Share on Facebook

Main News Page

ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ
-: ਪ੍ਰੋ. ਦਰਸ਼ਨ ਸਿੰਘ ਖ਼ਾਲਸਾ

ਬੱਚਿਤਰ ਨਾਟਕੀਆਂ ਨੇ ਜ਼ਰੂਰ ਪੜ੍ਹਿਆ ਹੋਵੇਗਾ ਕਿ ਕਾਲਕਾ ਖੂਨ ਪੀਂਦੀ ਹੈ। ਕਾਲ ਕੋਠੜੀਆਂ ਵਿੱਚ ਬੈਠ ਕੇ ਸਲਾਮਾਂ ਕਰਾਉਂਦੇ ਮਹਾਕਾਲ ਕਾਲਕਾ ਅਰਾਧਣ ਵਾਲੇ ਕਾਲਕਾ ਪੰਥੀਏ ਕਦੇ ਭੀ ਗੁਰੂ ਦੇ ਵਫਾਦਾਰ ਨਹੀਂ ਸਨ ਤੇ ਨਾ ਹੀ ਹੋ ਸਕਦੇ ਹਨ।

ਇਹ ਰਾਖਸ਼, ਜਿਨ੍ਹਾਂ ਦਾ ਅਸਲ ਰੂਪ ਕੌਮ ਹੁਣ ਤੱਕ ਪਛਾਣ ਨਹੀਂ ਸਕੀ, ਹੁਣ ਜਦੋਂ ਆਪਣੇ ਅਸਲ ਰੂਪ ਵਿੱਚ ਆ ਕੇ ਖੂਨ ਪੀ ਰਹੇ ਹਨ, ਤਾਂ ਹਰ ਪਾਸਿਓਂ ਕੌਮ ਕਰਲਾ ਉਠੀ ਹੈ, ਤਾਂ ਇਹ ਜ਼ਾਲਮ ਕਹਿੰਦੇ ਹਨ ਕਿ ਤੁਸੀਂ ਸ਼ਾਂਤੀ ਨਾਲ ਸਾਨੂੰ ਖੂਨ ਪੀਣ ਦਿਓ, ਬੋਲੋ ਨਾ!!!

ਰਾਖਸ਼ੋ, ਬਾਬਾ ਦੀਪ ਸਿੰਘ, ਲਛਮਣ ਸਿੰਘ, ਦਲੀਪ ਸਿੰਘ, ਭਾਈ ਜਰਨੈਲ ਸਿੰਘ ਅਤੇ ਹੋਰ ਅਨੇਕਾਂ ਜਿਨ੍ਹਾਂ ਗੁਰੂ ਅਦਬ ਲਈ ਅਤੇ ਜ਼ੁਲਮ ਖਿਲਾਫ ਸੰਘਰਸ਼ ਕਰਦਿਆਂ ਜਾਨਾਂ ਵਾਰੀਆਂ, ਤੁਹਾਡੇ ਇਹ ਚਾਣਕਯ ਲਫ਼ਜ਼ ਉਨ੍ਹਾਂ ਸਾਹਮਣੇ ਕਹਿਣ ਦੀ ਤਾਂ ਕਿਸੇ ਨੂੰ ਜ਼ੁਰੱਤ ਨਹੀਂ ਪਈ, ਅੱਜ ਰਾਜ ਸ਼ਕਤੀ ਦੀ ਖੁੱਡ ਵਿੱਚ ਵੱੜ ਕੇ ਖ਼ਾਲਸੇ ਨੂੰ ਹਿਦਾਇਤਾਂ ਕਰਦੇ ਹੋ!!!

ਯਾਦ ਰੱਖੋ, ਹੁਣ ਖ਼ਾਲਸਾ ਜਾਗ ਪਿਆ ਹੈ। ਕਾਸ਼ ਕਦੀ ਇਹ ਜਾਗਰਤੀ ਪਹਿਲਾਂ ਹੀ ਆ ਜਾਂਦੀ, ਪਰ...

ਸਾਹਾਂ ਸੁਰਤਿ ਗਵਾਈਆ ਰੰਗਿ ਤਮਾਸੈ ਚਾਇ
ਬਾਬਰਵਾਣੀ ਫਿਰਿ ਗਈ ਕੁਇਰੁ ਨ ਰੋਟੀ ਖਾਇ ॥੫॥


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top