Share on Facebook

Main News Page

ਪੱਪੂਆਂ ਨੂੰ ਮੌਤ ਦਾ ਡਰ ਸਤਾਉਣ ਲੱਗਾ, ਸੁਰੱਖ਼ਿਆ ਕਵਚ ਹੋਇਆ ਹੋਰ ਮਜ਼ਬੂਤਪੰਜਾਬ ਸਰਕਾਰ ਵੱਲੋਂ 12 ਮੁਲਾਜ਼ਮ ਤੇ ਦੋ ਜਿਪਸੀਆਂ ਮੁਹੱਈਆ

ਟਿੱਪਣੀ: ਲਾਹਨਤੀਓ ਹੁਣ ਛਿੱਤਰਾਂ ਤੋਂ ਡਰਦੇ ਕਿਉਂ ਹੋ ? ਮੌਤ ਨੇ ਤਾਂ ਪਾਤਾਲ ਪਾੜ ਕੇ ਵੀ ਆ ਜਾਣਾ... ਯਾਦ ਰੱਖਿਓ, ਸੁਰਿੱਖਆ ਮੁਲਾਜ਼ਮਾਂ ਨੇ ਇੰਦਰਾ, ਬੇਅੰਤਾ ਅਤੇ ਕਈ ਹੋਰਾਂ ਨੂੰ ਪਾਰ ਬੁਲਾਇਆ ਹੈ... ਕੀ ਪਤਾ ਕਿਸੇ ਮੁਲਾਜ਼ਮ ਦੀ ਜ਼ਮੀਰ ਜਾਗਦੀ ਹੋਈ ਤਾਂ, ਤੁਹਾਡਾ ਕੀਰਤਨ ਸੋਹਿਲਾ ਪੜ੍ਹਿਆ ਵੀ ਪੜ੍ਹਿਆ ਜਾ ਸਕਦਾ ਹੈ। ਗੁਰੂ ਮਿਹਰ ਕਰੇ !!!  ਜੇ ਆਪਣੇ ਆਪ ਨੂੰ ਗੁਰੂ ਦੇ ਸ਼ਰੀਕ ਬਣਾਇਆ, ਆਪਣੇ ਆਪ ਨੂੰ ਸਰਵਉੱਚ ਮੰਨਦੇ ਹੋ, ਤਾਂ ਆਓ ਜ਼ਰਾ ਇੱਕ ਵਾਰੀ ਸੰਗਤਾਂ ਦੇ ਸਾਹਮਣੇ, ਬਿਨਾਂ ਸੁਰੱਖਿਆ ਤੋਂ, ਫਿਰ ਦੇਖੋ ਤੁਹਾਡੀ ਸੇਵਾ ਕਿਸ ਤਰ੍ਹਾਂ ਹੁੰਦੀ, ਜੇ ਗੱਦਾਫੀ ਨਾਲੋਂ ਵੀ ਵਧੀਆ ਹਾਲ ਨਾ ਕੀਤਾ, ਤੇ ਸਭ ਨੂੰ ਛੇਕ ਦਿਓ !!! ਵੈਸੇ ਜਿਨ੍ਹਾਂ ਦੀ ਜ਼ਮੀਰ ਮਰ ਚੁਕੀ ਹੋਵੇ ਤਾਂ, ਉਹ ਤਾਂ ਵੈਸੇ ਹੀ ਤੁਰਦੀਆਂ ਫਿਰਦੀਆਂ ਲਾਸ਼ਾਂ ਹਨ, ਇਨ੍ਹਾਂ ਲਾਸ਼ਾਂ ਨੂੰ ਕਿਸੇ ਨੇ ਕੀ ਕਹਿਣਾ!!!

- ਸੰਪਾਦਕ ਖ਼ਾਲਸਾ ਨਿਊਜ਼


ਆਨੰਦਪੁਰ ਸਾਹਿਬ (1 ਅਕਤੂਬਰ 2015):

ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫ਼ੀ ਦਿੱਤੇ ਜਾਣ ਮਗਰੋਂ ਪੰਜਾਬ ਸਰਕਾਰ ਅਤੇ ਪੰਜਾਬ ਪੁਲੀਸ ਨੂੰ ਸਿੰਘ ਸਹਿਬਾਨ ਦੀ ਸੁਰੱਖਿਆ ਦੀ ਵੱਡੀ ਚਿੰਤਾ ਹੈ। ਅਜੇ ਬੀਤੇ ਦਿਨੀਂ ਹੀ ਪੁਲੀਸ ਨੇ ਮੁੱਖ ਗ੍ਰੰਥੀਆਂ ਦਾ ਸੁਰੱਖਿਆ ਘੇਰਾ ਸਖ਼ਤ ਕੀਤਾ ਸੀ। ਅੱਜ ਫਿਰ ਪੰਜਾਬ ਪੁਲੀਸ ਦੇ ਸੁਰੱਖਿਆ ਵਿੰਗ ਨੇ ਮੁੱਖ ਗ੍ਰੰਥੀਆਂ ਦੀ ਸੁਰੱਖਿਆ ਦੀ ਸਮੀਖਿਆ ਕਰਦਿਆਂ ਮੁਲਾਜ਼ਮਾਂ ਦੀ ਗਿਣਤੀ ਜਿੱਥੇ ਇੱਕ ਦਰਜਨ ਕਰ ਦਿੱਤੀ ਹੈ ਉੱਥੇ ਦੋ-ਦੋ ਪਾਇਲਟ ਜਿਪਸੀਆਂ ਵੀ ਮੁਹੱਈਆ ਕਰਵਾ ਦਿੱਤੀਆਂ ਹਨ।

ਇਕੱਤਰ ਜਾਣਕਾਰੀ ਅਨੁਸਾਰ ਮੁੱਖ ਗ੍ਰੰਥੀਆਂ ਦੇ ਨਾਲ ਚੱਲਦੇ ਸੁਰੱਖਿਆ ਮੁਲਾਜ਼ਮਾਂ ਦੀ ਗਿਣਤੀ ਪਹਿਲਾਂ ਦੋ ਤੋਂ ਵਧਾ ਕੇ ਚਾਰ ਕੀਤੀ ਗਈ ਅਤੇ ਹੁਣ ਇਹ ਗਿਣਤੀ ਵਧਾ ਕੇ 12 ਕਰ ਦਿੱਤੀ ਗਈ ਹੈ। ਉਨ੍ਹਾਂ ਦੇ ਨਾਲ ਹੁਣ ਦੋ-ਦੋ ਪਾਇਲਟ ਜਿਪਸੀਆਂ ਵੀ ਲਗਾਉਣ ਦੇ ਹੁਕਮ ਤੁਰੰਤ ਪ੍ਰਭਾਵ ਤੋਂ ਲਾਗੂ ਕੀਤੇ ਗਏ ਹਨ। ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਸੁਰੱਖਿਆ ਘੇਰੇ ਵਿੱਚ ਕੀਤੇ ਗਏ ਵਾਧੇ ਦੀ ਅੰਮ੍ਰਿਤਸਰ ਦੇ ਪੁਲੀਸ ਕਮਿਸ਼ਨਰ ਜਤਿੰਦਰ ਸਿੰਘ ਔਲਖ ਨੇ ਪੁਸ਼ਟੀ ਕੀਤੀ। ਉਨ੍ਹਾਂ ਦੱਸਿਆ ਕਿ ਇਹ ਵਾਧਾ ਪੰਜਾਬ ਪੁਲੀਸ ਦੇ ਸੁਰੱਖਿਆ ਵਿੰਗ ਵੱਲੋਂ ਕੀਤਾ ਗਿਆ ਹੈ ਅਤੇ ਇਸ ਸਬੰਧੀ ਵਧੇਰੇ ਜਾਣਕਾਰੀ ਉੱਥੋਂ ਹੀ ਮਿਲ ਸਕਦੀ ਹੈ। ਉਨ੍ਹਾਂ ਅੰਮ੍ਰਿਤਸਰ ਪੁਲੀਸ ਵੱਲੋਂ ਕੀਤੇ ਗਏ ਵਾਧੇ ਬਾਰੇ ਦੱਸਿਆ ਕਿ ਸਿੰਘ ਸਾਹਿਬ ਦੇ ਇਰਦ ਗਿਰਦ ਦੀ ਸੁਰੱਖਿਆ (ਏਰੀਆ ਸਕਿਉਰਿਟੀ) ਵਿੱਚ ਜ਼ਰੂਰ ਵਾਧਾ ਕੀਤਾ ਗਿਆ ਹੈ।

ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁੱਖ ਸਿੰਘ ਦੀ ਸੁਰੱਖਿਆ ਵਿੱਚ ਕੀਤੇ ਗਏ ਵਾਧੇ ਬਾਰੇ ਜ਼ਿਲ੍ਹਾ ਬਠਿੰਡਾ ਦੇ ਪੁਲੀਸ ਮੁਖੀ ਇੰਦਰਮੋਹਨ ਸਿੰਘ ਭੱਟੀ ਨੇ ਦੱਸਿਆ ਕਿ ਹਾਲਾਂਕਿ ਬੀਤੇ ਦਿਨੀਂ ਉਨ੍ਹਾਂ ਦੀ ਸੁਰੱਖਿਆ ਵਿੱਚ ਵਾਧਾ ਕੀਤਾ ਗਿਆ ਸੀ, ਪਰ ਹੁਣ ਚੰਡੀਗੜ੍ਹ ਸਥਿਤ ਸੁਰੱਖਿਆ ਵਿੰਗ ਵੱਲੋਂ ਮੁੜ ਤੋਂ ਸਿੰਘ ਸਾਹਿਬ ਦੀ ਸੁਰੱਖਿਆ ਵਿੱਚ ਵਾਧਾ ਕੀਤਾ ਗਿਆ ਹੈ ਅਤੇ ਹੋਰ ਮੁਲਾਜ਼ਮ ਵੀ ਚੰਡੀਗੜ੍ਹ ਤੋਂ ਭੇਜੇ ਗਏ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਨਾਲ ਪਾਇਲਟ ਜਿਪਸੀਆਂ ਵੀ ਲਗਾਈਆਂ ਗਈਆਂ ਹਨ।

ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਦੀ ਸੁਰੱਖਿਆ ਵਿੱਚ ਕੀਤੇ ਗਏ ਵਾਧੇ ਬਾਰੇ ਡੀ.ਐਸ.ਪੀ. ਸੰਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਸੁਰੱਖਿਆ ਵਿੰਗ ਵੱਲੋਂ ਕੀਤੇ ਗਏ ਵਾਧੇ ਅਨੁਸਾਰ ਹੁਣ ਸਿੰਘ ਸਾਹਿਬ ਦੇ ਨਾਲ ਇੱਕ ਸਬ ਇੰਸਪੈਕਟਰ, ਇੱਕ ਏ.ਐਸ.ਆਈ., ਦੋ ਹੌਲਦਾਰ, ਦੋ ਸਿਪਾਹੀ ਹੋਰ ਤਾਇਨਾਤ ਕੀਤੇ ਗਏ ਹਨ। ਇਸ ਤੋਂ ਪਹਿਲਾਂ ਉਨ੍ਹਾਂ ਦੇ ਨਾਲ ਦੋ ਗੰਨਮੈਨ ਚੱਲ ਰਹੇ ਸਨ ਅਤੇ ਦੋ ਹੋਰ ਗੰਨਮੈਨ ਬੀਤੇ ਦਿਨੀਂ ਮੁਹਈਆ ਕਰਵਾਏ ਗਏ ਸਨ। ਉਨ੍ਹਾਂ ਦੇ ਨਾਲ ਜਾਣ ਲਈ ਦੋ ਪਾਇਲਟ ਜਿਪਸੀਆਂ ਵੀ ਲਾਈਆਂ ਗਈਆਂ ਹਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top