Share on Facebook

Main News Page

ਪੰਜ ਮੁੱਖ ਗ੍ਰੰਥੀਆਂ ਨੇ ਰਾਗੀ ਬਲਬੀਰ ਸਿੰਘ ‘ਤੇ ਕੀਤਰਨ ਕਰਨ ਦੀ ਲਗਾਈ ਰੋਕ
ਤਨਖਾਹ ਬਾਰੇ ਫੈਸਲਾ ਅਗਲੀ ਮੀਟਿੰਗ ਵਿੱਚ ਹੋਵੇਗਾ

ਅੰਮ੍ਰਿਤਸਰ 10 ਸਤੰਬਰ (ਜਸਬੀਰ ਸਿੰਘ): ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿਖੇ ਹੋਈ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਦਿਵਿਆ ਜੋਤੀ ਜਾਗਰਣ ਦੇ ਚਰਨਾਂ ਵਿੱਚ ਕਈ ਪ੍ਰਕਾਰ ਦੇ ਪਾਖੰਡ ਕਰਕੇ ਕੀਤਰਨ ਕਰਨ ਵਾਲੇ ਸਾਬਕਾ ਹਜੂਰੀ ਰਾਗੀ ਬਲਬੀਰ ਸਿੰਘ ਦੇ ਕਿਸੇ ਵੀ ਧਾਰਮਿਕ ਸਮਾਗਮ ਵਿੱਚ ਕੀਰਤਨ ਕਰਨ 'ਤੇ ਰੋਕ ਲਗਾ ਦਿੱਤੀ ਹੈ, ਤਾਂ ਕਿ ਬਾਕੀ ਰਾਗੀਆਂ ਨੂੰ ਨਸੀਹਤ ਦਿੱਤੀ ਜਾ ਸਕੇ, ਕਿ ਜੇਕਰ ਉਹ ਗਲਤੀ ਕਰਨਗੇ ਤਾਂ ਉਹਨਾਂ ਨਾਲ ਵੀ ਸਖਤੀ ਨਾਲ ਪੇਸ਼ ਆਇਆ ਜਾਵੇਗਾ।

ਕੀ ਲੂਣਹਰਾਮੀ ਬਲਬੀਰ ਸਿੰਘ ਨੂੰ ਆਪਣੀ ਕੀਤੇ 'ਤੇ ਪਛਤਾਵਾ ਹੈ ? ਦੇਖ ਲਓ ਇਸ ਵੀਡੀਓ 'ਚ

ਸ੍ਰੀ ਅਕਾਲ ਤਖਤ ਦੇ ਸਕੱਤਰੇਤ ਵਿਖੇ ਗਿਆਨੀ ਗੁਰਬਚਨ ਸਿੰਘ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਗਿਆਨੀ ਮੱਲ ਸਿੰਘ, ਗਿਆਨੀ ਇਕਬਾਲ ਸਿੰਘ, ਗਿਆਨੀ ਗੁਰਮੁੱਖ ਸਿੰਘ ਤੇ ਤਖਤ ਸ੍ਰੀ ਹਜੂਰ ਸਾਹਿਬ ਦੇ ਨੁੰਮਾਇੰਦੇ ਭਾਈ ਰਾਮ ਸਿੰਘ ਦੀ ਹੋਈ ਮੀਟਿੰਗ ਵਿੱਚ ਬਲਬੀਰ ਸਿੰਘ ਵੱਲੋ ਆਸ਼ੂਤੋਸ਼ ਦੇ ਚਰਨਾ ਵਿੱਚ ਬੈਠ ਕੇ ਕੀਰਤਨ ਕਰਨ ਦੀ ਵਾਇਰਲ ਹੋਈ ਵੀਡੀਓ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਬਲਬੀਰ ਸਿੰਘ ਦੀ ਇਸ ਬੱਜਰ ਗਲਤੀ ਨੂੰ ਮੱਦੇ ਨਜ਼ਰ ਰੱਖਦਿਆਂ ਭਾਂਵੇ ਹਾਲੇ ਕੋਈ ਵੀ ਤਨਖਾਹ ਨਹੀਂ ਲਗਾਈ ਗਈ ਹੈ, ਪਰ ਉਸ ਵੱਲੋਂ ਕਿਸੇ ਵੀ ਸਭਾ ਸੁਸਾਇਟੀ ਜਾਂ ਗੁਰੂਦੁਆਰੇ ਵਿੱਚ ਕਿਸੇ ਵੀ ਪ੍ਰਕਾਰ ਦੀ ਕੀਰਤਨ ਕਰਨ 'ਤੇ ਰੋਕ ਲਗਾ ਦਿੱਤੀ ਹੈ।

ਇਸ ਤੋਂ ਪਹਿਲਾਂ ਰਾਗੀ ਬਲਬੀਰ ਸਿੰਘ ਨੇ ਪੇਸ਼ ਹੋ ਕੇ ਆਪਣੀ ਗਲਤੀ ਨੂੰ ਕਬੂਲ ਕਰਦਿਆਂ ਵਿਸ਼ਵਾਸ਼ ਦਿਵਾਇਆ, ਕਿ ਭਵਿੱਖ ਵਿੱਚ ਉਹ ਅਜਿਹੀ ਗਲਤੀ ਨਹੀਂ ਕਰਨਗੇ।

ਇਸੇ ਤਰ੍ਹਾਂ ਡੇਰਾ ਬਾਬਾ ਵਡਭਾਗ ਸਿੰਘ ਦੇ ਵਿਵਾਦ ਦੇ ਸਬੰਧ ਵੀ ਚਰਚਾ ਕੀਤੀ ਗਈ ਤੇ ਸਿੱਖ ਰਹਿਤ ਮਰਿਆਦਾ ਵਿੱਚ ਦਿੱਤੇ ਫੁੱਟ ਨੋਟ ਬਾਰੇ ਵੀ ਵਿਚਾਰ ਚਰਚਾ ਕੀਤੀ ਗਈ, ਜਿਸ ਵਿੱਚ ਸਪੱਸ਼ਟ ਲਿਖਿਆ ਗਿਆ ਹੈ ਕਿ ਧੀਰਮੱਲੀਏ ਤੇ ਰਾਮਰਾਈਆਂ ਵੱਲੋਂ ਅੰਮ੍ਰਿਤ ਪਾਨ ਕਰਨ 'ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਲਾਗੂ ਕਰਨ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮੱਰਪਿਤ ਵਿਅਕਤੀਆਂ ਦਾ ਬਾਈਕਾਟ ਖਤਮ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਵੀ ਹਦਾਇਤ ਕੀਤੀ ਕਿ ਉਹ ਅੱਗੇ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਮਨਜੂਰੀ ਤੋਂ ਬਗੈਰ ਕੋਈ ਨਵੇ ਗੁਰੂਦੁਆਰੇ ਦੇ ਸ਼ੁਰੂਆਤ ਨਾ ਕਰਨ ਤੇ ਅਜਿਹਾ ਕਰਨ ਵਾਲੇ ਦੇ ਖਿਲਾਫ ਅਕਾਲ ਤਖਤ ਸਾਹਿਬ ਤੋਂ ਮਰਿਆਦਾ ਅਨੁਸਾਰ ਕਾਰਵਾਈ ਹੋ ਸਕਦੀ ਹੈ। ਗੁਰਬਾਣੀ ਵਿੱਚ ਕਿਸੇ ਕਿਸਮ ਦੀ ਬਿੰਦੀ ਟਿੱਪੀ ਦੀ ਬਦਲੀ ਕਰਨ 'ਤੇ ਵੀ ਰੋਕ ਲਗਾ ਦਿੱਤੀ ਗਈ ਹੈ।

ਮੱਕੜ ਤੋਂ ਬਾਅਦ ਬਾਬਾ ਸੁੱਚਾ ਸਿੰਘ ਨੂੰ ਵੀ ਗੁਰਬਾਣੀ ਨੂੰ 31 ਰਾਗਾ ਵਿੱਚ ਗਾਇਨ ਕਰਨ ਦੀ ਪ੍ਰਸੰਸ਼ਾ ਕਰਦਿਆਂ ਬਾਬਾ ਸੁੱਚਾ ਸਿੰਘ ਜਵੱਦੀ ਕਲਾ ਵਾਲਿਆਂ ਨੂੰ ਵੀ ‘ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ’ ਦੇ ਅਵਾਰਡ ਨਾਲ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਗਿਆ।

ਮੋਬਾਇਲ ਉਪਰ ਗੁਰਬਾਣੀ ਦੀ ਟੋਨ ਲਗਾਏ ਜਾਣ 'ਤੇ ਰੋਕ ਲਗਾਉਣ ਦਾ ਵੀ ਫੈਸਲਾ ਕੀਤਾ ਗਿਆ ਤੇ ਮੋਬਾਇਲ ਕੰਪਨੀਆਂ ਨੂੰ ਹਦਾਇਤ ਕੀਤੀ ਗਈ ਕਿ ਉਹ ਇਹਨਾਂ ਆਦੇਸ਼ਾਂ ਦੀ ਅਣਦੇਖੀ ਨਾ ਕਰਨ ਤੇ ਪੂਰੀ ਤਰ੍ਹਾਂ ਲਾਗੂ ਕਰਕੇ ਗੁਰਬਾਣੀ ਦੀ ਮਾਣ ਮਰਿਆਦਾ ਨੂੰ ਬਹਾਲ ਰੱਖਣ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top