Share on Facebook

Main News Page

ਹਰ ਫੈਸਲੇ 'ਤੇ ਅਖੌਤੀ ਜਥੇਦਾਰਾਂ ਦੀ ਡਟਵੀਂ ਹਮਾਇਤ ਕਰਨ ਵਾਲੇ ਸੰਤ ਸਮਾਜ ਨੇ ਵੀ ਅਖੌਤੀ ਜਥੇਦਾਰਾਂ ਤੋਂ ਅਸਤੀਫ਼ੇ ਮੰਗੇ

ਟਿੱਪਣੀ: ਸਿੱਖੋ ਕਿਤੇ ਧੋਖਾ ਨਾ ਖਾ ਜਾਇਓ, ਇਨ੍ਹਾਂ ਸੱਪਾਂ ਦਾ ਕੋਈ ਭਰੋਸਾ ਨਹੀਂ... ਹੁਣ ਕਿਉਂ ਕਰ ਰਹੇ ਨੇ ਵਿਰੋਧ? ਜਦੋਂ ਹੁਣ ਸਾਰੇ ਸੰਸਾਰ ਦੇ ਸਿੱਖ ਸਿ ਦੇ ਵਿਰੋਧ ਵਿੱਚ ਹਨ ਤਾਂ ਇਨ੍ਹਾਂ ਨੂੰ ਇਹ ਪਲੜਾ ਭਾਰੀ ਲੱਗ ਰਿਹਾ ਹੈ... ਆਪਣਾ ਨੁਕਸਾਨ ਦਿੱਖ ਰਿਹਾ ਹੈ, ਇਹ ਸਿਰਫ ਆਪਣਾ ਸਮਾਂ ਸਾਂਭ ਰਹੇ ਨੇ, ਕਿਤੇ ਸਾਡੇ ਵੀ ਛਿੱਤਰ ਨਾ ਪੈ ਜਾਣ... ਨਾਨਕਸ਼ਾਹੀ ਕੈਲੰਡਰ ਦੇ ਮਸਲੇ 'ਤੇ, ਅਖੌਤੀ ਦਸਮ ਗ੍ਰੰਥ ਦੇ ਬਰਾਬਰ ਪ੍ਰਕਾਸ਼ 'ਤੇ, ਪ੍ਰੋ. ਦਰਸ਼ਨ ਸਿੰਘ ਦੇ ਮਸਲੇ 'ਤੇ, ਭਾਈ ਸਰਬਜੀਤ ਸਿੰਘ ਧੂੰਦਾ ਦੇ ਮਸਲੇ 'ਤੇ, ਅਤੇ ਕਈ ਹੋਰ ਕੌਮੀ ਮਸਲਿਆਂ 'ਤੇ ਇਨ੍ਹਾਂ ਨੇ ਅਖੌਤੀ ਜਥੇਦਾਰਾਂ ਦਾ ਸਾਥ ਦਿੱਤਾ... ਹੁਣ ਵਿਰੋਧ ਕਿਉਂ? ਇਹ ਲੋਕ ਅੱਡੀਆਂ ਚੱਕ ਚੱਕ ਕੇ ਅਗਾਂਹ ਹੁੰਦੇ ਸੀ, ਕਿ ਅਕਾਲ ਤਖ਼ਤ ਦਾ ਹੁਕਮਨਾਮਾ ਹੈ, ਮੰਨਣਾ ਪਵੇਗਾ !!!

ਜਦੋਂ ਮਰਜ਼ੀ ਸਾਥ, ਜਦੋਂ ਮਰਜ਼ੀ ਵਿਰੋਧ... ਕਿਉਂ ? ਕੀ ਹੁਣ ਅਕਾਲ ਤਖ਼ਤ ਵੱਡਾ ਨਹੀਂ ਰਿਹਾ? ਇਸ ਸਭ ਬਰਸਾਤੀ ਡੱਡੂ ਨੇ, ਇਨ੍ਹਾਂ ਦਾ ਵਿਸਾਹ ਨਾ ਕਰਿਓ !!!

- ਸੰਪਾਦਕ ਖ਼ਾਲਸਾ ਨਿਊਜ਼


ਪਰਮੇਸ਼ਰ ਸਿੰਘ ਬੇਰ ਕਲਾਂ
ਲੁਧਿਆਣਾ, 28 ਸਤੰਬਰ-ਨਾਨਕਸ਼ਾਹੀ ਕੈਲੰਡਰ ਸਮੇਤ ਸਿੱਖ ਧਰਮ ਨਾਲ ਸਬੰਧਿਤ ਹਰ ਮਸਲੇ 'ਤੇ ਤਖਤਾਂ ਦੇ ਜਥੇਦਾਰਾਂ ਦੇ ਹਰ ਫੈਸਲੇ ਦੀ ਡਟਵੀਂ ਹਮਾਇਤ ਕਰਨ ਵਾਲੇ ਅਤੇ ਪਿਛਲੀਆਂ ਚੋਣਾਂ ਵਿਚ ਸ਼ੋ੍ਰਮਣੀ ਅਕਾਲੀ ਦਲ ਦੀ ਬਿਨਾ ਸ਼ਰਤ ਖੁੱਲ੍ਹ ਕੇ ਹਮਾਇਤ ਕਰਨ ਵਾਲੇ ਸੰਤ ਸਮਾਜ ਨੇ ਵੀ ਯੂ ਟਰਨ ਲੈਂਦਿਆਂ ਡੇਰਾ ਸਿਰਸਾ ਦੇ ਮੁਖੀ ਬਾਰੇ ਤਾਜਾ ਫੈਸਲੇ 'ਤੇ ਸਿੰਘ ਸਹਿਬਾਨ ਤੋਂ ਅਸਤੀਫ਼ੇ ਮੰਗ ਲਏ ਹਨ।

ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿਖੇ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਖਾਲਸਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਪੰਜਾਬ ਭਰ ਤੋਂ ਪੁੱਜੇ ਸੰਤ-ਮਹਾਂਪੁਰਸ਼ਾਂ ਅਤੇ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਇਕਸੁਰ ਹੋ ਕੇ ਡੇਰਾ ਸਿਰਸਾ ਸਬੰਧੀ ਫੈਸਲੇ ਨੂੰ ਪੁਨਰ ਵਿਚਾਰ ਕਰਕੇ ਵਾਪਸ ਲੈਣ ਅਤੇ ਅਜਿਹਾ ਨਾ ਕਰਨ ਦੀ ਸੂਰਤ ਵਿਚ ਬਹੁਗਿਣਤੀ ਸਿੱਖਾਂ ਦੀਆਂ ਭਾਵਨਾਵਾਂ ਦੇ ਮੱਦੇਨਜ਼ਰ ਅਸਤੀਫੇ ਦੇ ਕੇ ਘਰ ਬੈਠ ਜਾਣ ਦੀ ਮੰਗ ਕੀਤੀ ਹੈ। ਅਕਾਲ ਤਖਤ ਸਾਹਿਬ ਨੂੰ ਪੂਰੀ ਤਰਾਂ ਸਮਰਪਿਤ ਹੋਣ ਦੀ ਗੱਲ ਕਰਦਿਆਂ ਸਮੂਹ ਬੁਲਾਰਿਆਂ ਨੇ ਕਿਹਾ ਕਿ ਸਿੰਘ ਸਾਹਿਬਾਨ ਵੱਲੋਂ ਕਾਹਲੀ ਵਿਚ ਕੀਤੇ ਗਏ ਇਸ ਫੈਸਲੇ ਨੂੰ ਉਹ ਰੱਦ ਕਰਦੇ ਹਨ।ਇਸ ਫੈਸਲੇ ਨਾਲ ਸਿੱਖ ਕੌਮ ਦੇ ਰੋਹ ਦਾ ਤੂਫਾਨ ਉਠੇਗਾ।

ਦੱਸਣਯੋਗ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ 2007 ਵਿਚ ਡੇਰਾ ਸਿਰਸਾ ਸਬੰਧੀ ਆਏ ਹੁਕਮਾਂ 'ਤੇ ਫੁੱਲ ਚੜ੍ਹਾਉਂਦਿਆਂ ਸਿੱਖ ਕੌਮ ਨੇ ਵੱਡਾ ਸੰਘਰਸ਼ ਕੀਤਾ ਅਤੇ ਭਾਰੀ ਸੰਤਾਪ ਵੀ ਹੰਡਾਇਆ। ਸੰਘਰਸ਼ ਦੌਰਾਨ 3 ਸਿੰਘ ਸ਼ਹੀਦ ਹੋਏ, ਸੈਕੜੇ ਜ਼ਖਮੀ ਹੋਏ ਦਰਜ਼ਨਾਂ ਜੇਲਾਂ ਵਿਚ ਰੁਲਦੇ ਹੋਏ ਅਜੇ ਵੀ ਮੁਕਦਮੇ ਭੁਗਤ ਰਹੇ ਨੇ ਅਤੇ ਹਜ਼ਾਰਾਂ ਸਿੰਘਾਂ ਨੂੰ ਪੁਲਿਸ ਕੇਸਾਂ ਦਾ ਸਾਹਮਣਾ ਕਰਨਾ ਪਿਆ।

ਮੀਟਿੰਗ ਵਿਚ ਬਾਬਾ ਲੱਖਾ ਸਿੰਘ ਨਾਨਕਸਰ ਵਾਲੇ, ਬਾਬਾ ਅਮੀਰ ਸਿੰਘ ਜਵੱਦੀ ਟਕਸਾਲ, ਬਾਬਾ ਲਖਵੀਰ ਸਿੰਘ ਰਤਵਾੜਾ, ਸਿੰਘ ਸਾਹਿਬ ਗਿਆਨੀ ਜਸਬੀਰ ਸਿੰਘ ਰੋਡੇ, ਫੈਡਰੇਸ਼ਨ (ਮਹਿਤਾ) ਦੇ ਪ੍ਰਧਾਨ ਭਾਈ ਪਰਮਜੀਤ ਸਿੰਘ ਖਾਲਸਾ, ਸਕਤੱਰ ਜਨਰਲ ਮੇਜਰ ਸਿੰਘ ਖਾਲਸਾ, ਸੰਤ ਹਰੀ ਸਿੰਘ ਰੰਧਾਵਾ, ਸੰਤ ਸੇਵਾ ਸਿੰਘ ਰਾਮਪੁਰ ਖੇੜਾ ਵਾਲੇ, ਸੰਤ ਬਲਜਿੰਦਰ ਸਿੰਘ ਰਾੜਾ ਸਾਹਿਬ ਵਾਲੇ, ਸੰਤ ਸੁਖਚੈਨ ਸਿੰਘ ਧਰਮਪੁਰਾ, ਸੰਤ ਹਰੀ ਸਿੰਘ ਜੀਰਾ, ਸੰਤ ਬਲਬੀਰ ਸਿੰਘ ਲੰਮੇਜੱਟਪੁਰਾ ਵਾਲੇ, ਭਾਈ ਜੋਗਿੰਦਰ ਸਿੰਘ ਰਿਆੜ, ਭਾਈ ਮਨਜੀਤ ਸਿੰਘ ਪਠਾਨਕੋਟ, ਭਾਈ ਮਨਿੰਦਰ ਸਿੰਘ ਸ੍ਰੀ ਨਗਰ, ਭਾਈ ਪਰਮਜੀਤ ਸਿੰਘ ਢਾਡੀ ਮੁੱਖ ਸਰਪ੍ਰਸਤ ਪੰਥਕ ਦਲ (ਇੰਗਲੈਂਡ) ਭਾਈ ਗੁਰਪ੍ਰੀਤ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ ਆਦਿ ਨੇ ਹਿੱਸਾ ਲਿਆ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top