Share on Facebook

Main News Page

ਸੌਦਾ ਸਾਧ ਪ੍ਰੇਮੀਆਂ ਨੂੰ ਸੁੱਰਖਿਆ ਤੇ ਸਿੱਖਾਂ 'ਤੇ ਲਾਠੀਚਾਰਜ ਤੇ ਗੋਲੀਬਾਰੀ ! ਵਾਹ ਨੀ ਪੰਥਕ ਸਰਕਾਰੇ
-: ਅੰਮ੍ਰਿਤਪਾਲ ਸਿੰਘ

ਟਰਰਨਨਨਨ... ਟਰਨਨਨਨ... ਟਰਨਨਨਨਨਨ...
"ਹੈਲੋਓਓਓ..ਐਸ.ਐਸ.ਪੀ ਸਪੀਕਿੰਗ"
"ਸਰ ਜੀ ਆਹ ਇਕ ਡੇਰੇ ਦੇ ਚੇਲਿਆਂ ਨੇ ਸੜਕ ਜਾਮ ਕਰ ਦਿੱਤੀ ਹੈ ..ਤੇ ਨਾਲੇ ਰੇਲਵੇ ਟਰੈਕ ਵੀ ਜਾਮ ਕਰ ਰਹੇ ਨੇ ... ਕਈ ਥਾਈਂ ਭੰਨ ਤੋੜ ਕਰ ਰਹੇ ਨੇ ... ਆਮ ਜਨਤਾ ਪਰੇਸ਼ਾਨ ਹੋ ਰਹੀ ਐ ਜੀ...ਕੋਈ ਫਿਲਮ ਫੁਲਮ ਦਾ ਚੱਕਰ ਐ... ਕੀ ਕਰੀਏ ਸਰ?'..

'ਕਰਨਾ ਕੀ ਐ.. ਸੁਰੱਖਿਆਂ ਦੇਵੋ'..!
'ਜੀ ਆਮ ਲੋਕਾਂ ਨੂੰ' .....!
'ਉਏ ਨਹੀਂ... ਪ੍ਰਦਰਸ਼ਨਕਾਰੀਆਂ ਨੂੰ. .ਉਪਰੋਂ ਹੁਕਮ ਐ ਕਿਸੇ ਨੂੰ ਟੱਚ ਨੀ ਕਰਨਾ ..ਜੋ ਹੁੰਦੈ ਹੋਈ ਜਾਣ ਦੇਵੋ..' !
'ਜੀ ਫਿਰ ਲਾਅ ਐਂਡ ਆਰਡਰ ਦਾ ਕੀ ਬਣੂ'!
ਸਾਲਿਆ ਭੱਠੀ 'ਚ ਪਵੇ ਲਾਅ ਐਂਡ ਆਰਡਰ .. ਇਹ ਨਾਰਾਜ਼ ਨੀ ਹੋਣੇ ਚਾਹੀਦੇ'..!
'ਜਨਾਬ.. ਓ ਕੇ ਜੀ'!

ਥੋੜੇ ਦਿਨ ਬਾਆਦ...

ਟਰਨਨਨਨਨ... ਟਰਨਨਨਨ... ਟਰਨਨਨਨਨਨ...
"ਹੈਲੋਓਓ'... ਐਸ.ਐਸ.ਪੀ ਸਪੀਕਿੰਗ"
"ਸਰ ਜੀ.. ਆਹ ਸਿੱਖ ਜਥੇਬੰਦੀਆਂ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਵਿਰੁੱਧ ਚੌਂਕ ਵਿਚ ਬੈਠਕੇ ਸ਼ਾਂਤਮਈ ਧਰਨਾ ਦੇ ਰਹੀਆਂ ਨੇ.. ਤੇ ਦੋਸ਼ੀਆਂ ਦੀ ਗਿਰਫਤਾਰੀ ਦੀ ਮੰਗ ਕਰ ਰਹੀਆਂ ਨੇ ..ਕੀ ਕਰੀਏ ਜਨਾਬ.?'
'ਫਿਰ ਜਲਦੀ ਗਿਰਫਤਾਰ ਕਰਕੇ ਜੇਲੀਂ ਸੁੱਟੋ'.. !...
'ਜਨਾਬ...ਦੋਸੀਆਂ ਨੂੰ..?'
'ਉਏ ਨਹੀਂ ਦੋਸ਼ੀਆਂ ਨੂੰ ਨੀ.. ਇਹਨਾ ਸਿੱਖਾਂ ਨੂੰ... ਜਿਨ੍ਹਾਂ ਨੇ ਲਾਅ ਐਂਡ ਆਰਡਰ ਭੰਗ ਕੀਤੈ.. ਜੇ ਕੋਈ ਚੈਂ ਪੈਂ ਕਰੇ ਲਾਠੀਚਾਰਜ ਕਰ ਦੇਵੋ..ਗੋਲੀ ਚਲੋ ਦੇਵੋ ਜੋ ਹੁੰਦੈ ਕਰ ਦੇਵੋ...ਓ ਕੇ'...
..'ਪਰ ਜਨਾਬ ਇਹ ਤਾਂ ਸ਼ਾਂਤਮਈ ਬੈਠੇ ਵਾਹਿਗੁਰੂ ਵਾਹਿਗੁਰੂ ਕਰ ਰਹੇ ਨੇ... ਲਾਅ ਐਂਡ ਆਰਡਰ ਨੂੰ ਤਾਂ ਕੋਈ ਖਤਰਾ ਨੀ ਲੱਗ ਰਿਹਾ.'..
'ਸਾਲਿਆ ਹੁਣ ਤੂੰ ਦੱਸੇਗਾਂ ਮੈਨੂੰ ਲਾਅ ਐਂਡ ਆਰਡਰ ਕੀ ਹੁੰਦੈ?.. ..ਅੱਧੇ ਘੰਟੇ ਦੇ ਅੰਦਰ ਅੰਦਰ ਇਨ੍ਹਾਂ ਦੀਆਂ ਪਦੀੜਾਂ ਪੁਆ ਦੇ, ਨਹੀਂ ਤੇਰੀਆਂ ਪਦੀੜਾਂ ਮੈਂ ਪਵਾ
ਦੇਉਂ..ਬਹੁਤ ਪਰੈਸ਼ਰ ਆ ਉਪਰੋਂ'...
'ਸਰ ਓ ਕੇ ਜੀ .. ਓ ਕੇ..'

"ਯਾਰ ਕੀ ਲਿਖਾਂ ਮਨ ਰੋਂਦਾ"
ਪੰਜਾਬ ਪੁਲੀਸ ਵਿੱਚ ਬਹੁਤ ਹੀ ਘੱਟ ਗਿਣਤੀ ਵਿੱਚ ਭਾਈ ਸਤਵੰਤ ਸਿੰਘ, ਭਾਈ ਬੇਅੰਤ ਸਿੰਘ ਅਤੇ ਭਾਈ ਬਲਵੰਤ ਸਿੰਘ ਰਾਜੋਆਣਾਂ ਤੇ ਭਾਈ ਦਿਲਾਵਰ ਸਿੰਘ ਵਰਗੇ ਅਣਖੀ ਤੇ ਗੈਰਤਮੰਦ ਗੱਭਰੂ ਹੋਣਗੇ, ਜਿਹਨਾਂ ਦੇ ਦਿਲ ਵਿੱਚ ਇਨਸਾਨੀਅਤ ਤੇ ਪੰਜਾਬ/ਪੰਥ ਪ੍ਰਤੀ ਪਿਆਰ ਤੇ ਸਤਿਕਾਰ ਹੋਵੇਗਾ, ਬਹੁਗਿਣਤੀ ਬੇਗੈਰਤ ਪੁਲਸੀਏ ਤਾਂ ਨਿਰਦਈ, ਜ਼ਾਲਮ ਤੇ ਪਸ਼ੂ ਬਿਰਤੀ ਵਾਲੇ ਖ਼ਾਕੀ ਕੁੱਤੇ ਹਨ।

ਗੁਰੂ ਗ੍ਰੰਥ ਸਾਹਿਬ ਜੀ ਦੀ ਕੀਤੀ ਗਈ ਬੇਅਦਬੀ ਖ਼ਿਲਾਫ਼ ਸ਼ਾਂਤਮਈ ਧਰਨਾ ਦੇ ਰਹੇ ਇਸ ਨਿਹੱਥੇ ਬਜ਼ੁਰਗ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਵਾਲੇ ਬੇਗੈਰਤ ਤੇ ਨਾਮਰਦ, ਹਰਾਮਦੇ ਬੁੱਚੜ ਪੁਲਸੀਏ ਜੁਝਾਰੂ ਸਿੰਘਾਂ ਦੀ ਚੜਾਈ ਦੇ ਟਾਈਮ ਅਸਲੀ ਮੁਕਾਬਲਿਆਂ ਵੇਲੇ ਨਾਲੀ ਜਾਂ ਰੂੜੀਆਂ ਵਿੱਚ ਮੂੰਹ ਦੇ ਕੇ ਜਾਨ ਬਚਾਉਣ ਲਈ ਲੁਕ ਜਾਇਆ ਕਰਦੇ ਸਨ। ਇਹਨਾਂ ਦੇ ਜਵਾਈ ਸਰਸੇ ਵਾਲੇ ਸਾਧ ਦੀ ਫ਼ਿਲਮ ਦੇ ਪੋਸਟਰਾਂ ਨੂੰ ਜੇ ਕੋਈ ਪਾੜ ਦੇਵੇ ਤਾਂ ਏਹਨਾਂ ਹਰਾਮੀਆਂ ਨੂੰ ਦੁੱਖ ਹੁੰਦਾ ਹੈ, ਪਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕੀਤੀ ਜਾਂਦੀ ਬੇਅਦਬੀ ਵੇਲੇ ਇਸ ਬੇਅਦਬੀ ਵਿਰੁੱਧ ਰੋਸ ਪ੍ਰਗਟ ਕਰਨ ਵਾਲੇ ਸਿੰਘਾਂ ਨੂੰ ਬੇਰਹਿਮੀ ਨਾਲ ਕੁੱਟਣਾ ਇਹ ਆਪਣਾ ਧਰਮ ਸਮਝਦੇ ਹਨ। ਲਾਹਨਤ ਹੈ ਇਹਨਾਂ ਬੇਅਣਖੀ ਬੇਗੈਰਤਾਂ ਨੂੰ ਘਰ ਵਾੜਨ ਵਾਲੇ ਇਹਨਾਂ ਦੇ ਟੱਬਰਾਂ 'ਤੇ ਵੀ!!!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top