Share on Facebook

Main News Page

ਗਾਂ ਸਿਰਫ ਇਕ ਪਸ਼ੂ ਹੈ, ਕਿਸੇ ਦੀ ਮਾਤਾ ਨਹੀਂ ਹੋ ਸਕਦੀ
-: ਸਾਬਕਾ ਜਸਟਿਸ ਮਾਰਕਨਡੇਅ ਕਾਟਜੂ

ਵਾਰਾਨਸੀ, 4 ਅਕਤੂਬਰ (ਏਜੰਸੀ)- ਦਿੱਲੀ ਦੇ ਨਜ਼ਦੀਕ ਗਰੇਟਰ ਨੋਇਡਾ ਦੇ ਦਾਦਰੀ 'ਚ ਗਾਂ ਦਾ ਮਾਸ ਖਾਣ ਦੀ ਅਫਵਾਹ ਦੇ ਕਾਰਨ ਇਕ ਵਿਅਕਤੀ ਨੂੰ ਕੁੱਟ ਕੁੱਟ ਮਾਰਨ ਦੀ ਘਟਨਾ ਨੂੰ ਰਾਜਨੀਤੀ ਤੋਂ ਪ੍ਰੇਰਿਤ ਕਰਾਰ ਦਿੰਦੇ ਸੁਪਰੀਮ ਕੋਰਟ ਦੇ ਸਾਬਕਾ ਜਸਟਿਸ ਮਾਰਕਨਡੇਅ ਕਾਟਜੂ ਨੇ ਕਿਹਾ ਹੈ ਕਿ ਗਾਂ ਸਿਰਫ ਇਕ ਪਸ਼ੂ ਹੈ ਜੋ ਕਿਸੇ ਦੀ ਮਾਤਾ ਨਹੀਂ ਹੋ ਸਕਦੀ।

ਉਨ੍ਹਾਂ ਨੇ ਕਾਸ਼ੀ ਹਿੰਦੂ ਯੂਨੀਵਰਸਿਟੀ 'ਚ ਇਕ ਸਮਾਗਮ ਦੌਰਾਨ ਕਿਹਾ ਕਿ ਗਾਂ ਸਿਰਫ ਇਕ ਪਸ਼ੂ ਹੈ ਤੇ ਕੋਈ ਪਸ਼ੂ ਕਿਸੇ ਦੀ ਮਾਤਾ ਨਹੀਂ ਹੋ ਸਕਦਾ ।

ਕਾਟਜੂ ਨੇ ਕਿਹਾ ਕਿ ਜੇ ਉਹ ਗਾਂ ਦਾ ਮਾਸ ਖਾਂਦੇ ਹਨ ਤਾਂ ਇਸ 'ਚ ਗਲਤ ਕੀ ਹੈ। ਦੁਨੀਆ ਭਰ 'ਚ ਗਾਂ ਦਾ ਮਾਸ ਖਾਧਾ ਜਾਂਦਾ ਹੈ। ਕਾਟਜੂ ਨੇ ਕਿਹਾ ਕਿ ਉਹ ਵੀ ਗਾਂ ਦਾ ਮਾਸ ਖਾਂਦੇ ਹਨ ਤੇ ਇਸ 'ਚ ਕੋਈ ਨੁਕਸਾਨ ਨਹੀਂ ਹੈ। ਇਸ ਤੋਂ ਬਾਅਦ ਕਾਟਜੂ ਦਾ ਵਿਰੋਧ ਕਰਦੇ ਹੋਏ ਵਿਦਿਆਰਥੀਆਂ ਨੇ ਪ੍ਰਦਰਸ਼ਨ ਕੀਤਾ।

 


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top