Share on Facebook

Main News Page

ਇਤਿਹਾਸ ਜਫੇਮਾਰ ਗੁਰਬਚਨ ਸਿੰਘ ਨੂੰ ਕਦੀ ਮਾਫ਼ ਨਹੀਂ ਕਰੇਗਾ
-: ਗਿਆਨੀ ਮਨਜੀਤ ਸਿੰਘ ਚਕਰ
੮੫੬੭੦੫੩੨੩੨

ਸਭਰਾਵਾਂ ਦੀ ਲੜਾਈ ਵਿੱਚ ਵਜੀਰ ਲਾਲ ਸਿੰਘ ਨੇ ਮੋਰਚੇ ਬੰਦੀ ਦਾ ਨਕਸ਼ਾ ਅੰਗ੍ਰੇਜਾਂ ਨੂੰ ਭੇਜ ਕੇ ਗੱਦਾਰੀ ਦਾ ਕਲੰਕ ਆਪਣੇ ਮੱਥੇ ਲਾ ਲਇਆ। ਲਾਲ ਸਿੰਘ ਤੇ ਤੇਜਾ ਸਿੰਘ ਗੱਦਾਰ ਸਭਰਾਵਾਂ ਦੀ ਲੜਾਈ ਵਿੱਚੋਂ ਭੱਜ ਗਏ, ਜਾਂਦੇ ਨਦੀ ਦਾ ਪੁਲ ਵੀ ਤੋੜ ਗਏ।

ਗੁਲਾਬ ਸਿੰਘ ਨੇ ਸੌਦੇਬਾਜੀ ਕਰਕੇ ਅੰਗ੍ਰੇਜਾਂ ਨੂੰ ਸਿੱਖ ਰਾਜ ਦਾ ਸਤਲੁਜ ਬਿਆਸ ਦਾ ਵਿਚਕਾਰਲਾ ਇਲਾਕਾ ਦੇ ਕੇ ਓਸਦੇ ਬਦਲੇ ਕਸਮੀਰ ਤੇ ਜੰਮੂ ਨੂੰ ਆਪਣੇ ਤਹਿਤ ਮਨਾ ਲਇਆ ਸੀ।

ਸਰਬਰਾਹ ਅਰੂੜ ਸਿੰਘ ਨੇ ਜਰਨਲ ਡਾਇਰ ਨੂੰ ਸਿਰੋਪਾ ਦੇ ਕੇ ਜੋ ਕਲੰਕ ਆਪਣੇ ਮੱਥੇ ਲਾਇਆ, ਉਸੇ ਤਰ੍ਹਾਂ ਹੀ ਸਿੱਖ ਕੌਮ ਦੇ ਪੰਜ ਅਖਉਤੀ ਜਫੇਮਾਰਾਂ ਨੇ ਝੂਠੇ ਸੌਦੇ ਵਾਲੇ ਨੂੰ ਮੁਆਫੀਨਾਮਾ ਦੇ ਕੇ ਇਤਹਾਸ ਵਿੱਚ ਆਪਣੇ ਮੱਥੇ 'ਤੇ ਗੱਦਾਰੀ ਤੇ ਪੰਥ ਦੋਖੀ ਦਾ ਕਲੰਕ ਲਾ ਲਇਆ।

ਜਿਸ ਨਾਲ ਸਮੁੱਚੇ ਪੰਥ ਦਰਦੀਆਂ ਦੇ ਹਿਰਦੇ ਵਲੂੰਧਰੇ ਗਏ ਹਨ। ਜੇਕਰ ਸਿੱਖ ਕੌਮ ਨਾ ਜਾਗੀ ਤੇ ਸਾਡੇ ਇਤਿਹਾਸਕ ਗੁਰਧਾਮ ਮਹੰਤਾਂ ਵਾਂਗ ਆਰ.ਐਸ.ਐਸ ਦੇ ਅਧੀਨ ਹੋ ਜਾਣਗੇ।

ਸਮੇਂ ਅਨੁਸਾਰ ਗੁਰਦਵਾਰਾ ਸੁਧਾਰ ਲਹਿਰ ਵਾਂਗ ਸਾਰੀਆਂ ਸਿੱਖ ਸੰਸਥਾਵਾਂ, ਜੱਥੇਬੰਦੀਆਂ ਨੂੰ ਇਕਜੁੱਟ ਹੋ ਕੇ ਇੱਕ ਜਗਾ ਇਕੱਠਾ ਹੋ ਕੇ, ਇਨ੍ਹਾਂ ਗੱਦਾਰਾਂ ਤੋਂ ਗੁਰਦੁਆਰੇ ਆਜ਼ਾਦ ਕਰਾਏ ਜਾਣ।
 


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top