Share on Facebook

Main News Page

ਅਜੀਬੋ ਗਰੀਬ (ਬਚਿਤੱਰ) ਨਾਟਕ ਦੀਆਂ ਤਿੰਨ ਕੱਚੀਆਂ ਰਚਨਾਵਾਂ ਲੈ ਕੇ ਤੁਸੀਂ ਕੀ ਆਪਣੇ ਸਮਰੱਥ ਅਤੇ ਸੰਪੂਰਣ ਗੁਰੂ ਨੂੰ "ਅਧੂਰਾ ਅਤੇ ਅਸਮਰਥ ਗੁਰੂ" ਸਾਬਿਤ ਕਰਣ ਦੀ ਕੋਝੀ ਸਾਜਿਸ਼ ਵਿੱਚ ਤਾਂ ਨਹੀਂ ਫੱਸ ਚੁਕੇ ਹੋ
-: ਇੰਦਰਜੀਤ ਸਿੰਘ, ਕਾਨਪੁਰ

ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ਕਹਦੇ ਕਚੇ ਸੁਣਦੇ ਕਚੇ ਕਚੀ ਆਖਿ ਵਖਾਣੀ ॥ ਅੰਕ 920

ਸਾਡੇ ਕੋਲ ਗੁਰਬਾਣੀ ਦੀ ਇੱਕ ਸਪਸ਼ਟ ਪਰਿਭਾਸ਼ਾ ਸਾਮ੍ਹਣੇ ਹੈ ਕਿ "ਗੁਰਬਾਣੀ ਦਾ ਦਰਜਾ ਕੇਵਲ ਤੇ ਕੇਵਲ ਉੱਸੇ ਬਾਣੀ ਨੂੰ ਹੀ ਪ੍ਰਾਪਤ ਹੈ, ਜੋ ਗੁਰੂ ਸਾਹਿਬਾਨ ਨੇ ਆਪਣੇ ਜੀਵਨ ਕਾਲ ਵਿੱਚ, ਆਪਣੇ ਹੱਥੀਂ ਪੋਥੀ ਸਾਹਿਬ ਤੋਂ ਲੈਕੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ। ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਭਗਤਾਂ, ਭੱਟਾਂ ਅਤੇ ਹੋਰ ਸ਼ਖਸ਼ਿਅਤਾਂ ਦੀ ਬਾਣੀ, ਜੋ ਗੁਰੂ ਸਾਹਿਬ ਨੇ ਆਪ ਦਰਜ ਕੀਤੀ, ਉਸ ਨੂੰ ਵੀ ਅਸੀਂ "ਗੁਰਬਾਣੀ" ਹੀ ਕਹਾਂਗੇ ਅਤੇ ਗੁਰਬਾਣੀ ਦੇ ਤੁਲ ਹੀ ਉਸ ਦਾ ਸਤਿਕਾਰ ਕਰਕੇ, ਉਸਤੇ ਅਮਲ ਕਰਾਂਗੇ, ਕਿਉਂਕਿ ਗੁਰੂ ਸਾਹਿਬ ਨੇ ਜੋ ਬਾਣੀ ਆਪਣੀ ਹੱਥੀਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ ਹੈ, ਕੇਵਲ ਉਸਨੂੰ ਹੀ "ਗੁਰਬਾਣੀ " ਦਾ ਦਰਜਾ ਪ੍ਰਾਪਤ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰ ਦੀ ਹਰ ਬਾਣੀ ਕੱਚੀ ਹੈ, ਭਾਵੇਂ ਉਹ ਕਿਸੇ ਨੇ ਹੀ ਕਿਉ ਨਾਂ ਉਚਾਰੀ ਹੋਵੇ। ਜੇ, ਛੋਟਾ ਮੂੰਹ ਵੱਡੀ ਗੱਲ ਵਾਲੀ ਕਹਾਵਤ ਨੂੰ ਅਮਲ ਵਿੱਚ ਲੈ ਆਈਏ ਤਾਂ ਇਹ ਕਹਿਣਾਂ ਵੀ ਅਤਿਕਥਣੀ ਨਹੀਂ ਹੋਵੇਗੀ ਕਿ , ਜੇ ਗੁਰੂ ਸਾਹਿਬਾਨ ਨੇ ਹੋਰ ਵੀ ਕੋਈ ਬਾਣੀ ਲਿੱਖੀ ਜਾਂ ਕਹੀ, ਜੋ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਹੈ, ਤਾਂ ਉਹ ਵੀ "ਗੁਰਬਾਣੀ" ਨਹੀਂ।

ਉਦਾਹਰਣ ਦੇ ਤੌਰ 'ਤੇ ਬਾਬਾ ਕਬੀਰ ਸਾਹਿਬ ਜੀ ਦੀ ਬਹੁਤ ਸਾਰੀ ਬਾਣੀ ਐਸੀ ਵੀ ਹੈ, ਜੋ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਨਹੀਂ ਹੈ। ਅਸੀਂ ਉਸ ਨੂੰ ਗੁਰਬਾਣੀ ਤਾਂ ਨਹੀਂ ਕਹਿੰਦੇ, ਤੇ ਨਾ ਹੀ ਉਸ ਦੇ ਅੱਗੇ ਮੱਥਾ ਟੇਕਦੇ ਹਾਂ। ਬਾਬਾ ਕਬੀਰ ਸਾਹਿਬ ਅਤੇ ਹੋਰ ਭਗਤਾਂ ਦੀ ਬਾਣੀ ਜੋ ਗੁਰੂ ਸਾਹਿਬਾਨ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਆਪ ਦਰਜ ਕੀਤੀ, ਉਸ ਨੂੰ ਹੀ ਅਸੀਂ "ਗੁਰਬਾਣੀ" ਦਾ ਦਰਜਾ ਦਿੰਦੇ ਹਾਂ ਅਤੇ ਉਸਦੇ ਅੱਗੇ ਮੱਥਾ ਟੇਕਦੇ ਹਾਂ, ਕਿਉਂਕਿ ਉਹ ਬਾਣੀ ਸਾਡੇ ਸ਼ਬਦ ਗੁਰੂ ਵਿੱਚ ਅੰਕਿਤ ਹੈ, ਅਤੇ ਸਾਡੇ ਗੁਰੂ ਸਾਹਿਬਾਨ ਨੇ, ਗੁਰੂ ਗ੍ਰੰਥ ਸਾਹਿਬ ਵਿੱਚ ਆਪ ਦਰਜ ਕੀਤੀ ਹੈ, ਤੇ ਹੁਕਮ ਵੀ ਕੀਤਾ ਹੈ "ਗੁਰੂ ਗ੍ਰੰਥ ਜੀ ਮਾਨਿਉ"। ਸਾਨੂੰ ਤਾਂ ਹਰ ਹੁਕਮ, ਹਰ ਆਦੇਸ਼ ਉਸ "ਸ਼ਬਦ ਗੁਰੂ" ਦਾ ਮੰਨਣਾ ਹੈ, ਜਿਸਦੇ ਲੱੜ ਸਾਨੂੰ ਆਪ ਦਸਮ ਪਿਤਾ ਲਾ ਗਏ ਹਨ।

ਕਹੈ ਨਾਨਕੁ ਸਦਾ ਗਾਵਹੁ ਏਹ ਸਚੀ ਬਾਣੀ ॥੨੩॥ ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ
ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀਕਹਦੇ ਕਚੇ ਸੁਣਦੇ ਕਚੇ ਕਚੀ ਆਖਿ ਵਖਾਣੀ ॥ ਅੰਕ 920

ਇਥੇ ਮੈਂ ਤੁਹਾਡੇ ਕੋਲੋਂ ਗੁਰਬਾਣੀ ਦੇ ਇਸ ਹੁਕਮ ਵਿੱਚ ਆਏ "ਸਤਿਗੁਰੂ" ਸ਼ਬਦ ਦੇ ਬਾਰੇ ਇਕ ਸਵਾਲ ਪੁਛਦਾ ਹਾਂ, "ਕਿ ਤੁਹਾਡਾ "ਸਤਿਗੁਰੂ " ਕੌਣ ਹੈ?" ਗੁਰੂ ਗ੍ਰੰਥ ਸਾਹਿਬ ਜੀ ਜਾਂ , "ਸ਼ਿਯਾਮ ਕਵੀ"? ਫੈਸਲਾ ਤੁਸੀਂ ਦੋ ਮਿੰਟਾਂ ਵਿੱਚ ਕਰ ਲਵੋਗੇ, ਜੇ ਅਪਣੀ ਜ਼ਮੀਰ ਨਾਲ ਇਕ ਵਾਰ ਉੱਚੀ ਆਵਾਜ ਇਸ ਸਵਾਲ ਦਾ ਜਵਾਬ ਦੇ ਸਕੋ ? ਸਭ ਦੇ ਮੂੰਹੋ ਇਹ ਹੀ ਨਿਕਲੇਗਾ ਕਿ "ਗੁਰੂ ਗ੍ਰੰਥ ਸਾਹਿਬ ਜੀ"। ਹੈ ਨਾ? ਫਿਰ ਕਿਸ ਲਈ ਸ਼ਿਯਾਮ ਕਵੀ ਦੀਆਂ ਰਚਨਾਵਾਂ ਨੂੰ ਆਪਣਾ ਨਿਤਨੇਮ ਅਤੇ ਅੰਮ੍ਰਿਤ ਸੰਚਾਰ ਵਿੱਚ ਜੋੜ ਕੇ, ਅਪਣੇ "ਸਤਿਗੁਰੂ" ਤੋਂ ਬੇਮੁਖ ਕਿਉਂ ਬਣ ਰਹੇ ਹਾਂ?

ਖਾਲਸਾ ਜੀ ! ਹੋਸ਼ ਕਰੋ ! ਆਪਣੇ ਸਮਰੱਥ ਗੁਰੂ ਦੀਆਂ ਸਿਰਫ ਦੋ ਬਾਣੀਆਂ ਅਤੇ ਕਿਸੇ "ਅਜੀਬੋ ਗਰੀਬ (ਬਚਿਤੱਰ) ਨਾਟਕ ਦੀਆਂ ਤਿੰਨ ਕੱਚੀਆਂ ਰਚਨਾਵਾਂ ਲੈ ਕੇ ਤੁਸੀਂ ਕੀ ਆਪਣੇ ਸਮਰੱਥ ਅਤੇ ਸੰਪੂਰਣ ਗੁਰੂ ਨੂੰ "ਅਧੂਰਾ ਅਤੇ ਅਸਮਰਥ ਗੁਰੂ" ਸਾਬਿਤ ਕਰਣ ਦੀ ਕੋਝੀ ਸਾਜਿਸ਼ ਵਿੱਚ ਤਾਂ ਨਹੀਂ ਫੱਸ ਚੁਕੇ ਹੋ ? ਆਪਣੇ ਵਿਵੇਕ ਅਤੇ ਬੁੱਧੀ ਦਾ ਇਸਤਮਾਲ ਕਰੋ ! ਅਤੇ ਇਹ ਸੋਚੋ ਕਿ "ਜੇ ਅਸੀਂ ਆਪਣੇ ਨਿਤਨੇਮ ਅਤੇ ਅੰਮ੍ਰਿਤ ਸੰਸਕਾਰ ਵਿੱਚ ਸਾਰੀਆਂ ਬਾਣੀਆਂ ਆਪਣੇ ਇੱਕੋ ਇੱਕ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਵਿਚੋਂ ਲਈਏ, ਤਾਂ ਕੀ ਸਾਡਾ ਨਿਤਨੇਮ ਅਤੇ ਅੰਮ੍ਰਿਤ ਪ੍ਰਤੀ ਸਤਕਾਰ, ਹੋਰ ਦ੍ਰਿੜ ਅਤੇ ਮਜਬੂਤ ਨਹੀਂ ਹੋ ਜਾਏਗਾ ? ਇਸ ਤਰ੍ਹਾਂ, ਇੱਕ ਸਿੱਖ ਦਾ ਨਿਤਨੇਮ ਅਤੇ ਅੰਮ੍ਰਿਤ, ਸ਼ਯਾਮ ਕਵੀ ਦੀਆਂ ਕੱਚੀਆਂ ਕਵਿਤਾਵਾਂ ਨਹੀਂ, ਬਲਕਿ ਉਸ ਰੁਹਾਨੀ ਅਤੇ ਰੱਬੀ ਬਾਣੀ ਦਾ ਸਮੂਹ ਹੋਵੇਗਾ, ਜਿਸਨੂੰ ਗੁਰੂ ਨਾਨਕ ਨੇ "ਧੁਰ ਦੀ ਬਾਣੀ" ਦਾ ਖਿਦਰਜਾ ਦਿਤਾ ਹੈ।

ਫੈਸਲਾ ਤੁਹਾਡੇ ਹੱਥ ਵਿੱਚ ਹੈ। ਫੈਸਲਾ ਤੁਸਾਂ ਕਰਨਾ ਹੈ, ਕਿ ਤੁਸੀਂ ਆਪਣਾ ਜੀਵਨ ਸਿਯਾਮ ਕਵੀ ਦੀਆਂ ਕੱਚੀਆਂ ਰਚਨਾਵਾਂ ਨਾਲ ਭੰਗ ਦੇ ਭਾੜੇ ਗਵਾ ਦੇਣਾ ਹੈ, ਜਾਂ ਉਸ "ਧੁਰ ਕੀ ਬਾਣੀ" ਨਾਲ ਜੁੱੜ ਕੇ ਇਸ ਜੀਵਨ ਨੂੰ ਸਾਰਥਕ ਕਰਨਾ ਹੈ?


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top