Share on Facebook

Main News Page

ਅੰਮ੍ਰਿਤਸਰ 10 ਅਕਤੂਬਰ (ਜਸਬੀਰ ਸਿੰਘ ਪੱਟੀ) ਪੰਜਾਬ ਵਿੱਚ ਜਿਥੇ ਪੂਰੀ ਤਰ੍ਹਾਂ ਹਰ ਪਾਸੇ ਅਨਾਰਕੀ ਫੈਲੀ ਹੋਈ ਹੈ ਅਤੇ ਇਸ ‘ਤੇ ਬਲਦੀ ਦਾ ਤੇਲ ਪਾਉਣ ਦਾ ਕੰਮ ਜਥੇਦਾਰਾਂ ਨੇ ਸੌਦਾ ਸਾਧ ਨੂੰ ਉਸ ਦੇ ਕੁਕਰਮਾਂ ਤੋਂ ਆਮ ਮੁਆਫੀ ਦੇ ਕੇ ਜਿਹੜਾ ਪੰਥਕ ਹਲਕਿਆਂ ਵਿੱਚ ਰੋਲ ਪੈਦਾ ਕੀਤਾ ਹੈ, ਉਸ ਨੇ ਜਿਥੇ ਪੰਜਾਬ ਦੇ ਅਮਨ ਚੈਨ ਨੂੰ ਖਤਰਾ ਪੈਦਾ ਕਰ ਦਿੱਤਾ ਹੈ ,ਉਥੇ ਦਲ ਖਾਲਸਾ ਦੇ ਤਿੰਨ ਆਗੂਆ ਤੋਂ ਦੋ ਪ੍ਰਿੰਟਿੰਗ ਪ੍ਰੈਸ ਵਾਲਿਆਂ ਨੂੰ ਗ੍ਰਿਫਤਾਰ ਕਰਕੇ ਜਿਹੜੀ ਬੱਜਰ ਗਲਤੀ ਕੀਤੀ ਸੀ, ਉਸ ਦੀਆਂ ਲੱਗੀਆਂ ਖਬਰਾਂ ਦੀ ਹਾਲੇ ਸਿਆਹੀ ਵੀ ਨਹੀਂ ਸੁੱਕੀ ਸੀ, ਕਿ ਸੌਦਾ ਸਾਧ ਨੂੰ ਮੁਆਫੀ ਦੇਣ ਵਾਲਿਆ ਪੰਜ ਤਖਤਾਂ ਦੇ ਜਥੇਦਾਰਾਂ ਵਿੱਚ ਸ਼ਾਮਲ ਗਿਆਨੀ ਮੱਲ ਸਿੰਘ 'ਤੇ ਹਮਲਾ ਕਰਨ ਵਾਲੇ ਜੋਗਾ ਸਿੰਘ ਪਹਿਲਾਂ ਰਿਹਾਅ ਕਰ ਦਿੱਤਾ ਗਿਆ, ਪਰ ਅੱਜ ਫਿਰ ਉਸ ਨੂੰ ਪੁਲੀਸ ਜਿਲ੍ਹਾ ਦਿਹਾਤੀ ਅੰਮ੍ਰਿਤਸਰ ਦੀ ਪੁਲੀਸ ਨੇ ਦੁਬਾਰਾ ਉਸ ਦੇ ਘਰੋ ਚੁੱਕ ਕੇ ਕਿਸੇ ਅਣਦੱਸੀ ਥਾਂ ਤੇ ਲੈ ਗਈ ਹੈ, ਜਦ ਕਿ ਉਸ ਦੇ ਲਾਚਾਰ ਮਾਤਾ ਪਿਤਾ ਪੁਲੀਸ ਅਧਿਕਾਰੀਆ ਦੇ ਦਫਤਰਾਂ ਦੀ ਖ਼ਾਕ ਛਾਣ ਰਹੇ ਹਨ।

ਦਲ ਖਾਲਸਾ ਨੇ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ‘ਤੇ ਅਰਦਾਸ ਕਰਕੇ ਤਖਤਾਂ ਦੇ ਜਥੇਦਾਰਾਂ ਨੂੰ ਲਾਂਭੇ ਕਰਨ ਦੀ ਮੰਗ ਕੀਤੀ ਸੀ ਤੇ ਅਕਾਲ ਤਖਤ ਦੇ ਸਕੱਤਰੇਤ ਦੇ ਬਾਹਰ ਹੱਥਾਂ ਵਿੱਚ ਵੰਨ ਸਵੰਨੀਆ ਤਖਤੀਆ ਫੜ ਕੇ ਸੌਦਾ ਸਾਧ ਦੀ ਮੁਆਫੀ ਦੇ ਵਿਰੋਧ ਵਿੱਚ ਪ੍ਰਦਰਸ਼ਨ ਕੀਤਾ ਸੀ। ਬੀਤੇ ਕਲ ਜਥੇਦਾਰਾਂ ਦੇ ਬਾਈਕਾਟ ਕਰਨ ਦਾ ਮਤਾ ਪਾਸ ਕਰਕੇ ਸ਼ਹਿਰ ਵਿੱਚ ਥਾਂ ਥਾਂ 'ਤੇ ਪੋਸਟਰ ਲਗਾ ਦਿੱਤੇ ਸਨ। ਸਰਕਾਰ ਤੇ ਸ਼੍ਰੋਮਣੀ ਕਮੇਟੀ ਦੇ ਮੁਲਾਜਮਾਂ ਨੇ ਭਾਂਵੇ ਬਹੁਤ ਸਾਰੇ ਥਾਵਾਂ ਤੋਂ ਪੋਸਟਰ ਲਾਹ ਦਿੱਤੇ ਸਨ, ਪਰ ਬੀਤੇ ਕਲ੍ਰ ਦਲ ਖਾਲਸਾ ਦੇ ਆਗੂ ਕੰਵਰਪਾਲ ਸਿੰਘ ਬਿੱਟੂ ਤੇ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਆਗੂ ਹਰਪਾਲ ਸਿੰਘ ਚੀਮਾ ਨੂੰ ਉਸ ਵੇਲੇ ਗ੍ਰਿਫਤਾਰ ਕਰ ਲਿਆ ਗਿਆ, ਜਦੋਂ ਉਹ ਪ੍ਰੈਸ ਕਾਨਫਰੰਸ ਉਪਰੰਤ ਆਪਣੇ ਦਫਤਰ ਵਿੱਚ ਸੰਘਰਸ਼ ਦੀ ਅਗਲੇਰੀ ਰਣਨੀਤੀ ਬਾਰੇ ਵਿਚਾਰ ਚਰਚਾ ਕਰ ਰਹੇ ਸਨ। ਭਾਰੀ ਗਿਣਤੀ ਵਿੱਚ ਪੁਲੀਸ ਨੇ ਛਾਪਾਮਾਰ ਕੇ ਮੌਕੋ ਤੋਂ ਬਿੱਟੂ ਤੇ ਚੀਮਾ ਤੋਂ ਇਲਾਵਾ ਦਲ ਖਾਲਸਾ ਦੇ ਹੁਸ਼ਿਆਰਪੁਰ ਤੋਂ ਆਗੂ ਪਰਮਜੀਤ ਸਿੰਘ ਤੇ ਅੰਮ੍ਰਿਤਸਰ ਜਿਲ•ੇ ਦੇ ਆਗੂ ਗਗਨਦੀਪ ਸਿੰਘ ਨੂੰ ਗ੍ਰਿਫਤਾਰ ਕਰਕੇ ਥਾਣਾ ਸਿਵਲ ਲਾਈਨ ਵਿਖੇ ਲੈ ਗਈ।

ਸਰਕਾਰ ਦੀ ਬੁੱਰਛਾਗਰਦੀ ਉਸ ਵੇਲੇ ਸਾਹਮਣੇ ਆਈ ਜਦੋ ਸੀ.ਆਈ.ਏ. ਸਟਾਫ ਦੇ ਇੰਚਾਰਜ ਗੁਰਵਿੰਦਰ ਸਿੰਘ ਨੇ ਉਹਨਾਂ ਦੋ ਵਿਅਕਤੀਆ ਨੂੰ ਚੁੱਕ ਕੇ ਥਾਣੇ ਲੈ ਆਈ ਜਿਹਨਾਂ ਦਾ ਦਲ ਖਾਲਸਾ ਨਾਲ ਕੋਈ ਦੂਰ ਦਾ ਵੀ ਵਾਸਤਾ ਨਹੀਂ ਸੀ ਪਰ ਇੱਕ ਨੇ ਪੋਸਟਰ ਡਿਜ਼ਾਈ ਕੀਤਾ ਤੇ ਦੂਸਰੇ ਨੇ ਆਪਣੀ ਪ੍ਰਿੰਟਿੰਗ ਪ੍ਰੈਸ ਤੇ ਛਾਪਿਆ ਸੀ। ਹਰਪਾਲ ਸਿੰਘ ਚੀਮਾ ਜੋ ਕਿ ਪੇਸ਼ੇ ਤੋਂ ਵਕੀਲ ਹਨ ਨੂੰ ਤਾਂ ਸ਼ਾਮੀ ਛੱਡ ਦਿੱਤਾ ਗਿਆ ਪਰ ਬਾਕੀ ਪੰਜ ਵਿਅਕਤੀਆ ਨੂੰ ਧਾਰਾ 107/151 ਤਹਿਤ ਜੇਲ• ਭੇਜ ਦਿੱਤਾ ਗਿਆ। ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਆਗੂ ਸ੍ਰ ਮਨਿੰਦਰ ਸਿੰਘ ਧੁੰਨਾਂ ਨੇ ਇਹਨਾਂ ਗ੍ਰਿਫਤਾਰੀਆ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆ ਕਿਹਾ ਕਿ ਪੰਜਾਬ ਵਿੱਚ ਇਸ ਵੇਲੇ ਬਾਦਲ ਨਹੀਂ ਸਗੋ ਬਾਬਰ ਦਾ ਰਾਜ ਹੈ। ਉਹਨਾਂ ਕਿਹਾ ਕਿ ਲੋਕਤੰਤਰ ਦੀ ਉਲੰਘਣਾ ਕਰਦਿਆ ਇਹਨਾਂ ਆਗੂਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਉਹ ਮੰਗ ਕਰਦੇ ਹਨ ਕਿ ਜੇਕਰ ਬਾਦਲ ਸਰਕਾਰ ਵਿੱਚ ਥੋੜੀ ਜਿੰਨੀ ਵੀ ਨੈਤਿਕਤਾ ਹੈ ਤਾਂ ਇਹਨਾਂ ਆਗੂਆ ਨੂੰ ਬਿਨਾਂ ਕਿਸੇ ਦੇਰੀ ਤੋਂ ਰਿਹਾਅ ਕੀਤਾ ਜਾਵੇ। ਉਹਨਾਂ ਕਿਹਾ ਕਿ ਲੋਕਤੰਤਰ ਵਿੱਚ ਹਰੇਕ ਵਿਅਕਤੀ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦੀ ਅਜ਼ਾਦੀ ਹੈ ਤੇ ਜਿਹੜੇ ਵਿਅਕਤੀ ਫੜੇ ਗਏ ਹਨ ਉਹਨਾਂ ਨੇ ਕਨੂੰਨ ਵਿਵਸਥਾ ਦੀ ਕੋਈ ਉਲੰਘਣਾ ਨਹੀਂ ਕੀਤੀ।

ਇਸੇ ਤਰ੍ਹਾਂ ਥਾਣਾ ਲੋਪੋਕੇ ਦੇ ਘੇਰੇ ਅੰਦਰ ਆਉਦੇ ਪਿੰਡ ਮੋਹਲੇਕੇ ਦੋ ਵਸਨੀਕ ਜੋਗਾ ਸਿੰਘ ਨੂੰ ਪੁਲੀਸ ਹਿਰਾਸਤ ਵਿੱਚੋ ਰਿਹਾਅ ਕਰਨ ਦੇ ਦੂਸਰੇ ਦਿਨ ਬਾਅਦ ਹੀ ਉਸ ਦੇ ਘਰੋ ਉਸ ਨੂੰ ਭਾਰੀ ਗਿਣਤੀ ਵਿੱਚ ਪੁਲੀਸ ਨੇ ਜਾ ਕੇ ਗ੍ਰਿਫਤਾਰ ਕਰ ਲਿਆ ਕਿਉਕਿ ਜੋਗਾ ਸਿੰਘ ਨੇ ਸੌਦਾ ਸਾਧ ਨੂੰ ਜਥੇਦਾਰਾਂ ਨੂੰ ਦਿੱਤੀ ਗਈ ਮੁਆਫੀ ਨੂੰ ਲੈ ਕੇ ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਤੇ ਕਾਤਲਾਨਾ ਹਮਲਾ ਕਰ ਦਿੱਤਾ ਸੀ., ਪਰ ਜਥੇਦਾਰ ਗਿਆਨੀ ਮੱਲ ਸਿੰਘ ਨੇ ਉਸ ਨੂੰ ਮੁਆਫ ਕਰਦਿਆ ਕੋਈ ਵੀ ਪਰਚਾ ਦਰਜ ਕਰਾਉਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਪੁਲੀਸ ਨੇ ਉਸ ਨੂੰ ਰਿਹਾਅ ਕਰ ਦਿੱਤਾ, ਪਰ ਅੱਜ ਦੂਸਰੇ ਦਿਨ ਹੀ ਪੁਲੀਸ ਜਿਲ੍ਹਾ ਦਿਹਾਤੀ ਦੀ ਪੁਲੀਸ ਨੇ ਉਸ ਨੂੰ ਘਰੋ ਚੁੱਕ ਲਿਆ ਤੇ ਇਲਾਕੇ ਦੇ ਲੋਕ ਜਿਲ੍ਹਾ ਪੁਲੀਸ ਮੁੱਖੀ ਦੇ ਦਫਤਰ ਦਾ ਘਿਰਾਉ ਕਰਕੇ ਬੈਠੇ ਹੋਏ ਹਨ। ਇਸ ਸਬੰਧੀ ਜਦੋ ਜਿਲ੍ਹਾ ਪੁਲੀਸ ਦਿਹਾਤੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਫੋਨ ਨਹੀਂ ਉਠਾਇਆ, ਜਿਸ ਤੋਂ ਸਪੱਸ਼ਟ ਨਜ਼ਰ ਆ ਰਿਹਾ ਹੈ ਕਿ ਜੋਗਾ ਸਿੰਘ ਦੋ ਖਿਲਾਫ ਕੇਸ ਦਰਜ ਕਰਕੇ ਉਸ ਜੇਲ ਯਾਤਰਾ 'ਤੇ ਭੋਜਿਆ ਜਾਣਾ ਯਕੀਨੀ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top