Share on Facebook

Main News Page

ਅਰਿਦਮਨ ਜੀਤ ਸਿੰਘ ਦੀ ਪਲੇਠੀ ਕਿਤਾਬ ''At War'' Four Pillars of falsehood & Public of Republic ਪਾਠਕਾਂ ਦੇ ਰੂਬਰੂ
-: ਟਾਈਗਰ ਜਥਾ ਯੂ.ਕੇ.

ਅਰਿਦਮਨ ਜੀਤ ਸਿੰਘ ਜੋ ਕਿ ਬੀ.ਐਸ.ਐਫ ਦੇ ਉੱਚ ਅਧਿਕਾਰੀ ਦੇ ਤੌਰ 'ਤੇ ਨੌਕਰੀ ਕਰਦੇ ਰਹੇ ਹਨ। ਨੌਕਰੀ ਦੇ ਦੌਰਾਨ ਭਾਰਤ ਦੇ ਅਖੌਤੀ ਜਮਹੂਰੀ ਤੰਤਰ ਦਾ ਅਸਲ ਚਿਹਰਾ ਇਹਨਾਂ ਨੇ ਅੱਖੀਂ ਵੇਖਿਆ ਹੈ। ਭਾਵੇਂ ਨੌਕਰੀ ਦੇ ਦੌਰਾਨ ਆਪਣੇ ਜ਼ਮੀਰ ਦੀ ਆਵਾਜ਼ ਨੂੰ ਇਸ ਤੰਤਰ ਦੇ ਵਿਰੋਧ ਦੇ ਰੂਪ ਵਿੱਚ ਉਠਾਉਂਦੇ ਰਹੇ, ਪਰ ਜਿਵੇਂ ਪਿੰਜਰੇ ਵਿੱਚ ਇੱਕ ਪੰਛੀ ਦਾ ਅਧਿਕਾਰ ਖੇਤਰ ਉਸ ਪਿੰਜਰੇ ਤੋਂ ਬਾਹਰ ਨਾ ਹੋਣ ਵਾਂਗਰ, ਉਹਨਾਂ ਦਾ ਇਹ ਵਿਰੋਧ ਉੱਥੇ ਹੀ ਦੱਬ ਦਿੱਤਾ ਜਾਂਦਾ ਰਿਹਾ।

ਇਸ ਲਈ ਇਹਨਾਂ ਨੇ ਨੌਕਰੀ ਤੋਂ ਅਗੇਤਰੀ ਇਸਤੀਫਾ (Early Release) ਦੇ ਕੇ ਭਾਰਤ ਦੇ ਇਸ ਅਖੌਤੀ ਜਮਹੂਰੀ ਤੰਤਰ ਦਾ ਅਸਲ ਚਿਹਰਾ ਜਗ੍ਹਾ ਜਗ੍ਹਾ ਸੈਮੀਨਾਰ ਕਰਕੇ ਅਤੇ ਹੁਣ ਇਸ ਕਿਤਾਬ ਰਾਹੀਂ ਬਾਖੂਬੀ ਜੱਗ ਜਾਹਿਰ ਕੀਤਾ ਹੈ।

ਇਸ ਕਿਤਾਬ ਵਿੱਚ ਪੁਲਿਸ ਵੱਲੋਂ ਖਾੜਕੂਆਂ ਦੇ ਝੂਠੇ ਪੁਲਿਸ ਮੁਕਾਬਲੇ, ਅੱਤਵਾਦੀ ਕਿਸਨੂੰ ਅਤੇ ਕਿਵੇਂ ਘੋਸ਼ਿਤ ਕੀਤਾ ਜਾਂਦਾ ਹੈ, ਘੱਟ ਗਿਣਤੀਆਂ ਨੂੰ ਖਤਰਾ, ਰੱਦੀ ਸੰਵਿਧਾਨ ਅਤੇ ਅਖੌਤੀ ਜਮਹੂਰੀ ਅਤਿਆਦਿ ਸੰਬੰਧੀ ਵਡਮੁੱਲੀ ਜਾਣਕਾਰੀ ਦਰਜ ਕੀਤੀ ਹੈ। ਸਿੰਘਨਾਦ ਰੇਡਿਉ ਅਤੇ ਟਾਈਗਰ ਜਥੇ ਵੱਲੋਂ ਇਸ ਕਿਤਾਬ ਨੂੰ ਜਿਥੇ ਪਾਠਕਾਂ ਦੇ ਰੂਬਰੂ ਕੀਤਾ ਗਿਆ ਹੈ, ਉਥੇ ਨਾਲ ਹੀ ਅਰਿਦਮਨ ਜੀਤ ਸਿੰਘ ਦਾ ਇਸ ਕੌੜੀ ਸਚਾਈ ਰੂਪੀ ਕਿਤਾਬ ਲਿਖਣ 'ਤੇ ਧੰਨਵਾਦ ਭੀ ਕੀਤਾ ਗਿਆ।

To buy this book online, please click on the following link:
http://www.amazon.in/At-War-Aridaman-Jit-Singh/dp/8193011902


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top