* ਰਾਗੀ ਬਲਬੀਰ ਸਿੰਘ ਨੂੰ ਲੱਗ ਸਕਦੀ ਹੈ ਤਨਖਾਹ
* ਦਿੱਲੀ ਕਮੇਟੀ ਪ੍ਰਧਾਨ ਨੂੰ ਹੋ ਸਕਦਾ ਹੈ ਨੋਟਿਸ ਜਾਰੀ
ਅੰਮ੍ਰਿਤਸਰ
7 ਸਤੰਬਰ (ਜਸਬੀਰ ਸਿੰਘ ਪੱਟੀ) ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿਖੇ ਪੰਜ ਮੁੱਖ
ਗ੍ਰੰਥੀਆਂ ਦੀ 10 ਸਤੰਬਰ ਨੂੰ ਹੋਣ ਵਾਲੀ ਮੀਟਿੰਗ ਵਿੱਚ ਜਿਥੇ ਦਿਵਿਆ ਜੋਤੀ ਜਾਗਰਣ ਦੇ
ਮੁੱਖੀ ਆਸ਼ੂਤੋਸ਼ ਦੇ ਚਰਨਾਂ ਵਿੱਚ ਬੈਠ ਕੇ ਕੀਰਤਨ ਕਰਨ ਵਾਲੇ ਹਜੂਰੀ ਰਾਗੀ ਬਲਬੀਰ ਸਿੰਘ
ਤੋ ਸਪੱਸ਼ਟੀਕਰਨ ਲਿਆ ਜਾਵੇਗਾ ਉਥੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ
ਸ੍ਰ ਅਵਤਾਰ ਸਿੰਘ ਮੱਕੜ ਨੂੰ ‘‘ਸ਼੍ਰੋਮਣੀ ਸੇਵਕ’’
ਅਵਾਰਡ ਨਾਲ ਸਨਮਾਨਿਤ ਵੀ ਕੀਤਾ ਜਾਵੇਗਾ।
ਸੂਤਰਾਂ ਤੋ ਮਿਲੀ ਜਾਣਕਾਰੀ ਅਨੁਸਾਰ 10 ਸਤੰਬਰ ਨੂੰ ਸਵੇਰੇ 11 ਵਜੇ
ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿਖੇ ਪੰਜ ਤਖਤਾਂ ਦੇ ਮੁੱਖ ਗ੍ਰੰਥੀਆਂ ਦੀ ਮੀਟਿੰਗ
ਹੋਣ ਜਾ ਰਹੀ ਹੈ ਜਿਹੜੀ ਗੁਰਬਚਨ ਸਿੰਘ ਦੀ ਅਗਵਾਈ ਹੇਠ ਹੋਵੇਗੀ ਤੇ ਇਸ ਮੀਟਿੰਗ ਵਿੱਚ
ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ, ਤਖਤ ਸ੍ਰੀ ਦਮਦਮਾ ਸਾਹਿਬ ਦੇ
ਕਾਰਜਕਾਰੀ ਜਥੇਦਾਰ ਗਿਆਨੀ ਗੁਰਮੁੱਖ ਸਿੰਘ, ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ
ਮੱਲ ਸਿੰਘ ਤੇ ਤਖਤ ਸ੍ਰੀ ਹਜੂਰ ਸਾਹਿਬ ਨਾਦੇੜ ਦੇ ਮੀਤ ਜਥੇਦਾਰ ਗਿਆਨੀ ਜੋਤਇੰਦਰ ਸਿੰਘ
ਦੇ ਸ਼ਾਮਲ ਹੋਣ ਦੀ ਆਸ ਹੈ ।
ਮੀਟਿੰਗ ਸਵੇਰੇ 11 ਵਜੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿਖੇ
ਸ਼ੁਰੂ ਹੋਵੇਗੀ ਤੇ ਮੀਟਿੰਗ ਵਿੱਚ ਦਿਵਿਆ ਜੋਤੀ ਜਾਗਰਣ ਦੇ ਮੁੱਖੀ ਆਸ਼ੂਤੋਸ਼ ਦੇ ਚਰਨਾਂ
ਵਿੱਚ ਬੈਠ ਕੇ ਕੀਤਰਨ ਕਰਨ ਦੀ ਬੱਜਰ ਗਲਤੀ ਕਰਨ ਵਾਲੇ 35 ਸਾਲ ਹਜੂਰੀ ਰਾਗੀ ਦੀਆ ਸੇਵਾਵਾਂ
ਨਿਭਾਉਣ ਵਾਲੇ ਰਾਗੀ ਬਲਬੀਰ ਸਿੰਘ ਕੋਲੋ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ੍ਰ.
ਪਰਮਜੀਤ ਸਿੰਘ ਸਰਨਾ ਦੀ ਸ਼ਕਾਇਤ ‘ਤੇ ਸਪੱਸ਼ਟੀਕਰਨ ਲਿਆ ਜਾਵੇਗਾ ਤੇ ਦੋਸ਼ੀ ਪਾਏ ਜਾਣ ‘ਤੇ
ਮਰਿਆਦਾ ਅਨੁਸਾਰ ਤਨਖਾਹ ਲਗਾਏ ਜਾਣ ਦੀ ਆਸ ਹੈ, ਪਰ ਮੁੱਖ
ਗ੍ਰੰਥੀ ਦੁਚਿੱਤੀ ਵਿੱਚ ਹਨ ਕਿ ਇੱਕ 90 ਸਾਲ ਦੇ ਬਜ਼ੁਰਗ ਨੂੰ ਤਨਖਾਹ ਲਗਾਏ ਜਾਣ ਕਈ ਹੋਰ
ਮੁਸ਼ਕਲਾਂ ਵੀ ਦਰਪੇਸ਼ ਆ ਸਕਦੀਆ ਜਿਸ ਨੂੰ ਧਿਆਨ ਰੱਖਦਿਆ ਹਲਕੀ ਫੁੱਲਕੀ ਤਨਖਾਹ ਲਗਾਏ ਜਾਣ
ਲਈ ਵਿਚਾਰਾ ਹੋ ਰਹੀਆ ਹਨ।
ਇਸੇ ਤਰ੍ਹਾਂ ਕਰੀਬ ਦੋ ਮਹੀਨੇ ਪਹਿਲਾਂ ਪੰਜ ਸਿੰਘ ਸਾਹਿਬਾਨ ਵੱਲੋ
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ੍ਰ ਅਵਤਾਰ ਸਿੰਘ ਮੱਕੜ ਨੂੰ ਉਹਨਾਂ ਦੀਆ ਪੰਥ ਪ੍ਰਤੀ
ਨਿਭਾਈਆ ਗਈਆ ਸੇਵਾਵਾਂ ਨੂੰ ਮੁੱਖ ਰੱਖਦਿਆ ‘‘ਸ਼੍ਰੋਮਣੀ ਸੇਵਕ’’ ਅਵਾਰਡ ਸ੍ਰੀ ਅਕਾਲ ਤਖਤ
ਸਾਹਿਬ ਤੋ ਉਸੇ ਤਰ੍ਵਾ ਹੀ ਮਰਿਆਦਾ ਅਨੁਸਾਰ ਦਿੱਤਾ ਗਿਆ ਸੀ, ਜਿਸ ਤਰ੍ਹਾਂ ਮੁੱਖ ਮੰਤਰੀ
ਪੰਜਾਬ ਸ੍ਰ ਪ੍ਰਕਾਸ਼ ਸਿੰਘ ਬਾਦਲ ਨੂੰ ‘‘ਫਖਰੇ-ਏ-ਕੌਮ’’ ਅਵਾਰਡ ਸ੍ਰੀ ਅਕਾਲ ਤਖਤ ਸਾਹਿਬ
ਦੀ ਫਸੀਲ ਤੋ ਪੰਜ ਸਿੰਘ ਸਾਹਿਬਾਨ ਨੇ ਦਿੱਤਾ ਸੀ। ਇਹ ਸੰਭਾਵਨਾ ਉਸੇ ਦਿਨ ਹੀ ਪ੍ਰਬੱਲ ਹੋ
ਗਈ ਸੀ ਜਿਸ ਦਿਨ ਮੁੱਖ ਮੰਤਰੀ ਸ੍ਰੀ ਬਾਦਲ ਨੂੰ ਅਵਾਰਡ ਦਿੱਤਾ ਗਿਆ ਸੀ ਕਿ ਸ਼੍ਰੋਮਣੀ
ਕਮੇਟੀ ਪ੍ਰਧਾਨ ਨੂੰ ਅਵਾਰਡ ਦੇ ਕੇ ਸਨਮਾਨਿਤ ਕੀਤਾ ਜਾਵੇਗਾ।
ਇਸ ਤੋ ਇਲਾਵਾ ਮਰਿਆਦਾ ਨਾਲ ਸਬੰਧਿਤ ਇਟਲੀ ਤੋ ਆਈ ਸ਼ਕਾਇਤ ਤੇ
ਵਿਚਾਰ ਚਰਚਾ ਹੋਵੇਗੀ ਤੇ ਸਬੰਧਿਤ ਵਿਅਕਤੀਆ ਕੋਲੋ ਸਪੱਸ਼ਟੀਕਰਨ ਲਿਆ ਜਾਵੇਗਾ। ਅਕਸ਼ੈ
ਕੁਮਾਰ ਦੀ ਫਿਲਮ ਸਿੰਘ ਇੰਜ਼ ਬਲਿੰਗ ਨੂੰ ਲੈ ਕੇ ਉ¤ਠੇ ਵਿਵਾਦ ਤੇ ਦਿੱਲੀ ਕਮੇਟੀ ਵੱਲੋ
ਕੀਤੀ ਗਈ ਕਾਰਵਾਈ ਦਾ ਵੀ ਨੋਟਿਸ ਲਿਆ ਜਾਵੇਗਾ। ਸਿੰਘ ਇੰਜ਼ ਬਲਿੰਗ ਵਿੱਚ ਇਤਰਾਜ਼ਯੋਗ ਅੰਸ਼ਾਂ
ਨੂੰ ਲੈ ਕੇ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਤੇ ਵਿਚਾਰ ਅਧੀਨ ਹੈ ਪਰ ਦਿੱਲੀ ਕਮੇਟੀ ਦੇ
ਪ੍ਰਧਾਨ ਸ੍ਰੀ ਮਨਜੀਤ ਸਿੰਘ ਜੀ ਕੇ ਵੱਲੋ ਆਪਣੀ ਮਰਜ਼ੀ ਨਾਲ ਅਕਸ਼ੈ ਕੁਮਾਰ ਕੋਲ ਭੇਜੀ ਗਈ
ਟੀਮ ਦੇ ਕਾਰਨ ਮੁੱਖ ਗ੍ਰੰਥੀ ਕਾਫੀ ਨਾਰਾਜ਼ ਹਨ ਤੇ ਜੀ ਕੇ ਦੇ ਖਿਲਾਫ ਵੀ ਕੋਈ ਮਤਾ ਕਰਕੇ
ਉਸ ਨੂੰ ਭਵਿੱਖ ਵਿੱਚ ਅਜਿਹਾ ਕਰਨ ਤੋ ਰੋਕਣ ਲਈ ਤਾੜਨਾ ਕੀਤੀ ਜਾ ਸਕਦੀ ਹੈ।
ਦਿੱਲੀ ਕਮੇਟੀ ਜਿਹੜੀ ਪਹਿਲਾਂ ਹੀ ਭੂਤਾਂ ਪਰੇਤਾਂ ਵਾਲੇ ਬਾਬਾ
ਵਡਭਾਗ ਸਿੰਘ ਦਾ ਜਨਮ ਦਿਨ ਇਤਿਹਾਸਕ ਗੁਰੂਦੁਆਰਾ ਬੰਗਲਾ ਸਾਹਿਬ ਵਿਖੇ ਮਨਾਉਣ ਨੂੰ ਲੈ ਕੇ
ਪਹਿਲਾਂ ਹੀ ਸਿੱਖਾਂ ਦੇ ਰੋਸ ਦਾ ਸ਼ਿਕਾਰ ਹੋ ਰਹੀ ਹੈ ਦੇ ਵਿਰੁੱਧ ਵੀ ਕੋਈ ਫੱਤਵਾ ਜਾਰੀ
ਹੋ ਸਕਦਾ ਹੈ। ਇਥੇ ਹੀ ਬੱਸ ਨਹੀ ਜੀ ਕੇ ਵੱਲੋ ਸ਼੍ਰੋਮਣੀ ਕਮੇਟੀ ਪਰਧਾਨ ਸ੍ਰ.
ਅਵਤਾਰ ਸਿੰਘ ਮੱਕੜ ਨਾਲ ਵੀ ਇਸ ਮਾਮਲੇ ਨੂੰ ਲੈ ਕੇ ਲਾਏ ਗਏ ਆਢੇ ਕਾਰਨ ਵੀ ਜਥੇਦਾਰਾਂ
ਵਿੱਚ ਰੋਸ ਪਾਇਆ ਜਾ ਰਿਹਾ ਹੈ। ਸ੍ਰੀ ਅਕਾਲ ਤਖਤ ਸਾਹਿਬ ਤੋ ਦਿੱਲੀ ਕਮੇਟੀ ਦੇ ਪਰਧਾਨ ਦੇ
ਪਰ ਕੱਟਣ ਲਈ ਕਿਸੇ ਵੀ ਪ੍ਰਕਾਰ ਦੀ ਨਿਵੇਕਲੀ ਕਾਰਵਾਈ ਹੋ ਸਕਦੀ ਹੈ।