Share on Facebook

Main News Page

ਇਲੈਕਟ੍ਰੌਨਿਕ ਮੀਡੀਆ ਪੁਜਾਰੀ ਰਾਗੀ, ਪ੍ਰਚਾਰਕਾਂ ਦੇ ਗੁਰਮਤਿ ਵਿਰੋਧੀ ਕਾਰਨਾਮੇ ਜੱਗ ਜਾਹਿਰ ਕਰਨ ਲੱਗਾ
-: ਅਵਤਾਰ ਸਿੰਘ ਮਿਸ਼ਨਰੀ 510 432 5827

ਇਸ ਮੋਮੋ ਠੱਗਣੇ ਰੰਗੀਲੇ ਨੇ ਤਾਂ ਪਹਿਲਾਂ ਹੀ ਮਨਘੜਤ ਸਾਖੀਆਂ ਸੁਣਾ ਸੁਣਾ ਸੰਗਤਾਂ ਨੂੰ ਲੁੱਟਿਆ ਹੈ ਤੇ ਹੁਣ ਸਿੱਖੀ ਦਾ ਬੇੜਾ ਗਰਕ ਕਰਨ ਦੇ ਰਾਹ ਤੁਰ ਪਿਆ ਹੈ। ਗੁਰੂ ਨਾਨਕ ਸਾਹਿਬ ਜੀ ਨੇ ਅਜਿਹੇ ਹੀ ਪੁਜਾਰੀਆਂ ਨੂੰ ਉਜਾੜੇ ਕਾ ਬੰਧ ਕਿਹਾ ਸੀ।

ਇਸ ਲਈ ਹੁਣ ਪੁਜਾਰੀ ਪ੍ਰਥਾ ਬਿਲਕੁਲ ਬੰਦ ਕਰ ਦੇਣੀ ਚਾਹੀਦੀ ਹੈ। ਜਿਸ ਦੀ ਗੁਰਮਤਿ ਦੀ ਸਿਖਲਾਈ ਨਹੀਂ ਜਾਂ ਗੁਰਮਤਿ ਮਰਯਾਦਾ ਦਾ ਘਾਣ ਕਰਦਾ ਹੈ ਉਸ ਨੂੰ ਕੀਰਤਨ, ਕਥਾ ਅਤੇ ਪ੍ਰਚਾਰ ਕਰਨ ਦਾ ਕੋਈ ਹੱਕ ਨਹੀਂ ਹੋਣਾਂ ਚਾਹੀਦਾ ਪਰ ਇਹ ਸਟੈਂਡ ਕੌਨ ਲਵੇਗਾ? ...ਕਿਉਂਕਿ ਪੁਜਾਰੀ ਹੀ ਧਰਮ ਅਸਥਾਨਾਂ 'ਤੇ ਕਾਬਜ ਅਤੇ ਹਾਵੀ ਹਨ।

ਦਾਸ ਨੇ ਕਿਨੀ ਵਾਰ ਪਹਿਲਾਂ ਵੀ ਲਿ਼ਖਿਆ ਹੈ ਕਿ ਸਿੱਖਾਂ ਵਿੱਚ ਖੁੱਲ੍ਹ ਚੁੱਕੇ ਡੇਰੇ ਹੁਕਮਨ ਬੰਦ ਕਰ ਦੇਣੇ ਚਾਹੀਦੇ ਹਨ। ਦੇਖੋ ਹੁਣ ਬਿਪਰਵਾਦੀ ਪੁਜਾਰੀਆਂ ਦਾ ਨਵਾਂ ਹੁਕਮਨਾਮਾ ਜਾਂ ਫਤਵਾ ਕਿ ਸਾਡੀ ਇਜਾਜਤ ਤੋਂ ਬਿਨਾ ਦੇਸ਼ ਵਿਦੇਸ਼ ਵਿੱਚ ਗੁਰਦੁਆਰਾ ਨਹੀਂ ਖੁੱਲ੍ਹ ਸਕਦਾ, ਪਰ ਸਿੱਖੀ ਵਿਰੋਧੀ ਡੇਰੇ ਜਿੰਨ੍ਹੇ ਮਰਜੀ ਖੁੱਲ੍ਹੀ ਜਾਣ

ਇਹ ਬਲਵਿੰਦਰ ਸਿੰਘ ਰੰਗੀਲੇ ਵਰਗੇ ਠੱਗ ਪੁਜਾਰੀ ਵੀ ਡੇਰਿਆਂ ਦੀ ਹੀ ਪਦਾਇਸ਼ ਹਨ। ਜਦ ਗੁਰੂ ਨੇ ਤਾਂ ਖਾਲਸਾ ਪੰਥ ਚਲਾਇਆ, ਫਿਰ ਇਹ ਡੇਰੇ ਤੇ ਸੰਪ੍ਰਦਾਵਾਂ ਕਿਵੇਂ ਚੱਲ ਪਏ? ਕੀ ਸ਼੍ਰੋਮਣੀ ਕਮੇਟੀ ਤੇ ਹੋਰ ਜਾਗਰੂਕ ਜਥੇਬੰਦੀਆਂ ਇੱਧਰ ਫੌਰੀ ਧਿਆਨ ਦੇਣਗੀਆਂ?


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top