Share on Facebook

Main News Page

ਜਥੇਦਾਰ ਸਾਹਿਬ ਸਪੱਸ਼ਟ ਕਰਨ ਕਿ ਜੇ ਨਾਨਕਸ਼ਾਹੀ ਕੈਲੰਡਰ ਸਿੱਖਾਂ ਦੇ ਨਿਆਰੇਪਨ ਦਾ ਪ੍ਰਤੀਕ ਨਹੀਂ, ਤਾਂ ਫੇਰ ਸੋ੍ਰਮਣੀ ਕਮੇਟੀ 8 ਸਾਲ ਕੌਮ ਨੂੰ ਕਿਉਂ ਗੁੰਮਰਾਹ ਕਰਦੀ ਰਹੀ ?
-: ਬਲਵੰਤ ਸਿੰਘ ਨੰਦਗੜ

ਬਠਿੰਡਾ (6 ਸਤੰਬਰ2015): ਗਿਆਨੀ ਗੁਰਬਚਨ ਸਿੰਘ ਵੱਲੌਂ ਇਹ ਕਹਿਣਾ ਕਿ ਨਾਨਕਸ਼ਾਹੀ ਕਲੰਡਰ ਦਾ ਸਿੱਖਾਂ ਦੇ ਨਿਆਰੇਪਨ ਨਾਲ ਕੋਈ ਸਬੰਧ ਨਹੀਂ, ਨੇ ਕੌਮ ਵਿੱਚ ਨਵੀਂ ਚਰਚਾ ਨੂੰ ਜਨਮ ਦੇ ਦਿੱਤਾ ਹੈ। ਤਖਤ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ ਨੇ ਇਸ ਬਿਆਨ ਤੇ ਪ੍ਰਤੀਕਰਮ ਦਿੰਦਿਆਂ ਦੱਸਿਆ ਕਿ ਸਾਲ 2003 ਵਿੱਚ ਨਾਨਕਸ਼ਾਹੀ ਕਲੰਡਰ ਨੂੰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਜਲਾਸ ਵਿੱਚ ਪਾਸ ਕਰਕੇ ਪੰਜ ਸਿੰਘ ਸਾਹਿਬਾਨਾਂ ਵੱਲੌਂ ਕੌਮ ਨੂੰ ਸਮਰਪਿਤ ਕੀਤਾ ਗਿਆ ਸੀ ਜਿਸ ਤੇ ਉਸ ਸਮੇਂ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਨੇ ਦਸਤਖਤਾਂ ਰਾਹੀਂ ਇਸ ਨਾਨਕਸ਼ਾਹੀ ਕਲੰਡਰ ਨੂੰ ਕੌਮ ਦੇ ਨਿਆਰੇਪਨ ਦਾ ਪ੍ਰਤੀਕ ਕਿਹਾ ਅਤੇ 8 ਸਾਲ ਲਿਖਤੀ ਤੌਰ ਤੇ ਉਸ ਸਮੇਂ ਤੋਂ ਲੈਕੇ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ, ਬੀਬੀ ਜਗੀਰ ਕੌਰ ਅਤੇ ਜਥੇਦਾਰ ਅਵਤਾਰ ਸਿੰਘ ਮੱਕੜ ਵੱਲੋਂ ਛਪਾਈਆਂ ਜੰਤਰੀਆਂ ਦੇ ਪਹਿਲੇ ਪੇਜ਼ ਤੇ ਫੋਟੋਆਂ ਛਾਪਕੇ ਕਰੋੜਾਂ ਰੁਪਇਆ ਖਰਚ ਕੀਤਾ ਗਿਆ, ਜਿਸ ਉਪਰ ਇਹ ਲਿਖਿਆ ਸੀ ਕਿ ਨਾਨਕਸਾਹੀ ਕਲੰਡਰ ਸਿੱਖਾਂ ਦੇ ਨਿਆਰੇਪਨ ਦਾ ਪ੍ਰਤੀਕ ਹੈ।

ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਇਹ ਕਹਿਣਾ ਕਿ ਨਾਨਕਸ਼ਾਹੀ ਕਲੰਡਰ ਦਾ ਸਿੱਖਾਂ ਦਾ ਨਿਆਰੇਪਨ ਦਾ ਕੋਈ ਸਬੰਧ ਨਹੀਂ, ਇਹ ਸਾਬਤ ਕਰਦਾ ਹੈ ਕਿ ਇਹ ਬਿਆਨ ਕੌਮ ਵਿੱਚ ਨਵਾਂ ਵਿਵਾਦ ਛੇੜਨ ਲਈ ਕਿਸੇ ਲੁੱਕਵੀਂ ਸ਼ਕਤੀ ਦੇ ਆਦੇਸ਼ ਤੇ ਦਿੱਤਾ ਗਿਆ ਹੈ, ਜਥੇਦਾਰ ਸਾਹਿਬ ਨੂੰ ਇਹ ਸਪਸ਼ਟ ਕਰਨਾ ਚਾਹੀਦਾ ਹੈ ਕਿ ਫੇਰ ਸੋ੍ਰਮਣੀ ਕਮੇਟੀ ਦੇ ਪ੍ਰਧਾਨ 8 ਸਾਲ ਕੌਮ ਨੂੰ ਨਾਨਕਸ਼ਾਹੀ ਕਲੰਡਰ ਨੂੰ ਸਿੱਖਾਂ ਦੇ ਨਿਆਰੇਪਨ ਦਾ ਪ੍ਰਤੀਕ ਆਖਦਿਆਂ ਕਿਉਂ ਗੁੰਮਰਾਹ ਕਰਦੇ ਰਹੇ ਤੇ ਕਰੋੜਾਂ ਰੁਪਇਆ ਕਿਉਂ ਖਰਚ ਕੀਤਾ? ਜੇਕਰ ਅੱਜ ਨਾਨਕਸ਼ਾਹੀ ਕਲੰਡਰ ਨੂੰ ਉਹ ਸਿੱਖਾਂ ਦੇ ਨਿਆਰੇਪਨ ਦਾ ਪ੍ਰਤੀਕ ਨਹੀਂ ਮੰਨਦੇ। ਉਹਨਾ ਇਹ ਵੀ ਮੰਗ ਕੀਤੀ ਕਿ ਜਥੇਦਾਰ ਸਾਹਿਬ ਇਹ ਵੀ ਸਪਸ਼ਟ ਕਰਨ ਕਿ ਉਹ ਪੰਥ ਵਿੱਚੋਂ ਛੇਕੇ ਕਿਹੜੇ ਕਿਹੜੇ ਵਿਅਕਤੀਆਂ ਨੂੰ ਮਾਨਤਾ ਦਿੰਦੇ ਹਨ ਕਿਉਂਕਿ ਬਾਬਾ ਵਡਭਾਗ ਸਿੰਘ ਜੀ ਦਾ ਜਨਮ ਦਿਨ ਮਨਾਉਣ ਸਬੰਧੀ ਉਲੀਕੇ ਪ੍ਰੋਗਰਾਮ ਨੂੰ ਜਦੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰੱਦ ਕਰ ਦਿੱਤਾ ਗਿਆ ਹੈ ਫੇਰ ਇਸ ਮਾਮਲੇ ਤੇ ਆਪ ਜੀ ਦਾ ਇਹ ਕਹਿਣਾ ਕਿ ਬਾਬਾ ਵਡਭਾਗ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਸਕਦਾ ਹੈ, ਇਹ ਕੀ ਸਾਬਤ ਕਰਦਾ ਹੈ?


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top