Share on Facebook

Main News Page

ਯਮੁਨਾਨਗਰ ਸ਼ਹਿਰ ਦੀਆਂ ਗੁਰੁਦੁਆਰਾ ਕਮੇਟੀਆਂ ਵੱਲੋਂ ਸੌਦਾ ਸਾਧ ਵਿੱਰੁਧ ਮੁਆਫੀਨਾਮਾ ਰੱਦ

ਯਮੁਨਾਨਗਰ, 6 ਅਕਤੁਬਰ (ਹਰਪ੍ਰੀਤ ਸਿੰਘ, ਹਰਕੀਰਤ ਸਿੰਘ) ਸ੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇਤ ਤੋਂ 5 ਸਿੰਘ ਸਾਹਿਬਾਨਾਂ ਦੇ ਦਸਤਖਤਾਂ ਹੇਠ ਜਾਰੀ ਹੁਕਮਨਾਮੇ ਦੀ ਸਮੁੱਚੀ ਸਿੱਖ ਸੰਗਤਾਂ ਵਲੋਂ ਵਿਰੋਧਤਾ ਨੂੰ ਵੇਖਦੇ, ਹੁਣ ਜੱਥੇਦਾਰ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਇੱਕ ਕਮੇਟੀ ਬਣਾਉਣ ਦਾ ਕੀਤਾ ਗਿਆ ਐਲਾਨ, ਸਮੁੱਚੇ ਜਗਤ ਵਿੱਚ ਸਿੱਖਾਂ ਲਈ ਅਤਿ ਸ਼ਰਮਨਾਕ ਘਟਨਾ ਹੈ। ਅਖੌਤੀ ਸਾਧ ਗੁਰਮੀਤ ਰਾਮ ਰਹੀਮ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਮ ਮੁਆਫੀ ਦਿੱਤੇ ਜਾਣ ਨੂੰ ਲੈ ਕੇ ਅਤੇ ਇਸ ‘ਤੇ ਮੁੜ ਵਿਚਾਰ ਕਰਨ ਲਈ ਵਿਦਵਾਨਾਂ ਦੀ ਕਮੇਟੀ ਬਣਾਉਣ ਦਾ ਐਲਾਨ ਕਰਕੇ ਪੰਥਕ ਸਫਾਂ ਵਿੱਚ ਭਾਰੀ ਵਿਰੋਧਤਾ ਪਾਈ ਜਾ ਰਹੀ ਹੈ।

ਇਸੇ ਕੜੀ ਵਿੱਚ ਸਥਾਨਕ ਸ਼ਹਿਰ ਦੀਆਂ ਗੁਰੁਦੁਆਰਾ ਕਮੇਟੀਆਂ ਦੀ ਮੀਟਿੰਗ ਮਾਡਲ ਕਾਲੋਨੀ ਵਿੱਖੇ ਹੋਈ ਜਿਸ ਵਿੱਚ ਸਿੱਖ ਜੱਥੇਬੰਦੀਆਂ ਦੇ ਆਗੁਆਂ ਨੇ ਸਾਂਝੇਂ ਤੌਰ 'ਤੇ ਜੱਥੇਦਾਰ ਗੁਰਬਚਨ ਸਿੰਘ ਨੂੰ ਸਵਾਲ ਕਰਦੇ ਕਿਹਾ ਕਿ ਜਦੋਂ ਵਿਵਾਦਿਤ ਸਾਧ ਨੇ ਕਿਸੇ ਚਿੱਠੀ ਵਿੱਚ ਆਪਣੀ ਗਲਤੀ ਤਾਂ ਸਵੀਕਾਰੀ ਹੀ ਨਹੀਂ, ਉਸਨੇ ਤਾਂ ਆਪਣੇ ਵਲੋਂ ਸਪਸ਼ਟੀਕਰਨ ਦਿਤਾ ਸੀ, ਕਿ ਉਸ ਨੇ ਅਜਿਹਾ ਕੁੱਝ ਵੀ ਨਹੀਂ ਕੀਤਾ, ਜੋ ਕਿ ਸਿੱਖੀ ਪਰੰਪਰਾਂਵਾਂ ਦੇ ਉਲਟ ਹੋਵੇ, ਤਾਂ ਫਿਰ ਤੁਸੀਂ ਮੁਆਫੀ ਕਿਸ ਗਲਤੀ ਦੀ ਦਿੱਤੀ ਅਤੇ ਕਿ 2007 ਵਿੱਚ ਅਕਾਲ ਤਖਤ ਤੋਂ ਸੌਦੇ ਸਾਧ ਵਿਰੁੱਧ ਜਾਰੀ ਹੁਕਮਨਾਮਾ ਬਿਨਾ ਕਿਸੇ ਪੜਤਾਲ ਤੋਂ ਜਾਰੀ ਕੀਤਾ ਗਿਆ ਸੀ?

ਜੱਥੇਦਾਰ ਗੁਰਬਚਨ ਸਿੰਘ ਵਲੋਂ ਸਿੱਖ ਰਵਾਇਤਾਂ ਤੇ ਸਿਧਾਂਤਾ ਨੂੰ ਛਿੱਕੇ ਟੰਗ ਰਾਜਨਿਤੀ ਦਬਾਅ ਹੇਠ ਆਕੇ ਵਿਵਾਦਿਤ ਸਾਧ ਗੁਰਮੀਤ ਰਾਮ ਰਹੀਮ ਵਲੋਂ ਭੇਜੇ ਗਏ ਸਪਸ਼ਟੀਕਰਨ ਨੂੰ ਮੁਆਫੀਨਾਮਾ ਬਣਾ ਕੇ ਮੁਆਫ ਕਰਨ ਦੀ ਕਾਰਵਾਈ ਦੀ ਨਿਖੇਧੀ ਕੀਤੀ ਅਤੇ ਸਾਂਝੇ ਤੌਰ 'ਤੇ ਮਤਾ ਪਾਸ ਕਰ, ਜੱਥੇਦਾਰਾਂ ਨੂੰ ਇਹ ਹੁਕਮਨਾਮਾ ਖਾਰਿਜ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਸਿੱਖ ਕੌਮ ਲਈ ਮਾਣ ਦੀ ਗਲ ਹੈ ਕਿ ਸੰਸਾਰ ਭਰ ਦੇ ਇਤਿਹਾਸਕਾਰਾਂ ਨੇ ਸਿੱਖ ਧਰਮ ਨੂੰ ਨਵੀਨ, ਨਿਵੇਕਲਾ ਅਤੇ ਮਾਰਸ਼ਲ ਕੌਮ ਕਿਹਾ ਹੈ, ਪਰ ਜਿਸ ਤਰ੍ਹਾਂ ਅੰਗਰੇਜੀ ਰਾਜ ਦੇ ਸਮੇਂ ਟੁੱਕੜਬੋਚ ਸਰਬਰਾਹ ਅਰੁੜ ਸਿਹੁੰ ਨੇ ਜਲਿਆਂਵਾਲਾ ਬਾਗ ਸਾਕੇ ਦਾ ਜਰਨਲ ਡਾਇਰ ਨੇ ਮੁਆਫ ਕਰਨ ਦਾ ਹੁਕਮਨਾਮਾ ਜਾਰੀ ਕੀਤਾ ਸੀ (ਪਰ ਸੰਗਤਾਂ ਨੇ ਉਸ ਨੂੰ ਖਾਰਿਜ ਕਰ ਦਿੱਤਾ ਸੀ), ਅਤੇ ਜਦੋਂ ਬੀਬੀ ਜਗੀਰ ਕੋਰ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਜੱਥੇਦਾਰਾਂ ਨੇ ਹੁਕਮਨਾਮਾ ਜਾਰੀ ਕੀਤਾ ਸੀ ਤਾਂ ਉਸ ਸਮੇਂ ਇਹਨਾਂ ਦੋਵਾਂ ਨੇ ਮੰਨਣ ਤੋਂ ਇਨਕਾਰ ਕੀਤਾ ਸੀ ਅਤੇ ਜੱਥੇਦਾਰਾਂ ਨੂੰ ਚੈਲੈਂਜ ਕੀਤਾ ਸੀ, ਉਸ ਸਮੇਂ ਕਿਹੜੀਆਂ ਮਰਿਯਾਦਾਵਾਂ ਅਤੇ ਸੰਵਿਧਾਨ, ਨਿਯਮਾਂ ਮੁਤਾਬਿਕ ਮੁਆਫ ਕੀਤਾ ਸੀ?

ਇੱਸੇ ਤਰਾਂ ਹੁਣ ਜੱਥੇਦਾਰਾਂ ਨੇ ਬਾਦਲ ਦੇ ਕਹਿਣ ਤੇ ਸਮੁੱਚੀ ਪੰਥੱਕ ਰਵਾਇਤਾਂ ਨੂੰ ਛਿੱਕੇ ਟੰਗ ਜੱਥੇਦਾਰ ਗੁਰਬਚਨ ਸਿੰਘ ਨੇ ਪਹਿਲਾਂ ਨਾਨਕਸ਼ਾਹੀ ਕੈਲੰਡਰ ਦਾ ਘਾਣ ਕੀਤਾ, ਫਿਰ ਗੁਰੂ ਗਰੰਥ ਸਾਹਿਬ ਦੇ ਬਰਾਬਰ ਦਸਮ ਪਾਤਸ਼ਾਹ ਦੇ ਨਾਂ 'ਤੇ ਅਖੌਤੀ ਪੁਸਤਕ ਨੂੰ ਗਰੰਥ ਬਣਾ ਪ੍ਰਚਾਰ ਕੀਤਾ ਅਤੇ ਹੁਣ ਵਿਵਾਦਿਤ ਸਾਧ ਦੇ ਮਾਮਲੇ ਵਿੱਚ ਸਿੱਖ ਪੰਥ ਦੀ ਸੰਸਾਰ ਵਿੱਚ ਕਿਰਕਰੀ ਹੋ ਰਹੀ ਹੈ।

ਸਮੁੱਚੇ ਗੁਰੁਦੁਆਰਾ ਕਮੇਟੀਆਂ ਨੇ ਮਤਾ ਪਾਸ ਕਰ ਜੱਥੇਦਾਰ ਅਕਾਲ ਤਖੱਤ ਸਾਹਿਬ ਅਤੇ ਪ੍ਰਧਾਨ ਸ਼ਿਰੋਮਨੀ ਗੁਰੁਦੁਆਰਾ ਪ੍ਰਬੰਧਕ ਕਮੇਟੀ ਨੂੰ ਬੇਨਤੀ ਕੀਤੀ ਕਿ ਅਜੇਹੀਆਂ ਪੰਥ ਵਿਰੋਧੀ ਚਾਲਾਂ ਤੋਂ ਬਾਜ ਆਉਣ ਅਤੇ ਤੁਰੰਤ ਹੁਕਮਨਾਮੇ ਨੂੰ ਖਾਰਿਜ ਕਰਨ ਅਤੇ ਭਵਿੱਖ ਵਿੱਚ ਅਜੇਹੀ ਕਾਰਵਾਈ ਨਾ ਹੋਵੇ ਯਕੀਨੀ ਬਨਾਇਆ ਜਾਵੇ।

ਇਸ ਮੌਕੇ ਗੁਰਬਕਸ਼ ਸਿੰਘ, ਪ੍ਰਧਾਨ ਗੁ. ਸਿੰਘ ਸਭਾ, ਮਾਡਲ ਕਲੋਨੀ, ਰਵਿੰਦਰ ਸਿੰਘ, ਸਕੱਤਰ ਗੁਰੁਦੁਆਰਾ ਮਾਡਲ ਕਲੋਨੀ, ਦਵਿੰਦਰ ਸਿੰਘ, ਪ੍ਰਧਾਨ ਗੁਰਦੁਆਰਾ ਮਾਡਲ ਟਾਉਨ, ਜਗਜੀਤ ਸਿੰਘ ਪ੍ਰਧਾਨ ਤੇ ਗੁਰਮੀਤ ਸਿੰਘ ਸਕੱਤਰ, ਗੁਰਦੁਆਰਾ ਕਰਤਾਰਪੁਰਾ, ਮਹਿੰਦਰ ਸਿੰਘ ਪ੍ਰਧਾਨ, ਜੋਗਿੰਦਰ ਸਿੰਘ ਖਜਾਂਚੀ ਗੁਰਦੁਆਰਾ ਵੀਣਾ ਨਗਰ, ਸੁਖਵੰਤ ਸਿੰਘ, ਪ੍ਰਧਾਨ ਗੁਰਦੁਆਰਾ ਗੜੀ ਰੋਡ, ਹਮੀਦਾ, ਅਮਰੀਕ ਸਿੰਘ ਪ੍ਰਧਾਨ ਗੁਰਦੁਆਰਾ ਵਿਸ਼ਨੂੰ ਨਗਰ, ਬਚਨ ਸਿੰਘ ਪ੍ਰਧਾਨ ਗੁਰਦੁਆਰਾ ਪੁਰਾਨਾ ਹਮੀਦਾ, ਅਰਜਨ ਸਿੰਘ ਪ੍ਰਧਾਨ ਗੁਰਦੁਆਰਾ ਅਰਜਨ ਨਗਰ, ਜਰਨੈਲ ਸਿੰਘ ਗੁਰਦੁਆਰਾ ਲਕਸ਼ਮੀ ਗਾਰਡਨ, ਜਤਿੰਦਰ ਸਿੰਘ, ਮੀਤ ਪ੍ਰਧਾਨ ਗੁਰੁ ਮਾਨਿਉ ਗਰੰਥ ਸੇਵਾ ਸੋਸਾਇਟੀ, ਹਰਪ੍ਰੀਤ ਸਿੰਘ ਸਰਬੱਤ ਦਾ ਭਲਾ ਕੋਂਸਲ, ਹਰਕੀਰਤ ਸਿੰਘ ਸਕੱਤਰ ਸ਼ਹੀਦ ਬਾਬਾ ਦੀਪ ਸਿੰਘ ਸੇਵਕ ਜੱਥਾ, ਜੱਥੇਦਾਰ ਮੰਜੀਤ ਸਿੰਘ, ਜਰਨੈਲ ਸਿੰਘ ਨਿਸ਼ਾਨ ਏ ਖਾਲਸਾ ਗਤੱਕਾ ਅਖਾੜਾ, ਗੁਰੁ ਕੇ ਲਾਲ ਸੇਵਾ ਸੋਸਾਇਟੀ, ਜਗਜੀਤ ਸਿੰਘ ਗੁਰਮਤਿ ਪ੍ਰਚਾਰ ਸਭਾ ਹਾਜਰ ਸਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top