Share on Facebook

Main News Page

ਅਕਾਲ ਤਖ਼ਤ ਜਾਂ ਇਕ ਹੋਰ ਕਰਮਕਾਂਡ ?
-: ਬਲਰਾਜ ਸਿੰਘ

ਅੱਜ ਹਰ ਇਕ ਪੰਥ ਦਰਦੀ ਦੇ ਅੰਦਰੋਂ ਇੱਕ ਆਵਾਜ਼ ਨਿਕਲ ਰਹੀ ਹੈ ਕਿ ਅਕਾਲ-ਤਖ਼ਤ ਮਹਾਨ ਹੈ, ਜਾਂ ਅਕਾਲ -ਤਖ਼ਤ ਸਰਬਉੱਚ ਹੈ। ਪਰ ਗੁਰਬਾਣੀ ਇਸ ਗਲ ਦੀ ਗਵਾਹੀ ਨਹੀਂ ਭਰਦੀ ਕਿ ਕੋਈ ਅਸਥਾਨ ਜਾਂ ਇਮਾਰਤ ਸਰਬਉੱਚ ਹੋ ਸਕਦੀ ਹੈ। ਜੇਕਰ ਇਤਿਹਾਸ ਨੂੰ ਸੰਜੀਦਗੀ ਨਾਲ ਵਿਚਾਰੀਏ ਤਾਂ ਵੀ ਅਜਿਹਾ ਕੋਈ ਪ੍ਰਮਾਣ ਨਹੀਂ ਮਿਲਦਾ, ਜੋ ਅਕਾਲ ਤਖਤ ਨੂੰ ਮਹਾਨ ਜਾਂ ਸਰਬਉੱਚ ਦਰਸਾਉਂਦਾ ਹੋਵੇ। ਅਜੋਕੇ ਸਮੇਂ ਅੰਦਰ ਜੋ ਪ੍ਰਚਾਰ ਅਕਾਲ ਤਖਤ ਬਾਬਤ ਹੋ ਰਿਹਾ ਹੈ, ਉਸ ਨੇ ਕੁੱਝ ਸਵਾਲ ਪੈਦਾ ਕਰ ਦਿਤੇ ਹਨ ਜਿਵੇਂ.........

ਜੇਕਰ ਅਕਾਲ ਤਖ਼ਤ ਸਰਬਉੱਚ ਹੈ ਜਾਂ ਸੀ, ਤਾਂ -

੧. ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ "ਖਾਲਸਾ ਪੰਥ ਦੀ ਸਿਰਜਣਾ" ਅਕਾਲ -ਤਖ਼ਤ 'ਤੇ ਕਿਉਂ ਨਹੀਂ ਕੀਤੀ ?

੨. ਗੁਰੂ ਕਾਲ ਸਮੇਂ ਕਿਸੇ ਵੀ ਗੁਰੂ ਸਾਹਿਬ ਨੂੰ ਗੁਰਤਾ ਗੱਦੀ ਅਕਾਲ ਤਖਤ 'ਤੇ ਕਿਉਂ ਨਹੀਂ ਦਿਤੀ ਗਈ ?

੩. ੧੬੩੫ ਈ. ਵਿਚ ਗੁਰੂ ਹਰਗੋਬਿੰਦ ਸਾਹਿਬ ਜੀ ਕੀਰਤਪੁਰ ਚਲੇ ਜਾਂਦੇ ਹਨ ਅਤੇ ਉਸ ਤੋਂ ਬਾਅਦ ਕਿਸੇ ਵੀ ਗੁਰੂ ਸਾਹਿਬ ਨੇ ਆਪਣੀ ਧਾਰਮਿਕ, ਸਮਾਜਿਕ, ਰਾਜਨਿਤਕ, ਆਰਥਿਕ ਗਤੀਵਿਧੀ ਅਕਾਲ- ਤਖ਼ਤ ਤੋਂ ਕਿਉਂ ਨਹੀਂ ਚਲਾਈ ?

੪. ਬਾਬਾ ਬੰਦਾ ਸਿੰਘ ਬਹਾਦੁਰ ਨੇ ਅਕਾਲ -ਤਖਤ ਨੂੰ ਆਪਣਾ ਰਾਜਨੀਤਕ ਅਤੇ ਧਾਰਮਿਕ ਕੇਂਦਰ ਬਿੰਦੂ ਕਿਉਂ ਨਹੀਂ ਬਣਾਇਆ ?

੫. ਕੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਅਕਾਲ-ਤਖ਼ਤ ਉਤੇ ਦਿਤੀ ਗਈ ਸੀ ?

੬. ਕੀ ਨਵਾਬ ਕਪੂਰ ਸਿੰਘ ਅਤੇ ਜੱਸਾ ਸਿੰਘ ਆਹਲੂਵਾਲੀਆ ਨੂੰ ਕੌਮ ਦੇ ਜਥੇਦਾਰ ਬਣਾਇਆ ਗਿਆ ਸੀ ਜਾਂ ਅਕਾਲ-ਤਖ਼ਤ ਦੇ ?

੭. ਕੀ ਔਰੰਗਜੇਬ ਨੂੰ ਜ਼ਫ਼ਰਨਾਮਾ ਅਕਾਲ - ਤਖ਼ਤ ਤੋਂ ਜਾਰੀ ਹੋਇਆ ਸੀ ?

ਹੁਣ ਅਕਾਲ ਤਖਤ ਨੂੰ ਜਿਸ ਰੂਪ ਵਿੱਚ ਪਰਚਾਰਿਆ ਜਾ ਰਿਹਾ ਹੈ ਅਤੇ ਸਮੁੱਚੀ ਸਿੱਖ ਕੌਮ ਦੇ ਜਿਹਨ ਵਿੱਚ ਦਾਖਲ ਕਰ ਦਿਤਾ ਗਿਆ ਹੈ, ਗੁਰਮਿਤ ਅਨੁਸਾਰ ਉਹ ਵੀ ਇਕ ਕਰਮਕਾਂਡ ਹੈ। ਸਿੱਖਾਂ ਲਈ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਸਰਬਉੱਚ ਸੀ / ਹਨ ਅਤੇ ਰਹਿਣਗੇ। ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਸਿੱਖ ਹਰ ਪ੍ਰਕਾਰ ਦੀ ਸੇਧ ਲੈਂਦੇ ਰਹੇ ਹਨ ਅਤੇ ਲੈਂਦੇ ਰਹਿਣਗੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top