Share on Facebook

Main News Page

ਭਿਆਨਕ ਰੋਗ
-: ਪ੍ਰੋ. ਦਰਸ਼ਨ ਸਿੰਘ ਖ਼ਾਲਸਾ

ਸਰੀਰ ਦੇ ਸਾਰੇ ਅੰਗਾਂ ਦੀ ਲੋੜ ਹੁੰਦੀ ਹੈ, ਇਸੇ ਲਈ ਮਨੁੱਖ ਅੰਗਾਂ ਦੀ ਸੰਭਾਲ ਕਰਦਾ ਹੈ। ਇੱਕ ਖਿਆਲ ਕਰਿਓ, ਰੋਗ ਆਪੇ ਨਹੀਂ ਆਉਂਦਾ, ਪਹਿਲੇ ਕੋਈ ਅੰਗ ਆਪਣੇ ਅੰਦਰ ਰੋਗ ਨੂੰ ਥਾਂ ਦਿੰਦਾ ਹੈ, ਫਿਰ ਉਹ ਰੋਗ ਹੌਲੀ ਹੌਲੀ ਦੂਜੇ ਅੰਗਾਂ ਵਿੱਚ ਫੈਲ ਜਾਂਦਾ ਹੈ।

ਆਖਿਰ ਸਿਆਣਾ ਡਾਕਟਰ ਰੋਗੀ ਅੰਗਾਂ ਨੂੰ ਕੱਟ ਦਿੰਦਾ ਹੈ, ਨਹੀਂ ਤਾਂ ਸਰੀਰ ਰੋਗੀ ਹੋਕੇ ਮਰ ਜਾਵੇਗਾ। ਸਿੱਖੀ ਦੇ ਜਿਉਂਦੀ ਆਤਮਾ, ਗ਼ੈਰਤ, ਅਣਖ, ਅਤੇ ਬਲਵਾਨ ਇਰਾਦਿਆਂ ਦੇ ਤੰਦਰੁਸਤ ਸਰੀਰ ਨੂੰ ਬਦਕਿਸਮਤ ਸਮੇਂ ਨਾਲ ਗੁਰੂ ਨਾਨਕ ਜੀ ਦਾ ਦੱਸਿਆ ਇਹ ਰੋਗ ਲੱਗ ਗਿਆ:

ਸਲੋਕ ਮ: ੧ ॥ ਚੋਰਾ ਜਾਰਾ ਰੰਡੀਆ ਕੁਟਣੀਆ ਦੀਬਾਣੁ ਵੇਦੀਨਾ ਕੀ ਦੋਸਤੀ ਵੇਦੀਨਾ ਕਾ ਖਾਣੁਸਿਫਤੀ ਸਾਰ ਨ ਜਾਣਨੀ ਸਦਾ ਵਸੈ ਸੈਤਾਨੁਗਦਹੁ ਚੰਦਨਿ ਖਉਲੀਐ ਭੀ ਸਾਹੂ ਸਿਉ ਪਾਣੁਨਾਨਕ ਕੂੜੈ ਕਤਿਐ ਕੂੜਾ ਤਣੀਐ ਤਾਣੁ ਕੂੜਾ ਕਪੜੁ ਕਛੀਐ ਕੂੜਾ ਪੈਨਣੁ ਮਾਣੁ ॥੧॥ {ਪੰਨਾ 790}

ਬੱਸ ਸਿੰਘੋ!!! ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਤਖ਼ਤਾਂ ਦੇ ਅਖੌਤੀ ਜੱਥੇਦਾਰ, ਝੂਠਾ ਲੋਕਤੰਤਰ, ਗੁਰਦੁਆਰਾ ਐਕਟ ਦੀ ਗ਼ੁਲਾਮੀ ਅੱਜ ਇਹ ਅੰਗ ਇਤਨੇ ਅਸਾਧ ਰੋਗੀ ਹੋ ਚੁਕੇ ਹਨ ਕਿ ਜਦੋਂ ਬਦਬੂ ਆਉਂਦੀ ਹੈ ਤਾਂ ਗੁਰੂ ਪੰਥ ਅਤੇ ਅਕਾਲ ਤਖ਼ਤ ਦੇ ਨਾਮ ਦੀ ਅਖੌਤੀ ਚਾਦਰ ਓੜ੍ਹ ਲੈਂਦੇ ਹਨ। ਜਦੋਂ ਕੌਮ ਵੱਲੋਂ ਸਰਬੱਤ ਖ਼ਾਲਸੇ ਦਾ ਹਥਿਆਰ ਫੜ ਇਨ੍ਹਾਂ ਦਾ ਆਪ੍ਰੇਸ਼ਨ ਕਰਣ ਦੀ ਗੱਲ ਉਠਦੀ ਹੈ ਤਾਂ ਹਾਲ ਪਾਹਰਿਆ ਪਾ ਦਿੰਦੇ ਹਨ।

ਪਰ ਸਿੰਘੋ !!! ਇਹ ਆਪ੍ਰੇਸ਼ਨ ਹੁਣ ਜ਼ਰੂਰੀ ਹੋ ਗਿਆ ਹੈ, ਨਹੀਂ ਤਾਂ ਇਨ੍ਹਾਂ ਦੀਆਂ ਕਰਤੂਤਾਂ ਨਾਲ ਸਾਰਾ ਕੌਮੀ ਸਰੀਰ ਰੋਗੀ ਹੋ ਜਾਵੇਗਾ। ਆਉਣ ਵਾਲੀ ਪੀੜ੍ਹੀ ਦੇ ਲੋਕ ਨਫ਼ਰਤ ਕਰਣਗੇ।

ਜਾਗ ਪਓ, ਬਚਾ ਲਓ ਕੌਮ ਦਾ ਭਵਿੱਖ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top