Share on Facebook

Main News Page

ਸੰਤ ਸਮਾਜ ਪੰਥ ਨਹੀਂ ਵਪਾਰੀ ਹੈ; ਪੰਜ ਤਖ਼ਤ, ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਹੀ ਪੰਥ ਹੈ
-: ਪੱਪੂ ਇਕਬਾਲ ਸਿੰਘ

ਅੰਮਿ੍ਤਸਰ, 2 ਅਕਤੂਬਰ (ਹਰਪ੍ਰੀਤ ਸਿੰਘ ਗਿੱਲ)- ਡੇਰਾ ਮੁਖੀ ਨੂੰ ਪੰਜ ਸਿੰਘ ਸਾਹਿਬਾਨ ਵੱਲੋਂ ਮੁਆਫ਼ੀ ਦੇ ਮੁੱਦੇ 'ਤੇ ਰੋਸ ਜਾਹਿਰ ਕਰਨ ਵਾਲੀਆਂ ਪੰਥਕ ਧਿਰਾਂ 'ਚ ਮੁਢਲੇ ਪੱਧਰ 'ਤੇ ਸੰਤ ਸਮਾਜ ਦੀ ਸ਼ਮੂਲੀਅਤ ਬਾਰੇ ਤਲਖ਼ ਟਿੱਪਣੀ ਕਰਦਿਆਂ ਮੁਆਫ਼ੀ ਫ਼ੈਸਲੇ 'ਚ ਸ਼ਾਮਿਲ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਨੇ ਅੱਜ ਕਿਹਾ ਕਿ ਸੰਤ ਸਮਾਜ ਵਪਾਰੀਆਂ ਦੀ ਜਮਾਤ ਹੈ, ਜੋ ਪਹਿਲਾਂ ਆਪਣੇ ਵਿਦੇਸ਼ੀ ਪੈਰੋਕਾਰਾਂ ਤੋਂ ਆਉਂਦੇ ਡਾਲਰਾਂ ਦੀ ਝਾਕ 'ਚ ਫ਼ੈਸਲੇ ਦੀ ਵਿਰੋਧੀ ਸੀ ਅਤੇ ਹੁਣ ਸਹਿਮਤੀ ਲਈ ਤਿਆਰ ਹੋ ਗਈ ਹੈ। ਉਨ੍ਹਾਂ ਕਿਹਾ ਕਿ ਫ਼ੈਸਲੇ ਦਾ ਵਿਰੋਧ ਕਰਕੇ ਸੰਤ ਸਮਾਜ ਨੇ ਗਲਤੀ ਕੀਤੀ ਸੀ, ਹੁਣ ਮੁਆਫ਼ੀ ਮੰਗ ਕੇ ਹਮਾਇਤ ਦੇ ਰਹੇ ਹਨ।

ਗਿਆਨੀ ਇਕਬਾਲ ਸਿੰਘ ਨੇ ਕਿਹਾ ਕਿ ਸੰਤ ਸਮਾਜ ਪੰਥ ਨਹੀਂ, ਬਲਕਿ ਪੰਜ ਤਖ਼ਤ, ਸ਼ੋ੍ਰਮਣੀ ਅਕਾਲੀ ਦਲ ਅਤੇ ਸ਼ੋ੍ਰਮਣੀ ਕਮੇਟੀ ਹੀ ਪੰਥ ਹੈ ਅਤੇ ਪੰਜ ਜਥੇਦਾਰ ਸਿੰਘ ਸਾਹਿਬਾਨ ਵਜੋਂ ਇਸ ਦੇ ਨੁਮਾਇੰਦੇ ਹਨ। ਉਨ੍ਹਾਂ ਮੁਆਫ਼ੀ ਫ਼ੈਸਲੇ ਨੂੰ ਕੌਮ ਦੇ ਹਿੱਤ 'ਚ ਦੱਸਦਿਆ ਕਿਹਾ ਕਿ ਅਜਿਹਾ ਕਰਕੇ ਸਿੰਘ ਸਾਹਿਬਾਨ ਨੇ ਪੰਥ ਨੂੰ ਮੁੜ ਘੱਲੂਘਾਰੇ ਤੋਂ ਬਚਾਇਆ ਹੈ।

ਡੇਰਾ ਵਿਵਾਦ ਦੇ 8 ਸਾਲਾਂ ਦੌਰਾਨ ਤਿੰਨ ਸਿੰਘਾਂ ਦੇ ਸ਼ਹੀਦ ਹੋਣ ਸਮੇਤ ਵਾਪਰੇ ਹੋਰਨਾਂ ਦੁਖਾਂਤਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਨੁਕਸਾਨ ਕਰਨ ਵਾਲੇ ਮਾਮਲਿਆਂ ਨੂੰ ਨਬੇੜਨਾ ਹੀ ਵਾਜ਼ਬ ਰਾਹ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਡੇਰਾ ਮੁਖੀ ਨੂੰ ਤਲਬ ਕਰਨ ਦੀ ਮੰਗ ਜਾਇਜ਼ ਨਹੀਂ, ਕਿਉਂਕਿ ਉਹ ਗੈਰ ਸਿੱਖ ਹੈ। ਸਿੱਖ ਸੰਸਥਾਵਾਂ ਵੱਲੋਂ ਸਿੰਘ ਸਾਹਿਬਾਨ ਦੀ ਹੋ ਰਹੀ ਅਲੋਚਨਾ 'ਤੇ ਉਨ੍ਹਾਂ ਕਿਹਾ ਕਿ ਕੌਮ ਨੇ ਉਨ੍ਹਾਂ ਨੂੰ ਤਖ਼ਤਾਂ ਦੇ ਮੁਖੀ ਬਣਾਇਆ ਹੈ, ਸੋ ਫ਼ੈਸਲੇ ਲੈਣ ਦਾ ਅਧਿਕਾਰ ਵੀ ਨਾਲ ਹੀ ਹੈ। ਇਸ ਮੌਕੇ ਉਨ੍ਹਾਂ ਫ਼ੈਸਲੇ ਦਾ ਵਿਰੋਧ ਕਰਨ 'ਤੇ ਦਿੱਲੀ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੀ ਵੀ ਸਿੱਧੀ ਅਲੋਚਨਾ ਕੀਤੀ। ਇਸ ਮੌਕੇ ਗਿਆਨੀ ਇਕਬਾਲ ਸਿੰਘ ਨਾਲ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਅਤੇ ਸਿੰਘ ਸਾਹਿਬ ਗਿਆਨੀ ਗੁਰਮੁਖ ਸਿੰਘ ਵੀ ਹਾਜ਼ਰ ਸਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top