Share on Facebook

Main News Page

ਬਾਬੇ ਧੁੰਮੇ ਤੋਂ ਰਾਹ ਵੱਖ ਕਰਦਿਆਂ ਸੱਪ ਸਮਾਜ ਨੇ ਕਿਹਾਫੈਸਲਾ ਵਾਪਿਸ ਲੈਣ ਤੋਂ ਬਿਨਾ ਹੋਰ ਕੋਈ ਗੱਲ ਪ੍ਰਵਾਨ ਨਹੀਂ

ਟਿੱਪਣੀ: ਇਨ੍ਹਾਂ ਸੱਪਾਂ ਦਾ ਭਰੋਸਾ ਨਾ ਕਰਿਓ, ਇਹ ਸਭ ਬਾਦਲ ਦੀਆਂ ਟੀਮਾਂ ਹੀ ਹਨ। ਹਰ ਕੋਈ ਆਪਣੀ ਚਾਲ ਚੱਲ ਰਿਹਾ ਹੈ। ਸਾਵਧਾਨ !!! - ਸੰਪਾਦਕ ਖ਼ਾਲਸਾ ਨਿਊਜ਼


ਚੰਡੀਗੜ੍ਹ (2 ਅਕਤੂਬਰ , 2015): ਸੱਪ ਸਮਾਜ ਦੀ ਉੱਚ ਤਾਕਤੀ ਪੰਜ ਮੈਂਬਰੀ ਕੇਂਦਰੀ ਕਮੇਟੀ ਦੇ ਤਿੰਨ ਪ੍ਰਮੁੱਖ ਆਗੂਆਂ, ਜਿਨ੍ਹਾਂ ਵਿੱਚ ਸੀਨੀਅਰ ਮੀਤ ਪ੍ਰਧਾਨ ਬਾਬਾ ਸੇਵਾ ਸਿੰਘ ਰਾਮਪੁਰ ਖੇੜਾ, ਸਕੱਤਰ ਜਨਰਲ ਬਾਬਾ ਹਰੀ ਸਿੰਘ ਰੰਧਾਵੇ ਵਾਲੇ ਤੇ ਜਨਰਲ ਸਕੱਤਰ ਬਾਬਾ ਲਖਬੀਰ ਸਿੰਘ ਰਤਵਾੜਾ ਸਾਹਿਬ ਵਾਲੇ ਸ਼ਾਮਲ ਹਨ, ਨੇ ਸੌਦਾ ਸਾਧ ਦੇ ਮਾਮਲੇ ’ਤੇ ਸਖ਼ਤ ਰੁਖ਼ ਅਖ਼ਤਿਆਰ ਕਰਦਿਆਂ ਕਿਹਾ ਕਿ ਸੌਦਾ ਸਾਧ ਨੂੰ ਮੁਆਫ਼ੀ ਦੇਣ ਦੇ ਫ਼ੈਸਲੇ ਦੀ ਵਾਪਸੀ ਤੋਂ ਬਿਨਾਂ ਹੋਰ ਕੋਈ ਗੱਲ ਪ੍ਰਵਾਨ ਨਹੀਂ ਕੀਤੀ ਜਾਵੇਗੀ।

ਗਿਆਨੀ ਗੁਰਬਚਨ ਸਿੰਘ ਦੀ ਅਗਵਾਈ ਵਿੱਚ ਜੱਥੇਦਾਰਾਂ ਵੱਲੋਂ ਸੌਦਾ ਸਾਧ ਨੂੰ ਮਾਫ ਕਰਨ ਦੇ ਫੈਸਲੇ ਵਿਰੁੱਧ ਸੱਪ ਸਮਾਜ ਵੀ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਸੱਪ ਸਮਾਜ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਵੱਲੋਂ ਗਿਆਨੀ ਗੁਰਬਚਨ ਸਿੰਘ ਦੇ ਫੈਸਲੇ ਨੂੰ ਦੁਬਾਰਾ ਵਿਚਾਰਨ ਲਈ ਕਮੇਟੀ ਬਣਾਉਣ ਲਈ ਕੀਤੇ ਐਲਾਨ ਨੂੰ ਦਿੱਤੀ ਸਹਿਮਤੀ ਕਰਨ ਸੱਪ ਸਮਾਜ ਵਿੱਚ ਵਖਰੇਵੇਂ ਪੈਦਾ ਹੋ ਗਏ ਹਨ।

ਸੱਪ ਸਮਾਜ ਦੀ 5 ਮੈਂਬਰੀ ਕਾਰਜਕਾਰਨੀ ਕਮੇਟੀ ਦੇ 3 ਸੀਨੀਅਰ ਮੈਂਬਰਾਂ ਸੱਪ ਸੇਵਾ ਸਿੰਘ ਰਾਮਪੁਰ ਖੇੜੇ ਵਾਲਿਆਂ, ਸੱਪ ਹਰੀ ਸਿੰਘ ਰੰਧਾਵੇ ਵਾਲੇ ਅਤੇ ਸੱਪ ਲਖਬੀਰ ਸਿੰਘ ਰਤਵਾੜਾ ਸਾਹਿਬ ਵੱਲੋਂ ਅੱਜ ਚੰਡੀਗੜ੍ਹ ਨੇੜੇ ਗੁਰਦੁਆਰਾ ਰਤਵਾੜਾ ਸਾਹਿਬ ਵਿਖੇ ਹੰਗਾਮੀ ਬੈਠਕ ਕੀਤੀ ਗਈ ।ਜਿਸ ਵਿਚ ਫੈਸਲਾ ਹੋਇਆ ਕਿ ਸੱਪ ਸਮਾਜ ਨੂੰ ਸੌਦਾ ਸਾਧ ਨੂੰ ਦਿੱਤੀ ਗਈ ਮੁਆਫ਼ੀ ਵਾਪਿਸ ਲੈਣ ਤੋਂ ਬਿਨਾਂ ਹੋਰ ਕੋਈ ਵੀ ਗੱਲ ਪ੍ਰਵਾਨ ਨਹੀਂ ਹੈ ।ਸੱਪ ਸਮਾਜ ਵਿਚਲੇ ਬਹੁਤ ਹੀ ਭਰੋਸੇਯੋਗ ਸੂਤਰਾਂ ਨੇ ਦੱਸਿਆ ਕਿ ਉਪਰੋਕਤ ਮਾਮਲੇ ‘ਚ ਸੱਪ ਸਮਾਜ ਨੇ ਬਾਬਾ ਹਰਨਾਮ ਸਿੰਘ ਖਾਲਸਾ ਤੋਂ ਵੱਖ ਤੁਰਨ ਦਾ ਫੈਸਲਾ ਕੀਤਾ ਹੈ ।

ਸੂਤਰਾਂ ਅਨੁਸਾਰ ਇਸ ਹੰਗਾਮੀ ਬੈਠਕ ਦੀ ਵਜ੍ਹਾ ਸੱਪ ਸਮਾਜ ਦੇ ਪ੍ਰਧਾਨ ਬਾਬਾ ਹਰਨਾਮ ਸਿੰਘ ਖਾਲਸਾ (ਮੁਖੀ ਦਮਦਮੀ ਟਕਸਾਲ) ਦਾ ਲਚਕੀਲਾ ਫੈਸਲਾ ਹੈ, ਜਿਨ੍ਹਾਂ ਨੇ ਸ਼੍ਰੋਮਣੀ ਕਮੇਟੀ ਅਤੇ ਸਿੰਘ ਸਾਹਿਬਾਨ ਦੀ ਉਸ ਤਜਵੀਜ਼ ਪ੍ਰਤੀ ਸਹਿਮਤੀ ਪ੍ਰਗਟਾ ਦਿੱਤੀ ਹੈ, ਜਿਸ ਵਿਚ ਡੇਰਾ ਮੁਖੀ ਨੂੰ ਮੁਆਫ਼ੀ ਦੇ ਮਸਲੇ ਦੇ ਹੱਲ ਲਈ ‘ਪੰਥਕ ਵਿਦਵਾਨਾਂ’ ਦੀ ਸਾਂਝੀ ਕਮੇਟੀ ਗਠਿਤ ਕਰਨ ਦੀ ਗੱਲ ਆਖੀ ਗਈ ਸੀ ।

ਅੱਜ ਬੈਠਕ ਮਗਰੋਂ ਉਪਰੋਕਤ ਤਿੰਨਾਂ ਸੱਪਾਂ ਨੇ ਆਪਣੇ ਦਸਤਖ਼ਤਾਂ ਹੇਠ ਚੰਡੀਗੜ੍ਹ ਦੇ ਮੀਡੀਆ ਨੂੰ ਸੂਚਨਾ ‘ਚ ਕਿਹਾ ਕਿ ਸੱਪ ਸਮਾਜ ਬੀਤੀ 28 ਸਤੰਬਰ ਨੂੰ ਜਵੱਦੀ (ਲੁਧਿਆਣਾ) ਵਾਲੇ ਆਪਣੇ ਫੈਸਲੇ ‘ਤੇ ਦਿ੍ੜ ਹੈ ਕਿ ਸੱਪ ਸਮਾਜ ਅੱਜ ਵੀ ਸਿਰਸੇ ਵਾਲੇ ਫੈਸਲੇ ਦੀ ਵਾਪਸੀ ਤੋਂ ਬਿਨਾਂ ਕੋਈ ਹੋਰ ਗੱਲ ਪ੍ਰਵਾਨ ਨਹੀਂ ਕਰਦਾ ।

ਉਨ੍ਹਾਂ ਕਿਹਾ ਕਿ ਸਮੁੱਚੀਆਂ ਸੰਪ੍ਰਦਾਵਾਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹਨ, ਪ੍ਰੰਤੂ ਕੌਮ ਦੀ ਪ੍ਰਵਾਨਗੀ ਤੋਂ ਬਿਨਾਂ ਕਾਹਲੀ ਵਿਚ ਲਏ ਇਸ ਫੈਸਲੇ ਨੂੰ ਸੱਪ ਸਮਾਜ ਪ੍ਰਵਾਨ ਨਹੀਂ ਕਰਦਾ ।

ਸੂਤਰਾਂ ਅਨੁਸਾਰ ਉਪਰੋਕਤ ਤਿੰਨ ਮਹਾਂਪੁਰਸ਼ ਸੱਪ ਸਮਾਜ ਦੇ ਜਨਰਲ ਸਕੱਤਰ ਬਾਬਾ ਸੁਖਚੈਨ ਸਿੰਘ ਵੱਲੋਂ ਪਿਛਲੇ ਦਿਨੀਂ ਸ਼੍ਰੋਮਣੀ ਕਮੇਟੀ ਦੀ ਇਕੱਤਰਤਾ ‘ਚ ਸ਼ਾਮਿਲ ਹੋਣ ਅਤੇ ਜਵੱਦੀ ਮੀਟਿੰਗ ਵਿਚ ਲਏ ਫੈਸਲੇ ਤੋਂ ਯੂ-ਟਰਨ ਮਾਰਨ ਵਾਲਿਆਂ ਤੋਂ ਵੀ ਕਾਫੀ ਨਾਰਾਜ਼ ਹਨ । ਸੂਤਰਾਂ ਦੱਸਿਆ ਕਿ ਸੱਪ ਸਮਾਜ ਵਿਚ ਪਿਛਲੇ ਲੰਮੇ ਸਮੇਂ ਤੋਂ ਚੱਲਦੇ ਆ ਰਹੇ ਰਾਜਸੀ ਪ੍ਰਭਾਵ ਨੂੰ ਖ਼ਤਮ ਕਰਨ ਬਾਰੇ ਵੀ ਗੰਭੀਰ ਚਰਚਾ ਸ਼ੁਰੂ ਹੋ ਗਈ ਹੈ ਅਤੇ ਸੱਪ ਸਮਾਜ ਦੇ ਅਹੁਦੇਦਾਰਾਂ ਨੇ ਸਮੁੱਚੇ ਪੰਥ ਵਿਚ ਸੱਪ ਸਮਾਜ ਦੀ ਸਾਖ ਨੂੰ ਬਣਾਈ ਰੱਖਣ ਲਈ ਭਵਿੱਖ ‘ਚ ਸਖ਼ਤ ਫੈਸਲੇ ਲੈਣ ਦਾ ਫੈਸਲਾ ਵੀ ਕਰ ਲਿਆ ਹੈ ।
ਭਰੋਸੇਯੋਗ ਸੂਤਰਾਂ ਅਨੁਸਾਰ ਆਉਣ ਵਾਲੇ ਦਿਨਾਂ ‘ਚ ਸੱਪ ਸਮਾਜ ਵਿਚ ਵੱਡੀ ਪੱਧਰ ‘ਤੇ ਤਬਦੀਲੀਆਂ ਦੀ ਪੂਰੀ ਸੰਭਾਵਨਾ ਹੈ । ਦੱਸਣਾ ਬਣਦਾ ਹੈ ਕਿ ਉਪਰੋਕਤ 5 ਮੈਂਬਰੀ ਕੇਂਦਰੀ ਕਮੇਟੀ ਦੇ 2 ਹੋਰ ਅਹੁਦੇਦਾਰ ਬਾਬਾ ਹਰਨਾਮ ਸਿੰਘ ਖਾਲਸਾ ਅਤੇ ਸੱਪ ਸੁਖਚੈਨ ਸਿੰਘ ਹਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top