Share on Facebook

Main News Page

ਗੁਰਦੁਆਰਾ ਬਨਾਉਣ 'ਤੇ ਪਾਬੰਦੀ, ਗੁਰੂ ਨਾਲੋਂ ਤੋੜਨ ਲਈ ਇੱਕ ਵੱਡਾ ਹਮਲਾ
-: ਪ੍ਰੋ. ਦਰਸ਼ਨ ਸਿੰਘ ਖ਼ਾਲਸਾ

ਜਿਨਾ ਗੁਰੁ ਗੋਪਿਆ ਆਪਣਾ ਤੇ ਨਰ ਬੁਰਿਆਰੀ
ਹਰਿ ਜੀਉ ਤਿਨ ਕਾ ਦਰਸਨੁ ਨਾ ਕਰਹੁ ਪਾਪਿਸਟ ਹਤਿਆਰੀ
ਓਹਿ ਘਰਿ ਘਰਿ ਫਿਰਹਿ ਕੁਸੁਧ ਮਨਿ ਜਿਉ ਧਰਕਟ ਨਾਰੀ

ਹੁਣ ਤਾਂ ਬੁਰਿਆਰੀ ਹਤਿਆਰੀ ਪਾਪਿਸਟ ਕਸੁਧ ਮਨ ਧਰਕਟ ਨਾਰੀ ਰੂਪ ਗੁਰੂ ਤੋਂ ਬੇਮੁਖਾਂ ਦੇ ਚੇਹਰੇ ਬਿਲਕੁਲ ਬੇਪੜਦ ਹੋ ਚੁਕੇ ਹਨ, ਜੇ ਹੁਣ ਭੀ ਕੌਮ ਕਿਸੇ ਭੁਲੇਖੇ ਵਿੱਚ ਹੈ, ਤਾਂ ਇਸ ਤੋਂ ਵੱਡੀ ਹੋਰ ਬਦਕਿਸਮਤੀ ਨਹੀਂ ਹੋ ਸਕਦੀ।

ਸਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਸਿੱਖੀ ਨੂੰ ਤੋੜਨ ਲਈ ਕੁੱਛ ਸਮੇਂ ਤੋਂ ਲਗਾਤਾਰ ਅਨੇਕਾਂ ਪਾਪੜ ਵੇਲੇ ਜਾ ਰਹੇ ਹਨ, ਸ਼ਰੋਮਣੀ ਕਮੇਟੀ ਬਿਨਾ ਗੁਰੂ ਗ੍ਰੰਥ ਸਾਹਿਬ ਦੀ ਬੀੜ ਕਿਤੇ ਹੋਰ ਪ੍ਰਿੰਟ ਨਹੀਂ ਹੋ ਸਕਦੀ, ਬਾਹਰ ਨਹੀਂ ਭੇਜੇ ਜਾ ਸਕਦੇ, ਪੰਜ ਸਿਘਾਂ ਦੇ ਆਏ ਬਿਨਾ ਸਰੂਪ ਲੈ ਨਹੀਂ ਸਕਦੇ, ਲੜੀਵਾਰ ਬੀੜਾਂ ਦਾ ਪਰਕਾਸ਼ ਕਰੋ, ਆਦਿ ਆਦਿ ਸਿੱਖ ਨੂੰ ਗੁਰੂ ਤੋਂ ਦੂਰ ਕਰਣ ਲਈ ਅਨੇਕਾਂ ਹਮਲੇ ਹੋਏ।

ਆਖਿਰ ਹੁਣ ਇੱਕ ਵੱਡਾ ਹਮਲ ਕਰਦਿਆਂ ਹੁਕਮ ਜਾਰੀ ਕਰ ਦਿਤਾ ਗਿਆ ਕਿ ਦੇਸ ਵਿਦੇਸ਼ ਵਿੱਚ ਕਿਸੇ ਥਾਵੇਂ ਗੁਰਦੂਆਰਾ ਬਨਾਉਣ ਤੋਂ ਪਹਿਲਾਂ ਜੱਥੇਦਾਰ ਕੋਲੋਂ ਮਨਜ਼ੂਰੀ ਲੈਣੀ ਜ਼ਰੂਰੀ ਹੈ। ਉਸ ਜਗਾ ਅਤੇ ਇਲਾਕੇ ਦੀ ਸਿੱਖ ਵਸੋਂ ਦੀ ਪੜਚੋਲ ਕਰਕੇ ਮਨਜ਼ੂਰੀ ਦਿਤੀ ਜਾਵੇਗੀ, ਤਾਂ ਗੁਰਦੁਆਰਾ ਬਣ ਸਕੇਗਾ। ਮੈਂ ਸਮਝਦਾ ਹਾਂ ਕਿ ਇਸ ਪਾਬੰਦੀ ਰਾਹੀਂ ਇਕ ਨਵੀਂ ਰਿਸ਼ਵਤਖੋਰੀ ਦਾ ਦਰਵਾਜ਼ਾ ਖੋਲਿਆ ਗਿਆ ਹੈ।

ਆਹ !!! ਬ੍ਰਾਹਮਣ ਨੇ ਹਿੰਦੂ ਧਰਮ ਨੂੰ ਐਨਾ ਗੁਲਾਮ ਨਹੀਂ ਸੀ ਕੀਤਾ, ਜਿਤਨਾ ਹੁਣ ਸਿੱਖ ਬ੍ਰਾਹਮਣ ਨੇ ਸਿੱਖੀ ਨੂੰ ਗੁਲਾਮ ਕਰ ਲਿਆ ਹੈ

ਮੈ ਸਤਿਗੁਰ ਸੇਤੀ ਪਿਰਹੜੀ ਕਿਉ ਗੁਰ ਬਿਨੁ ਜੀਵਾ ਮਾਉ
ਮੈ ਗੁਰਬਾਣੀ ਆਧਾਰੁ ਹੈ ਗੁਰਬਾਣੀ ਲਾਗਿ ਰਹਾਉ ॥8॥

ਇਸ ਗੁਰਬਾਣੀ ਹੁਕਮ ਅਨੁਸਾਰ ਹਰ ਸਿੱਖ ਦੇ ਮਨ ਦਾ ਚਾਉ ਹੋਂਦਾ ਹੈ ਕਿ ਮੇਰੇ ਘਰ ਬਨਣ ਤੋਂ ਪਹਿਲੇ ਗੁਰਦੂਆਰਾ ਬਣ ਜਾਵੇ। ਮੈਂ ਐਸੇ ਪ੍ਰਵਾਰ ਦੇਖੇ ਹਨ, ਜਿਨ੍ਹਾਂ ਦਾ ਸਮੇਂ ਨਾਲ ਪ੍ਰਵਾਰ ਵੱਡਾ ਹੋ ਜਾਣ ਕਰਕੇ ਘਰ ਛੋਟਾ ਲਗਦਾ ਹੈ, ਪਰ ਉਹ ਘਰ ਇਸ ਲਈ ਨਹੀਂ ਬਦਲਦੇ ਕਿ ਏਥੇ ਗੁਰਦੁਆਰਾ ਨੇੜੇ ਹੈ। ਦੇਸ ਵਿਦੇਸ਼ ਵਿਚ ਹਰ ਮਹੱਲੇ ਦਾ ਗੁਰਦੁਆਰਾ ਇਸੇ ਸੋਚ ਦਾ ਪ੍ਰਤੀਕ ਹੈ। ਗੁਰਦੁਆਰੇ ਦੀ ਨਿਸ਼ਾਨੀ ਹੈ, ਓਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇ, ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਹੋਵੇ। ਗੁਰਦੁਆਰੇ ਤੋਂ ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਨਾਲ ਸਿੱਖ ਦਾ ਜੀਉ ਗੁਰਬਾਣੀ ਨਾਲ ਜੁੜ ਜਾਵੇ, ਗੁਰਬਾਣੀ ਸਿੱਖ ਦੇ ਜੀਵਨ ਵਿਚ ਪ੍ਰਵੇਸ਼ ਕਰ ਜਾਵੇ। ਇਉਂ ਸਿੱਖ ਦਾ ਜੀਵਨ ਗੁਰਬਾਣੀ ਦੇ ਗੁਣਾਂ ਕਰਕੇ ਇੱਕ ਚਲਦਾ ਫਿਰਦਾ ਗੁਰਦੁਆਰਾ ਬਣ ਜਾਵੇ। ਜਿਸ ਜੀਵਨ ਦੇ ਦਰਸ਼ਨ ਕਰਕੇ ਹਰ ਇਕ ਦਾ ਸਿਰ ਝੁਕ ਜਾਵੇ।

ਪਰ ਇਸ ਤਰਾਂ ਦੀਆਂ ਪਾਬੰਦੀਆਂ ਲਾਉਣ ਵਾਲੇ ਸਿੱਖ ਬ੍ਰਾਹਮਣ ਤਾਂ ਮੈਨੂੰ ਦਿਸਦਾ ਹੈ, ਕੱਲ ਨੂੰ ਇਹ ਪਾਬੰਦੀ ਭੀ ਲਾਉਣਗੇ ਕਿ ਕੋਈ ਸਿੱਖ ਸਾਡੇ ਪੁਛੇ ਬਿਨਾ ਗੁਰਬਾਣੀ ਨੂੰ ਅਪਣੇ ਜੀਵਨ ਵਿਚ ਪ੍ਰਵੇਸ਼ ਨਾ ਕਰਨ ਦੇਵੇ, ਕਿਤੇ ਸਿੱਖ ਦਾ ਜੀਵਨ ਹੀ ਗੁਰਦੁਆਰਾ ਨਾ ਬਣ ਜਾਵੇ।

ਸਿੰਘੋ ਜਾਗੋ ! ਇਸ ਸਿੱਖੀ ਦੇ ਬੁਰਕੇ ਵਿਚ ਬੈਠੇ ਬ੍ਰਾਹਮਣ ਨੂੰ ਪਛਾਣੋ ਅਤੇ ਪਛਾੜੋ। ਗੁਰਦੁਆਰਿਆਂ ਵਿੱਚ ਗੁਰਬਾਣੀ ਪ੍ਰਚਾਰ ਪ੍ਰਸਾਰ ਵਾਲਾ ਨਿਯਮ ਲਾਗੂ ਕਰੋ ਅਤੇ ਗੁਰਬਾਣੀ ਨੂੰ ਜੀਵਨ ਵਿਚ ਪ੍ਰਕਾਸ਼ ਮਾਨ ਕਰਕੇ ਜੀਵਨ ਗੁਰਦੂਆਰਾ ਬਣਾ ਲਉ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top