Share on Facebook

Main News Page

ਕੱਠਪੁਲੀਆਂ, ਬਾਂਦਰ ਅਤੇ ਰਿੱਛ ਆਪਣੇ ਆਪ ਨਹੀਂ ਨੱਚਦੇ, ਸਗੋਂ ਨਚਾਏ ਜਾਂਦੇ ਹਨ
-: ਅਵਤਾਰ ਸਿੰਘ ਮਿਸ਼ਨਰੀ 510 432 5827

ਜਿਵੇਂ ਕਠਪੁਲੀਆਂ, ਬਾਂਦਰ ਅਤੇ ਰਿੱਛ ਆਪ ਨਹੀਂ ਨਚਦੇ ਉਨ੍ਹਾਂ ਨੂੰ ਨਚਾਉਣ ਤੇ ਖਿਡੌਣ ਵਾਲਾ ਪਿੱਛੇ ਮਦਾਰੀ ਹੁੰਦਾ ਹੈ ਇਵੇਂ ਹੀ ਪੰਜ ਪੁਜਾਰੀਆਂ ਜਾਂ ਗ੍ਰੰਥੀਆਂ ਨੂੰ ਆਪਣੇ ਹੱਥਾਂ ਤੇ ਨਚਾਉਣ ਵਾਲਾ ਮਦਾਰੀ ਬੜਾ ਚਲਾਕ, ਮਕਾਰ, ਕੁਟਲ ਅਤੇ ਸਿੱਖੀ ਦੀ ਜੜੀਂ ਤੇਲ ਦੇਣ ਵਾਲਾ RSS ਦਾ ਵਫਾਦਾਰ ਸਿਪਾਹੀ ਹੈ ਜੋ ਆਪਣੀ ਡਿਊਟੀ ਬੜੀ ਸ਼ਿਦਤ ਨਾਲ ਨਿਭਾ ਰਿਹਾ ਹੈ। ਬਾਕੀ ਇਨ੍ਹਾਂ ਪੰਜ ਪੁਜਾਰੀਆਂ ਦਾ ਵਿਰੋਧ ਕਰਨ ਵਾਲੇ ਵੀ 90% ਸਿੱਧੇ ਤੌਰ ਤੇ ਕਿਸੇ ਨਾਂ ਕਿਸੇ ਸਾਧ ਦੇ ਹੀ ਪਿਛਲੱਗ ਹਨ।

ਸਿੱਖਾਂ ਨੇ ਅਗਵਾਈ ਗੁਰੂ ਗ੍ਰੰਥ ਸਾਹਿਬ ਤੋਂ ਲੈਣੀ ਸੀ ਜਿਸਦਾ ਹੁਕਮਨਾਮਾਂ ਤਾਂ ਫਰਜੀ ਤੌਰ 'ਤੇ ਇੱਕ ਰਸਮ ਬਣਾ ਦਿੱਤਾ ਗਿਆ ਹੈ। ਦੇਖੋ ਕੈਸਾ ਅੰਧਘੋਰ ਪੁਜਾਰੀਆਂ ਜਾਂ ਉਨ੍ਹਾਂ ਦੇ ਅਕਾਵਾਂ ਦਾ ਹੁਕਮ ਤਾਂ ਇਲਾਹੀ ਹੋ ਗਿਆ ਜਿਨ੍ਹਾਂ ਨੇ ਸਮੇ ਨਾਲ ਮਰ ਮਿਟ ਜਾਣਾ ਹੈ, ਪਰ ਜੋ ਸ਼ਬਦ ਗੁਰੂ ਜੋਗੋ ਜੋਗ ਅਟੱਲ ਹੈ ਇਸ ਦੇ ਹੁਕਮਨਾਮਿਆਂ ਨੂੰ ਰੁਮਾਲਿਆਂ, ਰਜਾਈਆਂ ਵਿੱਚ ਵਲੇਟ ਅਤੇ ਏਸੀਆਂ ਵਿੱਚ ਫਰੀਜ ਕਰ ਦਿੱਤਾ ਗਿਆ ਹੈ।

ਅਜੋਕੇ 95% ਸਿੱਖ ਹਰ ਰੋਜ ਅਰਦਾਸ ਕਰਦੇ ਗੁਰੂ ਦੀ ਹਜੂਰੀ ਵਿੱਚ ਹੀ ਝੂਠ ਬੋਲੀ ਜਾਂਦੇ ਹਨ ਕਿ- ਸਿੱਖਨ ਕਉ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ॥ ਪਰ ਹੁਕਮ ਪੁਜਾਰੀਆਂ, ਅਖੌਤੀ ਗ੍ਰੰਥਾਂ ਤੇ ਆਪੂੰ ਬਣਾਏ ਵੱਖ ਵੱਖ ਰਹਿਤਨਾਮਿਆਂ ਦਾ ਮੰਨੀ ਜਾਂਦੇ ਹਨ।

ਪੰਜਾਬ ਦੇ ਮੁੰਡੇ ਕੁੜੀਆਂ ਬੇਰੁਜ਼ਗਾਰ ਹੋ ਨਸ਼ਿਆਂ ਦੇ ਆਦੀ ਹੋ ਗਏ ਜਾਂ ਕਰ ਦਿੱਤੇ ਗਏ ਹਨ। ਡੇਰੇ ਉਨ੍ਹਾਂ ਨੂੰ ਰੁਜਗਾਰ ਤੇ ਲਾਲਚ ਦਿੰਦੇ ਪਰ ਸ਼੍ਰੋਮਣੀ ਕਮੇਟੀ, ਵੱਡੀਆਂ ਵੱਡੀਆਂ ਸਿੰਘ ਸਭਾਵਾਂ ਅਤੇ ਵੱਡੇ ਵੱਡੇ ਬਜਟ ਵਾਲੀਆਂ ਸੰਸਥਾਵਾਂ ਜਾਂ ਜਥੇਬੰਦੀਆਂ ਤੇ ਪੰਜਾਬ ਸਰਕਾਰ ਆਪਣੇ ਹੀ ਢਿੱਡ ਭਰੀ ਜਾ ਰਹੇ ਹਨ। ਜੇ ਇਹ ਸੰਸਥਾਵਾਂ ਬੇਰੁਜ਼ਗਾਰ ਨੌਜਵਾਨਾਂ ਦੀ ਮਦਦ ਕਰਨ ਤਾਂ ਉਹ ਡੇਰਿਆਂ ਤੇ ਨਹੀਂ ਜਾਣਗੇ ਤੇ ਇਵੇਂ ਡੇਰੇ ਆਪੇ ਬੰਦ ਹੋ ਸਕਦੇ ਹਨ। ਬਹੁਤੇ ਧਰਮ ਅਸਥਾਨ ਅਤੇ ਕਮੇਟੀਆਂ ਪੈਸੇ ਦੀ ਦੁਰਵਰਤੋਂ(ਮਿਸਜੂਜ) ਕਰ ਰਹੇ ਹਨ। ਇਹ ਸਭ ਕਮਰਸ਼ੀਲ ਅੱਡੇ ਹਨ ਜਦ ਓਥੇ ਪੈਸਾ ਹੀ ਨਹੀਂ ਚੜ੍ਹੇਗਾ ਆਪੇ ਇਨ੍ਹਾਂ ਨੂੰ ਅਕਲ ਆ ਜਾਵੇਗੀ ਜੋ ਪੈਸੇ ਤੇ ਚੌਧਰ ਦੇ ਹੰਕਾਰ ਨੇ ਮਾਰੀ ਹੋਈ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top