Share on Facebook

Main News Page

ਪੰਥ ਦੀ ਭਾਲ !!!
-: ਡਾ. ਗੁਰਮੀਤ ਸਿੰਘ ‘ਬਰਸਾਲ’ ਕੈਲੇਫੋਰਨੀਆ

ਗੁਰੂ-ਉਪਦੇਸ਼ਾਂ ਉੱਤੇ ਗੱਲ ਜਿਹੜੀ ਢੁਕਦੀ ਨਾ,
ਰਲ਼ ਬਹਿਕੇ ਪੰਥ ਕਹਿੰਦੇ ਹੱਲ ਕੋਈ ਸੁਝਾਏਗਾ।

ਪੰਥ ਕੋਲ ਅਜੇ ਕਿਸੇ ਮਸਲੇ ਲਈ ਸਮਾਂ ਹੈ ਨਹੀਂ,
ਪਾਧੇ ਨਾਲ ਬੈਠਕੇ ਇਹ ਸਮਾਂ ਕੋਈ ਕਢਾਏਗਾ।

ਪੰਥ ਦੇ ਅੱਗੇ ਤੋਂ ਅੱਗੇ ਟੋਟੇ ਹੋਈ ਜਾਂਦੇ ਤੁਰੇ,
ਕਿਹੜਾ ਪੰਥ ਸਾਰਿਆਂ ਨੂੰ ਇੱਕ ਥਾਂ ਬਿਠਾਏਗਾ।

ਨੌਂ ਮਣ ਤੇਲ ਜਦੋਂ ਹੋਇਆ ਨਾ ਇਕੱਠਾਂ ਐਥੇ,
ਦੱਸੋ ਕਿਹੜਾ,ਕਿੰਝ,ਕਿੱਥੇ ਰਾਧਾ ਨੂੰ ਨਚਾਏਗਾ।

ਖੋਜੀ ਗੁਰਬਾਣੀ ਦਾ ਜੇ ਸੱਚ ਦੀ ਵਿਚਾਰ ਰੱਖੇ,
‘ਛੇਕੂ-ਸਨਮਾਨ” ਕਿਸੇ ਪੰਥ ਕੋਲੋਂ ਪਾਏਗਾ।

ਨਾਨਕ ਨੌਵੇਂ ਨੂੰ ਦੇਖ ਜਿਹਨੇ ਸੀ ਕਿਵਾੜ ਭੇੜੇ,
ਨਾਨਕ ਦੇ ਸਿੱਖ ਨੂੰ ਉਹ ਕਿਵੇਂ ਵਡਿਆਏਗਾ।

‘ਤੱਤ’ ਤੇ ‘ਬੰਦਈ’ ਵਾਲਾ ਪਿਆ ਜਦੋਂ ਰਫੜਾ ਸੀ,
ਆਖਦੇ ਸੀ ਪਰਚੀ ਨਾਲ ਪੰਥ ਤਰ ਆਏਗਾ।

ਤਾਹੀਓਂ ਵੋਟ-ਪਰਚੀ ਦੇ ਪਿੱਛੇ ਪੰਥ ਲੁਕਿਆ ਜੋ,
ਲੈਕੇ ਬਹੁ-ਸੰਮਤੀ ਉਹ ਦਰਸ਼ ਦਿਖਾਏਗਾ।

ਇਹੋ ਜਿਹੇ ਪੰਥ ਨੂੰ ਕੋਈ ਗੁਰੂ-ਪੰਥ ਕਿੰਝ ਆਖੂ,
ਗੁਰੂ ਦਾ ਸਿਧਾਂਤ ਜਿੱਥੇ ਨਜਰ ਨਾ ਆਏਗਾ।

ਲੋਕੀਂ ਕਹਿੰਦੇ ਓਸ ਦੇ ਲਈ ਰੱਖ ਲਓ ਇਨਾਮ ਕੋਈ,
ਜਿਹੜਾ ਖੋਏ ਪੰਥ ਜੀ ਨੂੰ ਲੱਭਕੇ ਲਿਆਵੇਗਾ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top