Share on Facebook

Main News Page

ਪੱਪੂ ਮੱਲ ਸਿੰਘ 'ਤੇ ਹਮਲਾ, ਵਾਲ-ਵਾਲ ਬੱਚ ਗਿਆ; ਸੁੱਰਖਿਆ ਵਧਾਈ

ਸ੍ਰੀ ਅਨੰਦਪੁਰ ਸਾਹਿਬ, 6 ਅਕਤੂਬਰ (ਕਰਨੈਲ ਸਿੰਘ, ਜੰਗ ਸਿੰਘ, ਨਿੱਕੂਵਾਲ)-ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੇ ਗਿਆਨੀ ਮੱਲ ਸਿੰਘ ਗਿਆਨੀ ਮੱਲ ਸਿੰਘ 'ਤੇ ਅੱਜ ਸ਼੍ਰੋਮਣੀ ਕਮੇਟੀ ਦੇ ਇਕ ਆਰਜ਼ੀ ਪਾਠੀ ਨੌਜਵਾਨ ਵੱਲੋਂ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਜ਼ਖ਼ਮੀ ਕਰ ਦੇਣ ਦੀ ਘਟਨਾ ਵਾਪਰੀ ਹੈ। ਘਟਨਾ ਸਥਾਨ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਉਕਤ ਘਟਨਾ ਅੱਜ ਕਰੀਬ 12 ਕੁ ਵਜੇ ਉਦੋਂ ਵਾਪਰੀ ਜਦੋਂ ਗਿਆਨੀ ਮੱਲ ਸਿੰਘ ਤਖ਼ਤ ਸਾਹਿਬ ਦੇ ਨਵੇਂ ਨਿਯੁਕਤ ਹੋਏ ਮੈਨੇਜਰ ਰੇਸ਼ਮ ਸਿੰਘ ਨਾਲ ਉਨ੍ਹਾਂ ਦੇ ਦਫ਼ਤਰ ਵਿਖੇ ਮੀਟਿੰਗ ਕਰਕੇ ਵਾਪਸ ਆ ਰਹੇ ਸਨ। ਨੌਜਵਾਨ (25) ਨੇ ਸਧਾਰਨ ਗੱਲਬਾਤ ਕਰਦਿਆਂ ਇਕ ਤੇਜ਼ਧਾਰ ਕਿਰਚ ਨਾਲ ਉਨ੍ਹਾਂ ਉਪਰ ਜ਼ੋਰਦਾਰ ਹਮਲਾ ਕਰ ਦਿੱਤਾ। ਕਿਰਚ ਗਿਆਨੀ ਮੱਲ ਸਿੰਘ ਦੇ ਸੱਜੇ ਪੱਟ 'ਤੇ ਪਿਛਲੇ ਪਾਸੇ ਲੱਗਾ।

ਇਸੇ ਦੌਰਾਨ ਨਾਲ ਚੱਲ ਰਹੇ ਗਿਆਨੀ ਮੱਲ ਸਿੰਘ ਦੇ ਸੁਰੱਖਿਆ ਕਰਮਚਾਰੀ ਹਮਲਾਵਰ ਨੂੰ ਕਾਬੂ ਕਰਕੇ ਗਿਆਨੀ ਮੱਲ ਸਿੰਘ ਦੀ ਰਿਹਾਇਸ਼ ਦੇ ਅੰਦਰ ਲੈ ਗਏ। ਜਿਥੇ ਹਮਲਾਵਰ ਦੀ ਕੁੱਟਮਾਰ ਕੀਤੀ ਗਈ। ਪੁਲਿਸ ਅਤੇ ਤਖ਼ਤ ਸਾਹਿਬ ਦਾ ਅਮਲਾ ਉਕਤ ਹਮਲਾਵਰ ਨੂੰ ਗਿਆਨੀ ਮੱਲ ਸਿੰਘ ਦੀ ਰਿਹਾਇਸ਼ ਦੇ ਬਾਹਰ ਇਕੱਤਰ ਮੀਡੀਆ ਤੋਂ ਬਚਾਅ ਕੇ ਅੰਦਰਲੇ ਇੱਕ ਰਸਤੇ ਰਾਹੀਂ ਇਕ ਇਨੋਵਾ ਗੱਡੀ ਪਾ ਕੇ ਕਿਸੇ ਅਣਦੱਸੀ ਥਾਂ ਵੱਲ ਲੈ ਗਏ। ਹਮਲਾਵਰ ਨੂੰ ਲਿਜਾਣ ਵਾਲੀ ਗੱਡੀ ਤਖ਼ਤ ਸਾਹਿਬ ਦੀ ਸੀ ਜਿਸ 'ਚ ਸਥਾਨਕ ਚੌਕੀ ਇੰਚਾਰਜ ਗੁਰਮੁਖ ਸਿੰਘ ਬੈਠੇ ਸਨ। ਉਕਤ ਹਮਲਾਵਰ 'ਤੇ ਕੱਪੜਾ ਪਾਇਆ ਹੋਇਆ ਸੀ। ਘਟਨਾ ਮੌਕੇ ਤਖ਼ਤ ਸਾਹਿਬ ਦੇ ਮੈਨੇਜਰ ਰੇਸ਼ਮ ਸਿੰਘ, ਗਿਆਨੀ ਮੱਲ ਸਿੰਘ ਦਾ ਬੇਟਾ ਅਮਨਦੀਪ ਸਿੰਘ, ਤਖ਼ਤ ਸਾਹਿਬ ਦੇ ਸੂਚਨਾ ਅਫ਼ਸਰ ਹਰਦੇਵ ਸਿੰਘ ਅਤੇ ਹੋਰ ਕਰਮਚਾਰੀ ਮੌਜੂਦ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਹਮਲਾਵਰ ਕੀਰਤਪੁਰ ਸਾਹਿਬ ਵਿਖੇ ਸਥਿਤ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਵਿਖੇ ਆਰਜ਼ੀ ਅਖੰਡ ਪਾਠੀ ਵਜੋਂ ਸੇਵਾ ਕਰਦਾ ਹੈ। ਜਿਸ ਦੀ ਪਛਾਣ ਜੋਗਾ ਸਿੰਘ ਪੁੱਤਰ ਗੁਰਪਾਲ ਸਿੰਘ ਪਿੰਡ ਮੌਕੋਕੇ ਜ਼ਿਲ੍ਹਾ ਅੰਮਿ੍ਤਸਰ ਵਜੋਂ ਹੋਈ ਹੈ।

ਹਮਲਾ ਸਿੱਖਾਂ ਵਿਚ ਰੋਸ ਦਾ ਪ੍ਰਤੀਕ: ਸਿੱਖ ਆਗੂ

ਸ੍ਰੀ ਅਨੰਦਪੁਰ ਸਾਹਿਬ, (ਜੰਗ ਸਿੰਘ)-ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਉਤੇ ਅੱਜ ਉਨ੍ਹਾਂ ਦੀ ਕੋਠੀ ਅੱਗੇ ਹੋਏ ਹਮਲੇ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਸਿੱਖ ਜਗਤ ਵਿਚ ਫੈਲੇ ਰੋਸ ਦਾ ਪ੍ਰਤੀਕ ਦੱਸਿਆ ਹੈ। ਉਨ੍ਹਾਂ ਨੇ ਟੈਲੀਫੂਨ 'ਤੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਸਿਆਸਤ ਤੋਂ ਪ੍ਰੇਰਿਤ ਫੈਸਲਾ ਕਿਸੇ ਵੀ ਸਿੱਖ ਦੇ ਸੰਘੋਂ ਨਹੀਂ ਲੰਘ ਰਿਹਾ। ਇਸੇ ਤਰ੍ਹਾਂ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਪਿ੍ੰ: ਸੁਰਿੰਦਰ ਸਿੰਘ ਨੇ ਹਮਲੇ 'ਤੇ ਪ੍ਰਤੀਕਰਮ ਜ਼ਾਹਿਰ ਕਰਦੇ ਹੋਏ ਕਿਹਾ ਹੈ ਕਿ ਇਸ ਫੈਸਲੇ ਨੇ ਸੰਸਾਰ ਵਿਚ ਸਿੱਖਾਂ ਦੀ ਜਿਥੇ ਹਾਸੋਹੀਣੀ ਹਾਲਤ ਕਰ ਦਿੱਤੀ ਹੈ ਉਥੇ ਸਿੱਖ ਪੰਥ ਦੇ ਜਥੇਦਾਰ ਸਾਹਿਬਾਨ ਦਾ ਅਕਸ ਵੀ ਖਰਾਬ ਕਰ ਦਿੱਤਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਸਿੰਘ ਸਾਹਿਬਾਨ ਨੂੰ ਅਪੀਲ ਕੀਤੀ ਹੈ ਕਿ ਉਹ ਸਿੱਖ ਪੰਥ ਦੇ ਵਕਾਰ ਨੂੰ ਹੋਰ ਵਿਗੜਣ ਤੋਂ ਬਚਾਉਣ ਲਈ ਸਿਆਸਤ ਤੋਂ ਪ੍ਰੇਰਿਤ ਫੈਸਲੇ 'ਤੇ ਮੁੜ ਵਿਚਾਰ ਕਰਕੇ ਇਸ ਨੂੰ ਤੁਰੰਤ ਰੱਦ ਕਰਨ।

ਗਿਆਨੀ ਗੁਰਬਚਨ ਸਿੰਘ ਅਤੇ ਜਥੇ: ਅਵਤਾਰ ਸਿੰਘ ਵੱਲੋਂ ਨਿੰਦਾ

ਅੰਮਿ੍ਤਸਰ, 6 ਅਕਤੂਬਰ (ਹਰਪ੍ਰੀਤ ਸਿੰਘ ਗਿੱਲ)-ਗਿਆਨੀ ਮੱਲ ਸਿੰਘ ਗਿਆਨੀ ਗੁਰਬਚਨ ਸਿੰਘ ਨੇ ਅੱਜ ਦਫ਼ਤਰ ਸਕੱਤਰੇਤ ਤੋਂ ਜਾਰੀ ਬਿਆਨ 'ਚ ਕਿਹਾ ਹੈ ਕਿ ਗਿਆਨੀ ਮੱਲ ਸਿੰਘ ਉਪਰ ਹੋਇਆ ਹਮਲਾ ਮੰਦਭਾਗਾ ਹੈ ਅਤੇ ਸਿੱਖ ਪੰਥ ਵਰਗੀ ਸਭਿਅਕ ਕੌਮ 'ਚ ਅਜਿਹਾ ਵਰਤਾਰਾ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਨੇ ਵੀ ਹਮਲਾ ਕਰਨ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕਰਦਿਆਂ ਕਿਹਾ ਹੈ ਕਿ ਤਖ਼ਤ ਦੇ ਜਥੇਦਾਰ ਦਾ ਅਹੁਦਾ ਸਿੱਖਾਂ ਲਈ ਬਹੁਤ ਹੀ ਮਹੱਤਵਪੂਰਨ ਹੈ। ਸਿੰਘ ਸਾਹਿਬਾਨ ਵੱਲੋਂ ਕੌਮ ਦੇ ਵਡੇਰੇ ਹਿੱਤਾਂ ਨੂੰ ਮੁੱਖ ਰੱਖਦਿਆਂ ਹੀ ਫੈਸਲੇ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਬੇਸ਼ਕ ਗਿਆਨੀ ਮੱਲ ਸਿੰਘ ਗਿਆਨੀ ਮੱਲ ਸਿੰਘ ਉਪਰ ਹਮਲਾ ਕਰਨ ਵਾਲੇ ਨੂੰ ਮੌਕੇ 'ਤੇ ਹੀ ਸੁਰੱਖਿਆ ਲਈ ਤਾਇਨਾਤ ਸਟਾਫ ਨੇ ਫੜ ਲਿਆ ਹੈ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ, ਪਰ ਇਸ ਸਾਜਿਸ਼ ਪਿੱਛੇ ਕੌਣ ਹੈ ਇਸ ਦਾ ਪਤਾ ਲਗਾਇਆ ਜਾਣਾ ਚਾਹੀਦਾ ਹੈ।

ਗਿਆਨੀ ਮੱਲ ਸਿੰਘ ਦੀ ਸੁਰੱਖਿਆ ਵਧਾਈ

ਸ੍ਰੀ ਅਨੰਦਪੁਰ ਸਾਹਿਬ, (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਗਿਆਨੀ ਮੱਲ ਸਿੰਘ 'ਤੇ ਹੋਏ ਹਮਲੇ ਦੇ ਮੱਦੇਨਜ਼ਰ ਜ਼ਿਲ੍ਹਾ ਪੁਲਿਸ ਵੱਲੋਂ ਇੱਕ ਇੰਚਾਰਜ ਸਮੇਤ ਪੰਜ ਮੈਂਬਰੀ ਗਾਰਦ 24 ਘੰਟੇ ਸੁਰੱਖਿਆ ਲਈ ਉਨ੍ਹਾਂ ਦੇ ਰਿਹਾਇਸ਼ ਦੇ ਬਾਹਰਵਾਰ ਤੈਨਾਤ ਕਰ ਦਿੱਤੀ ਗਈ ਹੈ। ਇਕੱਤਰ ਜਾਣਕਾਰੀ ਮੁਤਾਬਿਕ ਗਿਆਨੀ ਮੱਲ ਸਿੰਘ ਗਿਆਨੀ ਮੱਲ ਸਿੰਘ 'ਤੇ ਅੱਜ ਸਵੇਰੇ ਇੱਕ ਨੌਜਵਾਨ ਵੱਲੋਂ ਕੀਤੇ ਹਮਲੇ ਤੋਂ ਬਾਅਦ ਅੱਜ ਜ਼ਿਲ੍ਹਾ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਜਥੇ: ਮੱਲ ਸਿੰਘ ਨਾਲ ਉਨ੍ਹਾਂ ਦੀ ਰਿਹਾਇਸ਼ 'ਤੇ ਪਹੁੰਚ ਕੇ ਮੁਲਾਕਾਤ ਕਰਕੇ ਸਾਰੇ ਘਟਨਾਕ੍ਰਮ ਬਾਰੇ ਜਾਣਕਾਰੀ ਇਕੱਤਰ ਕੀਤੀ। ਇਸ ਤੋਂ ਇਲਾਵਾ ਭਾਈ ਜੈਤਾ ਜੀ ਸਿਵਲ ਹਸਪਤਾਲ ਦੇ ਡਾਕਟਰਾਂ ਦੀ ਇੱਕ ਟੀਮ ਵੱਲੋਂ ਵੀ ਮੌਕੇ 'ਤੇ ਪਹੁੰਚ ਕੇ ਗਿਆਨੀ ਮੱਲ ਸਿੰਘ ਦੀ ਜਾਂਚ ਕੀਤੀ ਗਈ। ਇਸ ਮੌਕੇ ਇਸ ਸੰਵੇਦਨਸ਼ੀਲ ਘਟਨਾਕ੍ਰਮ ਨੂੰ ਦੇਖਦੇ ਹੋਏ ਗਿਆਨੀ ਮੱਲ ਸਿੰਘ ਦੀ ਰਿਹਾਇਸ਼ ਦੇ ਬਾਹਰ 24 ਘੰਟੇ ਜਿੱਥੇ ਗਾਰਦ ਤੈਨਾਤ ਕੀਤੀ ਗਈ, ਉੱਥੇ ਹੀ ਪਹਿਲਾਂ ਤੋਂ ਤੈਨਾਤ ਸੁਰੱਖਿਆ ਕਰਮਚਾਰੀਆਂ ਦੀ ਗਿਣਤੀ ਵਿਚ ਵੀ ਵਾਧਾ ਕੀਤਾ ਗਿਆ। ਜ਼ਿਕਰਯੋਗ ਹੈ ਕਿ ਹੁਣ ਗਿਆਨੀ ਮੱਲ ਸਿੰਘ ਦੇ ਸੁਰੱਖਿਆ ਅਮਲੇ 'ਚ ਦੋ ਐਸਕਾਰਟ ਗੱਡੀਆਂ, 1 ਏ. ਐਸ. ਆਈ., 13 ਹੌਲਦਾਰ ਪੱਧਰ ਦੇ ਮੁਲਾਜ਼ਮ ਤੈਨਾਤ ਕੀਤੇ ਗਏ ਹਨ। ਇਸ ਸਬੰਧੀ ਐਸ. ਪੀ. ਸਦਰ ਵਿਪਿਨ ਚੌਧਰੀ ਨੇ ਦੱਸਿਆ ਕਿ ਅੱਜ ਦੇ ਘਟਨਾਕ੍ਰਮ ਨੂੰ ਲੈ ਕੇ ਗਿਆਨੀ ਮੱਲ ਸਿੰਘ ਦੀ ਸੁਰੱਖਿਆ ਪ੍ਰਬੰਧਾਂ 'ਤੇ ਪੁਨਰ ਵਿਚਾਰ ਕੀਤਾ ਜਾ ਰਿਹਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top