Share on Facebook

Main News Page

ਸੌਦਾ ਸਾਧ ਦੀ ਮੁਆਫੀ ‘ਤੇ ਮੁੜ ਵਿਚਾਰ ਕਰਨ ਲਈ ਕਮੇਟੀ ਗਠਿਤ ਕੀਤੀ ਜਾਵੇਗੀ
-: ਪੱਪੂ ਦੁਰਬਚਨ ਇੰਸਾਂ

ਅੰਮ੍ਰਿਤਸਰ 29 ਸਤੰਬਰ (ਜਸਬੀਰ ਸਿੰਘ) ਸਿਰਸੇ ਵਾਲੇ ਸਾਧ ਰਾਮ ਰਹੀਮ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਆਮ ਮੁਆਫੀ ਦਿੱਤੇ ਜਾਣ ਨੂੰ ਲੈ ਕੇ ਸਿੱਖ ਪੰਥ ਵਿੱਚ ਉਠੇ ਤੂਫਾਨ ਨੂੰ ਲੈ ਕੇ ਤਖਤਾਂ ਦੇ ਜਥੇਦਾਰਾਂ ਨੇ ਲੋਕ ਰਾਇ ਅੱਗੇ ਗੋਡੇ ਟੇਕਦਿਆ ਇਸ ‘ਤੇ ਮੁੜ ਵਿਚਾਰ ਕਰਨ ਲਈ ਵਿਦਵਾਨਾ ਦੀ ਕਮੇਟੀ ਬਣਾਉਣ ਦਾ ਐਲਾਨ ਕਰਕੇ ਪੰਥ ਦਰਦੀਆ ਨੂੰ ਰਾਹਤ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਇਹ ਉਬਾਲ ਕਿੰਨਾ ਕੁ ਠੱਲਿਆ ਜਾਵੇਗਾ ਇਹ ਤਾਂ ਭਾਂਵੇ ਹਾਲੇ ਭਵਿੱਖ ਦੀ ਬੁੱਕਲ ਵਿੱਚ ਛਿਪਿਆ ਹੈ ਪਰ ਤਖਤਾਂ ਦੇ ਜਥੇਦਾਰਾਂ ਨੇ ਸੰਗਤਾਂ ਨੂੰ ਸੁਝਾ ਭੇਜਣ ਦੀ ਅਪੀਲ ਵੀ ਕੀਤੀ ਹੈ।

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਦਸਤਖਤਾਂ ਹੇਠ ਜਾਰੀ ਹੋਏ ਬਿਆਨ ਰਾਹੀ ਜਥੇਦਾਰ ਨੇ ਕਿਹਾ ਕਿ ਪੰਜ ਸਿੰਘ ਸਾਹਿਬਾਨ ਵੱਲੋਂ ਮਰਿਯਾਦਾ ਅਨੁਸਾਰ ਦੀਰਘ ਵਿਚਾਰ ਵਟਾਂਦਰਾ ਕਰਨ ਮਗਰੋਂ ਫੈਸਲੇ ਲਏ ਜਾਂਦੇ ਰਹੇ ਹਨ, ਜੋ ਹਮੇਸ਼ਾਂ ਸਿੱਖ ਕੌਮ ਨੇ ਚੜਦੀ ਕਲਾ ਨਾਲ ਸਵੀਕਾਰ ਕੀਤੇ ਹਨ।

ਉਹਨਾਂ ਕਿਹਾ ਕਿ ਡੇਰਾ ਸਿਰਸਾ ਮੁਖੀ ਵੱਲੋਂ ਸੰਨ 2007 ਵਿਚ ਕੀਤੇ ਸਵਾਂਗ ਦੇ ਕਾਰਨ ਉੱਠੇ ਵਿਵਾਦ ਸਬੰਧੀ ਇੱਕ ਪੱਤਰ ਪ੍ਰਾਪਤ ਹੋਇਅ ਜਿਸ ਉਪਰ ਵਿਚਾਰ ਵਟਾਂਦਰਾ ਕਰਨ ਮਗਰੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਉਸ ਦਾ ਸਪੱਸ਼ਟੀਕਰਨ ਸਵੀਕਾਰ ਕਰਕੇ ਅਤੇ ਤਾੜਨਾ ਕੀਤੀ ਗਈ ਸੀ ਕਿ ਭਵਿੱਖ ਵਿੱਚ ਉਹ ਅਜਿਹੀ ਗਲਤੀ ਦੁਬਾਰਾ ਨਾ ਦੁਹਰਾਏ ਪਰ ਇਸ ਫੈਸਲੇ ਨੂੰ ਲੈ ਕੇ ਸਿੱਖ ਪੰਥ ਵਿੱਚ ਵਿਵਾਦ ਸ਼ੁਰੂ ਹੋ ਗਿਆ ਤੇ ਭਰਾ ਮਾਰੂ ਜੰਗ ਨੂੰ ਠੱਲ ਪਾਉਣ ਲਈ ਸੰਗਤਾਂ ਦੇ ਜ਼ਜਬਾਤਾਂ ਅਨੁਸਾਰ ਸ੍ਰੀ ਅਕਾਲ ਤਖਤ ਸਾਹਿਬ ਤੋ ਇੱਕ ਕਮੇਟੀ ਬਣਾਉਣ ਦਾ ਐਲਾਨ ਕੀਤਾ ਗਿਆ ਹੈ ਜਿਸ ਵਿੱਚ ਪੰਥ ਦੇ ਉੱਘੇ ਵਿਦਵਾਨ, ਬੁੱਧੀਜੀਵੀ ਤੇ ਹੋਰ ਉਹ ਵਿਅਕਤੀ ਸ਼ਾਮਲ ਕੀਤੇ ਜਾਣਗੇ ਜਿਹੜੇ ਮਰਿਆਦਾ ਨੂੰ ਭਲੀਭਾਂਤ ਸਮਝਦੇ ਹੋਣਗੇ।

ਉਹਨਾਂ ਸਮੂੰਹ ਪੰਥਕ ਸੰਸਥਾਵਾਂ, ਸੰਪਰਦਾਵਾਂ ਤੇ ਗੁਰੁ ਪਿਆਰਿਆਂ ਜਿਨਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨੂੰ ਬਣਾਈ ਰੱਖਣ ਲਈ ਇਸ ਫੈਸਲੇ ਦਾ ਭਰਪੂਰ ਸਮਰਥਨ ਕੀਤਾ, ਜਿਹਨਾਂ ਪੰਥਕ ਧਿਰਾਂ ਅਤੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੇ ਰੋਸ ਪ੍ਰਗਟ ਕੀਤਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਹਮੇਸ਼ਾਂ ਸਮਰਪਿਤ ਰਹੀਆਂ ਕੁਝ ਸੰਸਥਾਵਾਂ ਨੇ ਇਸ ਪ੍ਰਕਿਰਆ ਨੂੰ ਹੋਰ ਬਿਹਤਰ ਬਣਾਉਣ ਲਈ ਕੁਝ ਵਿਚਾਰ ਵੀ ਦਿੱਤੇ ਹਨ ਦਾ ਧੰਨਵਾਦ ਕਰਦੇ ਹਨ। ਉਹਨਾਂ ਕਿਹਾ ਕਿ ਉਹ ਪੰਥ ਦੀ ਪੀੜਾ ਨੂੰ ਭਲੀਭਾਂਤ ਸਮਝਦੇ ਹਨ ਤੇ ਪੰਥਕ ਸਫਾਂ ਦੀ ਕਦਰ ਕਰਦਿਆ ਇਹ ਕਮੇਟੀ ਬਣਾਉਣ ਦਾ ਨਿਰਣਾ ਲਿਆ ਗਿਆ ਹੈ।


ਟਿੱਪਣੀ: ਪੱਪੂ ਦੁਰਬਚਨ ਇੰਸਾਂ ਵਲੋਂ ਇਹ ਸਿਰਫ ਸਿੱਖਾਂ ਦਾ ਰੋਹ ਸ਼ਾਂਤ ਕਰਣ ਅਤੇ ਇਸ ਸਾਰੇ ਘਟਨਾਕਰਮ ਨੂੰ ਠੰਡੇ ਬਸਤੇ 'ਚ ਪਾਉਣ ਲਈ ਕੀਤਾ ਜਾ ਰਿਹਾ ਹੈ। ਕਿਹੜੀ ਕਮੇਟੀ...? ਅਗੇ ਭਾਰਤ 'ਚ ਬਣੀਆਂ ਕਮੇਟੀਆਂ ਦੀ ਹਾਲਤ ਨਹੀਂ ਦੇਖੀ। ਇਹ ਕਮੇਟੀ ਜੇ ਬਣੀ ਵੀ ਤਾਂ ਇਨ੍ਹਾਂ ਨੇ ਆਪਣੇ ਹੀ ਬੰਦੇ ਇਸ ਕਮੇਟੀ ਵਾੜ ਦੇਣੇ ਹੈ, ਤੇ ਆਪਣੇ ਹੀ ਕੀਤੇ 'ਤੇ ਮੋਹਰ ਲਵਾ ਲੈਣੀ ਹੈ, ਤੱਦ ਤੱਕ ਲੋਕਾਂ ਨੇ ਚੁੱਪ ਕਰਕੇ ਬਹਿ ਜਾਣਾ ਹੈ... ਇਨ੍ਹਾਂ ਨੇ ਪੱਪੂ ਇਕਬਾਲ ਇੰਸਾਂ ਦੀ ਪਟਨਾ ਵਿਖੇ ਹੋਈ ਕੁੱਟਮਾਰ ਦੀ ਵੀ ਕਮੇਟੀ ਬਣਾਈ ਸੀ, ਕੀ ਹੋਇਆ ਉਸਦਾ ??? ਰਿਪੋਟ ਆਉਣ ਦੇ ਬਾਵਜੂਦ ਵੀ, ਪੱਪੂ ਇਕਬਾਲ ਇਨ੍ਹਾਂ ਦੀ ਸੱਦੀਆਂ ਸਾਰੀਆਂ ਮੀਟਿੰਗਾਂ 'ਚ ਬਹਿੰਦਾ ਹੈ, ਤੇ ਫੈਸਲਿਆਂ 'ਤੇ ਦਸਤਖ਼ਤ ਕਰਦਾ ਹੈ...

ਸਾਵਧਾਨ!!! ਇਹ ਪੱਪੂ ਤੁਹਾਨੂੰ ਮੂਰਖ ਬਣਾ ਰਿਹਾ ਹੈ... ਤੇ ਸਿੱਖ ਅਖਵਾਉਣ ਵਾਲਿਆਂ ਨੇ ਬਣ ਜਾਣਾ ਹੈ... ਇਨ੍ਹਾਂ ਸਾਰੇ ਪੱਪੂਆਂ ਨੂੰ ਜਦੋਂ ਤੱਕ ਅਕਾਲ ਤਖ਼ਤ ਤੋਂ ਧੂਹ ਕੇ ਥੱਲੇ ਨਹੀਂ ਲਾਹਿਆ ਜਾਂਦਾ ਅਤੇ ਸੰਗਤ ਸਾਹਮਣੇ ਛਿੱਤਰ ਪਰੇਡ ਨਹੀਂ ਕੀਤੀ ਜਾਂਦੀ, ਤਦੋਂ ਤੱਕ ਇਹ ਸਿਲਸਿਲਾ ਚਲਦਾ ਰਹੇਗਾ... ਤਾਂਕਿ ਅੱਗੇ ਤੋਂ ਬਾਕੀਆਂ ਨੂੰ ਵੀ ਕੰਨ ਹੋ ਜਾਣ।

- ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top