Share on Facebook

Main News Page

ਗੁਰਬਚਨ ਸਿੰਘ ਦੇ ਮੂੰਹੋਂ ਅੱਧਾ ਸੱਚ ਨਿਕਲ ਹੀ ਗਿਆ, ਅਖੇ "ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਪ੍ਰੋਫੇਸਰ ਦਰਸ਼ਨ ਸਿੰਘ, ਸ਼੍ਰੀ ਅਕਾਲ ਤਖਤ ਸਾਹਿਬ ਆਏ ਸੀ, ਲੇਕਿਨ ਉਨ੍ਹਾਂ ਨੇ ਆਪਣਾ ਕੋਈ ਪੱਖ ਨਹੀਂ ਸੀ ਰਖਿਆ"
-: ਇੰਦਰਜੀਤ ਸਿੰਘ, ਕਾਨਪੁਰ

ਗਿਆਨੀ ਗੁਰਬਚਨ ਸਿੰਘ ਨੇ ਮਿਤੀ 14 ਸਤੰਬਰ 2015 ਨੂੰ ਦੈਨਿਕ ਜਾਗਰਣ, ਕਾਨਪੁਰ ਅਖਬਾਰ ਨੂੰ ਇਹ ਬਿਆਨ ਦਿਤਾ ਹੈ ਕਿ, "ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਪ੍ਰੋਫੇਸਰ ਦਰਸ਼ਨ ਸਿੰਘ, ਸ਼੍ਰੀ ਅਕਾਲ ਤਖਤ ਸਾਹਿਬ 'ਤੇ ਆਏ ਸੀ, ਲੇਕਿਨ ਉਨ੍ਹਾਂ ਨੇ ਆਪਣਾ ਕੋਈ ਪੱਖ ਨਹੀਂ ਸੀ ਰਖਿਆ"। ਗਿਆਨੀ ਗੁਰਬਚਨ ਸਿੰਘ ਦੇ ਇਸ ਅਖਬਾਰ ਨੂੰ ਦਿੱਤੇ ਇਸ ਬਿਆਨ ਰਾਂਹੀ, ਇਹ ਗੱਲ ਸਾਬਿਤ ਹੋ ਗਈ ਹੈ ਕਿ ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਅਤੇ ਸਿੱਖ ਸੰਗਤ ਵਿੱਚ, ਅਕਾਲ ਤਖਤ ਸਾਹਿਬ 'ਤੇ ਖਲੋ ਕੇ ਇਹ ਝੂਠ ਬੋਲਿਆ ਸੀ ਕਿ,

"ਪੰਜ ਸਿੰਘ ਸਾਹਿਬ ਦਿੱਤੇ ਸਮੇਂ 'ਤੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹਾਜਰ ਹੋ ਕੇ ਇੰਤਜਾਰ ਕਰਦੇ ਰਹੇ, ਪਰ ਅਖੌਤੀ ਪ੍ਰੋਫੇਸਰ ਦਰਸ਼ਨ ਸਿੰਘ ਨੇ ਨਿਜੀ ਹਉਮੈ ਅਤੇ ਹੰਕਾਰ ਅਤੇ ਖੁਦਗਰਜੀ ਦਾ ਪ੍ਰਗਟਾਵਾ ਕਰਕੇ, ਪੰਜ ਸਿੰਘ ਸਾਹਿਬਾਨ ਦੇ ਸਾਹਮਣੇ ਪੇਸ਼ ਨਹੀਂ ਹੋਇਆ, ਜੋ ਕਿ ਗੁਰੂ ਪੰਥ ਦੇ ਸਰਵਉੱਚ ਅਸਥਾਨ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਅਤੇ ਸਿਧਾਂਤ ਦੀ ਘੋਰ ਉਲੰਘਣਾਂ ਹੈ। ਇਸ ਕਾਰਣ ਗੁਰੂ ਨਿੰਦਕ ਪ੍ਰੋ. ਦਰਸ਼ਨ ਸਿੰਘ ਰਾਗੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਤਨਖਾਹੀਆ ਕਰਾਰ ਦਿੱਤਾ ਜਾਂਦਾ ਹੈ।" (ਵੇਖੋ ਇਸ ਦਾ ਜਾਰੀ ਕਿਤਾ ਹੋਇਆ ਫਤਵਾ)

ਜਦੋਂ ਗੁਰਬਚਨ ਸਿੰਘ ਨੇ ਅਕਾਲ ਤਖਤ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਦੀ ਵੀ ਪਰਵਾਹ ਨਹੀਂ ਸੀ ਕੀਤੀ ਅਤੇ ਸ਼ਿਖਰ ਦੁਪਹਿਰੇ ਇਹ ਝੂਠ ਬੋਲ ਕੇ ਕੌਮ ਦੀ ਉਸ ਮਹਾਨ ਸ਼ਖਸ਼ਿਅਤ ਨੂੰ ਅਪਣੇ ਨਿਜੀ ਸਵਾਰਥਾਂ ਲਈ ਪੰਥ ਤੋਂ ਛੇਕਣ ਦਾ ਇਹ ਅਖੌਤੀ ਕੂੜਨਾਮਾਂ ਜਾਰੀ ਕੀਤਾ ਸੀ, ਉਸ ਵੇਲੇ ਗੁਰਬਾਣੀ ਦੀ ਇਹ ਤੁਕ ਪੰਥ ਦਰਦੀਆਂ ਦੇ ਮੂਹੋਂ ਨਿਕਲ ਗਈ ਸੀ-

ਝੂਠੁ ਨ ਬੋਲਿ ਪਾਡੇ ਸਚੁ ਕਹੀਐ ਹਉਮੈ ਜਾਇ ਸਬਦਿ ਘਰੁ ਲਹੀਐ ॥੧॥ ਰਹਾਉ ॥

ਹੁਣ ਇਸ ਪਾਂਡੇ ਦੀ ਕਲਈ ਪੂਰੀ ਤਰ੍ਹਾਂ ਖੁਲ ਗਈ ਹੈ, ਇਸ ਦੇ ਮੂੰਹੋ ਵਾਹਿਗੁਰੂ ਨੇ ਆਪ ਸੱਚ ਕੱਢਵਾ ਕੇ (ਭਾਂਵੇਂ ਅਧੂਰਾ ਹੀ ਸਹੀ) ਇਸ ਨੂੰ ਸਰੇ ਬਜਾਰ ਝੂਠਾ ਅਤੇ ਕਪਟੀ ਸਾਬਿਤ ਕਰ ਦਿੱਤਾ ਹੈ। ਸੌਦੇ ਬਾਜੀਆਂ ਅਤੇ ਰਿਸ਼ਵਤ ਲੈਕੇ ਫਤਵੇ ਜਾਰੀ ਕਰਣ ਦੇ ਜੋ ਦੋਸ਼ ਇਨ੍ਹਾਂ 'ਤੇ ਲਗਦੇ ਰਹੇ ਹਨ, ਉਸ ਗੱਲ ਦੀ ਇਨ੍ਹਾਂ ਦੇ ਇਸ ਬਿਆਨ ਨੇ ਤਸਦੀਕ ਕਰ ਦਿੱਤੀ ਹੈ।

ਇਸ ਫਤਵੇ ਵਿੱਚ ਤਾਂ ਇਨ੍ਹਾਂ ਨੇ ਲਿਖਿਆ ਸੀ ਕਿ, "ਪੰਜ ਸਿੰਘ ਸਾਹਿਬ ਦਿੱਤੇ ਸਮੇਂ 'ਤੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹਾਜਰ ਹੋ ਕੇ ਇੰਤਜਾਰ ਕਰਦੇ ਰਹੇ ......ਪੰਜ ਸਿੰਘ ਸਾਹਿਬਾਨ ਦੇ ਸਾਹਮਣੇ ਪੇਸ਼ ਨਹੀਂ ਹੋਇਆ"

ਪੰਡਿਤ ਜੀ ! ਇਹ ਬਿਆਨ ਦੇ ਕੇ, ਤੁਸੀ ਤਾਂ ਆਪ ਹੀ ਝੂਠੇ ਅਤੇ ਕਪਟੀ ਸਾਬਿਤ ਹੋ ਚੁਕੇ ਹੈ। ਤੁਸੀਂ ਅਖਬਾਰ ਨੂੰ ਇਹ ਬਿਆਨ ਦਿੱਤਾ ਹੈ ਕਿ, "ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਪ੍ਰੋਫੇਸਰ ਦਰਸ਼ਨ ਸਿੰਘ ਸ਼੍ਰੀ ਅਕਾਲ ਤਖਤ ਸਾਹਿਬ ਆਏ ਸਨ ਲੇਕਿਨ, ਉਨ੍ਹਾਂ ਨੇ ਆਪਣਾ ਕੋਈ ਪੱਖ ਨਹੀਂ ਸੀ ਰਖਿਆ..."

ਪਹਿਲੀ ਗਲ ਤਾਂ ਇਹ ਹੈ ਕਿ "ਪੰਜ ਸਿੰਘ ਸਾਹਿਬ" ਅਕਾਲ ਤਖਤ ਤੇ ਉੱਕਾ ਹੀ ਨਹੀਂ ਆਏ। ਮੈਂ ਗੁਰੂ ਨੂੰ ਹਾਜਿਰ ਨਾਜਰ ਜਾਂਣ ਕੇ ਇਹ ਕਹਿ ਸਕਦਾ ਹਾਂ, ਕਿਉਂਕਿ ਮੈਂ ਉਸ ਵੇਲੇ ਅਕਾਲ ਤਖਤ 'ਤੇ ਹੀ ਮੌਜੂਦ ਸੀ, ਜਿੱਥੇ ਪ੍ਰੋਫੇਸਰ ਦਰਸ਼ਨ ਸਿੰਘ ਜੀ ਲਗਭਗ ਇਕ ਘੰਟੇ ਤੋਂ ਵੱਧ ਸਮਾਂ ਇਨ੍ਹਾਂ ਪਾਂਡਿਆਂ ਦਾ ਇੰਤਜਾਰ ਕਰਦੇ ਰਹੇ। ਉਸ ਥਾਂ 'ਤੇ ਇਨ੍ਹਾਂ ਪੰਜਾ ਵਿੱਚੋ ਕੋਈ ਵੀ ਨਹੀਂ ਆਇਆ। ਪਹਿਲਾ ਝੂਠ ਤਾਂ ਇਨ੍ਹਾਂ ਨੇ ਗੁਰੂ ਦੀ ਹਜੂਰੀ ਵਿੱਚ ਇਹ ਬੋਲਿਆ।

ਫਿਰ ਦੂਜਾ ਝੂਠ ਇਨ੍ਹਾਂ ਨੇ ਇਹ ਬੋਲਿਆ ਕਿ "ਪ੍ਰੋਫੇਸਰ ਦਰਸ਼ਨ ਸਿੰਘ ਉੱਥੇ ਆਇਆ ਹੀ ਨਹੀਂ"। ਸੱਚ ਤਾਂ ਇਹ ਹੈ ਕਿ ਸੰਗਤ ਅਤੇ ਗੁਰੂ ਦੇ ਸਾਮ੍ਹਣੇ ਇਨ੍ਹਾਂ ਪੰਜਾਂ ਵਿੱਚ "ਸੱਚ" ਦਾ ਸਾਮ੍ਹਣਾਂ ਕਰਣ ਦੀ ਤਾਕਤ ਹੀ ਨਹੀਂ ਸੀ। "ਅਕਾਲ ਦਾ ਪੁਜਾਰੀ" ਅਕਾਲ ਦੇ ਤਖਤ 'ਤੇ ਇਨ੍ਹਾਂ ਦਾ ਇੰਤਜਾਰ ਕਰ ਰਿਹਾ ਸੀ; ਤੇ ਕਾਲ ਦੇ ਪੁਜਾਰੀ "ਕਾਲ ਦੀ ਕੋਠਰੀ" ਵਿੱਚ ਦੁਬਕੇ ਬੈਠੇ ਸਨ। ਜਦੋਂ ਸਮਾਂ ਨਿਕਲ ਗਿਆ, ਪ੍ਰੋਫੇਸਰ ਸਾਹਿਬ ਉਥੋਂ ਇਕ ਘੰਟਾ ਬਹਿ ਬਹਿ ਕੇ ਚਲੇ ਗਏ, ਤਾਂ ਜਿਥੇ ਇਹ ਪਾਂਡੇ ਆਉਣ ਤੋਂ ਡਰ ਰਹੇ ਸਨ, ਉਥੇ ਹੀ ਆ ਕੇ ਵੱਡੇ ਪੰਡਿਤ ਜੀ ਆਪਣਾ ਝੂਠਾ ਅਤੇ ਬਨਾਵਟੀ ਫਤਵਾ ਪੜ੍ਹਨ ਲੱਗ ਪਏ।

ਵਾਹ ਉਏ ਪਾਂਡਿਉ! ਤੁਹਾਡੇ ਵਰਗੇ ਪੰਡਿਤਾਂ ਦਾ ਵਾਪਾਰ ਹੀ ਝੂਠ ਬੋਲ ਕੇ ਅਪਣੀ ਰੋਜੀ ਰੋਟੀ ਚਲਾਉਣਾਂ ਬਣ ਚੁਕਾ ਹੈ। ਤੁਹਾਡੇ ਵਰਗੇ ਝੂਠੇ ਬੰਦਿਆਂ ਨੂੰ ਪਤਾ ਨਹੀਂ ਤਖਤਾਂ ਦੇ ਜਥੇਦਾਰ ਕਿਸ ਨੇ ਬਣਾਂ ਦਿੱਤਾ ਹੈ ? ਗੁਰੂ ਸਾਹਿਬ ਨੇ ਤੁਹਾਡੇ ਵਰਗੇ ਪਾਂਡਿਆਂ ਲਈ ਹੀ ਇਹ ਸ਼ਬਦ ਲਿੱਖੇ ਹਨ, ਜਿਨ੍ਹਾਂ ਦਾ ਵਾਪਾਰ ਹੀ ਕੂੜ ਬੋਲ ਕੇ ਢਿੱਡ ਭਰਣਾਂ ਹੁੰਦਾ ਹੈ।


ਕੂੜੀ ਰਾਸਿ ਕੂੜਾ ਵਾਪਾਰੁ ਕੂੜੁ ਬੋਲਿ ਕਰਹਿ ਆਹਾਰੁ
ਸਰਮ ਧਰਮ ਕਾ ਡੇਰਾ ਦੂਰਿ ਨਾਨਕ ਕੂੜੁ ਰਹਿਆ ਭਰਪੂਰਿ ॥ ਅੰਕ 471

ਚਲੋ ਪੰਡਿਤ ਜੀ ! ਜੇ ਗੁਰੂ ਨੇ ਤੁਹਾਡੇ ਮੂੰਹੋ ਸੱਚ ਕੱਢਵਾ ਹੀ ਦਿੱਤਾ ਹੈ ਤਾਂ, ਹੁਣ ਇਹ ਤਾਂ ਸਾਬਿਤ ਹੋ ਹੀ ਗਿਆ ਹੈ ਕਿ ਪ੍ਰੋਫੇਸਰ ਦਰਸ਼ਨ ਸਿੰਘ ਖਾਲਸਾ, ਜਿਨ੍ਹਾਂ ਨੇ ਅਪਣਾਂ ਸਾਰਾ ਜੀਵਨ ਕੌਮ ਨੂੰ ਜਗਾਉਣ ਵਿੱਚ ਲਾ ਦਿਤਾ। ਸੱਚ ਦੀ ਗੱਲ ਬੇਖੌਫ ਹੋ ਕੇ ਕਹੀ, ਉਨ੍ਹਾਂ ਨੂੰ ਤੁਸਾਂ ਆਪਣੇ ਕਿਸੇ ਆਕਾ ਦੇ ਹੁਕਮ ਨਾਲ ਅਤੇ ਨਜਾਇਜ਼ ਢੰਗ ਨਾਲ ਸਿਰਫ ਇਸ ਕਰਕੇ ਬੇਇਜੱਤ ਕਰਣ ਦੀ ਕੋਸ਼ਿਸ ਕੀਤੀ, ਕਿ ਉਨ੍ਹਾਂ ਦੀ ਜੁਬਾਨ ਬੰਦ ਕੀਤੀ ਜਾ ਸਕੇ। ਸੱਚ ਕਹਿਣ ਤੋਂ ਉਨ੍ਹਾਂ ਨੂੰ ਰੋਕਿਆ ਜਾ ਸਕੇ। ਲੇਕਿਨ ਅਫਸੋਸ ਪੰਡਿਤ ਜੀ ! ਕਿਸੇ ਨੇ ਤੁਹਾਡਾ ਇਹ ਕੂੜਨਾਮਾਂ ਮੰਨਿਆ ਨਹੀਂ। ਤੁਸਾਂ ਅਪਣੀ ਫਜੀਹਤ ਆਪ ਹੀ ਕਰਵਾ ਲਈ ਹੈ, ਇਹ ਝੂਠਾ ਫਤਵਾ ਜਾਰੀ ਕਰਕੇ।

ਇਹ ਗਲ ਯਾਦ ਰਖਣਾਂ ਪੰਡਿਤ ਜੀ, ਕਿ ਜਿਸ ਅਕਾਲਪੁਰਖ ਨੇ ਤੁਹਾਡੇ ਮੂਹੋਂ ਇਹ ਸੱਚ ਕੱਢਵਾ ਦਿੱਤਾ ਹੈ, ਉਸ ਅਕਾਲ ਪੁਰਖ ਕੋਲ ਸਭਤੋਂ ਵੱਡੀ ਪਾਵਰ ਹੈ, ਤੁਹਾਡੇ ਆਕਾ ਦੀ ਪਾਵਰ ਤਾਂ ਉਸਦੀ ਤਾਕਤ ਦੇ ਸਾਮ੍ਹਣੇ ਕੁੱਛ ਵੀ ਨਹੀਂ। ਉਹ ਤੁਹਾਡੇ ਵਲੋਂ ਬੋਲੇ ਗਏ ਝੂਠ ਦਾ ਹਿਸਾਬ ਵੀ ਜ਼ਰੂਰ ਲਵੇਗਾ, ਜੋ ਤੁਸੀਂ ਉਸ ਦੇ ਤਖਤ 'ਤੇ ਖਲੋ ਕੇ ਬੋਲਿਆ ਸੀ। ਸਾਰਾ ਜੀਵਨ ਕੌਮ ਲਈ ਮਰਨ ਅਤੇ ਜਿਉਣ ਵਾਲੇ ਪੰਥ ਦਰਦੀ ਪ੍ਰਚਾਰਕ ਨੂੰ ਬੇਇਜੱਤ ਕਰਣ ਦਾ ਨਿਆਂ ਵੀ ਉਹ ਜ਼ਰੂਰ ਕਰੇਗਾ। ਤੁਹਾਡੇ ਝੂਠਿਆਂ ਦੀ ਜ਼ਮੀਰ ਤੁਹਾਨੂੰ ਚੈਣ ਨਾਲ ਸੌਣ ਨਹੀਂ ਦੇਵੇਗੀ। ਜ਼ਮੀਰ ਦੀਆਂ ਚਪੇੜਾ ਤੁਹਾਨੂੰ ਸਾਰੀ ਉਮਰ ਪੈਂਦੀਆਂ ਰਹਿਣਗੀਆਂ, ਕਿਉਂਕਿ ਇਕ ਬੇਦੋਸੇ ਅਤੇ ਨਿਰਵੈਰ ਗੁਰੂ ਦੇ ਸੱਚੇ ਸਿੱਖ ਨਾਲ ਤੁਸੀਂ ਵੈਰ ਕਮਾਇਆ ਹੈ।


ਟਿੱਪਣੀ:

ਪੱਪੂ ਦੇ ਬਿਆਨ ਸਾਬਿਤ ਕਰ ਦਿੱਤਾ ਹੈ ਕਿ ਇਹ ਲੋਕ ਬੇਜ਼ਮੀਰੇ ਹਨ, ਅਤੇ ਗੁਰੂ ਦੇ ਸਾਹਮਣੇ ਵੀ ਝੂਠ ਬੋਲ ਸਕਦੇ ਹਨ। ਇਸ ਪੱਪੂ ਦੇ ਕਹਿਣ ਨਾ ਕਹਿਣ ਨਾਲ ਵੈਸੇ ਤਾਂ ਕੋਈ ਫਰਕ ਨਹੀਂ ਪੈਂਦਾ, ਪਰ ਜਿਹੜੇ ਲੋਕ ਇਸ ਪੱਪੂ ਦੀ ਹਾਲੇ ਵੀ ਖੁਸ਼ਾਮਦੀ ਕਰਦੇਹਨ, ਉਨ੍ਹਾਂ ਦੇ ਮੁੰਹ 'ਤੇ ਚਪੇੜ ਹੈ। ਵੈਸੇ ਜਿਸ ਲਾਂਬੇ ਨੇ ਇਹ ਲਾਂਬੂ ਲਾਇਆ ਸੀ, ਉਹ ਵੀ ਮੰਨ ਗਿਆ ਸੀ ਕਿ ਪ੍ਰੋ. ਦਰਸ਼ਨ ਸਿੰਘ ਖਿਲਾਫ ਜਾਰੀ ਕੀਤਾ ਕੂੜ੍ਹਨਾਮਾ, ਸੰਸਾਰ ਦੇ ਸਿੱਖਾਂ ਨੇ ਰੱਦ ਕਰ ਦਿੱਤਾ ਸੀ। ਹੋਰ ਤਾਂ ਹੋਰ ਜਿਸ ਦਿਨ ਤੋਂ ਇਸ ਪੱਪੂ ਚੰਡਾਲ ਚੌਂਕੜੀ ਨੇ ਇਹ ਛੇਕੂ ਫੁਰਮਾਨ ਜਾਰੀ ਕੀਤਾ, ਉਸੀ ਦਿਨ ਤੋਂ ਇਨ੍ਹਾਂ ਵਿੱਰੁਧ ਬਗਾਵਤ ਦਾ ਬਿਗੁਲ ਵੱਜ ਚੁਕਾ ਸੀ, ਜਿਹੜਾ ਅੱਜ ਦੀ ਤਰੀਕ 'ਚ ਸਭ ਦੇ ਸਾਹਮਣੇ ਹੈ, ਇਸ ਪੱਪੂ ਦੀ ਫਜ਼ੀਹਤ ਦੁਨੀਆ ਦੇ ਹਰ ਕੋਣੇ 'ਚ ਹੋਈ ਹੈ। ਇਹ ਹੈ ਰੱਬ ਦਾ ਇਨਸਾਫ

ਥੱਲੇ ਪੇਸ਼ ਹਨ ਉਹ ਤਸਵੀਰਾਂ ਤੇ ਵੀਡੀਓ, ਜੋ ਸਾਬਿਤ ਕਰਦੇ ਹਨ, ਕਿ ਪ੍ਰੋ. ਦਰਸ਼ਨ ਸਿੰਘ ਅਕਾਲ ਤਖ਼ਤ 'ਤੇ ਸਿੱਖ ਸੰਗਤ ਦੇ ਸਾਹਮਣੇ ਆਪਣਾ ਸਪਸ਼ਟੀਕਰਣ ਲੈ ਕੇ ਪਹੁੰਚੇ ਸਨ। ਜੇ ਇਨ੍ਹਾਂ ਪੱਪੂਆਂ 'ਚ ਦੰਮ ਹੁੰਦਾ ਤਾਂ ਆਉਂਦੇ ਬਾਹਰ ਤੇ ਸਵਾਲ ਜਵਾਬ ਕਰ ਲੈਂਦੇ !!! ਪਾਠਕ ਵਿਸ਼ੇ 'ਤੇ ਰਹਿ ਕੇ ਆਪਣਾ ਵੀਚਾਰ ਦੇਣ, ਜਾਅਲੀ ਲੋਕ ਆਪਣੀ ਔਕਾਤ ਦਿਖਾਉਣਗੇ, ਇਸਦੀ ਪੂਰੀ ਉਮੀਦ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top