Share on Facebook

Main News Page

ਹਰ ਕੌਮੀ ਮਸਲੇ ਲਈ ਉਸਦੀ ਅਗਵਾਈ ਮੰਗਣ ਲਈ, ਉਸੇ ਦੇ ਦਰਵਾਜ਼ੇ 'ਤੇ ਲਿਲਕੜੀਆਂ ਕੱਢਣ ਵਾਲੇ, ਮੈਨੂੰ ਤਾਂ ਅਸਲ ਅੰਨ੍ਹੇ ਉਹ ਦਿਸਦੇ ਹਨ
-: ਪ੍ਰੋ. ਦਰਸ਼ਨ ਸਿੰਘ ਖਾਲਸਾ

ਸਲੋਕ ਮ: 2 ॥
ਅੰਧੇ ਕੈ ਰਾਹਿ ਦਸਿਐ ਅੰਧਾ ਹੋਇ ਸੁ ਜਾਇ ਹੋਇ ਸੁਜਾਖਾ ਨਾਨਕਾ ਸੋ ਕਿਉ ਉਝੜਿ ਪਾਇ ਅੰਧੇ ਏਹਿ ਨ ਆਖੀਅਨਿ ਜਿਨ ਮੁਖਿ ਲੋਇਣ ਨਾਹਿਅੰਧੇ ਸੇਈ ਨਾਨਕਾ ਖਸਮਹੁ ਘੁਥੇ ਜਾਹਿ ॥1॥

ਅੱਜ ਜਦੋਂ ਅੰਨ੍ਹੇ ਦੇ ਜੱਫੇ ਵਾਂਗੂੰ ਅਕਾਲ ਤਖਤ ਦੇ ਨਾਮ 'ਤੇ ਕਬਜ਼ਾ ਕਰੀ ਬੈਠੇ ਇਸ ਅਕਲ ਦੇ ਅੰਨ੍ਹੇ ਵਲੋਂ ਗੁਰੂ ਅਤੇ ਸਿੱਖੀ ਦੇ ਅਦਬ ਇਜ਼ਤ ਨੂੰ ਵੰਗਾਰਦਿਆਂ ਸਰਸਾ ਸਾਧ ਨੂੰ ਸਾਫ ਬਰੀ (Clean chit) ਦੇਣ ਦੀ ਹਿਮਾਕਤ ਸੁਣੀ, ਤਾਂ ਜਿਥੇ ਉਸ ਨੂੰ ਕੁਛ ਕਹਿ ਸਕਣ ਲਈ ਮੇਰੇ ਲਫਜ਼ ਮੁੱਕ ਗਏ।

ਉਥੇ ਵਰ੍ਹਿਆਂ ਤੋਂ ਇਸ ਦੀਆਂ ਕਰਤੂਤਾਂ ਰੋਜ਼ ਦੇਖਦਿਆਂ, ਅਕਾਲ ਤਖ਼ਤ ਦੀ ਵਫਾਦਾਰੀ ਦਾ ਢੋਂਗ ਰੱਚ ਕੇ ਹਰ ਕੌਮੀ ਮਸਲੇ ਲਈ ਉਸਦੀ ਅਗਵਾਈ ਮੰਗਣ ਲਈ ਉਸੇ ਦੇ ਦਰਵਾਜ਼ੇ 'ਤੇ ਲਿਲਕੜੀਆਂ ਕੱਢਣ ਵਾਲੇ ਮੈਨੂੰ ਤਾਂ ਅਸਲ ਅੰਨ੍ਹੇ ਉਹ ਦਿਸਦੇ ਹਨ, ਜਿਨ੍ਹਾਂ ਦੀਆਂ ਅੱਖਾਂ ਹੁਣ ਭੀ ਨਹੀਂ ਖੁਲਣੀਆਂ ਅਤੇ ਉਸੇ ਦਾ ਪੱਲਾ ਫੜਕੇ ਤੁਰਨਾ ਹੀ ਉਹਨਾਂ ਦਾ ਫਖ਼ਰ ਹੈ। ਅਰਦਾਸ ਹੈ ਗੁਰੂ ਉਹਨਾਂ ਨੂੰ ਗਿਆਨ ਦੀਆਂ ਅੱਖਾਂ ਬਖਸ਼ੇ।

ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ
ਮੂਰਖ ਪੰਡਿਤ ਹਿਕਮਤਿ ਹੁਜਤਿ ਸੰਜੈ ਕਰਹਿ ਪਿਆਰੁ ॥ ਮ:1, ਪੰਨਾ 469

ਪਰਜਾ ਅੰਧੀ ਗਿਆਨ ਬਿਨ ਕੂੜ ਕੁਸਤਿ ਮੁਖਹੁ ਅਲਾਈ
ਕਾਜੀ ਹੋਏ ਰਿਸਵਤੀ ਵਢੀ ਲੈਕੇ ਹਕ ਗਵਾਈ ॥ ਭਾਈ ਗੁਰਦਾਸ

ਪੇਖਤ ਚਾਖਤ ਕਹੀਅਤ ਅੰਧਾ ਸੁਨੀਅਤ ਸੁਨੀਐ ਨਾਹੀ
ਨਿਕਟਿ ਵਸਤੁ ਕਉ ਜਾਣੈ ਦੂਰੇ ਪਾਪੀ ਪਾਪ ਕਮਾਹੀ ॥1॥ ਮ:5 ਪੰਨਾ 741


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top