Share on Facebook

Main News Page

ਗਿਆਨੀ ਮੱਲ ਸਿੰਘ ‘ਤੇ ਹਮਲਾ ਕਰਨ ਵਾਲੇ ਨੌਜਵਾਨ ਜੋਗਾ ਸਿੰਘ ਆਪਣੇ ਘਰ ਪੁੱਜਾ; ਉਸ ਉਪਰ ਕੀਤਾ ਹੈ ਭਾਰੀ ਤਸ਼ੱਦਦ ਤੇ ਲਾਏ ਗਏ ਬਿਜਲੀ ਦੇ ਝਟਕੇ

* ਬਾਬਾ ਬੰਦਾ ਸਿੰਘ ਬਹਾਦਰ ਵਰਗਾ ਰਾਜ ਸਥਾਪਤ ਕੀਤਾ ਜਾਵੇ- ਜੋਗਾ ਸਿੰਘ

ਅੰਮ੍ਰਿਤਸਰ 8 ਅਕਤੂਬਰ (ਜਸਬੀਰ ਸਿੰਘ ਪੱਟੀ): ਸਿਰਸੇ ਵਾਲੇ ਸੌਦਾ ਸਾਧ ਨੂੰ ਪੰਜ ਸਿੰਘ ਸਾਹਿਬਾਨ ਵੱਲੋ 24 ਸਤੰਬਰ ਨੂੰ ਹੋਈ ਮੀਟਿੰਗ ਵਿੱਚ ਆਮ ਮੁਆਫੀ ਦਿੱਤੇ ਜਾਣ ਉਪਰੰਤ ਸਿੱਖ ਸੰਗਤਾਂ ਵਿੱਚ ਉਠੇ ਰੋਹ ਨੂੰ ਲੈ ਕੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋ ਆਰਜ਼ੀ ਤੌਰ ਤੇ ਪਾਠੀ ਭਰਤੀ ਕੀਤੇ ਗਏ ਮੋਹਲੇਕੇ ਪਿੰਡ ਦੇ 25 ਸਾਲਾ ਨੌਜਵਾਨ ਜੋਗਾ ਸਿੰਘ ਦਾ ਨਾਮ ਉਸ ਵੇਲੇ ਸੁਰਖੀਆ ਵਿੱਚ ਆਇਆ ਸੀ ਜਦੋਂ ਉਸਨੇ ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਉਪਰ ਕਾਤਲਾਨਾ ਹਮਲਾ ਕਰਕੇ ਉਹਨਾਂ ਨੂੰ ਫੱਟੜ ਕਰ ਦਿੱਤਾ ਜਿਸ ਨੂੰ ਸੁੱਰਖਿਆ ਕਰਮਚਾਰੀਆ ਨੇ ਤੁਰੰਤ ਫੜ ਲਿਆ ਤੇ ਪੁਲੀਸ ਕਰਮਚਾਰੀਆ ਤੇ ਸ਼੍ਰੋਮਣੀ ਕਮੇਟੀ ਦੇ ਲੱਠਮਾਰਾਂ ਨੇ ਉਸ ਉਪਰ ਭਾਰੀ ਤਸ਼ੱਦਦ ਕੀਤਾ ਜਦ ਕਿ ਇਸ ਤੋਂ ਬਾਅਦ ਉਸ ਨੂੰ ਵੱਖ ਵੱਖ ਗੁਪਤ ਥਾਵਾਂ ਤੇ ਲਿਜਾ ਕੇ ਤੀਸਰੇ ਦਰਜੇ ਦੀ ਕੁੱਟਮਾਰ ਕੀਤੀ ਗਈ ਅਤੇ ਬਿਜਲੀ ਦੇ ਝਟਕੇ ਵੀ ਲਗਾਏ ਗਏ।

ਆਪਣੇ ਪਿੰਡ ਮੋਹਲਕੇ ਵਿਖੇ ਪੁੱਜਣ ਉਪਰੰਤ ਬੁਲੰਦ ਹੌਸਲੇ ਤੇ ਪੂਰੀ ਦੀਦਾ ਦਲੇਰੀ ਨਾਲ ਗੱਲਬਾਤ ਕਰਦਿਆਂ ਜੋਗਾ ਸਿੰਘ ਨੇ ਕਿਹਾ ਕਿ ਉਸ ਦਾ ਗਿਆਨੀ ਮੱਲ ਸਿੰਘ ਨਾਲ ਨਾ ਕੋਈ ਜਾਤੀ ਤੇ ਨਾ ਹੀ ਕੋਈ ਸਿਆਸੀ ਵਿਰੋਧ ਸੀ, ਪਰ ਜਿਸ ਤਰੀਕੇ ਨਾਲ ਸੌਦਾ ਸਾਧ ਨੂੰ ਪੰਜ ਜਥੇਦਾਰਾਂ ਨੇ ਮੁਆਫੀ ਦੇ ਦਿੱਤੀ ਹੈ ਉਸ ਨੂੰ ਲੈ ਕੇ ਉਹ ਕਾਫੀ ਚਿੰਤੁਤ ਸੀ ਤੇ ਕਈ ਦਿਨ ਸੌਂ ਵੀ ਨਹੀਂ ਸਕਿਆ ਸੀ। ਉਸ ਨੇ ਕਿਹਾ ਕਿ ਜ਼ਜ਼ਬਾਤਾਂ ਦੇ ਵਿੱਚ ਆ ਕੇ ਉਸਨੇ ਕੀਰਤਪੁਰ ਸਾਹਿਬ ਵਿਖੇ ਗਿਆਨੀ ਮੱਲ ਸਿੰਘ 'ਤੇ ਉਸ ਵੇਲੇ ਹਮਲਾ ਕੀਤਾ ਜਦੋ ਉਹ ਮੀਟਿੰਗ ਵਿੱਚੋ ਬਾਹਰ ਆਏ ਤੇ ਪਹਿਲਾਂ ਫਤਹਿ ਬੁਲਾਈ ਤੇ ਫਿਰ ਤੇਜਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ, ਪਰ ਨਿਸ਼ਾਨਾਂ ਸਹੀ ਟਿਕਾਣੇ ‘ਤੇ ਨਾ ਲੱਗਣ ਕਾਰਨ ਮੱਲ ਸਿੰਘ ਬੱਚ ਗਏ। ਉਸ ਨੇ ਕਿਹਾ ਕਿ ਉਸ ਨੂੰ ਆਪਣੇ ਕੀਤੇ ਦਾ ਕੋਈ ਪਛਤਾਵਾ ਨਹੀਂ ਹੈ ਅਤੇ ਉਸ ਨੇ ਜੋ ਕੁਝ ਵੀ ਕੀਤਾ ਸ੍ਰੀ ਅਕਾਲ ਤਖਤ ਦੀ ਮਾਣ ਮਰਿਆਦਾ ਨੂੰ ਬਹਾਲ ਕਰਨ ਤੇ ਚੰਡੀਗੜ ਤੋਂ ਆਏ ਹੁਕਮਾਂ ਮੁਤਾਬਕ ਫੈਸਲੇ ਕਰਨ ਦੇ ਰੋਸ ਵਜੋ ਕੀਤਾ।

ਹਮਲੇ ਤੋਂ ਬਾਅਦ ਆਪਣੇ ਨਾਲ ਹੱਡਬੀਤੀ ਦੀ ਗੱਲ ਸੁਣਾਉਦਿਆਂ ਉਸ ਨੇ ਕਿਹਾ ਕਿ ਪਹਿਲਾਂ ਤਾਂ ਉਸ ਦੀ ਸ਼੍ਰੋਮਣੀ ਕਮੇਟੀ ਦੇ ਲੱਠਮਾਰਾਂ ਨੇ ਇਸ ਕਦਰ ਗਿੱਦੜਕੁੱਟ ਕੀਤੀ ਕਿ ਉਸ ਦਾ ਬਾਥਰੂਮ ਵੀ ਵਿੱਚੇ ਹੀ ਨਿਕਲ ਗਿਆ ਤੇ ਫਿਰ ਥਾਣਾ ਕੀਤਰਪੁਰ ਦੇ ਮੁੱਖੀ ਨੇ ਵੀ ਕੋਈ ਕਸਰ ਬਾਕੀ ਨਹੀਂ ਛੱਡੀਉਸ ਨੇ ਦੱਸਿਆ ਕਿ ਇਸ ਤੋਂ ਬਾਅਦ ਉਸ ਨੂੰ ਰੋਪੜ ਵਿਖੇ ਲਿਜਾਇਆ ਗਿਆ ਜਿਥੇ ਉਸ ਦੇ ਸਾਰੇ ਕੱਪੜੇ ਲੁਹਾ ਕੇ ਉਸ ਨੂੰ ਨੰਗਾ ਕਰ ਦਿੱਤਾ ਗਿਆ ਤੇ ਕਕਾਰਾਂ ਵੀ ਲਾਹ ਕੇ ਸੁੱਟ ਦਿੱਤੇ ਗਏ ਤੇ ਕੇਸਾਂ ਤੋਂ ਫੜ ਕੇ ਇਸ ਕਦਰ ਧੂਹਿਆ ਗਿਆ ਜਿਸ ਤਰ੍ਹਾਂ ਕਿਸੇ ਮਰੇ ਜਾਨਵਰ ਨੂੰ ਚਾਮੜੀ ਧੂਹੀ ਫਿਰਦੇ ਹਨ। ਉਸ ਨੇ ਦੱਸਿਆ ਕਿ ਸ਼ਰਾਬ ਤੇ ਹੋਰ ਨਸ਼ਿਆ ‘ਚ ਟੁੰਨ ਹੋਏ ਪੁਲੀਸ ਵਾਲੇ ਉਸ ਉਪਰ ਇਸ ਤਰ੍ਵਾ ਚੜ ਗਏ ਜਿਵੇਂ ਕਿਸੇ ਮੁਰਦਾ ਜਾਨਵਰ ਦੀ ਖੱਲ ਲਾਹੁਣੀ ਹੋਵੇ। ਉਸ ਨੇ ਦੱਸਿਆ ਉਸ ਦੇ ਸਰੀਰ ਦੇ ਕਈ ਹਿੱਸਿਆ ਤੇ ਕਰੰਟ ਲਗਾਏ ਗਏ ਤੇ ਗੁਪਤ ਅੰਗਾਂ ਨਾਲ ਵੀ ਛੇੜਛਾੜ ਕੀਤੀ ਗਈ। ਉਸ ਦੇ ਚੱਡੇ ਵੀ ਪਾੜੇ ਗਏ ਤੇ ਉਸ ਨੂੰ ਖਾਲਿਸਤਾਨੀ ਕਹਿ ਕੇ ਕੋਹਿਆ ਜਾਂਦਾ ਰਿਹਾ।

ਉਸ ਨੇ ਦੱਸਿਆ ਕਿ ਕੁੱਟਮਾਰ ਦੌਰਾਨ ਜਦੋ ਉਹ ਬੇਹੋਸ਼ ਹੋ ਜਾਂਦਾ ਤਾਂ ਕੁਝ ਸਮਾਂ ਉਸਦੀ ਕੁੱਟਮਾਰ ਰੁੱਕ ਜਾਂਦੀ ਤੇ ਫਿਰ ਇੱਕ ਘੋਲ ਜਿਹਾ ਪਿਲਾ ਕੇ ਹੋਸ਼ ਵਿੱਚ ਲਿਆ ਕੇ ਫਿਰ ਉਸੇ ਤਰ੍ਹਾਂ ਹੀ ਤਸ਼ੱਦਦ ਸ਼ੁਰੂ ਕਰ ਦਿੱਤਾ ਜਾਂਦਾ। ਉਸ ਨੇ ਦੱਸਿਆ ਇਸ ਸਮੇਂ ਸਾਹਮਣੇ ਬੈਠਾ ਇੱਕ ਅਧਿਕਾਰੀ ਇਸ ਕਦਰ ਗੰਦ ਬੋਲ ਰਿਹਾ ਸੀ ਜਿਵੇਂ ਉਸ ਦੀ ਆਪਣੀ ਘਰ ਵਿੱਚ ਕੋਈ ਧੀ ਭੈਣ ਨਾ ਹੋਵੇ। ਉਸ ਨੇ ਕਿਹਾ ਕਿ ਉਸ ਨੂੰ ਖਾੜਕੂ ਜਥੇਬੰਦੀਆ ਨਾਲ ਜੋੜਿਆ ਜਾ ਰਿਹਾ ਸੀ ਜਦ ਕਿ ਉਸ ਨੇ ਕਿਹਾ ਕਿ ਉਸ ਨੇ ਜੋ ਕੁਝ ਵੀ ਕੀਤਾ ਹੈ ਸੌਦਾ ਸਾਧ ਨੂੰ ਦਿੱਤੀ ਮੁਆਫੀ ਨੂੰ ਲੈ ਕੇ ਕੀਤਾ ਹੈ। ਉਸ ਨੇ ਦੱਸਿਆ ਕਿ ਉਸ ਤੇ ਇਹ ਵੀ ਦਬਾਆ ਪਾਇਆ ਜਾਂਦਾ ਰਿਹਾ ਹੈ ਕਿ ਉਹ ਗਿਆਨੀ ਮੱਲ ਸਿੰਘ ਕੋਲੋ ਮੁਆਫੀ ਮੰਗ ਲਵੇ ਪਰ ਉਸ ਨੇ ਕਿਹਾ ਕਿ ਉਸ ਨੇ ਜੋ ਕੀਤਾ ਹੈ ਠੀਕ ਕੀਤਾ ਹੈ ਤੇ ਮੁਆਫੀ ਨਹੀਂ ਮੰਗੇਗਾ। ਉਸ ਨੇ ਕਿਹਾ ਕਿ ਪੁਲੀਸ ਮੁਕਾਬਲਾ ਬਣਾਉਣ ਦੀ ਵੀ ਧਮਕੀ ਦਿੱਤੀ ਤੇ ਪੁਲੀਸ ਅਧਿਕਾਰੀ ਨੂੰ ਉਸ ਨੇ ਇਹੀ ਜਵਾਬ ਦਿੱਤਾ ਕਿ ਉਹ ਵੀ ਸ਼ਹੀਦ ਹੋਣਾ ਚਾਹੁੰਦਾ ਹੈ ਤਾਂ ਪੁਲੀਸ ਵਾਲੇ ਨੇ ਫਿਰ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ ਤੇ ਬਿਜਲੀ ਦੇ ਕਰੰਟ ਫਿਰ ਲਗਾਉਣੇ ਸ਼ੁਰੂ ਹੋ ਗਏ।

ਉਸ ਦੇ ਪਿਤਾ ਵੱਲੋ ਮੁਆਫੀ ਮੰਗਣ ਬਾਰੇ ਪੁੱਛੇ ਜਾਣ ਤੇ ਉਸ ਨੇ ਕਿਹਾ ਕਿ ਕਾਰਵਾਈ ਉਸ ਨੇ ਕੀਤੀ ਸੀ ਤੇ ਉਸ ਦੇ ਪਿਤਾ ਤੇ ਪਰਿਵਾਰ ਵਾਲਿਆ ਦਾ ਕੋਈ ਕਸੂਰ ਨਹੀਂ ਸੀ ਪਰ ਭਿੰਡੀਆ ਦੀ ਪੁਲੀਸ ਉਸ ਦੇ ਪਰਿਵਾਰ ਨੂੰ ਫੜ ਕੇ ਥਾਣੇ ਲੈ ਗਈ ਤੇ ਜੇਲ ਭੇਜਣ ਦੇਣ ਦੀ ਧਮਕੀ ਵੀ ਦਿੱਤੀ। ਉਸ ਨੇ ਕਿਹਾ ਕਿ ਉਸ ਦੇ ਪਿਤਾ ਕੋਲੋ ਮੁਆਫੀ ਮੰਗਵਾਈ ਹੈ ਜਾ ਨਹੀਂ ਇਸ ਦੀ ਉਸ ਨੂੰ ਕੋਈ ਜਾਣਕਾਰੀ ਨਹੀਂ ਹੈ ਪਰ ਪੁਲੀਸ ਨੇ ਡਰਾ ਧਮਕਾ ਕੋਈ ਕਾਰਵਾਈ ਪਾਈ ਹੋਵੇ ਤਾਂ ਕੁਝ ਕਹਿ ਨਹੀਂ ਸਕਦੇ। ਉਸ ਨੇ ਕਿਹਾ ਕਿ ਪੁਲੀਸ ਨੇ ਉਸ ਨੂੰ ਟੀਕੇ ਵਗੈਰਾ ਲਗਾ ਕੇ ਥੋੜਾ ਬਹੁਤਾ ਕਾਇਮ ਕਰਨ ਤੋਂ ਬਾਅਦ ਛੱਡ ਦਿੱਤਾ ਹੈ ਇਸ ਦੀ ਨਾ ਉਸ ਨੂੰ ਕੋਈ ਖੁਸ਼ੀ ਹੈ ਤੇ ਨਾ ਹੀ ਕੋਈ ਗਮ ਹੈ ਪਰ ਉਸ ਨੂੰ ਗਮ ਸਿਰਫ ਇਹ ਹੈ ਸਿੱਖਾਂ ਦੇ ਕਾਤਲ ਨੂੰ ਇੱਕ ਕੋਰੇ ਕਾਗਜ਼ ਤੇ ਲਿਖ ਕੇ ਆਏ ਅਖੌਤੀ ਸਪੱਸ਼ਟੀਕਰਨ ਤੇ ਮੁਆਫ ਕਰਕੇ ਜਥੇਦਾਰ ਨੇ ਬੱਜਰ ਗਲਤੀ ਕੀਤੀ ਤੇ ਸਿੱਖ ਕੌਮ ਤੇ ਸਿੱਖ ਇਤਿਹਾਸ ਇਹਨਾਂ ਨੂੰ ਕਦੇ ਵੀ ਮੁਆਫ ਨਹੀਂ ਕਰੇਗਾ। ਜਦੋ ਉਸ ਨੂੰ ਪੁੱਛਿਆ ਗਿਆ ਕਿ ਉਹ ਕੌਮ ਦੇ ਨਾਮ ਕੀ ਸੰਦੇਸ਼ ਦੇਣਾ ਚਾਹੁੰਦਾ ਹੈ?

ਉਸ ਨੇ ਕਿਹਾ ਕਿ ਜੇਕਰ ਕੌਮ ਜਾਗਦੀ ਹੁੰਦੀ ਤਾਂ ਤਖਤਾਂ ਦੇ ਜਥੇਦਾਰ ਸੌਦਾ ਸਾਧ ਵਰਗਿਆ ਨੂੰ ਇਸ ਤਰ੍ਹਾਂ ਮੁਆਫੀ ਨਾ ਦਿੰਦੇ ਇਸ ਲਈ ਕੌਮ ਦੇ ਨਾਮ ਉਸ ਦਾ ਸਿਰਫ ਇਹ ਹੀ ਸੰਦੇਸ਼ ਹੈ ਕਿ, ‘‘ਉਠੋ ਜਾਗੋ ਕੌਮ ਦੇ ਮਸਲਿਆ ਸੰਬੰਧੀ ਅਵਾਜ ਬੁੰਲਦ ਕਰਨ ਲਈ ਅੱਗੇ ਆਉ ਤੇ ਦਸਮ ਪਿਤਾ ਦੇ ਅਸਲੀ ਸਪੁੱਤਰ ਬਣ ਕੇ ਗੁਲਾਮੀ ਦਾ ਜੂਲਾ ਲਾਹ ਕੇ ਬਾਬਾ ਬੰਦਾ ਸਿੰਘ ਵਰਗਾ ਖਾਲਸਾ ਰਾਜ ਸਥਾਪਤ ਕਰੋ।’’


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top