://www.sridasam.org/dasam?Action=Page&p=1215

ਬਹੁਤੇ ਬਚਿੱਤਰ ਨਾਟਕ ਦੇ ਪ੍ਰੇਮੀ ਕਹਿੰਦੇ ਹਨ ਕਿ ਜਦ ਜਰਨੈਲ ਸਿੰਘ ਭਿੰਡਰਾਂਵਾਲਾ ਜ਼ਿੰਦਾ ਸੀ, ਤਾਂ ਉਦੋਂ ਕੋਈ ਕਿਉਂ ਨਹੀਂ ਬੋਲਿਆ ? ਮੈਂ ਕਹਿਆ...

- ਉਸ ਤੋਂ ਪਹਿਲਾਂ ਰਤਨ ਸਿੰਘ ਜੱਗੀ ਨੇ ਤਾਂ ਬਚਿੱਤਰ ਨਾਟਕ ਰੱਦ ਕਰ ਦਿੱਤਾ ਸੀ।
- ਜਰਨੈਲ ਸਿੰਘ ੧੯੭੭ ਵਿੱਚ ਡੇਰੇ ਦੇ ਮੁੱਖੀ ਬਣੇ ਤੇ ਗਿਆਨੀ ਭਾਗ ਸਿੰਘ ਅੰਬਾਲਾ ਨੂੰ ੧੯੭੬ ਵਿੱਚ ਬਚਿੱਤਰ ਨਾਟਕ ਨੂੰ ਰੱਦ ਕਰਨ ਵਾਸਤੇ ਪੰਥ ਵਿੱਚੋਂ ਛੇਕ ਦਿੱਤਾ ਸੀ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top