Share on Facebook

Main News Page

ਜਰਮਨੀ ਦੀਆਂ ਪੰਥਕ ਜਥੇਬੰਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਸਿੱਖ ਸੰਸਥਾਵਾਂ ਦੇ ਫਰੈਕਫੋਰਟ ਵਿੱਚ ਹੋਏ ਪੰਥਕ ਇੱਕਠ ਨੇ ਰਾਜਸੀ ਦਬਾਅ ਹੇਠ ਅਕਾਲ ਤਖਤ ਸਾਹਿਬ ਤੋਂ ਹੋਏ ਗੈਰ ਸਿਧਾਂਤਕ ਹੁਕਮਨਾਮਿਆਂ ਨੂੰ ਕੀਤਾ ਰੱਦ

ਫਰੈਕਫੋਰਟ (28 ਸਤੰਬਰ 2015) ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸੱਤਧਾਰੀ ਬਾਦਲ ਦੇ ਗੁਲਾਮ ਪੰਜ ਜਥੇਦਾਰਾਂ ਵੱਲੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾਉਣ ਵਾਲੇ ਸੌਦਾ ਸਾਧ ਰਾਮ ਰਹੀਮ ਨੂੰ ਲੁਕਵੇਂ ਰੂਪ ਵਿੱਚ ਆਰ.ਐਸ.ਐਸ. ਦੇ ਨਾਗਪੁਰੀ ਤਖਤ ਦੇ ਅਦੇਸ਼ਾਂ ਅਨੁਸਾਰ ਮੁਆਫ ਕਰਨ ਸਬੰਧੀ ਅਦੇਸ਼ ਜਾਰੀ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀਆਂ ਮਹਾਨ ਪ੍ਰੰਪਰਾਵਾਂ ਤੇ ਪੰਥਕ ਮਰਯਾਦਾ ਦਾ ਘੋਰ ਅਪਮਾਣ ਕਰਕੇ ਘੋਰ ਅਪਰਾਧ ਕੀਤਾ ਹੈ। ਜਿਸ ਨੇ ਦੁਨੀਆਂ ਭਰ ਵਿਚ ਵਸੱਦੀ ਸਿੱਖ ਕੌਮ ਦੇ ਹਿਰਦੇ ਵੰਲੂਧਰ ਕੇ ਰੱਖ ਦਿੱਤੇ। ਗੁਰੂ ਗ੍ਰੰਥ ਤੇ ਪੰਥ ਦੀ ਮਾਣ ਮਰਯਾਦਾ ਨਾਲ ਪਿਆਰ ਤੇ ਸਤਿਕਾਰ ਕਰਨ ਵਾਲੇ ਸਿੱਖਾਂ ਵੱਲੋ ਇਸ ਦੀ ਘੋਰ ਨਿੰਦਾ ਕੀਤੀ ਜਾ ਰਿਹੀ ਹੈ ਤੇਂ ਦੇਸ਼-ਵਿਦੇਸ਼ ਵਿਚ ਰਹਿੰਦੇ ਸਿੱਖਾਂ ਵੱਲੋਂ ਇਸ ਗੱਲ ਦਾ ਵਿਰੋਧ ਕਰਦਿਆਂ ਮਰ ਚੁੱਕੀ ਜਮੀਰ ਵਾਲੇ ਅਖੌਤੀ ਜਥੇਦਾਰਾਂ ਨੂੰ ਲਾਹਨਤਾਂ ਵੀ ਪਾਈਆਂ ਜਾ ਰਹੀਆਂ ਹਨ। ਇਸੇ ਸਬੰਧ ਵਿਚ ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ (ਜਰਮਨੀ) ਵਿਖੇ ਸਮੂੰਹ ਜਰਮਨ ਭਰ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ ਅਤੇ ਪੰਥ ਹਿਤੈਸ਼ੀ ਸੰਸਥਾਵਾਂ ਵੱਲੋਂ ਵਿਸ਼ਾਲ ਪੰਥਕ ਇਕੱਠ ਕੀਤਾ ਗਿਆ।

ਇਸ ਮੌਕੇ ਹਫਤਾਵਾਰੀ ਦੀਵਾਨ ਵਿਚ ਪਹਿਲਾਂ ਭਾਈ ਅਮਰੀਕ ਸਿੰਘ ਕਠਿਆਲੀ ਜੀ ਦੇ ਜਥੇ ਵੱਲੋਂ ਅੰਮ੍ਰਿਤਮਈ ਬਾਣੀ ਦਾ ਕੀਰਤਨ ਕੀਤਾ ਗਿਆ ਉਪਰੰਤ ਭਾਈ ਸੰਦੀਪ ਸਿੰਘ ਖਾਲੜਾ ਵੱਲੋਂ ਅਜੋਕੇ ਹਾਲਾਤ ਨੂੰ ਮੁੱਖ ਰਖਦਿਆਂ ਗੁਰਬਾਣੀ ਦੀ ਰੋਸ਼ਨੀ ਵਿਚ ਗੁਰਮਤਿ ਵੀਚਾਰਾਂ ਕੀਤੀਆਂ ਗਈਆਂ ।

ਉਪਰੰਤ ਯੂਰਪ ਭਰ ਵਿਚੋਂ ਪਹੁੰਚੇ ਵੱਖ-ਵੱਖ ਜਥੇਬੰਦੀਆਂ ਦੇ ਬੁਲਾਰਿਆਂ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ, ਜਿਥੇ ਪੰਥ ਦੀ ਮੌਜੂਦਾ ਸਥਿਤੀ ਤੋਂ ਸੰਗਤਾਂ ਨੂੰ ਜਾਣੂੰ ਕਰਵਾਇਆ। ਇਸ ਮੌਕੇ ਵੱਖ ਵੱਖ ਜਥੇਬੰਦੀਆਂ ਦੇ ਆਗੂ ਅਤੇ ਬੁਲਾਰੇ ਜਿਹਨਾਂ ਵਿਚੋਂ ਗੁਰਚਰਨ ਸਿੰਘ ਗੁਰਾਇਆ, ਸ੍ਰ: ਰੇਸ਼ਮ ਸਿੰਘ ਬੱਬਰ ਜਥੇਦਾਰ ਬੱਬਰ ਖਾਲਸਾ ਜਰਮਨੀ, ਗੁਰਮੀਤ ਸਿੰਘ ਖਨਿਆਣ ਪ੍ਰਧਾਨ ਸਿੱਖ ਫੈਡਰੇਸ਼ਨ ਜਰਮਨੀ, ਭਪਿੰਦਰ ਸਿੰਘ ਪ੍ਰਧਾਨ ਮਨਹਾਈਮ, ਜਗਤਾਰ ਸਿੰਘ ਮਾਹਲ,ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨਰਿੰਦਰ ਸਿੰਘ ਘੌਤੜਾ, ਕਮਲਜੀਤ ਸਿੰਘ ਰਾਏ ਮੀਤ ਪ੍ਰਧਾਨ ਗੁਰਦੁਆਰਾ ਫਰੈਂਕਫੋਰਟ, ਬਲਕਾਰ ਸਿੰਘ ਸਾਬਕਾ ਪ੍ਰਧਾਨ, ਦਵਿੰਦਰ ਸਿੰਘ ਘਲੋਟੀ, ਗੁਰਦੀਪ ਸਿੰਘ ਪ੍ਰਦੇਸੀ,ਦਲ ਖਾਲਸਾ ਜਰਮਨੀ ਹਰਜੀਤ ਸਿੰਘ ਹਾਲੈਂਡ, ਜਗਮੋਹਨ ਸਿੰਘ ਮੰਡ, ਦਲ ਖਾਲਸਾ ਬੈਲਜ਼ੀਅਮ, ਪ੍ਰਿਤਪਾਲ ਸਿੰਘ ਸਵਟਿਜ਼ਰਲੈਂਡ ਨੇ ਵੀਚਾਰ ਸੰਗਤਾਂ ਨਾਲ ਸਾਂਝੇ ਕੀਤੇ ਤੇ ਗੁਰਪਾਲ ਸਿੰਘ ਪਾਲਾ ਬੱਬਰ, ਸੁਰਿੰਦਰ ਸਿੰਘ ਸੇਖੋ, ਹਰਵਿੰਦਰ ਸਿੰਘ ਭਤੇੜੀ, ਹੀਰਾ ਸਿੰਘ ਮਤੇਵਾਲ, ਬੱਬਾ ਸਿੰਘ ਗਿੱਲ, ਬਾਬਾ ਕ੍ਰਿਪਾਲ ਸਿੰਘ ਪ੍ਰਤਾਪ ਸਿੰਘ ਬੱਬਰ, ਰਜਿੰਦਰ ਸਿੰਘ ਬੱਬਰ, ਭਾਈ ਸੁਰਜੀਤ ਸਿੰਘ ਸੁੱਖਾ ਆਦਿ ਪਤਵੰਤੇ ਹਾਜਿਰ ਸਨ। ਇਸ ਮੌਕੇ ਸਟੇਜ ਦੀ ਸੇਵਾ ਸ੍ਰ: ਗੁਰਦਿਆਲ ਸਿੰਘ ਜੀ ਲਾਲੀ ਨੇ ਬਾਖੂਬੀ ਨਿਭਾਹੀ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top