Share on Facebook

Main News Page

ਸੌਦਾ ਸਾਧ ਦੇ ਹੱਕ ਵਿੱਚ ਦਿੱਤਾ ਗਿਆ ਫੈਸਲਾ ਅਕਾਲ ਤਖ਼ਤ ਦੀ ਮਰਿਯਾਦਾ ਦੇ ਖਿਲਾਫ
-: ਗਿ. ਜਗਤਾਰ ਸਿੰਘ ਹੈਡਗ੍ਰੰਥੀ, ਸ੍ਰੀ ਦਰਬਾਰ ਸਾਹਿਬ

ਬੰਗਲੋਰ, ਅਕਤੂਬਰ 4/15 (ਕੇਬੀ.ਐਨ.ਐਸ): ਗਿਆਨੀ ਜਗਤਾਰ ਸਿੰਘ, ਹੈਡਗ੍ਰੰਥੀ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ, ਕਲ ਸ਼ਾਮ ਤੋਂ ਬੰਗਲੋਰ ਵਿਖੇ ਗੁਰਮਤਿ ਵਿਚਾਰ ਕਰਨ ਲਈ ਆਏ ਹੋਏ ਸਨ। ਅਕਾਲ ਤੱਖਤ ਦੇ ਜਥੇਦਾਰਾਂ ਵਲੋ ਸਿਰਸੇ ਵਾਲੇ ਸਾਧ ਨੂੰ ਬਿਨਾ ਮਾਫੀ ਅਤੇ ਬਿਨਾ ਅਕਾਲ ਤੱਖਤ 'ਤੇ ਪੇਸ਼ੀ ਤੋਂ ਮੁਆਫ ਕਰਨ ਅਤੇ ਗਿ. ਜਗਤਾਰ ਸਿੰਘ ਵਲੋ ਮੱਸਾ ਰੰਗੜ ਨੂੰ ਸਿਰਪਾਉ ਦੇਣ ਵਾਲੇ ਬਿਆਨ ਦੇ ਕਾਰਨ, ਬੰਗਲੋਰ ਦੇ ਸਿੱਖਾਂ ਵਿੱਚ ਕਾਫੀ ਰੋਸ ਸੀ। ਜਿਸ ਕਾਰਨ ਗੁਰੂਦੁਆਰਾ ਸ੍ਰੀ ਗੁਰੂ ਸਿੰਘ ਸਭਾ, ਅਲਸੂਰ, ਬੰਗਲੋਰ, ਦੀ ਪ੍ਰੰਬਧਕ ਕਮੇਟੀ ਦੇ ਪ੍ਰਧਾਨ ਸ. ਗੁਰਸ਼ਰਨ ਸਿੰਘ, ਮੀਤ ਪ੍ਰਧਾਨ ਸ, ਤੇਜਬੀਰ ਸਿੰਘ, ਮੀਤ ਸਕਤਰ ਸ. ਹਰਜਿੰਦਰ ਸਿੰਘ, ਕਮੇਟੀ ਮੈਬਰਸ ਸ. ਹਰਮੀਤ ਸਿੰਘ ਅਰੋੜਾ, ਸ. ਇਦ੍ਰਜੀਤ ਸਿੰਘ, ਸ. ਜਸਵੰਤ ਸਿੰਘ ਫੋਜੀ ਅਤੇ ਬੀਬੀ ਇਦ੍ਰਜੀਤ ਕੋਰ ਹਵਾਈ ਅੱਡੇ 'ਤੇ ਗਿ. ਜਗਤਾਰ ਸਿੰਘ ਨੂੰ ਲੈਣ ਤਕ ਵੀ ਨਹੀਂ ਗਏ। ਇਹਨਾਂ ਮੈਬਰਾਂ ਦਾ ਇਹ ਫੈਸਲਾ ਕਾਬਲੇ ਤਾਰੀਫ ਹੈ।

ਬਹੁਤ ਦੁੱਖ ਦੀ ਗੱਲ ਹੈ ਕਿ ਸਭ ਕੁਝ ਜਾਣਦੇ ਹੋਏ ਵੀ ਜਨਰਲ ਸਕੱਤਰ ਜਰਨੈਲ ਸਿੰਘ, ਖਜਾਨਚੀ ਸਵਰਨ ਸਿੰਘ, ਕਮੇਟੀ ਮੈਬਰ ਬਲਜੀਤ ਸਿੰਘ ਤੇ ਸਤਪਾਲ ਸਿੰਘ ਲੈਣ ਲਈ ਹਵਾਈ ਅੱਡੇ 'ਤੇ ਗਏ ਸਨ। ਗਿ. ਜਗਤਾਰ ਸਿੰਘ ਨੂੰ ਗੁਰੂਦੁਆਰਾ ਕਮੇਟੀ ਨੇ ਨਹੀਂ ਬਲਕਿ ਜੋਗਿੰਦਰ ਸਿੰਘ ਨਾਮਕ ਵਿਅਕਤੀ ਨੇ ਬੁਲਾਇਆ ਸੀ ਅਤੇ ਆਪਣੇ ਘਰ ਰਖਿਆ ਸੀ। ਜੋਗਿੰਦਰ ਸਿੰਘ ਉਹੋ ਹੀ ਵਿਅਕਤੀ ਹੈ ਜਿਸ ਤੇ ਥੋੜਾ ਸਮਾਂ ਪਹਿਲਾਂ ਗੁਰੂ ਘਰ ਦੀ ਨਵੀਂ ਬਣ ਰਹੀ ਬਿਲਡਿੰਗ ਵਿੱਚ ਪੈਸਿਆਂ ਦੀ ਹੇਰਾ ਫੇਰੀ ਕਰਨ ਦੇ ਦੋਸ਼ ਲਗੇ ਸਨ ਅਤੇ ਮਜਬੂਰਨ ਇਸ ਨੂੰ ਕਮੇਟੀ ਤੋ ਅਸਤੀਫਾ ਦੇਣਾ ਪਿਆ ਸੀ।

ਅੱਜ ਸਵੇਰ ਤੋ ਹੀ ਬੰਗਲੋਰ ਦੇ ਸਿੱਖ ਆਪਣੇ ਗਲਾਂ ਵਿੱਚ ਬੈਨਰ ਪਾ ਕੇ ਗਿ. ਜਗਤਾਰ ਸਿੰਘ ਦੇ ਖਿਲਾਫ ਗੁਰੂਦੁਆਰੇ ਦੇ ਬਾਹਰ ਰੋਸ ਪ੍ਰਗਟ ਕਰ ਰਹੇ ਸਨ। ਦੁਪਹਿਰ ਦੇ ਦੀਵਾਨ ਤੋਂ ਬਾਅਦ ਜਦੋ ਗਿ. ਜਗਤਾਰ ਸਿੰਘ ਬਾਹਰ ਜਾ ਰਹੇ ਸਨ ਤਾਂ ਸਿੱਖ ਸੰਗਤਾਂ ਦੇ ਸਾਹਮਣੇ ਗੁਰੂਦੁਆਰੇ ਦੇ ਗੇਟ 'ਤੇ ਖਾਲਸਾ ਬੂਲਟਿਨ ਵਲੋ ਇਹਨਾਂ ਕੋਲੋ ਤਿੰਨ ਸੁਆਲ ਪੁਛੇ ਗਏ

ਪਹਿਲੇ ਸੁਆਲ ਦੇ ਜੁਵਾਬ ਵਿੱਚ ਗਿ. ਜਗਤਾਰ ਸਿੰਘ ਨੇ ਕਿਹਾ ਕਿ, “ਜਥੇਦਾਰਾਂ ਵੱਲੋਂ ਸੌਦਾ ਸਾਧ ਦੇ ਹੱਕ ਵਿੱਚ ਦਿੱਤਾ ਹੋਇਆ ਫੈਸਲਾ ਸ੍ਰੀ ਅਕਾਲ ਤੱਖਤ ਸਾਹਿਬ ਦੀ ਮਰਿਯਾਦਾ ਦੇ ਬਿਲਕੁਲ ਖਿਲਾਫ ਹੈ ਅਤੇ ਮੈ ਇਸ ਫੈਸਲੇ ਨੂੰ ਇੱਕ ਗਲਤ ਫੈਸਲਾ ਮੰਨਦਾ ਹਾਂ”।

ਦੂਜੇ ਸੁਆਲ ਵਿੱਚ ਇਹਨਾਂ ਵਲੋ ਮੱਸੇ ਰੰਗੜ ਨੂੰ ਸਿਰਪਾਉ ਦੇਣ ਵਾਲੇ ਵਿਵਾਦਕ ਬਿਆਨ ਬਾਰੇ ਅਤੇ

ਤੀਜੇ ਸੁਆਲ ਵਿੱਚ ਬਾਪੂ ਸੂਰਤ ਸਿੰਘ ਨੂੰ ਨਾ ਮਿਲਣ ਜਾਣ ਬਾਰੇ ਪੁਛਿਆ ਗਿਆ ਸੀ। ਜਿਸ ਬਾਰੇ ਇਹ ਬਿਨਾਂ ਕੋਈ ਜੁਵਾਬ ਦਿਤੇ ਉਥੋ ਇਹ ਕਹਿ ਕੇ ਭੱਜ ਗਏ ਕਿ ‘ਮੈ ਲੇਟ ਹੋ ਰਿਹਾ ਹਾਂ ਤੇ ਮੇਰੀ ਫਲਾਈਟ ਨਿਕਲ ਜਾਵੇਗੀ’


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top