Share on Facebook

Main News Page

ਬਾਦਲ ਸਾਹਿਬ ਬੜੇ ਨੇਕ ਇਨਸਾਨ ਹਨ, ਬੜੇ ਚੰਗੇ ਹਨ, ਦਰਵੇਸ਼ ਪੁਰਸ਼ ਹਨ...
-: ਰਾਗੀ ਹਰਜਿੰਦਰ ਸਿੰਘ ਸ੍ਰੀਨਗਰ

"ਬਾਦਲ ਸਾਹਿਬ ਬੜੇ ਨੇਕ ਇਨਸਾਨ ਹਨ, ਬੜੇ ਚੰਗੇ ਹਨ, ਦਰਵੇਸ਼ ਪੁਰਸ਼ ਹਨ, ਮੈਂ ਕੋਈ ਉਨ੍ਹਾਂ ਦੀ ਤਾਰੀਫ ਨਹੀਂ ਕਰ ਰਿਹਾ ਹੈ, ਜਿਤਨੇ ਵੱਡੇ ਹਨ ਉਤਨੀ ਉਨ੍ਹਾਂ ਅੰਦਰ ਨਿਮਰਤਾ ਹੈ... ਹਰਜਿੰਦਰ ਸਿੰਘ ਸ੍ਰੀਨਗਰ ਅਤੇ ਰੰਗੀਲਾ, ਬਹੁਤ ਚੰਗੇ ਪੰਜਾਬ ਮੁੱਖ ਮੰਤਰੀ ਹਨ, ਪੰਜਾਬ ਦੇ ਸੇਵਾਦਾਰ ਹਨ..." ਇਹ ਸ਼ਬਦ ਹਨ ਉਸ ਰਾਗੀ ਦੇ ਜਿਦ ਨੂੰ 2013 'ਚ ਪੱਪੂ ਗੁਰਬਚਨ ਸਿੰਘ ਨੇ "ਸ਼੍ਰੋਮਣੀ ਪੰਥਕ ਰਾਗੀ" ਦਾ ਅਵਾਰਡ ਦਿੱਤਾ ਗਿਆ ਸੀ, ਉਹ ਹੈ ਭਾਈ ਹਰਜਿੰਦਰ ਸਿੰਘ ਸ੍ਰੀ ਨਗਰ ਵਾਲੇ। ਬਲਬੀਰ ਸਿੰਘ ਨੂੰ ਸ਼੍ਰੋਮਣੀ ਰਾਗੀ ਦਾ ਖਿਤਾਬ ਦਿੱਤਾ ਗਿਆ ਸੀ, ਪਿੰਦਰਪਾਲ ਨੂੰ "ਭਾਈ ਸਾਹਿਬ" ਦਾ... ਬੇਸੁਰਾ ਰੰਗੀਲਾ ਵੀ ਇਸੇ ਰਾਹ ਦਾ ਪਾਂਧੀ ਹੈ... ਇਨ੍ਹਾਂ ਸਭ ਦੀਆਂ ਕਰਤੂਤਾਂ ਸਭ ਦੇ ਸਾਹਮਣੇ ਹਨ...

ਇਹ ਹੈ ਅਸਲੀਯਤ ਇਨ੍ਹਾਂ ਰਾਗੀਆਂ ਸੀ, ਜਿਹੜੇ ਖਾਂਦੇ ਤਾਂ ਗੁਰੂ ਦੀ ਬਾਣੀ ਗਾ ਕੇ ਹਨ, ਪਰ ਪੂਛ ਪੰਥ ਦੋਖੀਆਂ ਅੱਗੇ ਹਿਲਾਉਂਦੇ ਹਨ... ਕੀ ਇਹ ਲੂਣਹਰਾਮੀ ਨਹੀਂ? ਇਹ ਵੀਡੀਓ 2011 ਦੀ ਹੈ, ਹੁਣ ਇਸ ਲਈ ਪਾਈ ਹੈ ਕਿਉਂਕਿ ਕਈ ਲੋਕਾਂ ਦਾ ਇਹ ਇਤਰਾਜ਼ ਸੀ, ਕਿ ਤੁਹਾਨੂੰ ਤਾਂ ਕੋਈ ਚੰਗਾ ਲਗਦਾ ਹੀ ਨਹੀਂ। ਤਾਂ ਲਓ ਵੀਰੋ... ਤੁਸੀਂ ਆਪ ਦੇਖੋ... ਸਾਡੇ ਕਹੇ 'ਤੇ ਨਾ ਜਾਓ... ਹਾਥ ਕੰਗਨ ਤੋ ਆਰਸੀ ਕਿਆ, ਪੜ੍ਹੇ ਲਿਖੇ ਕੋ ਫਾਰਸੀ ਕਿਆ...

ਬਾਕੀ ਪਿਛਲੇ ਦਿਨਾਂ 'ਚ ਦੇਖ ਹੀ ਲਿਆ ਹੈ ਕਿ ਇਹ ਰਾਗੀ ਸਿਰਫ ਗਾਉਣਾ ਜਾਣਦੇ ਹਨ, ਗੁਰਮਤਿ ਪੱਖੋਂ ਕੋਰੇ ਹਨ, ਇਹ ਇਨ੍ਹਾਂ ਦਾ ਧੰਦਾ ਹੈ। ਪਰ ਧੰਦਾ ਵੀ ਇਮਾਨਦਾਰੀ ਨਾਲ ਕੀਤਾ ਜਾਵੇ ਤਾਂ ਦਸਾਂ ਨੌਹਾਂ ਦੀ ਕਿਰਤ ਹੈ, ਨਹੀਂ ਤਾਂ ਲੂਣਹਰਾਮੀ ਹੈ। ਇਹ ਹੁਣ ਪਾਠਕ ਆਪ ਸਿਆਣੇ ਨੇ ਕਿ ਲੋਕ ਲੂਣਹਰਾਮੀ ਹਨ ਜਾਂ ਨਹੀਂ? ਫੈਸਲਾ ਤੁਹਾਡਾ !!!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top