Share on Facebook

Main News Page

ਸਿੱਖੀ ਨੂੰ ਦਾਗ਼ਦਾਰ ਕਰਦੀ ਕਿਤਾਬ "ਗੁਰ ਬਿਲਾਸ ਪਾਤਿਸ਼ਾਹੀ ਛੇਵੀਂ"
-: ਬਲਦੇਵ ਸਿੰਘ

ਕਈ ਵੀਰ ਇਤਰਾਜ ਕਰਦੇ ਹਨ ਕਿ ਅਜਿਹੀਆਂ ਪੋਸਟਾਂ ਨਾ ਪਾਇਆ ਕਰੋ, ਸ਼ਾਇਦ ਅੰਨ੍ਹੀ ਸ਼ਰਧਾ ਨੂੰ ਸੱਟ ਵਜਦੀ ਹੋਵੇ, ਜਿਸ ਲਈ ਖਿਮਾ ਚਾਹੁੰਦਾ ਹਾਂ, ਪਰ ਕੀ ਅਜਿਹੀਆਂ ਕਿਤਾਬਾਂ ਦੀ ਅਸਲੀਅਤ ਸਾਹਮਣੇ ਨਹੀਂ ਆਉਣੀ ਚਾਹੀਦੀ ? ਇਸ ਪੁਸਤਕ ਦੇ ਦਰਸ਼ਨ ਕਰੋ ਜੀ। ਇਹ ਉਹੀ ਪੁਸਤਕ ਹੈ ਜਿਸਨੂੰ ਸ਼ਿਰੋਮਣੀ ਕਮੇਟੀ ਨੇ ਛਾਪਿਆ ਸੀ ਅਤੇ ਮਸਕੀਨ ਜੀ ਸਮੇਤ 12 ਉਚ ਸ਼ਖਸ਼ੀਅਤਾਂ ਨੇ ਇਸਦੀ ਭੂਮਿਕਾ ਵਿਚ ਇਸਦੇ ਸੋਹਲੇ ਗਾਏ ਕਿ ਇਹ ਪੁਸਤਕ ਹਰ ਘਰ ਦਾ ਸ਼ਿੰਗਾਰ ਹੋਣੀ ਚਾਹੀਦੀ ਹੈ ਅਤੇ ਜਿਸਦਾ ਸੱਚ ਸਾਹਮਣੇ ਲਿਆਉਣ ਲਈ ਸ. ਗੁਰਬਖਸ਼ ਸਿੰਘ ਕਾਲਾ ਅਫਗਾਨਾ ਨੂੰ ਪੰਥ 'ਚੋਂ ਛੇਕ ਦਿੱਤਾ ਗਿਆ ਸੀ। ਸ. ਕਾਲਾ ਅਫ਼ਗਾਨਾ ਜੀ ਵਲੋਂ ਲਿਖੇ ਵਿਸਥਾਰਤ ਲੇਖ ਇਸ ਲਿੰਕ http://www.sikhmarg.com/article-afghana.html 'ਤੋਂ ਪੜ੍ਹ ਸਕਦੇ ਹੋ ਜੀ।

ਪੜ੍ਹੋ ਕੁਝ ਹਵਾਲੇ ਤੇ ਸੱਚ ਤੋਂ ਜਾਣੂ ਹੋਵੋ।

ਗੁਰ ਬਿਲਾਸ ਪਾਤਿਸ਼ਾਹੀ ਛੇਵੀਂ ਕਿਤਾਬ :- ਜੋਗਿੰਦਰ ਸਿੰਘ ਫੌਜੀ, ਤਰਨ ਤਾਰਨ ਸੰਪਰਕ - ੮੨੮੪੦-੧੧੬੯੯

ਗੁਰ ਬਿਲਾਸ ਪਾਤਿਸ਼ਾਹੀ ਛੇਵੀਂ ਕਿਤਾਬ ਨੂੰ ਪੰਥ ਦਾ ਬੁਰਕਾ ਪਾ ਕੇ ਸਿੱਖੀ ਦੇ ਵਿਹੜੇ ਵਿੱਚ ਦਾਖਲ ਕੀਤੀ ਗਈ ਕਿਤਾਬ ਦੇ ਮੁੱਖ ਪੱਤਰੇ, ਇਹ ਸਾਰੀ ਕਿਤਾਬ ਪੜ ਕੇ ਮਿਹਨਤ ਨਾਲ ਉਸ ਦਾ ਪੰਜਾਬੀ ਵਿੱਚ ਅਨੁਵਾਦ ਕੀਤਾ, ਜਿਨਾ ਵਿਚੋਂ ਮੁੱਖ ਪੰਨਿਆਂ ਦਾ ਵੇਰਵਾ ਹੇਠ ਦਿੱਤਾ ਗਿਆ ਹੈ, ਕੌਮ ਦੇ ਜਾਗਦੀਆਂ ਜ਼ਮੀਰਾਂ ਵਾਲੇ ਅਣਖੀ ਵੀਰ, ਇਹ ਫੈਸਲਾ ਲੈਣ ਕਿ ਗੁਰੂ ਸਾਹਿਬਾਨਾ ਦੀ ਜੀਵਨੀ ਅਤੇ ਸ਼ਹੀਦੀਆਂ ਬਾਰੇ ਐਸਾ ਇਤਹਾਸ ਕੌਮ ਨੂੰ ਪ੍ਰਵਾਨ ਹੈ?

  1. (ਪੰਨਾ ਨੰ:- ੧੨, ੧੩, ੧੪, ੧੫, ੧੬, ੧੮, ੧੯, ੨੦)
    ਗੁਰੂ ਹਰਗੋਬਿੰਦ ਜੀ, ਗੂਰੂ ਅਰਜਨ ਦੇਵ ਦੀ ਬਿੰਦੀ ਔਲਾਦ ਨਹੀਂ ਸਨ
    । ਬਾਬਾ ਬੁੱਢਾ ਸਾਹਿਬ ਵਲੋਂ ਮਾਤਾ ਗੰਗਾ ਜੀ ਨੂੰ "ਸਤਿਨਾਮ" ਦਾ ਮੰਤਰ ਤੇ ਵਰ ਦੇਣ ਨਾਲ ਪੈਦਾ ਹੋਏ, ਜਦ ਮਾਤਾ ਗੰਗਾ ਜੀ ਦੇ ਘਰ ਜਨਮ ਲਿਆ ਚਤਰਭੁਜਾ ਰੂਪ ਵਿੱਚ ਵਿਸ਼ਨੂੰ ਨੇ ਜਨਮ ਲਿਆ।

  2. (ਪੰਨਾ ਨੰ:- ੧੨੨ ਤੋਂ ੧੨੫)
    ਹਰਿਮੰਦਰ ਸਾਹਿਬ ਸਿੱਖਾਂ ਦਾ ਨਹੀਂ ਵਿਸ਼ਨੂੰ ਦਾ ਮੰਦਿਰ ਹ
    ੈ। ਹਰਿਮੰਦਰ ਸਾਹਿਬ ਬਣਾਉਣ ਦੇ ਤਰੀਕੇ ਵਿਸ਼ਨੂੰ ਨੇ ਗੁਰੂ ਅਰਜਨ ਦੇਵ ਜੀ ਨੂੰ ਸਮਝਾਏ, ਕਿਹਾ ਕਿ ਇਹ ਸਾਡਾ ਅਸਥਾਨ ਹੈ, ਕਲਯੁਗ ਵਿੱਚ ਕੀਰਤਨ ਹੀ ਆਧਾਰ ਹੈ, ਜੋ ਇਥੇ ਹਮੇਸ਼ਾ ਹੋਵੇਗਾ, ਅਕਾਲ ਤਖਤ ਵਿਸ਼ਨੂੰ ਦਾ ਹੀ ਤਖਤ ਹੈ। ਗੁਰੂ ਅਰਜਨ ਦੇਵ ਜੀ ਨੇ ਵਿਸ਼ਨੂੰ ਦੀ ਉਸਤਿਤ ਵਿੱਚ ਸਬਦ ਗਾਇਨ ਕੀਤੇ।

  3. (ਪੰਨਾ ਨੰ:- ੧੯੦)
    ਗੁਰੂ ਨਾਨਕ ਦੇਵ ਜੀ ਭੰਗ ਖਾਣ ਦੇ ਆਦੀ (ਅਮਲੀ) ਸਨ
    । ਜਦ ਗੁਰੂ ਜੀ ਕਾਬਲ ਗਏ ਤਾ ਭੇਡਾਂ ਚਾਰਨ ਵਾਲੇ ਤਿਮਰ {ਤੈਮੂਰ} ਪਾਸੋਂ ਪਿੰਡ ਤੋਂ ਭੰਗ ਮੰਗਵਾ ਕੇ ਪੱਲਾ ਅੱਡ ਕੇ ਝੋਲੀ ਵਿੱਚ ਪਵਾਈ ਤੇ ਭੰਗ ਦੀਆਂ ਸੱਤ ਮੁੱਠਾਂ ਬਦਲੇ ਤੈਮੂਰ ਨੂੰ ਸੱਤ ਪਾਤਿਸ਼ਾਹੀਆਂ ਦਿੱਤੀਆ, ਤੇ ਹਿੰਦੋਸਤਾਨ 'ਤੇ ਹਮਲਾ ਕਰਨ ਦਾ ਵਰ ਦਿੱਤਾ।

  4. (ਪੰਨਾ ਨੰ:-੨੦੨-੨੦੩)
    ਗੁਰੂ ਅਰਜਨ ਦੇਵ ਨੇ ਆਤਮ ਹੱਤਿਆ ਕੀਤ
    ੀ। ਤੱਤੀ ਰੇਤ ਅਤੇ ਤੱਤੀ ਲੋਹ ਗੁਰੂ ਸਾਹਿਬ ਦਾ ਵਾਲ ਵੀ ਵਿੰਗਾ ਨਾ ਕਰ ਸਕੀ, ਗੁਰੂ ਜੀ ਨੇ ਆਪਣੇ ਸਵਾਸ ਦਸਮ ਦੁਆਰ ਚੜਾ ਕੇ ਆਪਣੀ ਜਾਨ ਦੇ ਦਿੱਤੀ। ਸਿੱਖਾਂ ਨੂੰ ਕਿਹਾ ਕਿ ਮੇਰੀ ਦੇਹ ਦਾ ਸਸਕਾਰ ਨਾ ਕਰਨਾ, ਜਪੁਜੀ ਸਾਹਿਬ ਦਾ ਪਾਠ ਕਰਦਿਆਂ ਨਦੀ ਵਿੱਚ ਤੁਰੇ ਜਾਣਾ, ਜਿਥੇ ਜਪੁਜੀ ਸਾਹਿਬ ਦਾ ਭੋਗ ਪਏ, ਉਥੇ ਮੇਰੀ ਦੇਹ ਜਲ ਪ੍ਰਵਾਹ ਕਰ ਦੇਣੀ। ਪਾਪੀ ਦੇ ਸਿਰ ਵੜ ਕੇ ਗੁਰੂ ਜੀ ਨੇ ਆਪਣੀ ਜਾਨ ਦੇ ਦਿੱਤੀ, ਇਸ ਖੁਸ਼ੀ ਵਿੱਚ ਦੇਵ ਪੁਰੀ ਵਿਚ ਜੈ ਜੈ ਕਾਰ ਹੋਈ, ਦੇਵਤਿਆਂ ਨੇ ਖੁਸ਼ੀ ਵਿੱਚ ਨਗਾਰੇ ਵਜਾਏ, ਸਾਰਿਆਂ ਨੇ ਰਲ ਫੁੱਲਾ ਦੀ ਵਰਖਾ ਕੀਤੀ। ਬਿਧੀਚੰਦ ਆਦਿਕ ਸਿੱਖ ਮਿਲ ਕੇ ਰੋਏ, ਫਿਰ ਰਬਾਬੀ ਨੂੰ ਕਿਹਾ ਕਿ ਮਾਰੂ ਦੇ ਸਬਦ ਪੜੋ।

  5. (ਪੰਨਾ ਨੰ:- ੨੮੧,੨੮੨)
    ਗੁਰੂ ਤੇਗ ਬਹਾਦਰ ਨੇ ਆਤਮ ਹੱਤਿਆ ਕੀਤੀ ਹੈ
    , ਕੈਦ ਵਿੱਚ ਹੀ ਵੈਰਾਗਮਈ ਬਾਣੀ ਉਚਾਰਣ ਕੀਤੀ ਅਤੇ ਇੱਕ ਸਿੱਖ ਪਾਸੋਂ ਆਪਣਾ ਸਿਰ ਕਟਵਾ ਲਿਆ।

  6. (ਪੰਨਾ ਨੰ:- ੨੯੫, ੨੯੬, ੨੯੭, ੩੦੦, ੩੦੧)
    ਗੁਰੂ ਹਰਗੋਬਿੰਦ ਸਾਹਿਬ ਬੀਬੀ ਕੌਲਾ ਨੂੰ ਘੋੜੇ 'ਤੇ ਚੜਾ ਕੇ ਕੱਢ ਕੇ ਲਿਆਏ ਸਨ
    । ਗੁਰੂ ਜੀ ਨੇ ਕਾਜ਼ੀ ਤੋਂ ਵੀਹ ਹਜਾਰ ਰੂਪੈ ਵਿੱਚ ਲੰਗੜਾ ਘੋੜਾ ਖਰੀਦਿਆ, ਜੋ ਗੁਰੂ ਜੀ ਵਲੋ ਘੋੜੇ ਉਪਰ ਹੱਥ ਫੇਰਨ ਨਾਲ ਹੀ ਉਸੇ ਵੇਲੇ ਠੀਕ ਹੋ ਗਿਆ, ਗੁਰੂ ਜੀ ਕਾਜੀ ਨੂੰ ਘੋੜੇ ਤੇ ਪੈਸੇ ਦੇਣ ਤੋਂ ਟਰਕਾਉਂਦੇ ਰਹੇ, ਤਾਂ ਕਾਜੀ ਨੇ ਕਿਹਾ ਕਿ ਹੁਣ ਮੈਂ ਜਵਾਈ ਬਣ ਕੇ ਪੈਸੇ ਲਵਾਂਗਾ, ਗੁਰੂ ਜੀ ਨੇ ਕਿਹਾ ਕਿ ਜਵਾਈ ਕੌਣ ਹੈ? ਇਹ ਬਾਅਦ ਵਿੱਚ ਪਤਾ ਲੱਗ ਜਾਵੇਗਾ ਤੇ ਗੁਰੂ ਜੀ ਫਿਰ ਕਾਜੀ ਦੀ ਪੁੱਤਰੀ ਬੀਬੀ ਕੌਲਾਂ ਨੂੰ ਘੋੜੇ ਪਰ ਕੱਢ ਕੇ ਲੈ ਆਏ ਤੇ ਰਸਤੇ ਵਿੱਚ ਗੁਰੂ ਜੀ ਅਤੇ ਕੌਲ਼ਾ ਨੇ ਮੱਝਾਂ ਵਲੋਂ ਗੰਦਲੇ ਕੀਤੇ ਛਪੱੜ ਦੇ ਪਾਣੀ ਵਿਚ ਇਸਨਾਨ ਕੀਤਾ। ਗੁਰੂ ਜੀ ਨੇ ਕਿਹਾ ਕਿ ਇਹ ਉਤਮ ਹੈ, ਇਥੇ ਨਹਾ ਕੇ ਸਭ ਦੁੱਖ ਦੂਰ ਹੋਣਗੇ।

  7. (ਪੰਨਾ ਨੰ:- ੩੦੩, ੩੬੪, ੩੬੫)
    ਗੁਰੂ ਹਰਗੋਬਿੰਦ
    ਦੇ ਘਰ ਮਾਤਾ ਦਮੋਦਰੀ ਜੀ ਨੇ ਗੁ੍ਰੂ ਜੀ ਵਲੋਂ ਕਾਗਜ ਤੇ ਲਿਖ ਕੇ ਦਿੱਤਾ "ਸਤਿਨਾਮ" ਦਾ ਮੰਤਰ ਚੰਡੀ ਦਾ ਧਿਆਨ ਧਰਕੇ ਚੂਸਣ ਨਾਲ ਉਹਨਾ ਦੀ ਕੁਖੋਂ ਦੁਰਗਾ ਸਸ਼ਤਰਾਂ ਸਮੇਤ ਚਾਰ ਬਾਹਵਾਂ ਵਾਲੇ ਰੂਪ ਵਿੱਚ ਪੈਦਾ ਹੋਈ, ਜਿਸ ਨਾਮ ਬਾਅਦ ਵਿੱਚ ਬੀਬੀ ਵੀਰੋ ਰੱਖਿਆ।

  8. (ਪੰਨਾ ਨੰ:- ੩੬੬, ੩੬੭)
    ਗੁਰੂ ਹਰਗੋਬਿੰਦ ਜੀ
    ਦੇ ਘਰ ਮਾਤਾ ਮਰਵਾਹੀ ਜੀ ਵਲੋਂ ਗੁਰੂ ਜੀ ਵਲੋਂ ਕਾਗਜ਼ 'ਤੇ ਲਿਖ ਕੇ ਦਿੱਤਾ "ਸਤਿਨਾਮ" ਦਾ ਮੰਤਰ ਸੂਰਜ ਦਾ ਧਿਆਨ ਧਰਕੇ ਚੂਸਣ ਨਾਲ ਸੂਰਜ ਨੇ ਅਵਤਾਰ ਲਿਆ। ਜਿਸਦਾ ਨਾਮ ਬਾਅਦ ਵਿੱਚ ਸੂਰਜ ਮੱਲ ਰੱਖਿਆ।

  9. (ਪੰਨਾ ਨੰ:- ੩੭੭ ਤੋਂ ੩੭੯)
    ਗੁਰੂ ਜੀ ਨੇ ਕੌਲਾਂ ਨੂੰ ਕਿਹਾ
    ਕਿ ਪ੍ਰਮਾਤਮਾ ਦਾ ਰੂਪ ਗੁਰੂ ਨਾਨਕ ਸਾਹਿਬ ਨੇ ਜੋ ਮਰਿਆਦਾ ਬਣਾਈ ਹੈ, ਸੁਣ "ਸਤਿਨਾਮ" ਦਾ ਮੰਤਰ ਚੂਸਣ ਨਾਲ ਬੱਚੇ ਪੈਦਾ ਹੁੰਦੇ ਹਨ, ਇਸਤਰੀ ਭੋਗਣਾ ਮਨਾ ਕੀਤਾ ਹੋਇਆ ਹੈ। ਦਸਵੇਂ ਰੂਪ {ਗੁਰੂ} ਤੱਕ ਔਰਤ ਨਾਲ ਸੰਭੋਗ ਦਾ ਤਿਆਗ ਕੀਤਾ ਹੈ। ਜੋ ਸੰਭੋਗ ਕਰਨਗੇ ਉਨ੍ਹਾਂ ਦੇ ਹਰਾਮੀ ਨਿਆਣੇ ਜੰਮਣਗੇ ਅਤੇ ਕਲਯੁਗੀ ਲੋਕਾਂ ਨਾਲ ਮਿਲ ਜਾਣਗੇ। ਗੁਰੂ ਸਾਹਿਬ ਆਪਣੀਆਂ ਪਤਨੀਆਂ ਨੂੰ ਕਾਗਜ਼ 'ਤੇ "ਸਤਿਨਾਮ" ਦਾ ਮੰਤਰ ਲਿਖ ਕੇ ਦਿੰਦੇ ਸੀ, ਸਤਿਨਾਮ ਦਾ ਮੰਤਰ ਚੂਸਣ ਨਾਲ ਬੱਚੇ ਪੈਦਾ ਹੋਣਗੇ।

  10. (ਪੰਨਾ ਨੰ: ੬੫੪, ੬੬੦, ੬੬੧)
    ਬਾਦਸ਼ਾਹ ਦੇ ਘੋੜੇ ਸੰਗਤਾਂ ਵਲੋਂ ਦੇਖਣ
    ਤੇ ਗੁਰੂ ਜੀ ਨੇ ਕਿਹਾ ਕਿ ਕੋਈ ਲਾਹੌਰ ਜਾ ਕੇ ਘੋੜੇ ਲਿਆਵੋ, ਜਿਹੜੇ ਸੁੰਦਰ ਘੋੜਿਆਂ ਦੇ ਸੰਗਤ ਨੇ ਸੋਹਲੇ ਗਾਏ ਹਨ, ਕੋਈ ਯਤਨ ਕਰਕੇ ਘੋੜੇ ਲੈ ਆਉ, ਸਾਡਾ ਮਨ ਲਲਚਾ ਰਿਹਾ ਹੈ, ਕੋਈ ਬੁੱਧੀਮਾਨ ਜਾਵੇ, ਬਿਧੀਚੰਦ ਗੁਰੂ ਜੀ ਦਾ ਹੁਕਮ ਮੰਨ ਕੇ ਗਿਆ। ੧੫ ਦਿਨ ਦਰਿਆ ਵਿੱਚ ਪੱਥਰ ਸੁੱਟ ਕੇ ਮਗਰਮੱਛ ਦੇ ਭੁਲੇਖੇ ਪਾਏ, ਫਿਰ ਤਬੇਲੇ ਵਾਲਿਆਂ ਨੂੰ ਬਾਜ਼ਾਰ ਤੋਂ ਆਪ ਜਾ ਕੇ ੨੦ ਰੂਪੈ ਦੀ ਸਤਿਆਨਾਸ਼ ਕਰਨ ਵਾਲੀ ਸਰਾਬ ਲਿਆਂਦੀ ਤੇ ਇੱਕ ਸਿੰਘ ਨੂੰ ਭੇਜ ਕੇ ਮਾਸ ਮੰਗਵਾਇਆ, ਸਰਾਬ ਲਿਆ ਕੇ ਪਿਆ ਕੇ ਸਿਪਾਹੀਆਂ ਨੂੰ ਬੇਹੋਸ਼ ਕਰਕੇ, ਘੋੜੇ ਤੇ ਕਾਠੀ ਪਾ ਦਰਿਆ ਵਿੱਚ ਘੋੜਾ ਠੇਲ ਕੇ, ਗੁਰੂ ਦੇ ਗੁਣ ਗਾਉਂਦਾ ਘੋੜਾ ਚੋਰੀ ਕਰਕੇ ਲੈ ਆਇਆ।

  11. (ਪੰਨਾ ਨੰ:- ੭੦੦, ੭੦੧)
    ਬਿਧੀ ਚੰਦ ਬਹੁਤ ਵੱਡਾ ਚੋਰ ਸੀ
    , ਗੁਰੂ ਸਾਹਿਬ ਦੀਆਂ ਪਤਨੀਆਂ ਨੂੰ ਉਹਨਾ ਦੇ ਕਹਿਣ ਤੇ ਗਹਿਣੇ ਚੋਰੀ ਕਰਕੇ ਲਿਆ ਕੇ ਦਿੰਦਾ ਸੀ ਤੇ ਗੁਰੂ ਸਾਹਿਬ ਦੀਆਂ ਪਤਨੀਆਂ ਚੋਰੀ ਦਾ ਮਾਲ ਦੇਖ ਖੁਸ਼ ਹੁੰਦੀਆਂ ਸਨ, ਤੇ ਮਾਤਾ ਨਾਨਕੀ ਨੇ ਬਿਧੀ ਚੰਦ ਨੂੰ ਚੋਰੀਆਂ ਕਰਨ ਦਾ ਵਰ ਦਿੱਤਾ, ਕਿ ਜੋ ਤੇਰੇ ਜਹੇ ਚੋਰ ਦਾ ਨਾਮ ਜਪੇਗਾ, ਉਹ ਮੌਤ ਤੋਂ ਬਚਿਆ ਰਹੇਗਾ ਜਾਂ ਉਸਨੂੰ ਚੋਰੀ ਬਦਲੇ ਕੋਈ ਸਜ਼ਾ ਨਹੀਂ ਮਿਲੇਗੀ। ਕਿਹਾ ਕਿ ਬਿਧੀਏ ਨੇ ਕਿੰਨੀਆਂ ਚੋਰੀਆਂ ਕੀਤੀਆਂ ਗਿਣੀਆਂ ਨਹੀਂ ਜਾ ਸਕਦੀਆਂ, ਮਾਤਾ ਨੇ ਜੀ ਨੇ ਬਿਧੀਏ ਵਲੋਂ ਰਾਣੀ ਦੇ ਚੋਰੀ ਕੀਤੇ ਹੋਏ ਗਹਿਣੇ ਗੁਰੂ ਜੀ ਨੂੰ ਵਿਖਾਏ ਤਾਂ ਗੁਰੂ ਜੀ ਨੇ ਬਿਧੀਚੰਦ ਦੀ ਉਸਤਤ ਕੀਤੀ ਅਤੇ ਕਿਹਾ ਕਿ ਇਹ ਬੜਾ ਬਲਵਾਨ ਚੋਰ ਹੈ, ਇਸਦੀਆਂ ਚੋਰੀਆਂ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ।

ਜੇ ਕਿਸੇ ਪਾਠਕ ਨੂੰ ਇਹ ਕਿਤਾਬ ਨਹੀਂ ਮਿਲਦੀ ਤਾਂ, ਉਹ ਥੱਲੇ ਦਿੱਤੇ ਲਿੰਕ 'ਤੇ ਕਲਿੱਕ ਕਰਕੇ, ਇਹ ਕਿਤਾਬ ਪੜ੍ਹ ਸਕਦਾ ਹੈ।

http://www.panjabdigilib.org/webuser/searches/displayPageContent.jsp?ID=15313&page=7&CategoryID=1&Searched=W3GX

   
 
 

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top