Share on Facebook

Main News Page

ਹੁਣ ਟਕਸਾਲ ਨੂੰ ਮੰਨਣ ਵਾਲਿਆਂ ਨੇ ਮੁਰਗੇ ਦੀ ਤੁਲਣਾ ਬਾਬਾ ਦੀਪ ਸਿੰਘ ਨਾਲ ਕੀਤੀ
-: ਸੰਪਾਦਕ ਖ਼ਾਲਸਾ ਨਿਊਜ਼

Miracle Mike ਮਿਰੈਕਲ ਮਾਈਕ - ਬਿਨਾ ਸਿਰ ਵਾਲਾ ਮੁਰਗਾ (ਅਪ੍ਰੈਲ 1945 ਤੋਂ ਮਾਰਚ 1947) 10 ਸਤੰਬਰ 1945 ਨੂੰ ਮਾਈਕ ਮੁਰਗਾ ਸਾਡੇ ਪੰਜ ਮਹੀਨਿਆਂ ਦਾ ਸੀ, ਉਸਨੂੰ ਜਦੋਂ ਝਟਕਾਉਣ ਲੱਗੇ ਤਾਂ ਚਾਕੂ ਸਹੀ ਢੰਗ ਨਾਲ ਨਾ ਲੱਗਾ ਤੇ ਉਸਦਾ ਮੂੰਹ ਦਾ ਬਹੁਤਾ ਹਿੱਸਾ ਕੱਟਿਆ ਗਿਆ ਸੀ, ਪਰ ਇੱਕ ਕੰਨ ਅਤੇ ਉਸਦੀ ਜੁਗਲਰ ਵੇਨ ਕੱਟੀ ਨਹੀਂ ਗਈ ਸੀ, ਜੋ ਕਿ de-oxygenated ਡੀ-ਆਕਸੀਜਨੇਡ ਖੂਨ ਦਿਮਾਗ ਤੋਂ ਦਿਲ ਤੱਕ ਲੈ ਕੇ ਜਾਂਦਾ ਹੈ। ਇਸ ਲਈ ਉਹ ਸਾਹ ਲੈ ਸਕਦਾ ਸੀ, ਅਤੇ ਦਿਲ ਚਲਦਾ ਸੀ। ਉਸਦਾ ਮਾਲਿਕ ਉਸਨੂੰ ਨਾਲ ਦੁੱਧ ਤੇ ਪਾਣੀ ਨੂੰ ਮਿਲਾਕੇ ਇੱਕ ਮਿਸ਼੍ਰਣ ਪਿਲਾਉਂਦਾ ਸੀ ਅਤੇ ਮੱਕੀ ਦੇ ਛੋਟੇ ਛੋਟੇ ਦਾਣੇ ਖਿਲਾਉਂਦਾ ਸੀ।...

ਹੁਣ ਇਨ੍ਹਾਂ ਟਕਾਸਾਲੀਆਂ ਦੀ ਗਰਾਰੀ ਬਾਬਾ ਦੀਪ ਸਿੰਘ ਦੀ ਸ਼ਹਾਦਤ 'ਤੇ ਫੱਸ ਜਾਂਦੀ ਹੈ ਕਿ ਅਖੇ ਜੇ ਮੁਰਗਾ ਬਿਨਾਂ ਧੌਣ ਤੋਂ ਜ਼ਿੰਦਾ ਰਹਿ ਸਕਦਾ ਹੈ., ਤਾਂ ਬਾਬਾ ਦੀਪ ਸਿੰਘ ਧੌਣ ਤੋਂ ਬਿਨਾ ਜ਼ਿੰਦਾ ਕਿਉਂ ਨਹੀਂ ਰਹਿ ਸਕਦੇ ਸੀ?

ਮਾਈਕਲ ਮੁਰਗੇ ਦੀ ਅਸਲੀਯਤ ਪਾਠਕਾਂ ਸਾਹਮਣੇ ਹੈ, ਜੋ ਕਿ ਵਿਗਿਆਨ ਦੇ ਨਜ਼ਰੀਏ ਨਾਲ ਵੀ ਸਹੀ ਹੈ। ਹੁਣ ਬਾਬਾ ਦੀਪ ਸਿੰਘ ਜੀ ਨਾਲ ਜੋੜੀ ਜਾਂਦੀ ਸਾਖੀ ਵਲ ਨਜ਼ਰ ਮਾਰੋ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਬਾਬਾ ਦੀਪ ਸਿੰਘ ਮੁਗ਼ਲਾਂ ਨਾਲ ਲੜ੍ਹਦੇ ਸ਼ਹੀਦ ਹੋਏ, ਉਨ੍ਹਾਂ ਦੀ ਧੌਣ 'ਤੇ ਵਾਰ ਹੋਇਆ, ਪਰ ਜਿਸ ਤਰ੍ਹਾਂ ਤਸਵੀਰਾਂ ਰਾਹੀਂ ਰੱਬੀ ਕਾਨੂੰਨ ਤੋਂ ਉਲਟ ਬਾਬਾ ਦੀਪ ਸਿੰਘ ਦੀ ਆਖੀ ਜਾਂਦੀ ਤਸਵੀਰ ਵਿੱਚ ਉਨ੍ਹਾਂ ਦੇ ਹੱਥ 'ਚ ਉਨ੍ਹਾਂ ਦਾ ਕੱਟਿਆ ਹੋਇਆ ਸੀਸ ਦਿਖਾਇਆ ਜਾਂਦਾ ਹੈ, ਉਹ ਗੁਰਮਤਿ ਤੇ ਰੱਬੀ ਹੁਕਮ ਦੇ ਉਲਟ ਹੈ।

ਅਸੀਂ ਗੁਰਬਾਣੀ ਦੇ ਅਨਰਥ ਕਰਕੇ, ਆਪਣਾ ਜਲੂਸ ਆਪ ਹੀ ਕੱਢਦੇ ਹਾਂ, ਅਤੇ ਸ਼ਹੀਦਾਂ ਦੀ ਸ਼ਹੀਦੀ ਦਾ ਵੀ ਮਜ਼ਾਕ ਹੀ ਬਣਾ ਦਿੰਦੇ ਹਾਂ, ਤੇ ਫਿਰ ਊਲ ਜ਼ਲੂਲ ਉਦਾਹਰਣਾਂ ਲੱਭਦੇ ਹਾਂ, ਜਿਵੇਂ ਇਸ ਮਾਈਕ ਮੁਰਗੇ ਦੀ ਤੁਲਨਾ ਬਾਬਾ ਦੀਪ ਸਿੰਘ ਨਾਲ ਕੀਤੀ ਹੈ।

ਬਾਬਾ ਦੀਪ ਸਿੰਘ ਦੀ ਸ਼ਹੀਦੀ ਕੋਈ ਛੋਟੀ ਗੱਲ ਨਹੀਂ ਸੀ, ਕਿ ਉਨ੍ਹਾਂ ਨੇ ਦਰਬਾਰ ਸਾਹਿਬ ਦੀ ਹੋਈ ਬੇਅਦਬੀ ਲਈ ਸ਼ਹਾਦਤ ਦਿੱਤੀ, ਪਰ ਅਸੀਂ ਕਿਉਂ ਜਾਦੂਮਈ ਕਹਾਣੀਆਂ ਨਾਲ ਜੋੜਕੇ ਸ਼ਹਾਦਤ ਦਾ ਵੀ ਮਜ਼ਾਕ ਬਣਾ ਦਿੰਦੇ ਹਾਂ। ਇੱਕਲਾ ਬਾਬਾ ਦੀਪ ਸਿੰਘ ਦੀ ਸ਼ਹਾਦਤ ਹੀ ਨਹੀਂ, ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦਾ ਵੀ ਮਜ਼ਾਕ ਬਣਾਇਆ, ਜੀ ਅਖੇ... ਜਦੋਂ ਗੁਰੂ ਸਾਹਿਬ ਤੱਤੀ ਤਵੀ 'ਤੇ ਬੈਠਣ ਲੱਗੇ ਤਾਂ ਤੱਵੀ ਠੰਡੀ ਹੋ ਗਈ, ਤਾਂ ਫਿਰ ਗੁਰੂ ਸਾਹਿਬ ਦੀ ਸ਼ਹੀਦੀ ਕਿਵੇਂ ਹੋਈ... ਇਹ ਤੁਸੀਂ ਗੁਰੂ ਸਾਹਿਬ ਦੀ ਉਸਤਤ ਕਰ ਰਹੇ ਹੋ ਜਾਂ ਮਜ਼ਾਕ ਉੜਾ ਰਹੇ ਹੋ? ਇਸੇ ਤਰ੍ਹਾਂ ਗੁਰੂ ਅਰਜਨ ਸਾਹਿਬ ਨੂੰ ਖੱਸੀ ਸਾਬਿਤ ਕਰਦਿਆਂ ਬਾਬਾ ਬੁੱਢਾ ਜੀ ਦੀ ਮਨਘੜਤ ਸਾਖੀ ਘੜੀ ਗਈ... ਕੀ ਬਾਬਾ ਬੁੱਢਾ ਜੀ ਦੀ ਮਹਾਨ ਸ਼ਖਸੀਯਤ ਇਸ ਸਾਖੀ ਤੋਂ ਬਿਨਾ ਅਧੁਰੀ ਰਹਿ ਜਾਂਦੀ ਹੈ? ਹੋਰ... ਗੁਰੂ ਤੇਗ ਬਹਾਦਰ ਜੀ ਨੂੰ ਜਦੋਂ ਸ਼ਹੀਦ ਕਰਣ ਲੱਗੇ ਤਾਂ, ਇੱਕ ਕੱਚਾ ਧਾਗਾ ਉਨਾਂ ਦੀ ਧੌਣ 'ਤੇ ਬੰਨਿਆ ਗਿਆ, ਤਲਵਾਰ ਤਾਂ ਉਸ ਧਾਗੇ ਨੂੰ ਵੀ ਨਾ ਕੱਟ ਸਕੀ... ਤਾਂ ਗੁਰੂ ਸਾਹਿਬ ਦਾ ਸੀਸ ਕਿਵੇਂ ਲੱਥਾ... ਇਹ ਅਸੀਂ ਗੁਰੂ ਸਾਹਿਬ ਦੀ ਤੌਹੀਨ ਨਹੀਂ ਕਰ ਰਹੇ? ਹੋਰ ਤਾਂ ਹੋਰ ਇਨ੍ਹਾਂ ਦਿਮਾਗੋਂ ਖਾਲੀ ਟਕਸਾਲੀਆਂ ਦੇ ਅਖੌਤੀ ਬ੍ਰਹਮਗਿਆਨੀ ਠਾਕੁਰ ਸਿੰਘ ਨੇ ਭਾਈ ਜਰਨੈਲ ਸਿੰਘ ਦੀ ਸ਼ਹੀਦੀ ਵੀ 21 ਸਾਲ ਝੂਠ ਬੋਲਕੇ ਰੋਲੀ... ਕਿਹੜੀ ਕਿਹੜੀ ਉਦਾਹਰਣ ਦਈਏ...

ਭਲਿਓ, ਅਕਲ ਨੂੰ ਥੌੜਾ ਵਰਤਣਾ ਵੀ ਸਿੱਖੋ, ਕਿਉਂ ਆਪਣਾ ਤੇ ਬਾਕੀ ਭਾਈਚਾਰੇ ਦਾ ਮਜ਼ਾਕ ਉੜਾਉਂਦੇ ਹੋ। ਹੁਣ ਇਨ੍ਹਾਂ ਜਾਅਲੀ ਲੋਕਾਂ Fake Id ਵਾਲਿਆਂ ਨੇ ਬੇਸਰਿਪੈਰ ਦੀਆਂ ਗੱਲਾਂ ਕਰਕੇ, ਊਲ ਜਲੂਲ ਫਬਤੇ ਕੱਸਣੇ ਹਨ, ਜਾਅਲੀ ਲੋਕਾਂ ਨੇ ਜਵਾਬ ਦੇਣ ਦੀ ਬਜਾਏ, ਨੀਵੇਂ ਪੱਧਰ 'ਤੇ ਉਤਰ ਆਉਣਾ ਹੈ... ਪਰ ਸੱਚ ਨੂੰ ਕੋਈ ਦਬਾ ਨਹੀਂ ਸਕਦਾ...

On September 10, 1945, farmer Lloyd Olsen of Fruita, Colorado, United States, was planning to eat supper with his mother-in-law and was sent out to the yard by his wife to bring back a chicken. Olsen chose a five-and-a-half-month-old cockerel named Mike. The axe missed the jugular vein, leaving one ear and most of the brain stem intact.

Despite Olsen's failed attempt to behead Mike, Mike was still able to balance on a perch and walk clumsily. He attempted to preen, peck for food, and crow, though with limited success; his "crowing" consisted of a gurgling sound made in his throat.

When Mike did not die, Olsen decided to continue to care permanently for the bird. He fed it a mixture of milk and water via an eyedropper, and gave it small grains of corn.

It was determined that the axe had missed the jugular vein[6] and a clot had prevented Mike from bleeding to death. Although most of his head was severed, most of his brain stem and one ear were left on his body. Since basic functions (breathing, heart rate, etc.) as well as most of a chicken's reflex actions are controlled by the brain stem, Mike was able to remain quite healthy. This is a good example of central motor generators enabling basic homeostatic functions to be carried out in the absence of higher brain centres.

Source" https://en.wikipedia.org/wiki/Mike_the_Headless_Chicken


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top