Share on Facebook

Main News Page

ਅਗਲੇ ਚਾਰ ਦਿਨ ਬਾਅਦ ਸੌਦਾ ਸਾਧ ਦੇ ਮੁਆਫੀਨਾਮੇ ਦੇ ਸੌਦੇ ਤੋਂ ਪਰਦਾ ਚੁੱਕ ਕੇ ਸਿੱਖ ਸੰਗਤਾਂ ਨੂੰ ਅਸਲੀਅਤ ਤੋਂ ਜਾਣੂ ਕਰਵਾਊਂਗਾ
-: ਪੱਪੂ ਦੁਰਮਤਿ ਇੰਸਾਂ

ਪੰਥਕ ਸਥਿਤੀ ਉਸ ਵੇਲੇ ਹੋਰ ਵੀ ਵਿਸਫੋਟਕ ਹੋ ਗਈ ਜਦ ਤਖ਼ਤ ਸ੍ਰੀ ਦਮਦਮਾਂ ਸਾਹਿਬ ਦੇ ਸੇਵਾਦਾਰ ਗਿਆਨੀ ਗੁਰਮੁਖ ਸਿੰਘ ਨੇ ਦਾਅਵਾ ਕੀਤਾ ਕਿ ਅਗਲੇ ਚਾਰ ਦਿਨ ਬਾਅਦ ਉਹ ਸੌਦਾ ਸਾਧ ਦੇ ਮੁਆਫੀਨਾਮੇ ਦੇ ਸੌਦੇ ਤੋਂ ਪਰਦਾ ਚੁਕ ਕੇ ਸਿੱਖ ਸੰਗਤਾਂ ਨੂੰ ਅਸਲੀਅਤ ਤੋਂ ਜਾਣੂ ਕਰਵਾਉਂਣਗੇ। ਬੇਹਦ ਤਲਖ ਤੇ ਤਨਾਅ ਵਿਚ ਨਜ਼ਰ ਆ ਰਹੇ ਗਿਆਨੀ ਗੁਰਮੁਖ ਸਿੰਘ ਅੱਜ 24 ਸਤੰਬਰ ਤੋਂ ਬਾਅਦ ਪਹਿਲੀ ਵਾਰ ਜਨਤਕ ਤੌਰ 'ਤੇ ਪੱਤਰਕਾਰਾਂ ਦੇ ਰੂਬਰੂ ਹੋਏ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਖੁਲਾਸੇ ਤੋਂ ਬਾਅਦ ਕਈ ਕ੍ਰਿਸ਼ਮੇ ਵਾਪਰਣਗੇ ਜੋ ਕਿ ਸਿੱਖ ਸੰਗਤਾਂ ਲਈ ਹੈਰਨੀਜਨਕ ਹੋਣਗੇ। ਆਪਣੇ ਘਰ ਵਿਚ ਪੱਤਰਕਾਰਾਂ ਨਾਲ ਗਲ ਕਰਦਿਆਂ ਗਿਆਨੀ ਗੁਰਮੁਖ ਸਿੰਘ ਨੇ ਕਿਹਾ ਕਿ ਇਕ ਗਿਣੀ ਮਿਥੀ ਸ਼ਾਜਿਸ਼ ਦੇ ਤਹਿਤ ਉਨ੍ਹਾਂ ਨੂੰ ਇਸ ਸਾਰੇ ਮਾਮਲੇ ਵਿਚ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਤੇ ਇਸ ਦਾ ਮੁਖ ਕਸੂਰਵਾਰ ਕੌਣ ਹੈ ਇਸ ਤੋਂ ਸਿੱਖ ਭਲੀਭਾਂਤ ਵਾਕਿਫ ਹਨ। ਉਨ੍ਹਾਂ ਦੁਹਰਾਇਆ ਕਿ ਜਲਦ ਹੀ ਉਹ ਅੰਤਰਰਾਸ਼ਟਰੀ ਮੀਡੀਆ ਦੇ ਸਾਹਮਣੇ ਇਕ ਵੱਡਾ ਖੁਲਾਸਾ ਕਰਨਗੇ।

ਉਨ੍ਹਾਂ ਸ਼ਪਸ਼ਟ ਕੀਤਾ ਕਿ 23 ਸਤੰਬਰ ਨੂੰ ਗਿਆਨੀ ਗੁਰਬਚਨ ਸਿੰਘ, ਗਿਆਨੀ ਮੱਲ ਸਿੰਘ ਤੇ ਗਿਆਨੀ ਇਕਬਾਲ ਸਿੰਘ ਨੇ ਉਨ੍ਹਾਂ ਦੇ ਘਰ ਪ੍ਰਸ਼ਾਦਾ ਛਕਣ ਦੀ ਇਛਾ ਜਾਹਿਰ ਕੀਤੀ ਤੇ ਇਥੇ ਕਈ ਘੰਟੇ ਬਿਤਾਏ।

ਸ਼ੋਸ਼ਲ ਮੀਡੀਆ ਤੇ ਉਨ੍ਹਾਂ ਬਾਰੇ ਕੀਤੇ ਜਾ ਰਹੇ ਕੂਪ੍ਰਚਾਰ ਤੇ ਗਿਆਨੀ ਗੁਰਮੁਖ ਸਿੰਘ ਨੇ ਕਿਹਾ ਕਿ ਉਹ ਇਕਲੇ ਇਕਲੇ ਨੂੰ ਜਵਾਬ ਨਹੀਂ ਦੇ ਸਕਦੇ। ਜੇਕਰ ਕਿਸੇ ਨੂੰ ਮੇਰੇ ਤੇ ਇਤਰਾਜ ਹੈ ਤਾਂ ਉਹ ਦੁਨੀਆਂ ਦੇ ਕਿਸੇ ਵੀ ਹਿੱਸੇ ਤੋਂ ਪੰਜ ਤਿਆਰ ਬਰ ਤਿਆਰ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਲੈ ਆਏ ਮੈਂ ਸਾਰੀ ਸੰਗਤ ਵਿਚ ਖੜਾ ਹੋ ਕੇ ਸ਼ਪਸ਼ਟੀਕਰਨ ਦੇਣ ਲਈ ਤਿਆਰ ਹਨ। ਉਨ੍ਹਾਂ ਚੁਣੌਤੀ ਦਿੰਦੇ ਹੋਏ ਕਿਹਾ ਕਿ ਮੇਰੇ ਤੇ ਦੋਸ਼ ਲਗਾਉਂਣ ਵਾਲੇ ਸਾਹਮਣੇ ਆ ਕੇ ਗਲ ਕਰਨ। ਗਿਆਨੀ ਗੁਰਮੁਖ ਸਿੰਘ ਨੇ ਕਿਹਾ ਕਿ ਸ਼ੋਸ਼ਲ ਮੀਡੀਆ 'ਤੇ ਉਨ੍ਹਾਂ ਤੇ ਲਗ ਰਹੇ ਦੋਸ਼ਾਂ ਦੇ ਕਾਰਨ ਉਨ੍ਹਾਂ ਦੇ ਮਨ 'ਤੇ ਵੀ ਵੱਡਾ ਬੋਝ ਹੈ ਜਿਸ ਨੂੰ ਉਹ ਜਲਦ ਹੀ ਖੁਲਾਸਾ ਕਰਕੇ ਲਾਹ ਦੇਣਗੇ।

ਸ੍ਰੀ ਅਕਾਲ ਤਖ਼ਤ ਸਾਹਿਬ ਸਕਤਰੇਤ ਤੋਂ 24 ਸਤੰਬਰ ਦੇ ਆਦੇਸ਼ ਤੇ ਉਨ੍ਹਾਂ ਦੀ ਦ੍ਰਿੜਤਾ ਬਾਰੇ ਬਾਰ ਬਾਰ ਪੁੱਛੇ ਜਾਣ ਤੇ ਹਰ ਵਾਰ ਉਹ ਇਕ ਹੀ ਜਵਾਬ ਦਿੰਦੇ ਰਹੇ ਕਿ ਉਹ 4 ਦਿਨ ਬਾਅਦ ਇਕ ਵੱਡਾ ਖੁਲਾਸਾ ਕਰਨਗੇ ਜੋ ਕਿ ਸਿੱਖਾਂ ਲਈ ਹੀ ਨਹੀਂ, ਬਲਕਿ ਸਾਰੀ ਦੁਨੀਆਂ ਲਈ ਹੈਰਨਗੀ ਦਾ ਕਾਰਨ ਬਣੇਗਾ। ਉਨ੍ਹਾਂ ਇਹ ਵੀ ਕਿਹਾ ਕਿ ਮੈ ਸਾਧ ਜਾਂ ਉਸ ਦੇ ਕਿਸੇ ਵੀ ਸਮਰਥਕ ਨੂੰ ਮਿਲਿਆ ਹੋਵਾਂ ਤਾਂ ਮੈ ਪੂਰੀ ਕੌਮ ਦਾ ਦੇਣਦਾਰ ਹੋਵਾਂਗਾ।

ਪਰਵਾਰਕ ਮੈਂਬਰਾਂ ਦੇ ਬਾਇਕਾਟ ਬਾਰੇ ਪੁੱਛੇ ਇਕ ਸਵਾਲ ਦੇ ਜਵਾਬ ਵਿਚ ਗਿਆਨੀ ਗੁਰਮੁਖ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ, ਆਪਣੀ ਭੈਣ ਤੇ ਜੀਜਾ ਜੀ ਨਾਲ ਪਿਛਲੇ ਕਰੀਬ ਡੇਢ ਸਾਲ ਤੋਂ ਸਬੰਧ ਖਰਾਬ ਹਨ, ਜਿਸ ਦਿਨ ਉਨ੍ਹਾਂ ਨੂੰ ਤਖ਼ਤ ਸ੍ਰੀ ਦਮਦਮਾਂ ਸਾਹਿਬ ਦੀ ਜਥੇਦਾਰੀ ਮਿਲੀ ਸੀ ਤਾਂ ਭੈਣ ਤੇ ਜੀਜਾ ਜੀ ਸਭ ਤੋਂ ਪਹਿਲਾਂ ਘਰ ਸਿਰੋਪਾਓ ਦੇਣ ਆਏ ਸਨ, ਤਾਂ ਉਨ੍ਹਾਂ ਮਹਿਸੂਸ ਕੀਤਾ ਕਿ ਸਬੰਧ ਸੁਧਰ ਜਾਣਗੇ ਪਰ ਸਾਡੇ ਵਿਗੜੇ ਸੰਬਧਾਂ ਦਾ ਕੁਝ ਲੋਕਾਂ ਨੇ ਫਾਇਦਾ ਚੁੱਕ ਕੇ ਸਾਨੂੰ ਬਦਨਾਮ ਕੀਤਾ ਹੈ।

ਇਹ ਵੀ ਡਰਾਮਾ ਹੀ ਹੈ, ਜੇ ਬੋਝ ਹੈ ਤਾਂ ਹੁਣੇ ਲਾਹ ਦੇ, ਚਾਰ ਦਿਨਾਂ ਤੱਕ ਖਰੀਦੋਫਰੋਖਤ ਹੋਵੇਗੀ, ਫਿਰ ਲੱਸੀ 'ਚ ਪਾਣੀ ਪਾਇਆ ਜਾਵੇਗਾ...


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top