Share on Facebook

Main News Page

ਪੱਪੂਆਂ ਨੇ ਥੁੱਕ ਕੇ ਚੱਟਿਆ, ਸਿੱਖੋ ਹੁਣ ਤੁਸੀਂ ਨਾ ਇਹ ਕਰਿਓ
-: ਸੰਪਾਦਕ ਖ਼ਾਲਸਾ ਨਿਊਜ਼

24 ਸਤੰਬਰ ਨੂੰ ਬਾਦਲ ਦੇ ਪਾਲਤੂਆਂ ਨੇ ਸੌਦਾ ਸਾਧ ਨੂੰ ਬਿਨਾ ਮੁਆਫੀ ਮੰਗੇ ਹੀ ਮੁਆਫ ਕਰ ਦਿੱਤਾ, ਅਤੇ ਸਾਰੀ ਸਿੱਖ ਕੌਮ ਨੂੰ ਇਸ "ਇਲਾਹੀ ਫੁਰਮਾਨ" ਨੂੰ ਮੰਨਣ ਲਈ ਆਦੇਸ਼ ਵੀ ਦਿੱਤਾ। ਸ਼੍ਰੋਮਣੀ ਕਮੇਟੀ ਦੇ ਬਹੁਤੇ ਕਰਿੰਦੇ, ਬਾਦਲਕੇ ਅਤੇ ਕਈ ਹੋਰ ਬੇਜ਼ਮੀਰੇ ਲੋਕਾਂ ਨੇ ਬਹੁਤ ਕੋਸ਼ਿਸ਼ ਕੀਤੀ ਕਿ ਇਹ ਫੁਰਮਾਨ ਸਿੱਖ ਮੰਨ ਲੈਣ... ਪਰ ਪੂਰੀ ਦੁਨੀਆ ਦੇ ਸਿੱਖਾਂ ਨੇ ਇਸ ਫੁਰਮਾਨ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ।

ਜਿਹੜੇ ਲੋਕ ਅਕਾਲ ਤਖ਼ਤ ਤੋਂ ਅਖੌਤੀ ਜਥੇਦਾਰ ਵੱਲੋਂ ਜਾਰੀ ਫੁਰਮਾਨ ਨੂੰ ਅੱਖਾਂ ਮੀਚੇ ਮੰਨਣ ਦੀ ਜ਼ਿੱਦ ਕਰਦੇ ਸਨ, ਉਹ ਵੀ ਇਸ ਫੁਰਮਾਨ ਦੇ ਖਿਲਾਫ ਹੋ ਗਏ। ਆਪਣੇ ਫੁਰਮਾਨ ਦੀ ਇਸ ਤਰ੍ਹਾਂ ਫੂਕ ਨਿਕਲਦੀ ਵੇਖ, ਬਾਦਲਕਿਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਈ, ਫਿਰ ਸ਼ਾਂਤਮਈ ਵਿਰੋਧ ਕਰ ਰਹੇ ਸਿੱਖਾਂ 'ਤੇ ਲਾਠੀਚਾਰਜ, ਅੱਥਰੂ ਗੈਸ, ਪਾਣੀ ਦੀਆਂ ਤੇਜ਼ ਬੌਛਾਰਾਂ, ਗੋਲੀਬਾਰੀ, ਆਪੇ ਹੀ ਕੀਤੀ ਸਾੜਫੂਕ... ਗੱਲ ਕੇ ਹਰ ਹੀਲਾ ਵਰਤਿਆ... ਪਰ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ, ਉਨ੍ਹਾਂ ਨੂੰ ਫੜ੍ਹਨ ਦੀ ਬਜਾਏ, ਸ਼ਾਂਤਮਈ ਸਿੱਖਾਂ, ਭਾਈ ਪੰਥਪ੍ਰੀਤ ਸਿੰਘ, ਭਾਈ ਰਣਜੀਤ ਸਿੰਘ ਢੱਡਰੀਆਂ, ਭਾਈ ਹਰਜਿੰਦਰ ਸਿੰਘ ਮਾਝੀ ਆਦਿ ਨੂੰ "ਇਰਾਦਾ-ਏ-ਕਤਲ" ਦੀਆਂ ਧਾਰਾਵਾਂ ਲਾ ਕੇ ਗਿਰਫਤਾਰ ਕੀਤਾ। ਸਾਰਾ ਪੰਜਾਬ ਸੜਕਾਂ 'ਤੇ ਉਤਰ ਆਇਆ... ਸਿੱਖਾਂ ਦੇ ਨਾਲ ਨਾਲ ਮੁਸਲਮਾਨ ਵੀਰਾਂ ਨੇ ਵੀ ਹਾਅ ਦਾ ਨਾਰਾ ਮਾਰਿਆ... ਪਰ ਕਿਸੇ ਹਿੰਦੂ ਦੇ ਮੂੰਹੋਂ ਇੱਕ ਸਬਦ ਨਾ ਨਿਕਲਿਆ।

ਹੁਣ ਜਦੋਂ ਆਪਣੀ ਕਰਤੂਤ ਦਾ ਕੋਈ ਫਾਇਦਾ ਨਾ ਹੁੰਦੇ ਵੇਖ, ਬਾਦਲ ਨੇ ਆਪਣੇ ਪਾਲਤੂਆਂ ਕੋਲੋਂ ਫਿਰ ਇੱਕ ਫੁਰਮਾਨ ਜਾਰੀ ਕਰਵਾਇਆ ਜਿਸ ਵਿੱਚ ਸੌਦਾ ਸਾਧ ਨੂੰ ਦਿੱਤੀ ਮੁਆਫੀ ਵਾਪਸ ਲਈ... ਥੁੱਕ ਕੇ ਚੱਟਿਆ... ਪਰ ਇਹ ਇੱਕ ਚਾਲ ਹੈ... ਇਸਨੂੰ ਗੰਭੀਰਤਾ ਨਾਲ ਵਿਚਾਰਣਾ ਜ਼ਰੂਰੀ ਹੈ...

ਹੁਣ ਇਸ ਫੁਰਮਾਨ ਨਾਲ ਸਿੱਖਾਂ ਨੂੰ ਖੁਸ਼ ਨਹੀਂ ਹੋਣਾ ਚਾਹੀਦਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਜਿਉਂ ਦਾ ਤਿਉਂ ਖੜਾ ਹੈ। ਪੱਪੂਆਂ ਵੱਲੋਂ ਦਿੱਤੇ ਇਸ ਲਾਲੀਪੌਪ ਨੂੰ ਚੱਟਣ ਦੀ ਬਜਾਏ, ਇਸ 'ਤੇ ਲੱਗੇ ਜ਼ਹਿਰ ਵੱਲ ਧਿਆਨ ਦੇਵੋ... ਇਹ ਦੱਲੇ ਆਪਣੀ ਜਾਨ ਬਚਾਉਣ ਲਈ ਕੁੱਝ ਵੀ ਕਰ ਸਕਦੇ ਹਨ...

ਡਰਾਮਾ ਦੇਖੋ ਕਿ ਦੋਨੋਂ ਫੁਰਮਾਨਾਂ 'ਚ "ਦੀਰਘ ਵਿਚਾਰ" ਜਾਂ "ਬਰੀਕੀ ਨਾਲ ਵਿਚਾਰ" ਦੀ ਗੱਲ ਕੀਤੀ ਗਈ ਹੈ, ਜਿਸ ਨੂੰ ਪੜ੍ਹ ਕੇ ਨਿਆਣਾ ਵੀ ਸਮਝ ਸਕਦਾ ਹੈ ਕਿ ਇਹ ਡਰਾਮੇ ਤੇ ਰਾਜਨੀਤੀ ਤੋਂ ਵੱਧ ਕੁੱਝ ਨਹੀਂ। 24 ਸਤੰਬਰ ਵਾਲੇ 'ਚ "ਡੇਰਾ ਸਿਰਸਾ ਮੁਖੀ" ਲਿਖਿਆ ਗਿਆ ਹੈ, 16 ਅਕਤੂਬਰ ਵਾਲੇ 'ਚ "ਸੌਦਾ ਅਸਾਧ ਡੇਰਾ ਸਿਰਸਾ ਮੁਖੀ..." ਲਿਖਿਆ ਹੈ... ਜੋ ਕਿ ਸਿਰਫ ਸਿੱਖਾਂ ਦੀਆਂ ਅੱਖਾਂ 'ਚ ਘੱਟਾ ਪਾਉਣ ਲਈ ਹੈ। ਥੋੜ੍ਹੇ ਦਿਨਾਂ 'ਚ ਸੌਦਾ ਸਾਧ, ਅਸਾਧ ਕਿਵੇਂ ਹੋ ਗਿਆ... ਇਨ੍ਹਾਂ ਨੇ ਅਕਾਲ ਤਖ਼ਤ ਨੂੰ "ਮੋਮ ਦਾ ਦਾ ਨੱਕ" ਬਣਾ ਦਿੱਤਾ ਹੈ, ਜਿਧਰ ਮਰਜ਼ੀ ਮਰੋੜ ਦਿਓ !!! ਜੇ ਹਾਲੀ ਵੀ ਕੋਈ ਇਨ੍ਹਾਂ ਟੁਕੱੜਬੋਚ ਹਰਾਮਖੋਰ ਪੱਪੂਆਂ ਨੂੰ ਜੱਥੇਦਾਰ ਮੰਨਦਾ ਹੈ, ਤਾਂ ਉਹ ਵੀ ਇਨ੍ਹਾਂ ਪੱਪੂਆਂ ਦੀ ਤਰ੍ਹਾਂ ਹੀ ਸਤਿਕਾਰਿਆ ਜਾਵੇਗਾ।

ਉਹ ਲੋਕ ਜਿਹੜੇ 24 ਸਤੰਬਰ ਵਾਲੇ ਫੁਰਮਾਨ 'ਤੇ ਕੱਛਾਂ ਵਜਾ ਰਹੇ ਸੀ, ਕਿ ਅਕਾਲ ਤਖ਼ਤ ਦੇ ਫੁਰਮਾਨ ਨੂੰ ਸਿੱਖ ਹਰ ਹਾਲਤ 'ਚ ਮੰਨੇ, ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਮੱਕੜ, ਸਾਬਕਾ ਪ੍ਰਧਾਨ ਜਗੀਰੋ, (ਅ)ਕਾਲੀ, ਕਈ ਅਖੌਤੀ ਪ੍ਰਚਾਰਕ... ਹੁਣ ਚੱਪਣੀ 'ਚ ਨੱਕ ਡੋਬ ਲੈਣ... ਉਨ੍ਹਾਂ ਦੇ ਬੰਦ ਕਮਰੇ ਕਾਲ ਕੋਠੜੀ ਦਾ ਫੈਸਲਾ ਬਦਲ ਗਿਆ... ਹੁਣ !!!

ਸਿੱਖ, ਗ਼ਲਤੀ ਨਾਲ ਵੀ ਇਨ੍ਹਾਂ ਦੇ ਕਹਿਣੇ 'ਚ ਨਾ ਆਉਣ, ਜੱਥੇਦਾਰੀ ਸਿਸਟਮ ਰੱਦ ਕਰਣ ਨਾਲ, ਸ਼੍ਰੋਮਣੀ ਕਮੇਟੀ, ਪੰਜਾਬ ਤੋਂ ਬਾਦਲ ਦਾ ਕਬਜ਼ਾ ਹਟਾਉਣ ਨਾਲ ਕੁੱਝ ਰਾਹਤ ਮਿਲ ਸਕਦੀ ਹੈ, ਇਹ ਕੋਈ ਛੋਟਾ ਕਾਰਜ ਨਹੀਂ। ਸੰਭਲ ਕੇ ਚੱਲਣ ਦੀ ਜ਼ਰੂਰਤ ਹੈ। ਨੌਜਵਾਨਾਂ ਦੀ ਸ਼ਕਤੀ ਨੂੰ ਹੋਸ਼ ਨਾਲ ਵਰਤ ਕੇ, ਕੋਈ ਪੈਂਤੜਾ ਤਿਆਰ ਕਰਕੇ ਲਾਮਬੰਦ ਹੋਣਾ, ਸਮੇਂ ਦੀ ਮੰਗ ਹੈ।

ਬਸ ਬੇਨਤੀ ਹੈ ਕਿ ਸਿੱਖ, ਇਨ੍ਹਾਂ ਪੱਪੂਆਂ ਦੀ ਤਰ੍ਹਾਂ ਥੁੱਕ ਕੇ ਨਾ ਚੱਟਣ!!!

24 ਸਤੰਬਰ 2015 ਨੂੰ ਜਾਰੀ ਕੀਤਾ ਕੂੜ੍ਹਨਾਮਾ,
ਜਿਸ ਵਿੱਚ ਸੌਦਾ ਸਾਧ ਨੂੰ ਬਿਨਾਂ ਮੰਗੇ ਮੁਆਫ਼ੀ ਦਿੱਤੀ ਗਈ

16 ਅਕਤੂਬਰ 2015 ਨੂੰ ਜਾਰੀ ਕੀਤਾ ਫੁਰਮਾਨ
ਜਿਸ ਵਿੱਚ ਸੌਦਾ ਸਾਧ ਨੂੰ ਬਿਨਾਂ ਮੰਗੇ ਦਿੱਤੀ ਮੁਆਫ਼ੀ ਰੱਦ ਕੀਤੀ ਗਈ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top