Share on Facebook

Main News Page

ਅਕਾਲ ਤਖ਼ਤ ਦੇ ਜਥੇਦਾਰ ਨੂੰ ਬੇਨਤੀਆਂ ਕਰਨਾ, ਉਸ ਨੂੰ ਮਾਨਤਾ ਦੇਣ ਬਰਾਬਰ
-: ਵਿਦੇਸ਼ੀ ਵਿਦਵਾਨ

ਟਿੱਪਣੀ: ਬਾਹਰਲੇ ਸਿੱਖਾਂ ਦਾ ਇਹ ਬਿਆਨ ਸ਼ਲਾਘਾਯੋਗ ਹੈ। ਇਹ ਗੱਲ ਖ਼ਾਲਸਾ ਨਿਊਜ਼ ਅਤੇ ਹੋਰ ਜਾਗਰੂਕ ਸਿੱਖਾਂ ਨੂੰ ਕਹਿੰਦਿਆਂ ਸ਼ਾਇਦ 6-7 ਸਾਲ ਹੋ ਗਏ ਹਨ, ਪਰ ਬਹੁਤੇ ਸਿੱਖ ਅਖਵਾਉਣ ਵਾਲਿਆਂ ਦੀ ਨੀਂਦ ਹੁਣ ਥੋੜ੍ਹੀ ਜਿਹੀ ਖੁੱਲੀ ਹੈ। ਜੇ ਸੌਦਾ ਸਾਧ ਦੀ ਮੁਆਫੀ ਵਾਲਾ ਫੁਰਮਾਨ ਗ਼ਲਤ ਹੈ, ਤਾਂ ਇਸ ਤੋਂ ਪਹਿਲਾਂ ਵਾਲੇ ਫੁਰਮਾਨ ਅਤੇ ਫ਼ੈਸਲੇ ਵੀ ਕੋਈ ਸਿੱਖੀ ਸਿਧਾਂਤਾਂ ਦੀ ਪਹਿਰੇਦਾਰੀ ਵਾਲੇ ਨਹੀਂ ਸਨ। ਉਦੋਂ ਬਹੁਤਿਆਂ ਨੇ ਗੱਲ ਗੌਲ਼ੀ ਨਹੀਂ।  ਜਿਵੇਂ -

- ਕੀ ਸਾਧ ਧੰਨਵੰਤ ਸਿੰਘ ਨੂੰ ਬਰੀ ਕਰਨਾ ਜਾਇਜ਼ ਸੀ ?
- ਕੀ ਪੂਰਣ ਸਿੰਘ ਵੱਲੋਂ ਸਿੱਖਾਂ ਨੂੰ ਲਵ ਕੁਸ਼ ਦੀ ਔਲਾਦ ਕਹਿਣਾ ਜਾਇਜ਼ ਸੀ ?
- ਕੀ ਗੁਰਬਖਸ਼ ਸਿੰਘ ਕਲਾ ਅਫਗਾਨਾ ਨੂੰ ਛੇਕਣਾ ਜਾਇਜ਼ ਸੀ ?
- ਕੀ ਅਖੌਤੀ ਜੱਥੇਦਾਰਾਂ ਵੱਲੋਂ ਅਖੌਤੀ ਦਸਮ ਗ੍ਰੰਥ ਨੂੰ ਉਭਾਰਣ ਲਈ ਅਖੌਤੀ ਟਕਸਾਲ 'ਚ ਅਖੌਤੀ ਦਸਮ ਗ੍ਰੰਥ ਦੇ ਸਮਾਗਮ 'ਤੇ ਜਾਣਾ ਜਾਇਜ਼ ਸੀ ?
- ਕੀ 2003 ਵਾਲਾ ਨਾਨਕਸ਼ਾਹੀ ਕੈਲੰਡਰ ਨੂੰ ਕਤਲ ਕਰਨਾ ਜਾਇਜ਼ ਸੀ ?
- ਕੀ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੂੰ ਲਾਂਬੇ ਵੱਲੋਂ ਕੱਟ ਵੱਡ ਕੀਤੀ ਸੀ.ਡੀ. ਦੇ ਆਧਾਰ 'ਤੇ ਸਿਆਸੀ ਦਬਾਅ ਹੇਠ ਛੇਕਣਾ ਜਾਇਜ਼ ਸੀ ?
- ਕੀ ਅਖੌਤੀ ਦਸਮ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪ੍ਰਕਾਸ਼ ਕਰਨ ਵਾਲੇ ਇਨ੍ਹਾਂ ਅਖੌਤੀ ਜੱਥੇਦਾਰਾਂ ਦਾ ਰੋਲ ਜਾਇਜ਼ ਹੈ ?

ਜੇ ਇਹ ਸਾਰੇ ਉਪਰਲੇ ਦਿੱਤੇ ਕਾਰੇ ਜਾਇਜ਼ ਨਹੀਂ ਸੀ, ਤਾਂ ਕਿਉਂ ਤਾਲ਼ਾ ਲੱਗਾ ਰਿਹਾ ਜ਼ੁਬਾਨਾਂ 'ਤੇ, ਸਿਵਾਏ ਕੁੱਝ ਕੁ ਸਿੱਖਾਂ ਨੂੰ ਛੱਡਕੇ ?

ਹੁਣ ਵੀ ਜੇ ਇਹ ਜਾਗ ਸਿਰਫ ਵਕਤੀ ਹੈ, ਗੁਰਬਚਨ ਇੰਸਾਂ ਦੇ ਬਦਲਣ ਨਾਲ ਫਿਰ ਬੇਨਤੀਆਂ ਚਾਲੂ ਹੋਣ ਤੱਕ ਹੈ, ਤਾਂ ਫਿਰ ਇਹ ਸਿਰਫ ਇੱਕ ਉਬਾਲ ਤੋਂ ਵੱਧ ਕੁੱਝ ਨਹੀਂ, ਸੁੱਤਿਆਂ ਹੋਇਆਂ ਕਰਵਟ ਲੈਣ ਦੇ ਬਰਾਬਰ ਹੈ। ਜਾਗਣਾ ਹੈ ਤਾਂ ਇਹ ਜੱਥੇਦਾਰੀ ਪਰੰਪਰਾ ਖ਼ਤਮ ਕਰਨੀ ਪਵੇਗੀ, ਜਿਸ ਨਾਲ ਭਵਿੱਖ ਵਿੱਚ ਐਸੇ ਬੇਜ਼ਮੀਰੇ ਗਿਰੇ ਹੋਏ ਲੋਕ, ਸਿੱਖ ਕੌਮ ਦੀ ਬਦਨਾਮੀ ਤੇ ਨਮੋਸ਼ੀ ਦਾ ਕਾਰਣ ਨਾ ਬਣਨ।

ਫੇਸਬੁਕ Id Giaani Singh ਦਾ ਕੁਮੈਂਟ ਬਹੁਤ ਸਟੀਕ ਹੈ ਕਿ "ਕਸੂਰ ਸਿੱਖ ਕੌਮ ਦਾ ਵੀ ਹੈ, ਪਹਿਲਾਂ ਇਨ੍ਹਾਂ ਨੂੰ ਗਲਤ ਕਰਨ ਲਈ ਖੁੱਲ੍ਹੇ ਛੱਡ ਦਿੱਤਾ ਗਿਆ, ਤੇ ਹੁਣ ਜਦੋਂ ਸਿਰ ਤੋਂ ਪਾਣੀ ਲੰਘ ਗਿਆ ਫੇਰ ਚੇਤਾ ਆਇਆ। ਇਥੇ ਇਹ ਕਹਿਣਾ ਢੁੱਕਵਾਂ ਰਹੇਗਾ "ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ ॥" ਜੇ ਪਹਿਲਾਂ ਹੀ (ਆਪੋ ਆਪਣੇ ਫ਼ਰਜ਼ ਨੂੰ) ਚੇਤੇ ਕਰਦੇ ਰਹੀਏ (ਚੇਤੇ ਰੱਖੀਏ) ਤਾਂ (ਅਜੇਹੀ) ਸਜ਼ਾ ਕਿਉਂ ਮਿਲੇ?

ਗੁਰੂ ਰਾਖਾ।

- ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top