Share on Facebook

Main News Page

ਇਹ ਸਭ ਬਾਦਲ ਸਰਦਾਰ ਦਾ ਹੀ ਸਟੰਟ ਹੈ
-: ਹਰਪਾਲ ਤੂਰ

ਪੰਜਾਬ ਵਿੱਚ ਜਦੋਂ ਕੋਈ ਮਸਲਾ ਇਹਨਾ ਦੇ ਖਿਲਾਫ ਖੜਾ ਹੁੰਦਾ ਹੈ, ਤਾਂ ਇਹ ਉਸਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਕੋਈ ਹੋਰ ਏਹੋ ਜਿਹੀ ਹਰਕਤ ਕਰ ਦਿੰਦੇ ਨੇ।

ਪਿੱਛੇ ਜਿਹੇ ਤੁਸੀਂ ਵੇਖਿਆ ਹੈ ਜਦੋਂ

- ਇਹਨਾਂ ਦੀ ਔਰਬਿਟ ਬੱਸ ਚੋਂ ਇੱਕ ਕੁੜੀ ਤੇ ਉਸਦੀ ਮਾਂ ਨੂੰ ਧੱਕਾ ਦੇਕੇ ਮਾਰ ਦਿੱਤਾ ਸੀ, ਇਹਨਾ ਉਹਦੇ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਸਾਰੇ ਪੰਜਾਬ ਵਿੱਚ ਗੁਰੂ ਸਾਹਿਬ ਦੇ ਸ਼ਸਤਰ ਪਾਲਕੀ ਦੇ ਰੂਪ ਵਿਖਾਉਣ ਦਾ ਡਰਾਮਾ ਕੀਤਾ ਸੀ।

- ਫਿਰ ਜਦੋਂ ਬਾਪੂ ਸੂਰਤ ਸਿੰਘ ਜੀ ਦਾ ਸੰਘਰਸ਼ ਪੂਰੇ ਜ਼ੋਰ 'ਤੇ ਸੀ, ਤਾਂ ਇਹਨਾਂ ਦੀਨਾਨਗਰ ਅੱਤਵਾਦੀ ਹਮਲੇ ਵਾਲਾ ਡਰਾਮਾ ਰਚਿਆ...

- ਤੇ ਹੁਣ ਜਦੋਂ ਇੱਕ 'ਤੇ ਸਰਸੇ ਵਾਲੇ ਨੂੰ ਮੁਆਫ ਕਰਨ ਵਾਲਾ ਅਤੇ ਕਿਸਾਨਾਂ ਦੀਆਂ ਫਸਲਾਂ ਨਕਲੀ ਦਵਾਈਆਂ ਕਾਰਨ ਬਰਬਾਦ ਹੋਈਆਂ ਤੇ ਕਿਸਾਨਾਂ ਦਾ ਆਂਦੋਲਨ ਪੂਰੇ ਸਿਖਰ 'ਤੇ ਹੈ ਤਾਂ ਇਹਨਾਂ ਲੋਕਾਂ ਦਾ ਧਿਆਨ ਆਹ ਘੋਰ ਪਾਪ ਕਰਕੇ ਏਸ ਪਾਸੇ ਵੱਲ ਲਾ ਦਿੱਤਾ...

ਸੋ, ਵੀਰੋ ਇਹ ਹੋਰ ਕੋਈ ਇਹ ਸਭ ਕੁੱਝ ਇਹ ਲੋਕ ਆਪ ਹੀ ਕਰਾਉਂਦੇ ਨੇ। ਇਹ ਸਿਆਸੀ ਲੋਕ ਕਿਸੇ ਦੇ ਸਕੇ ਨਹੀਂ ਹਨ, ਜਿਹੜੇ ਸਿੱਖ ਧਰਮ ਵਿੱਚ ਪੈਦਾ ਹੋਕੇ ਆਪਣੇ ਧਰਮ ਦੇ ਨਹੀਂ ਹੋਏ, ਉਹ ਹੋਰ ਕਿਸੇ ਦੇ ਕੀ ਲੱਗਦੇ ਨੇ? ਵੀਰੋ ਇਹ ਸਭ ਭੁੱਲ ਨਾ ਜਾਇਓ, 2017 ਆਉਣ ਵਾਲਾ ਈ ਹੈ, ਬਾਦਲ ਅਕਾਲੀ ਦਲ ਨੇ ਕਰਾਇਆ ਏ ਕਾਰਾ...


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top