Share on Facebook

Main News Page

ਸਿਰਸਾ ਸਾਧ ਦੀ ਮੁਆਫੀ ਬਣੀ ਜਥੇਦਾਰਾਂ ਦੇ ਗਲੇ ਦੀ ਹੱਡੀ; ਪੁਨਰ ਵਿਚਾਰ ਕਮੇਟੀ ਵਿੱਚ ਸ਼ਾਮਲ ਕਰਨ ਨਹੀਂ ਲੱਭ ਰਿਹਾ ਕੋਈ ਵਿਦਵਾਨ

ਅੰਮ੍ਰਿਤਸਰ 9 ਅਕਤੂਬਰ (ਜਸਬੀਰ ਸਿੰਘ) ਸ੍ਰੀ ਅਕਾਲ ਤਖਤ ਸਾਹਿਬ ਤੋਂ ਸਿਰਸਾ ਸਾਧ ਨੂੰ ਮੁਆਫੀ ਦਿੱਤੇ ਜਾਣ ਦੇ ਮੁੱਦੇ ਨੂੰ ਲੈ ਕੇ ਉਠੇ ਵਿਵਾਦ ਨੂੰ ਹੱਲ ਕਰਨ ਲਈ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਵੱਲੋ ਮੁਆਫੀ 'ਤੇ ਮੁੜ ਵਿਚਾਰ ਕਰਨ ਲਈ ਇੱਕ ਕਮੇਟੀ ਬਣਾਉਣ ਨੂੰ ਲੈ ਕੇ ਕਈ ਸਿਆਸੀ ਆਗੂਆਂ ਤੇ ਅਧਿਕਾਰੀਆਂ ਵੱਲੋ ਜਥੇਦਾਰ ਨਾਲ ਮੀਟਿੰਗਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਪਰ ਹਾਲੇ ਤੱਕ ਵੀ ਕਮੇਟੀ ਦਾ ਮਾਮਲਾ ਕਿਸੇ ਤਨ ਪਤਨ ਨਹੀਂ ਲੱਗਾ ਤੇ ਇਸ ਮੁੱਦੇ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ੍ਰ. ਰੂਪ ਸਿੰਘ ਤੇ ਐਡੀਸ਼ਨਲ ਸਕੱਤਰ ਸ੍ਰ ਦਿਲਜੀਤ ਸਿੰਘ ਬੇਦੀ ਨੇ ਜਥੇਦਾਰ ਨਾਲ ਬੰਦ ਕਮਰਾ ਮੀਟਿੰਗ ਕੀਤੀ, ਤਾਂ ਕਿ ਕਮੇਟੀ ਦਾ ‘‘ਭੂਤ’’ ਕਿਸੇ ਤਰੀਕੇ ਨਾਲ ਜਨਤਕ ਕੀਤਾ ਜਾ ਸਕੇ।

ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਦਿਨੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂ ਤੇ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ੍ਰ ਮਨਜਿੰਦਰ ਸਿੰਘ ਸਿਰਸਾ ਨੇ ਵੀ ਸਿਰਸਾ ਸਾਧ ਦੇ ਮੁੱਦੇ ਨੂੰ ਲੈ ਕੇ ਜਥੇਦਾਰ ਨਾਲ ਵਿਸ਼ੇਸ਼ ਮੀਟਿੰਗ ਕੀਤੀ ਤੇ ਉਹਨਾਂ ਨੂੰ ਸਿਰਸਾ ਸਾਧ ਦੀ ਅਕਾਲ ਤਖਤ ਸਾਹਿਬ ਫੇਰੀ ਤੋਂ ਜਾਣੂ ਕਰਵਾਉਦਿਆਂ ਕੁਝ ਸ਼ਰਤਾਂ ਵੀ ਗਿਣਾਈਆਂ। ਦਿੱਲੀ ਦੇ ਗਲਿਆਰਿਆਂ ਵਿੱਚ ਚਰਚਾ ਹੈ ਕਿ ਸਿਰਸਾ ਸਾਧ ਦੇ ਚੇਲਿਆਂ ਨਾਲ ਮਨਜਿੰਦਰ ਸਿੰਘ ਸਿਰਸਾ ਨਾਲ ਮੰਬਈ ਵਿਖੇ ਮੁਲਾਕਾਤ ਹੋਈ ਸੀ, ਜਿਥੋ ਮੁਆਫੀ ਦਾ ਮੁੱਢ ਬੱਝਾ ਸੀ ਕਿਉਕਿ ਮਨਜਿੰਦਰ ਸਿੰਘ ਸਿਰਸਾ ਦਾ ਜੱਦੀ ਨਿਵਾਸ ਸਿਰਸਾ ਹੀ ਹੈ, ਜਿਥੇ ਸਿਰਸਾ ਸਾਧ ਦਾ ਡੇਰਾ ਹੈ। ਲੈਣ ਦੇਣ ਦਾ ਸੌਦਾ ਵੀ ਮੁੰਬਈ ਵਿਖੇ ਹੀ ਹੋਣ ਦੀ ਚਰਚਾ ਹੈ ਅਤੇ ਸਿਰਸਾ ਜਿਹੜਾ ਆਪਣੇ ਆਪ ਨੂੰ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਦਾ ਸੱਜਾ ਲੈਫਟੈਣ ਸਮਝਦਾ ਹੈ ਵੱਲੋ ਬਾਰ ਬਾਰ ਜਥੇਦਾਰ ਨਾਲ ਮੁਲਾਕਾਤ ਕਰਨੀਆਂ ਕਈ ਪ੍ਰਕਾਰ ਦੇ ਸ਼ੰਕੇ ਪ੍ਰਗਟ ਕਰ ਰਹੀਆਂ ਹਨ। ਜਾਣਕਾਰੀ ਇਹ ਵੀ ਮਿਲੀ ਹੈ ਕਿ ਮਨਜਿੰਦਰ ਸਿੰਘ ਸਿਰਸੇ ਨੇ ਹੀ ਸੌਦਾ ਸਾਧ ਦੇ ਚੇਲਿਆਂ ਦੀ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕਰਵਾਈ ਤੇ ਸਾਧ ਦੇ ਚੇਲਿਆਂ ਨੇ ਸੁਖਬੀਰ ਸਿੰਘ ਬਾਦਲ ਨੂੰ ਭਰੋਸਾ ਦਿਵਾਇਆ ਕਿ ਜੇਕਰ ਉਹਨਾਂ ਦੇ ਬਾਬੇ ਨੂੰ ਆਮ ਮੁਆਫੀ ਦੇ ਦਿੱਤੀ ਜਾਵੇਗੀ ਤਾਂ ਸਿਰਸਾ ਡੇਰੇ ਵਾਲੇ ਸਾਰੇ ਪ੍ਰੇਮੀ 2017 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਨੂੰ ਵੋਟਾਂ ਪਾ ਸਕਦੇ ਹਨ ।

ਪਰੇਮੀਆਂ ਦੀਆਂ ਵੋਟਾਂ ਦਾ ਨਾਮ ਸੁਣ ਕੇ ਲਾਲਚਵੱਸ ਸੁਖਬੀਰ ਸਿੰਘ ਬਾਦਲ ਨੇ ਹਾਮੀ ਭਰਦਿਆਂ ਉਹਨਾਂ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਗੁਰਮੁੱਖ ਸਿੰਘ ਨਾਲ ਮੁਲਾਕਾਤ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ। ਉਸ ਤੋਂ ਬਾਅਦ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਤੋਂ ਉਪਰੰਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਸੌਦਾ ਸਾਧ ਨੂੰ ਮੁਆਫੀ ਦਾ ਗੁਰਮਤਾ ਹੋ ਗਿਆ, ਜਿਹੜਾ ਜਥੇਦਾਰਾਂ ਦੀ ਗਲੇ ਦੀ ਹੱਡੀ ਬਣ ਗਿਆ। ਹੁਣ ਜਥੇਦਾਰਾਂ ਨੂੰ ਗਲਾ ਸਾਫ ਕਰਨ ਲਈ ਕੋਈ ਵੀ ਨਾ ਤਾਂ ਦਾਤਣ ਲੱਭ ਰਹੀ ਹੈ, ਤੇ ਨਾ ਹੀ ਕੋਈ ਪੈਸਟ ਤੇ ਨਾ ਹੀ ਕੋਈ ਮੰਜ਼ਨ ਮਿਲ ਲਿਆ ਹੈ, ਕਿਉਕਿ ਪੁਨਰ ਵਿਚਾਰ ਕਰਨ ਲਈ ਕੋਈ ਵੀ ਵਿਦਵਾਨ ਕਮੇਟੀ ਵਿੱਚ ਸ਼ਾਮਲ ਹੋਣ ਲਈ ਤਿਆਰ ਨਹੀਂ ਹੈ।

ਕਮੇਟੀ ਵਿੱਚ ਹੁਣ ਫਿਰ ਉਹਨਾਂ ਹੀ ਹੰਡੇ ਵਰਤੇ ਮਹਿਤੇ ਚਾਵਲੇ ਨੂੰ ਸ਼ਾਮਲ ਕਰਕੇ ਉਹਨਾਂ ਕੋਲੋ ਸੌਦਾ ਸਾਧ ਦੀ ਮੁਆਫੀ ਤੇ ਮੋਹਰ ਲਗਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਦ ਕਿ ਮਹਿਤਾ ਸ਼੍ਰੋਮਣੀ ਕਮੇਟੀ ਦੀ ਕਾਰਜਕਰਨੀ ਕਮੇਟੀ ਦਾ ਮੈਬਰ ਹੋਣ ਦੇ ਨਾਤੇ ਪਹਿਲਾਂ ਹੀ ਜਥੇਦਾਰਾਂ ਵੱਲੋ ਕੀਤੇ ਗਏ ਮੁਆਫੀ ਦੇ ਫੈਸਲੇ 'ਤੇ ਮੋਹਰ ਲਗਾ ਚੁੱਕੇ ਹਨ ਤੇ ਹੁਣ ਤਾਂ ਦੋਹਰੀ ਮੋਹਰ ਲਗਾਉਣ ਨਾਲ ਵੀ ਜਥੇਦਾਰ ਸੰਗੀਨਾਂ ਦੀ ਛਾਂ ਹੇਠੋ ਬਾਹਰ ਜਨਤਾ ਵਿੱਚ ਨਹੀਂ ਆ ਸਕਦੇ ਤੇ ਸਿਰਸਾ ਵਾਲੇ ਬਾਬੇ ਦੀ ਤਾਂ ਤਬੀਅਤ ਜਰੂਰ ਠੀਕ ਹੋ ਗਈ ਹੋਵੇਗੀ ਤੇ ਪਰ ਜਥੇਦਾਰਾਂ ਦੀ ਤਬੀਅਤ ਵਿਗੜ ਰਹੀ ਹੈ ਤਾਂ ਜਥੇਦਾਰਾਂ ਨੂੰ ਸਿਰਫ ਉਹਨਾਂ ਦੀ ਜਥੇਦਾਰੀ ਤੋਂ ਛੁੱਟੀ ਹੋਣ ਉਪਰੰਤ ਹੀ ਕੋਈ ਰਾਹਤ ਮਿਲ ਸਕੇਗੀ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top