Share on Facebook

Main News Page

ਅਕਾਲ ਤਖ਼ਤ ਤੋਂ ਹੁਣੇ ਹੀ ਜਾਰੀ ਕੀਤੇ ਮਨਮਤੇ ਤੋਂ ਸਾਰੀ ਦੁਨੀਆਂ ਦਾ ਹਰ ਇਮਾਨਦਾਰ ਸਿੱਖ ਤੜਫ ਉਠਿਆ ਹੈ। ਅਸੀਂ ਸਮਝਦੇ ਹਾ ਕਿ ਇੱਥੋਂ ਤੱਕ ਪਹੁੰਚਣ ਦੀ ਹਿੰਮਤ ਇਨ੍ਹਾਂ ਬਾਦਲ ਦੇ ਵਫਾਦਾਰ ਜਫੇਮਾਰਾਂ ਦੀ ਰਾਤੋ ਰਾਤ ਨਹੀਂ ਹੋਈ। ਇਸ ਵਿਚ ਵਿਦੇਸ਼ੀ ਵੱਸਦੇ ਉਹ ਸਾਰੇ ਸਿੱਖ ਵੀ ਬਰਾਬਰ ਦੇ ਦੋਸ਼ੀ ਹਨ ਜਿਹੜੇ ਸਿਰਫ ਆਪਣੀ ਨਿਜ਼ੀ ਚੌਧਰਾਂ ਅਤੇ ਲੋੜਾਂ ਖ਼ਾਤਰ ਸੱਭ ਕੁੱਝ ਜਾਣਦੇ ਹੋਏ ਵੀ ਇਨ੍ਹਾਂ ਜਫੇਮਾਰਾਂ ਅਤੇ ਬਾਦਲ ਦਲੀਆਂ ਨੂੰ ਬਾਹਰ ਸੱਦ ਕੇ ਸਨਮਾਨਿਤ ਕਰਦੇ ਹਨ। ਇਨ੍ਹਾਂ ਸਾਰੀਆਂ ਗੱਲਾਂ ਤੋਂ ਹੀ ਜਫੇਮਾਰਾਂ ਨੂੰ ਆਕਸੀਜਨ ਮਿਲਦੀ ਰਹੀ ਹੈ।

ਇਹ ਸਾਰੇ ਚੋਰ ਇਹੋ ਸਮਝੀ ਬੈਠੇ ਹਨ ਕਿ ਸਿੱਖਾਂ ਦਾ ਕੀ ਹੈ ਇਹ ਐਵੇਂ ਦੋ ਘੜੀਆਂ ਰੌਲਾ ਪਾ ਕੇ ਬਹਿ ਜਾਂਦੇ ਹਨ, ਜਾਂ ਬਹਿ ਜਾਣਗੇ ਕੌਣ ਪੁੱਛਦਾ ਕੌਣ ਪਰਵਾਹ ਕਰਦਾ ਹੈ ਤੇ ਕਰੀਏ ਵੀ ਕਿਉਂ। ਜਦੋਂ ਸਈਆਂ ਭਏ ਕੋਤਵਾਲ ਤਾਂ ਡਰ ਕਾਹੇ ਕਾ। ਵਿਦੇਸ਼ਾ ਵਿਚੋਂ ਗਏ ਇਨ੍ਹਾਂ ਚੌਧਰੀਆਂ ਨੂੰ ਉਹ ਥੋੜਾ ਬਹੁਤ ਮਾਣ ਸਤਿਕਾਰ ਦੇ ਦਿੰਦੇ ਹਨ, ਜਿਸ ਵਿਚ ਉਹ ਆਪਣੀ ਟੌਹਰ ਸਮਝਦੇ ਹਨ, ਪਰ ਇਸ ਨਾਲ ਹੋਣ ਵਾਲੇ ਨੁਕਸਾਨ ਤੋਂ ਕਦੇ ਜਾਣੂ ਹੋਣ ਜੋਗੀ ਤਾਂ ਸੋਚ ਰੱਖਦੇ ਹੀ ਨਹੀਂ।

ਇਹ ਸਾਰੀ ਸਥਿਤੀ ਕਿਤੇ ਰਾਤੋ ਰਾਤ ਦਾ ਵਰਤਾਰਾ ਨਹੀਂ ਹੈ ਬਲਕਿ ੳਹ ਬੜੇ ਯੋਜਨਾਬੱਧ ਢੰਗ ਨਾਲ ਦੇਰ ਦੇ ਤੁੱਰੇ ਹੋਏ ਹਨ। ਫਰਕ ਸਿਰਫ ਇਹ ਰਿਹਾ ਹੈ ਕਿ ਇਸ ਵਾਰ ਉਨ੍ਹਾਂ ਟੀਕਾ ਥੋੜ੍ਹਾ ਵੱਡਾ ਲਾ ਦਿੱਤਾ ਹੈ। ਉਹ ਆਪਣੇ ਪਿਛਲੇ ਕੀਤੇ ਵਾਰਾਂ ਤੋਂ ਇਹ ਭਰਮ ਪਾਲੀ ਬੈਠੇ ਸਨ ਕਿ ਸਿੱਖਾਂ ਦਾ ਕੰਮ ਖਤਮ ਹੀ ਹੈ। ਜਿਵੇਂ ਹੁਣੇ ਜਿਹੇ ਬਾਪੂ ਸੂਰਤ ਸਿੰਘ ਨੂੰ ਕਿਹਾ ਗਿਆ ਸੀ ਕਿ ਸਿਰਫ ਤੀਹ ਕੁ ਹਜ਼ਾਰ ‘ਜਾਗਦੀ ਜਮੀਰ ਵਾਲੇ’ ਬਚੇ ਹਨ ਉਹ ਤਾਂ ਰਾਤੋ ਰਾਤ.....ਉਨ੍ਹਾਂ ਲਈ ਤਾਂ ਪੰਜਾਬ ਪੁਲਿਸ ਹੀ ਕਾਫ਼ੀ ਹੈ।

ਖ਼ੈਰ ਗੱਲਾਂ ਤਾਂ ਮੁਕਣੀਆਂ ਨਹੀਂ ਇਨ੍ਹਾਂ ਦੀਆਂ ਗਦਾਰੀਆਂ ਦੀ ਲਿਸਟ ਬੜੀ ਲੰਬੀ ਹੈ।.......ਅਸੀਂ ਸਮਝਦੇ ਹਾਂ ਕਿ ਫਿਰ ਵੀ ਉਹ ਸਾਰੇ ਵੀਰ ਭੈਣਾਂ ਵਧਾਈ ਦੇ ਪਾਤਰ ਹਨ ਜੋ ਆਪੋ ਆਪਣੇ ਢੰਗ ਨਾਲ ਆਪਣਾ ਵਿਰੋਧ ਦਰਜ਼ ਕਰਾ ਰਹੇ ਹਨ ਅਤੇ ਇਹ ਸੁਨੇਹਾ ਦੇ ਰਹੇ ਹਨ ਕਿ ਹਰ ਸ਼ਖ਼ਸ ਵਿਕਾਊ, ਅਨਭੋਲ, ਸਵਾਰਥੀ ਜਾਂ ਸੁੱਤਾ ਹੋਇਆ ਨਹੀਂ। ਉਤਫਤ ਬਾਜਵਾ ਦੀਆਂ ਸਤਰਾਂ :

ਬਣ ਜਾਣ ਜੇ ਕਰ ਬੰਦੇ ਬੰਦੇ ਕਹਾਉਣ ਵਾਲੇ , ਮੁੱਕ ਜਾਣ ਸੱਭ ਝਗੜੇ ਦੁੱਖਾ ’ਚ ਪਾਉਣ ਵਾਲੇ...
ਲੋਕਾਂ ਨੂੰ ਕੌਣ ਦਸੂ ਮੰਜਿਲ ਦਾ ਠੀਕ ਰਸਤਾ ਗੁਮਰਾਹ ਹੋ ਗਏ ਨੇ ਰਸਤਾ ਵਿਖਾਉਣ ਵਾਲੇ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top